ਜੋਸਫ ਡੇਵੀ ਕਨਿੰਘਮ
ਜੋਸਫ ਡੇਵੀ ਕਨਿੰਘਮ | |
---|---|
ਜਨਮ | 9 ਜੂਨ 1812 |
ਮੌਤ | 28 ਫ਼ਰਵਰੀ 1851 |
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ | ਲੇਖਕ ਅਤੇ ਬ੍ਰਿਟਿਸ਼ ਫੌਜ ਵਿੱਚ ਅਫ਼ਸਰ |
ਲਈ ਪ੍ਰਸਿੱਧ | ਹਿਸਟਰੀ ਆਫ਼ ਸਿਖਸ (History of the Sikhs 1849) |
ਜੋਸਫ ਡੇਵੇ ਕਾਨਿੰਘਮ (9 ਜੂਨ 1812 - 28 ਫ਼ਰਵਰੀ 1851) ਸਕਾਟਲੈਂਡ ਦਾ ਇੱਕ ਲੇਖਕ ਸੀ। ਉਸਨੇ ਹਿਸਟਰੀ ਆਫ਼ ਸਿਖਸ (History of the Sikhs 1849) ਨਾਂ ਦੀ ਇਤਿਹਾਸਿਕ ਪੁਸਤਕ ਦੀ ਰਚਨਾ ਕੀਤੀ। ਇਸ ਦੇ ਪਿਤਾ ਐਲਨ ਕਨਿੰਘਮ ਇੱਕ ਸਕਾਟਿਸ਼ ਕਵੀ ਅਤੇ ਲੇਖਕ ਸਨ। ਉਸ ਦਾ ਭਰਾ ਸਰ ਅਲਜੈਡਰ ਕਨਿੰਘਮ ਇੱਕ ਪੁਰਾਤੱਤਵੇਤਾ ਸੀ।
ਜੀਵਨ
[ਸੋਧੋ]ਛੋਟੀ ਉਮਰ ਵਿੱਚ ਹਿਸਾਬ ਵਿੱਚ ਰੂਚੀ ਹੋਣ ਕਾਰਨ ਉਸ ਦੇ ਪਿਤਾ ਨੇ ਉਸਨੂੰ ਕੈਂਬਰਿਜ ਯੂਨੀਵਰਸਿਟੀ ਜਾਣ ਦੀ ਸਲਾਹ ਦਿੱਤੀ। ਪਰ ਉਸ ਦੀ ਸਿਪਾਹੀ ਬਣਨ ਦੀ ਇੱਛਾ ਸੀ ਜਿਸ ਲਈ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਭਰਤੀ ਹੋ ਗਿਆ। ਉਹ ਸਰ ਵਾਲਟਰ ਸਕਾਟ ਦੀ ਚੰਗੀ ਅਗਵਾਈ ਅਧੀਨ ਰਿਹਾ। ਉਸ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਉਸਨੂੰ ਭਾਰਤ ਭੇਜ ਦਿੱਤੀ ਗਿਆ। ਉਹ 1834ਈ. ਵਿੱਚ ਭਾਰਤ ਲਈ ਰਵਾਨਾ ਹੋਇਆ।
ਰਾਜਨੀਤਿਕ ਜੀਵਨ
[ਸੋਧੋ]1834 ਈ. ਵਿੱਚ ਕਨਿੰਘਮ ਨੂੰ ਬੰਗਾਲ ਪ੍ਰੇਜ਼ੀਡੈਨਸੀ ਵਿੱਚ ਚੀਫ਼ ਇੰਜੀਨੀਅਰ ਬਣਿਆ। 1837 ਵਿੱਚ ਉਸਨੂੰ ਕਰਨਲ ਵੇਡ ਅਧੀਨ ਪੰਜਾਬ ਦੀ ਹੱਦ ਤੇ ਰਾਜਨੀਤਿਕ ਏਜੰਟ ਨਿਯੁਕਤ ਕੀਤਾ ਗਿਆ। ਅਗਲੇ ਅੱਠ ਸਾਲਾਂ ਤਕ ਉਹ ਇਸ ਖੇਤਰ ਵਿੱਚ ਹੀ ਕਰਨਲ ਵੇਡ ਅਤੇ ਉਸ ਦੇ ਬਾਅਦ ਦੀ ਉੱਤਰਾਧਿਕਾਰੀਆਂ ਅਧੀਨ ਕੰਮ ਕਰਦਾ ਰਿਹਾ। ਪਹਿਲੇ ਐਂਗਲੋ-ਸਿੱਖ ਯੁੱਧ (ਦਸੰਬਰ 1845) ਸਮੇਂ ਉਹ ਬਹਾਵਲਪੁਰ ਵਿੱਚ ਰਾਜਨੀਤਿਕ ਸਲਾਹਕਾਰ ਸੀ।
ਜੰਗ ਸ਼ੁਰੂ ਹੋਣ ਸਮੇਂ ਉਹ ਪਹਿਲਾਂ ਸਰ ਚਾਰਲਸ ਨੇਪੀਅਰ ਨਾਲ ਅਤੇ ਬਾਅਦ ਵਿੱਚ ਸਰ ਹਿਊ ਗਫ਼ ਨਾਲ ਕੰਮ ਕਰਦਾ ਰਿਹਾ। ਉਹ ਬੱਦੋਵਾਲ (22 ਜਨਵਰੀ 1846) ਅਤੇ ਅਲੀਵਾਲ (28 ਜਨਵਰੀ 1846) ਦੀ ਲੜਾਈ ਵਿੱਚ ਸਰ ਹੇਨਰੀ ਸਮਿਥ ਦੀ ਡਵੀਜ਼ਨ ਨਾਲ ਸਿਆਸੀ ਅਫਸਰ ਵੱਜੋਂ ਮੌਜੂਦ ਸੀ। ਸਭਰਾਵਾਂ ਦੇ ਲੜਾਈ ਵਿੱਚ ਇਹ ਗਵਰਨਰ ਜਨਰਲ ਸਰ ਹੇਨਰੀ ਹਾਰਡਿੰਗ ਨਾਲ ਸਹਾਇਕ ਵੱਜੋਂ ਕੰਮ ਕਰਦਾ ਰਿਹਾ। ਉਸ ਦੀ ਸੇਵਾ ਦੇ ਕਾਰਨ ਉਸਨੂੰ ਭੋਪਾਲ ਰਾਜ ਦਾ (1846-1850 ਤੱਕ) ਰਾਜਨੀਤਿਕ ਸਲਾਹਕਾਰ ਨਿਯੁਕਤ ਕਰ ਦਿੱਤਾ।
ਉਸਨੇ 1849 ਈ. ਵਿੱਚ ਹਿਸਟਰੀ ਆਫ਼ ਸਿਖਸ (History of the Sikhs 1849) ਪ੍ਰਕਾਸ਼ਿਤ ਕਾਰਵਾਈ। ਇਸ ਦਾ ਦੂਜਾ ਭਾਗ 1851ਈ. ਵਿੱਚ ਕਨਿੰਘਮ ਦੀ ਮੌਤ ਤੋਂ ਬਾਅਦ ਉਸ ਦੇ ਭਰਾ ਪੀਟਰ ਕਨਿੰਘਮ ਨੇ ਪ੍ਰਕਾਸ਼ਿਤ ਕਰਵਾਇਆ[1]। ਇਸ ਕਿਤਾਬ ਨੂੰ ਹੇਨਰੀ ਹਾਰਡਿੰਗ ਦੀ ਸਿੱਖਾਂ ਨਾਲ ਯੁੱਧ ਸਮੇਂ ਵਰਤੀ ਧੋਖੇ ਦੀ ਨੀਤੀ ਦੀ ਆਲੋਚਨਾ ਲਈ ਜਾਣਿਆ ਜਾਂਦਾ ਹੈ। ਇਸ ਵਿੱਚ ਪ੍ਰਗਟਾਏ ਵਿਚਾਰ ਉਸ ਦੇ ਸੀਨੀਅਰ ਅਫਸਰਾਂ ਨੂੰ ਪਸੰਦ ਨਹੀਂ ਆਏ ਜਿਸ ਕਾਰਨ ਉਸਨੂੰ ਆਪਣੀ ਰਾਜਨੀਤਿਕ ਸਲਾਹਕਾਰ ਦੀ ਨੌਕਰੀ ਤੋਂ ਹੱਥ ਧੋਣੇ ਪਏ। ਅਤੇ ਉਸਨੂੰ ਵਾਪਸ ਰੈਜਮੈਂਟ ਵਿੱਚ ਭੇਜ ਦਿੱਤਾ ਗਿਆ। ਉਸਨੂੰ ਮੇਰਠ ਡਵੀਸਨ ਵਿੱਚ ਭੇਜਿਆ ਗਿਆ। ਇਸ ਬੇਇਜਤੀ ਕਾਰਨ ਉਸ ਦੀ ਛੇਤੀ ਹੀ ਮੌਤ ਹੋ ਗਈ। ਉਸ ਦੀ 1851 ਈ. ਵਿੱਚ ਅੰਬਾਲੇ ਵਿੱਚ ਮੌਤ ਹੋ ਗਈ।
ਹਵਾਲੇ
[ਸੋਧੋ]- ↑ V. A. S. (April 1919). "A History of the Sikhs from the Origin of the Nation to the Battles of the Sutlej by Joseph Davey Cunningham, H. L. O. Garrett". The Journal of the Royal Asiatic Society of Great Britain and Ireland: 246–249.