ਜੌਨ ਡਨ
ਜੌਨ ਡਨ | |
---|---|
![]() ਜੌਨ ਡਨ | |
ਜਨਮ | 22 ਜਨਵਰੀ 1572[1] ਲੰਦਨ, ਇੰਗਲੈਂਡ |
ਮੌਤ | 31 ਮਾਰਚ 1631 (ਉਮਰ 59) ਲੰਦਨ, ਇੰਗਲੈਂਡ |
ਕਿੱਤਾ | ਕਵੀ, ਪੁਜਾਰੀ, ਵਕੀਲ |
ਰਾਸ਼ਟਰੀਅਤਾ | ਅੰਗਰੇਜ਼ੀ |
ਅਲਮਾ ਮਾਤਰ | ਆਕਸਫੋਰਡ ਯੂਨੀਵਰਸਿਟੀ |
ਸ਼ੈਲੀ | ਵਿਅੰਗ, ਪ੍ਰੇਮ ਕਾਵਿ, ਮਰਸੀਆ, ਉਪਦੇਸ਼ |
ਵਿਸ਼ਾ | ਪ੍ਰੇਮ, ਮਾਨਵੀ ਕਾਮ, ਧਰਮ, ਮੌਤ |
ਸਾਹਿਤਕ ਲਹਿਰ | ਅਧਿਆਤਮਕ ਕਵਿਤਾ |
ਜੌਨ ਡਨ (ਅੰਗਰੇਜ਼ੀ: John Donne (/dʌn/; 22 ਜਨਵਰੀ 1572 ਦੌਰਾਨ – 31 ਮਾਰਚ 1631)[2] ਇੱਕ ਅੰਗਰੇਜ਼ੀ ਕਵੀ ਅਤੇ ਇੰਗਲੈਂਡ ਦੇ ਚਰਚ ਵਿੱਚ ਇੱਕ ਪਾਦਰੀ ਸੀ। ਉਹ ਅਧਿਆਤਮਵਾਦੀ ਕਵੀਆਂ ਦਾ ਪ੍ਰਮੁੱਖ ਪ੍ਰਤੀਨਿਧ ਮੰਨਿਆ ਜਾਂਦਾ ਹੈ। ਉਸ ਦੀਆਂ ਰਚਨਾਵਾਂ ਉਨ੍ਹਾਂ ਦੇ ਮਜ਼ਬੂਤ, ਸੰਵੇਦਨਾਤਮਕ ਸ਼ੈਲੀ ਲਈ ਮਸ਼ਹੂਰ ਹਨ ਅਤੇ ਇਸ ਵਿੱਚ ਸੋਨੇਟ, ਪਿਆਰ ਦੀਆਂ ਕਵਿਤਾਵਾਂ, ਧਾਰਮਿਕ ਕਵਿਤਾਵਾਂ, ਲਾਤੀਨੀ ਅਨੁਵਾਦ, ਐਪੀਗ੍ਰਾਮ, ਸ਼ੋਕ ਗੀਤ, ਗਾਣੇ, ਵਿਅੰਗ ਅਤੇ ਉਪਦੇਸ਼ ਸ਼ਾਮਲ ਹਨ। ਉਸਦੀ ਕਵਿਤਾ ਭਾਸ਼ਾ ਦੀ ਜੀਵੰਤ ਧੜਕਣ ਅਤੇ ਅਲੰਕਾਰਾਂ ਦੀ ਨਵੀਨਤਾ ਲਈ, ਖ਼ਾਸਕਰ ਆਪਣੇ ਸਮਕਾਲੀ ਲੋਕਾਂ ਦੀ ਤੁਲਨਾ ਵਿੱਚ ਪ੍ਰਸਿੱਧ ਹੈ।
ਡਨ ਦੀ ਸ਼ੁਰੂਆਤੀ ਕਵਿਤਾ ਵਿੱਚਅੰਗਰੇਜ਼ੀ ਸਮਾਜ ਦਾ ਅਥਾਹ ਗਿਆਨ ਸੀ ਅਤੇ ਉਸ ਨੇ ਉਸ ਗਿਆਨ ਨੂੰ ਤਿੱਖੀ ਅਲੋਚਨਾ ਦੇ ਨਾਲ ਹਾਸਲ ਕੀਤਾ। ਡਨ ਦੀ ਕਵਿਤਾ ਦਾ ਇੱਕ ਹੋਰ ਮਹੱਤਵਪੂਰਣ ਵਿਸ਼ਾ ਹੈ ਸੱਚੇ ਧਰਮ ਦਾ ਵਿਚਾਰ, ਅਜਿਹੀ ਚੀਜ਼ ਜਿਸ ਬਾਰੇ ਉਸਨੇ ਬਹੁਤ ਸਮਾਂ ਸੋਚ ਵਿਚਾਰ ਕੀਤੀ ਅਤੇ ਜਿਸ ਬਾਰੇ ਉਹ ਅਕਸਰ ਸਿਧਾਂਤੀਕਰਨ ਕਰਦਾ ਰਿਹਾ। ਉਸਨੇ ਦੁਨਿਆਵੀ ਕਵਿਤਾਵਾਂ ਦੇ ਨਾਲ-ਨਾਲ ਕਾਮ-ਉਤੇਜਕ ਅਤੇ ਪਿਆਰ ਦੀਆਂ ਕਵਿਤਾਵਾਂ ਵੀ ਲਿਖੀਆਂ।
ਆਪਣੀ ਸਿੱਖਿਆ ਅਤੇ ਕਾਵਿਕ ਖ਼ੂਬੀਆਂ ਦੇ ਬਾਵਜੂਦ ਵੀ ਡੰਨ ਨੇ ਆਪਣਾ ਜ਼ਿਆਦਾਤਰ ਜੀਵਨ ਕੰਗਾਲੀ ਵਿੱਚ ਗੁਜ਼ਾਰਿਆ ਅਤੇ ਆਪਣੇ ਅਮੀਰ ਦੋਸਤਾਂ ਦੇ ਸਹਾਰੇ ਬਤੀਤ ਕੀਤਾ। ਉਸਨੇ ਆਪਣੀ ਵਿੱਦਿਆ ਦੌਰਾਨ ਅਤੇ ਬਾਅਦ ਵਿੱਚ ਵਿਰਾਸਤ ਵਿੱਚ ਪ੍ਰਾਪਤ ਕੀਤੀ ਬਹੁਤ ਸਾਰੀ ਰਕਮ ਜ਼ਨਾਨੀ, ਸਾਹਿਤ, ਮਨੋਰੰਜਨ ਅਤੇ ਯਾਤਰਾ ਉੱਤੇ ਖਰਚ ਕਰ ਦਿੱਤੀ। 1601 ਵਿਚ, ਡੰਨ ਨੇ ਗੁਪਤ ਤੌਰ 'ਤੇ ਐਨ ਮੋਰ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਉਸਦੇ ਬਾਰ੍ਹਾਂ ਬੱਚੇ ਸਨ।[3] 1615 ਵਿੱਚ ਉਸਨੂੰ ਪਹਿਲਾਂ ਡੀਕਨ ਅਤੇ ਫਿਰ ਐਂਗਲੀਕਨ ਪਾਦਰੀ ਨਿਯੁਕਤ ਕੀਤਾ ਗਿਆ, ਹਾਲਾਂਕਿ ਉਹ ਪਦਵੀਆਂ ਲੈਣਾ ਨਹੀਂ ਚਾਹੁੰਦਾ ਸੀ ਅਤੇ ਸਿਰਫ ਇਸ ਲਈ ਮੰਨਿਆ ਕਿਉਂਕਿ ਰਾਜੇ ਨੇ ਇਸਦਾ ਆਦੇਸ਼ ਦਿੱਤਾ ਸੀ। 1621 ਵਿਚ, ਉਸਨੂੰ ਲੰਡਨ ਦੇ ਸੇਂਟ ਪੌਲਜ਼ ਕਥੈਡਰਲ ਦਾ ਡੀਨ ਨਿਯੁਕਤ ਕੀਤਾ ਗਿਆ। ਉਸਨੇ 1601 ਅਤੇ 1614 ਵਿੱਚ ਸੰਸਦ ਮੈਂਬਰ ਵਜੋਂ ਵੀ ਸੇਵਾ ਕੀਤੀ।
ਜੀਵਨੀ
[ਸੋਧੋ]ਮੁੱਢਲੀ ਜ਼ਿੰਦਗੀ
[ਸੋਧੋ]
ਡਨ ਦਾ ਜਨਮ ਸੰਨ 1572 ਵਿੱਚ ਲੰਡਨ ਵਿੱਚ ਇੱਕ ਨਾਬਰ ਰੋਮਨ ਕੈਥੋਲਿਕ ਪਰਿਵਾਰ ਵਿੱਚ ਹੋਇਆ ਸੀ ਜਦੋਂ ਇੰਗਲੈਂਡ ਵਿੱਚ ਇਸ ਧਰਮ ਦਾ ਕਰਮਕਾਂਡ ਗ਼ੈਰ-ਕਾਨੂੰਨੀ ਸੀ।[5] ਡਨ ਛੇ ਬੱਚਿਆਂ ਵਿਚੋਂ ਤੀਸਰਾ ਸੀ। ਉਸ ਦੇ ਪਿਤਾ ਦਾ ਨਾਮ ਵੀ ਜੌਨ ਡੌਨ ਸੀ। ਉਹ ਵੈਲਸ਼ ਮੂਲ ਦਾ ਸੀ ਅਤੇ ਲੰਡਨ ਸ਼ਹਿਰ ਵਿੱਚ ਆਇਰਨਮੋਨਗਰਜ਼ ਕੰਪਨੀ ਦਾ ਵਾਰਡਨ ਸੀ। ਐਪਰ, ਉਸਨੇ ਅਤਿਆਚਾਰ ਦੇ ਡਰੋਂ ਸਰਕਾਰ ਦੇ ਬੇਲੋੜੇ ਧਿਆਨ ਤੋਂ ਕਤਰਾਉਂਦਾ ਸੀ।[6][7]
1576 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਉਦੋਂ ਡਨ ਚਾਰ ਸਾਲਾਂ ਦਾ ਸੀ, ਤਾਂ ਉਸ ਦੀ ਮਾਂ ਐਲਿਜ਼ਾਬੈਥ ਹੇਵੁੱਡ ਉੱਤੇ ਬੱਚਿਆਂ ਨੂੰ ਇਕੱਲੇ ਪਾਲਣ ਦੀ ਜ਼ਿੰਮੇਵਾਰੀ ਪੈ ਗਈ।[2] ਹੇਵੁਡ ਵੀ ਇੱਕ ਨਾਬਰ ਰੋਮਨ ਕੈਥੋਲਿਕ ਪਰਿਵਾਰ ਵਿੱਚੋਂ ਸੀ, ਨਾਟਕਕਾਰ ਅਤੇ ਜੇਸੁਇਟ ਪੁਜਾਰੀ ਅਤੇ ਅਨੁਵਾਦਕ ਜੌਨ ਹੇਵੁਡ ਦੀ ਧੀ ਸੀ।[2] ਉਹ ਥਾਮਸ ਮੋਰ ਦੀ ਇੱਕ ਪੜ-ਭਤੀਜੀ ਵੀ ਸੀ।[2] ਉਸਦੇ ਪਤੀ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ, ਡਨ ਦੀ ਮਾਂ ਨੇ ਇੱਕ ਅਮੀਰ ਰੰਡੇ ਵਿਅਕਤੀ ਡਾ. ਜੌਨ ਸਿਮਿੰਜਜ ਨਾਲ ਵਿਆਹ ਕਰਵਾ ਲਿਆ, ਜਿਸਦੇ ਖੁਦ ਦੇ ਤਿੰਨ ਬੱਚੇ ਸਨ। ਡਨ ਨੂੰ ਇਸ ਤਰ੍ਹਾਂ ਮਤਰੇਇਆ ਪਿਤਾ ਪ੍ਰਾਪਤ ਹੋਇਆ।
ਹਵਾਲੇ
[ਸੋਧੋ]- ↑ http://www.oxforddnb.com/index/7/101007819/
- ↑ 2.0 2.1 2.2 2.3 ਫਰਮਾ:Cite ODNB
- ↑ Jokinen, Anniina (22 June 2006). "The Life of John Donne (1572-1631)". Luminarium. Retrieved 27 October 2017.
- ↑ ਫਰਮਾ:Npg name
- ↑ Simon Schama's John Donne on ਯੂਟਿਊਬ
- ↑ Langstaff, Richard W. (1988). Johnston, Bernard (ed.). Donne, John. Vol. Vol 8. New York: P.F. Colliers. pp. 346–349.
{{cite book}}
:|volume=
has extra text (help);|work=
ignored (help) - ↑ Kunitz & Haycraft 1952, p. 156-158.