ਥਾਮਸ ਮੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਰਾਈਟ ਆਨਰੇਬਲ
ਸਰ
ਥਾਮਸ ਮੋਰ
Sir Thomas More (1527) by Hans Holbein the Younger
ਲਾਰਡ ਚਾਂਸਲਰ
ਮੌਨਾਰਕ

ਹੈਨਰੀ VIII

ਸਾਬਕਾ

ਥਾਮਸ ਵੋਲਸੀ

ਸਫ਼ਲ

ਥਾਮਸ ਔਡਲੀ

Chancellor of the Duchy of Lancaster
ਮੌਨਾਰਕ

ਹੈਨਰੀ VIII

ਸਾਬਕਾ

ਰਿਚਰਡ ਵਿੰਗਫੀਲਡ

ਸਫ਼ਲ

ਵਿਲੀਅਮ ਫਿਟਜ਼ਵਿਲੀਅਮ

Speaker of the House of Commons
ਮੌਨਾਰਕ

ਹੈਨਰੀ VIII

ਸਾਬਕਾ

ਥਾਮਸ ਨੇਵਿਲ

ਸਫ਼ਲ

Thomas Audley

ਦਸਤਖ਼ਤ

ਸਰ ਥਾਮਸ ਮੋਰ
ਸ਼ਹੀਦ
ਜਨਮ7 ਫਰਵਰੀ 1478
ਲੰਡਨ, ਇੰਗਲੈਂਡ
ਮੌਤ6 ਜੁਲਾਈ 1535 (ਉਮਰ 57)
ਲੰਡਨ, ਇੰਗਲੈਂਡ
ਮਾਨ-ਸਨਮਾਨਕੈਥੋਲਿਕ ਚਰਚ; ਚਰਚ ਆਫ ਇੰਗਲੈਂਡ; ਐਂਗਲੀਕਨ ਕਮਿਊਨੀਅਨ ਦੇ ਕੁਝ ਹੋਰ ਚਰਚ
Beatified29 ਦਸੰਬਰ 1886, ਫਲੋਰੈਂਸ, ਇਟਲੀ ਦੀ ਬਾਦਸ਼ਾਹੀ,
Canonized19 ਮਈ 1935, ਵੈਟੀਕਨ ਸਿਟੀ, by ਪੋਪ ਪਾਇਸ XI
ਮੁੱਖ ਧਰਮ ਅਸਥਾਨਚਰਚ ਆਫ਼ ਸੈਂਟ ਪੀਟਰ ਐਡ ਵਿਨਕਲਾ, ਲੰਡਨ, ਇੰਗਲੈਂਡ
Feast22 ਜੂਨ (ਕੈਥੋਲਿਕ ਚਰਚ)
6 ਜੁਲਾਈ (ਚਰਚ ਆਫ਼ ਇੰਗਲੈਂਡ)
Attributesਚਾਂਸਲਰ ਦੇ ਕੱਪੜੇ ਪਹਿਨੇ ਹੋਏ ਅਤੇ ਕਾਲਰ ਆਫ ਐੱਸਸ ਪਹਿਨ ਕੇ; ਐਕਸ
ਗੁਰੂ/ਮੁਰਸਿਦਗੋਦ ਲਏ ਬੱਚੇ; ਸਿਵਲ ਸੇਵਕ; ਕੋਰਟ ਕਲਰਕ; ਮੁਸ਼ਕਿਲ ਵਿਆਹ; ਵੱਡੇ ਪਰਿਵਾਰ; ਵਕੀਲ, ਸਿਆਸਤਦਾਨ, ਅਤੇ ਰਾਜਵੇਤਾ; ਸਟੈਪਪੇਰੈਂਟਸ; ਵਿਧੁਰ ; ਐਟੇਨੀਓ ਡੀ ਮਨੀਲਾ ਲਾ ਸਕੂਲ; ਆਰਲਿੰਗਟਨ ਦਾ ਡਾਇਓਸਿਸ; ਪੈਨਸਕੋਲਾ-ਟੱਲਾਹਾਸੀ ਦਾ ਡਾਇਓਸਿਸ; ਕੇਰਲਾ ਕੈਥੋਲਿਕ ਯੁਵਾ ਲਹਿਰ; ਮਾਲਟਾ ਯੂਨੀਵਰਸਿਟੀ ; ਯੂਨੀਵਰਸਿਟੀ ਆਫ਼ ਸੰਤੋ ਟਾਮਸ ਫੈਕਲਟੀ ਆਫ਼ ਆਰਟਸ ਐਂਡ ਲੈਟਰਜ਼

ਸਰ ਥਾਮਸ ਮੋਰ (7 ਫਰਵਰੀ 1478  – 6 ਜੁਲਾਈ 1535),  ਕੈਥੋਲਿਕ ਚਰਚ ਵਿੱਚ ਸੇਂਟ ਥਾਮਸ ਮੋਰ ਦੇ ਤੌਰ 'ਤੇ ਸਨਮਾਨਿਤ[1][2]  ਇੱਕ ਅੰਗਰੇਜ਼ ਵਕੀਲ, ਸਮਾਜਿਕ ਫ਼ਿਲਾਸਫ਼ਰ, ਲੇਖਕ, ਸਿਆਸਤਦਾਨ, ਅਤੇ ਪ੍ਰਸਿੱਧ ਰੈਨੇਸੈਂਸ ਮਨੁੱਖਤਾਵਾਦੀ ਸੀ। ਉਹ ਹੈਨਰੀ ਅੱਠਵੀਂ ਦੇ ਕੌਂਸਲਰ ਅਤੇ ਅਕਤੂਬਰ 1529 ਤੋਂ 16 ਮਈ 1532 ਤਕ ਇੰਗਲੈਂਡ ਦਾ ਲਾਰਡ ਹਾਈ ਚਾਂਸਲਰ ਸੀ। [3] ਉਸ ਨੇ ਯੂਟੋਪੀਆ (ਕਿਤਾਬ) ਲਿਖੀ ਜੋ 1516 ਪ੍ਰਕਾਸ਼ਿਤ ਹੋਈ। ਇਹ  ਇੱਕ ਕਾਲਪਨਿਕ, ਆਦਰਸ਼ ਟਾਪੂ ਦੇਸ਼ ਦੀ ਸਿਆਸੀ ਪ੍ਰਣਾਲੀ ਬਾਰੇ ਹੈ। 

ਮੋਰ ਨੇ ਪ੍ਰੋਟੈਸਟੈਂਟ ਸੁਧਾਰ ਦਾ, ਖਾਸ ਤੌਰ 'ਤੇ ਮਾਰਟਿਨ ਲੂਥਰ ਅਤੇ ਵਿਲਿਅਮ ਟਿੰਡੇਲ ਦੇ ਧਰਮ ਸ਼ਾਸਤਰ ਦਾ ਵਿਰੋਧ ਕੀਤਾ। ਮੋਰ ਨੇ ਕੈਥੋਲਿਕ ਚਰਚ ਤੋਂ ਬਾਦਸ਼ਾਹ ਦੀ ਅਲਹਿਦਗੀ ਹੋਰ ਵੀ ਵਿਰੋਧ ਕੀਤਾ, ਉਹ ਹੈਨਰੀ ਨੂੰ ਚਰਚ ਆਫ ਇੰਗਲੈਂਡ ਦਾ ਸੁਪਰੀਮ ਮੁੱਖੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਰਾਗੋਨ ਦੀ ਕੈਥਰੀਨ ਦੇ ਨਾਲ ਉਸਦੇ ਵਿਆਹ ਨੂੰ ਰੱਦ ਕਰ ਦਿੱਤਾ। ਸਰਬੁਚਤਾ ਦੀ ਸਹੁੰ ਚੁੱਕਣ ਤੋਂ ਇਨਕਾਰ ਕਰਨ ਤੋਂ ਬਾਅਦ, ਉਸਨੂੰ ਦੇਸ਼ ਧ੍ਰੋਹ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਸਿਰ ਕਲਮ ਕਰ ਦਿੱਤਾ ਗਿਆ। ਉਸ ਨੂੰ ਫਾਂਸੀ ਦਿੱਤੇ ਜਾਣਦੇ ਹੁਕਮ ਬਾਰੇ ਕਹਿੰਦੇ ਹਨ ਕਿ ਉਸ ਨੇ ਕਿਹਾ: "ਮੈਂ ਰਾਜੇ ਦਾ, ਉਸ ਤੋਂ ਪਹਿਲਾਂ ਰੱਬ ਦਾ ਚੰਗਾ ਨੌਕਰ ਮਰਾਂਗਾ।"

ਪੋਪ ਪਾਇਸ 11ਵੇਂ ਨੇ ਮੋਰ ਨੂੰ 1935 ਵਿੱਚ ਇੱਕ ਸ਼ਹੀਦ ਦੇ ਤੌਰ 'ਤੇ ਸਨਮਾਨ ਦਿੱਤਾ। 2000 ਵਿੱਚ ਪੋਪ ਜੌਨ ਪੌਲ ਦੂਜੇ ਨੇ ਉਸ ਨੂੰ "ਰਾਜਵੇਤਾਵਾਂ ਅਤੇ ਸਿਆਸਤਦਾਨਾਂ ਦਾ ਸਵਰਗੀ ਸਰਪ੍ਰਸਤ" ਘੋਸ਼ਿਤ ਕੀਤਾ। 1980 ਤੋਂ  ਇੰਗਲੈਂਡ ਦਾ ਚਰਚ ਉਸ ਨੂੰ ਪੁਨਰਗਠਨ ਦੇ ਸ਼ਹੀਦ ਦੇ ਰੂਪ ਵਿੱਚ ਜਨਤਕ ਜਸ਼ਨ ਮਨਾ ਕੇ ਯਾਦ ਕਰਦਾ ਹੈ।[4]  ਯੂਟੋਪੀਆ ਵਿੱਚ ਪ੍ਰਗਟਾਏ ਗਏ ਜਾਇਦਾਦ ਦੇ ਹੱਕਾਂ ਬਾਰੇ ਸੋਵੀਅਤ ਯੂਨੀਅਨ ਨੇ ਉਸ ਨੂੰ ਇਸ ਸਹਿਜ ਕਮਿਊਨਿਸਟ ਰਵੱਈਏ ਲਈ ਸਨਮਾਨਿਤ ਕੀਤਾ।

ਮੁਢਲਾ ਜੀਵਨ [ਸੋਧੋ]

7 ਫਰਵਰੀ 1478 ਨੂੰ ਲੰਡਨ ਦੀ ਮਿਲਕ ਸਟਰੀਟ ਵਿੱਚ ਪੈਦਾ ਹੋਇਆ, ਥਾਮਸ ਮੋਰ ਇੱਕ ਸਫਲ ਵਕੀਲ ਅਤੇ ਬਾਅਦ ਵਿੱਚ ਜੱਜ ਸਰ ਜੌਨ ਮੋਰ,[5] 7 ਫਰਵਰੀ 1478 ਨੂੰ ਲੰਡਨ ਦੀ ਮਿਲਕ ਸਟਰੀਟ ਵਿੱਚ ਪੈਦਾ ਹੋਇਆ, ਥਾਮਸ ਮੋਰ ਇੱਕ ਸਫਲ ਵਕੀਲ ਅਤੇ ਬਾਅਦ ਵਿੱਚ ਜੱਜ ਸਰ ਜੌਨ ਮੋਰ ਅਤੇ ਉਸਦੀ ਪਤਨੀ ਐਗਨੇਸ (ਪਹਿਲਾਂ ਗਰਾਊਂਰ) ਦਾ ਪੁੱਤਰ ਸੀ। ਉਹ ਛੇ ਬੱਚਿਆਂ ਵਿੱਚੋਂ ਦੂਜਾ ਸੀ। ਮੋਰ ਨੇ ਸੇਂਟ ਐਂਥਨੀ ਸਕੂਲ, ਜਿਸ ਨੂੰ ਉਦੋਂ ਲੰਦਨ ਦੇ ਵਧੀਆ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਤੋਂ ਪੜ੍ਹਾਈ ਕੀਤੀ।[6] ਸੰਨ 1490 ਤੋਂ 1492 ਤਕ ਮੋਰ ਨੇ ਕੈਂਟਰਬਰੀ ਦੇ ਆਰਚਬਿਸ਼ਪ, ਇੰਗਲੈਂਡ ਦੇ ਲਾਰਡ ਚਾਂਸਲਰ ਜਾਨ ਮੋਰਟਨ ਦੇ ਘਰੇਲੂ ਨੌਕਰ ਦੇ ਤੌਰ 'ਤੇ ਸੇਵਾ ਕੀਤੀ ਸੀ।  [7]: xvi  ਮੋਟਰਨ ਨੇ "ਨਿਊ ਲਰਨਿੰਗ" (ਸਕਾਲਰਸ਼ਿਪ, ਜਿਸ ਨੂੰ ਬਾਅਦ ਵਿੱਚ "ਮਨੁੱਖਤਾਵਾਦ" ਜਾਂ "ਲੰਡਨ ਮਾਨਵਤਾਵਾਦ" ਵਜੋਂ ਜਾਣਿਆ ਜਾਂਦਾ ਸੀ), ਨੂੰ ਉਤਸ਼ਾਹਿਤ ਕੀਤਾ, ਅਤੇ ਨੌਜਵਾਨ ਮੋਰ ਬਾਰੇ ਉਸਦੇ ਬਹੁਤ ਉਚੇ ਖ਼ਿਆਲ ਸੀ। ਮੋਰਟਨ ਨੇ ਉਸ ਦੇ ਬੌਧਿਕ ਵਿਕਾਸ ਦੀਆਂ ਵੱਡੀਆਂ ਸੰਭਾਵਨਾ ਦੇਖਦੇ ਹੋਏ ਉਸ ਨੂੰ ਔਕਸਫੋਰਡ ਯੂਨੀਵਰਸਿਟੀ (ਜਾਂ ਤਾਂ ਸੈਂਟ ਮੈਰੀਜ਼ ਹਾਲ ਜਾਂ ਕੈਨਟਰਬਰੀ ਕਾਲਜ, ਦੋਨੋਂ ਹੁਣ ਨਹੀਂ ਹਨ) ਵਿੱਚ ਇੱਕ ਜਗ੍ਹਾ ਲਈ ਨਾਮਜ਼ਦ ਕੀਤਾ। [8]: 38 

ਮੋਰ ਨੇ ਆਪਣੀ ਪੜ੍ਹਾਈ 1492 ਵਿੱਚ ਆਕਸਫੋਰਡ ਤੋਂ ਸ਼ੁਰੂ ਕੀਤੀ ਅਤੇ ਕਲਾਸੀਕਲ ਸਿੱਖਿਆ ਪ੍ਰਾਪਤ ਕੀਤੀ। ਥਾਮਸ ਲਿਨਾਕਰੇ ਅਤੇ ਵਿਲੀਅਮ ਗਰੋਸਿਨ ਦੇ ਅਧੀਨ ਪੜ੍ਹਦਿਆਂ ਉਹ ਲਾਤੀਨੀ ਅਤੇ ਯੂਨਾਨੀ ਦੋਵਾਂ ਵਿੱਚ ਨਿਪੁੰਨ ਹੋ ਗਿਆ। ਪਿਤਾ ਦੇ ਜ਼ੋਰ ਦੇਣ ਦੇ ਕਾਰਨ ਮੋਰ ਨੇ ਆਕਸਫੋਰਡ ਸਿਰਫ ਦੋ ਸਾਲਾਂ ਬਾਅਦ ਛੱਡ ਦਿੱਤਾ ਅਤੇ ਲੰਡਨ ਵਿੱਚ ਕਾਨੂੰਨੀ ਸਿਖਲਾਈ ਸ਼ੁਰੂ ਕਰਨ ਲਈ, ਨਿਊ ਇੰਨ ਵਿੱਚ ਚਲਾ ਗਿਆ ਸੀ।[7]: xvii [9] 1496 ਵਿਚ, ਮੋਰ ਲਿੰਕਨ ਇੰਨ ਦਾ ਵਿਦਿਆਰਥੀ ਬਣ ਗਿਆ, ਜਿੱਥੇ ਉਹ 1502 ਤਕ ਰਿਹਾ।[7]: xvii 

ਆਤਮਕ ਜੀਵਨ[ਸੋਧੋ]

ਉਸਦੇ ਦੋਸਤ, ਰੋਟਰਡੈਮ ਦੇ ਧਰਮ ਸ਼ਾਸਤਰੀ ਡਿਸੀਡੇਰੀਅਸ ਇਰਾਸਮਸ ਦੇ ਅਨੁਸਾਰ ਮੋਰ ਨੇ ਇੱਕ ਵਾਰ ਸੰਨਿਆਸੀ ਬਣਨ ਲਈ ਆਪਣੇ ਕਾਨੂੰਨੀ ਜੀਵਨ ਨੂੰ ਤਿਆਗਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਸੀ।[10][11] 1503 ਅਤੇ 1504 ਦੇ ਵਿਚਕਾਰ ਹੋਰ ਲੰਡਨ ਦੇ ਬਾਹਰ ਕਾਰਥੂਸੀਅਨ ਮੱਠ ਦੇ ਨੇੜੇ ਰਹਿੰਦਾ ਸੀ ਅਤੇ ਭਿਕਸ਼ੂਆਂ ਦੇ ਰੂਹਾਨੀ ਅਭਿਆਸ ਵਿੱਚ ਸ਼ਾਮਲ ਹੋਣ ਲੱਗ ਪਿਆ ਸੀ। ਹਾਲਾਂਕਿ ਉਹ ਉਨ੍ਹਾਂ ਦੀ ਧਾਰਮਿਕਤਾ ਦਾ ਡੂੰਘਾ ਪ੍ਰਸ਼ੰਸਾ ਸੀ, ਪਰ ਅਖੀਰ ਵਿੱਚ ਮੋਰ ਨੇ ਇੱਕ ਆਮ ਆਦਮੀ ਰਹਿਣ ਦਾ ਫੈਸਲਾ ਕੀਤਾ, ਉਸਨੇ 1504 ਵਿੱਚ ਸੰਸਦ ਲਈ ਚੋਣ ਲੜੀ ਅਤੇ ਅਗਲੇ ਸਾਲ ਵਿਆਹ ਕਰਵਾ ਲਿਆ।[7]: xxi 

ਆਪਣੀ ਬਾਕੀ ਜ਼ਿੰਦਗੀ ਉਹ ਲਈ ਸਨਿਆਸੀ ਰਹਿਣ ਸਹਿਣ ਜਾਰੀ ਰੱਖਿਆ, ਜਿਵੇਂ ਕਿ ਵਾਲਾਂ ਵਾਲੀ ਕਮੀਜ਼ ਪਾਉਣਾ ਅਤੇ ਕਦੀ-ਕਦੀ ਛਾਂਟੇਬਾਜ਼ੀ ਵਿੱਚ ਸ਼ਾਮਲ ਹੋਣਾ।[7]: xxi ਸੇਂਟ ਫ੍ਰਾਂਸਿਸ ਦੇ ਤੀਜੇ ਆਰਡਰ ਦੀ ਇੱਕ ਸੰਪਰਦਾ ਨੇ ਆਪਣੇ ਸੰਤਾਂ ਦੇ ਕੈਲੰਡਰ ਵਿੱਚ ਉਸ ਆਰਡਰ ਦੇ ਮੈਂਬਰ ਵਜੋਂ ਮੋਰ ਨੂੰ ਸਨਮਾਨ ਦਿੱਤਾ ਹੈ।[12]

ਪਰਿਵਾਰ[ਸੋਧੋ]

ਮੋਰ ਨੇ ਜੇਨ ਕੋਲਟ ਨਾਲ 1505 ਵਿੱਚ ਵਿਆਹ ਕਰਵਾਇਆ।[8]: 118  ਡਿਸੀਡੇਰੀਅਸ ਇਰਾਸਮਸ ਦੱਸਿਆ ਕਿ ਮੋਰ ਆਪਣੀ ਜਵਾਨ ਪਤਨੀ ਨੂੰ ਉਸ ਦੀ ਪਹਿਲਾਂ ਕੀਤੀ ਪੜ੍ਹਾਈ ਨਾਲੋਂ ਬਿਹਤਰ ਸਿੱਖਿਆ ਦੇਣਾ ਚਾਹੁੰਦਾ ਸੀ, ਅਤੇ ਉਸਨੂੰ ਆਪ ਸੰਗੀਤ ਅਤੇ ਸਾਹਿਤ ਦੀ ਪੜ੍ਹਾਈ ਕਰਵਾਈ।[8]: 119  1511 ਵਿੱਚ ਜੇਨ ਦੀ ਮੌਤ ਤੋਂ ਪਹਿਲਾਂ ਇਸ ਜੋੜੇ ਦੇ ਚਾਰ ਬੱਚੇ ਸਨ: ਮਾਰਗਰੇਟ, ਅਲਿਜ਼ਾਬੇਥ, ਸਿਸਲੀ ਅਤੇ ਜੌਨ।[8]: 132 

"ਦੋਸਤਾਂ ਦੀ ਸਲਾਹ ਅਤੇ ਆਮ ਰਿਵਾਜ ਦੇ ਵਿਰੁੱਧ" ਚਲਦਿਆਂ, ਤੀਹ ਦਿਨਾਂ ਦੇ ਅੰਦਰ, ਮੋਰ ਨੇ ਆਪਣੇ ਦਾਇਰੇ ਦੀਆਂ ਬਹੁਤ ਸਾਰੀਆਂ ਯੋਗ ਔਰਤਾਂ ਵਿੱਚੋਂ ਇੱਕ ਨਾਲ ਵਿਆਹ ਕਰਵਾ ਲਿਆ।[13][14] ਉਸਨੇ ਆਪਣੇ ਘਰ ਦੀ ਦੇਖ ਭਾਲ ਕਰਨ ਅਤੇ ਆਪਣੇ ਛੋਟੇ ਬੱਚਿਆਂ ਦੀ ਦੇਖਭਾਲ ਕਰਨ ਲਈ ਇੱਕ ਵਿਧਵਾ ਐਲਿਸ ਮਿਡਲਟਨ ਦੀ ਚੋਣ ਕੀਤੀ।[15]

ਹਵਾਲੇ[ਸੋਧੋ]

  1. St. Thomas More, 1478–1535 at Savior.org
  2. Homily at the Canonization of St. Thomas More Archived 2016-03-04 at the Wayback Machine. at The Center for Thomas More Studies at the University of Dallas, 2010, citing text "Recorded in The Tablet, June 1, 1935, pp. 694–695"
  3. Linder, Douglas O. The Trial of Sir Thomas More: A Chronology at University Of Missouri-Kansas City (UMKC) School Of Law
  4. "Holy Days". Worship – The Calendar. Church of England. 2011. Archived from the original on 25 ਦਸੰਬਰ 2018. Retrieved 20 April 2011. {{cite web}}: Unknown parameter |dead-url= ignored (help)
  5. Jokinen, A. (13 June 2009). "The Life of Sir Thomas More." Luminarium. Retrieved on: 19 September 2011.
  6. "Sir Thomas More". The Biography Channel website. 2014. Archived from the original on 1 ਫ਼ਰਵਰੀ 2014. Retrieved 30 January 2014.
  7. 7.0 7.1 7.2 7.3 7.4 Rebhorn, Wayne A, ed. (2005). "Introduction". Utopia. Classics. New York: Barnes & Noble..
  8. 8.0 8.1 8.2 8.3 Ackroyd, Peter (1999). The Life of Thomas More. New York: Anchor Books..
  9. Harpsfield, Nicholas (1931). "The Life and Death of Sr Thomas More". London: Early English Text Society: 12–3. {{cite journal}}: Cite journal requires |journal= (help).
  10. Erasmus, Desiderius (1991). "Letter to Ulrich von Hutten". In Adams, Robert M. (ed.). Utopia. New York: WW Norton & Co. p. 125.
  11. "Erasmus to Ulrich von Hutten" (PDF). The Center for Thomas More Studies. Biographical Accounts: Erasmus' Letters about More. Thomasmorestudies.org. Archived from the original (PDF) on 16 ਮਾਰਚ 2016. Retrieved 8 March 2014. {{cite web}}: Unknown parameter |dead-url= ignored (help)
  12. "Franciscan Calendar". Tau Cross Region of the Secular Franciscan Order. Archived from the original on 5 ਮਈ 2013.
  13. Gerard B. Wegemer (1995). Thomas More: A Portrait of Courage. Scepter Publishing.
  14. John A. Wagner; Susan Walters Schmid (2011). Encyclopedia of Tudor England. ABC-CLIO. pp. 769–770. ISBN 978-1598842999.
  15. Maddison, the Rev. Canon, A.R., M.A., F.S.A., editor, Lincolnshire Pedigrees, Harleian Society, London, 1903, p.5.