ਜੌਰਜੈਟ ਹਾਇਅਰ
ਜੌਰਜੈਟ ਹਾਇਅਰ | |
---|---|
ਤਸਵੀਰ:Georgette Heyer.jpg | |
ਜਨਮ | ਵਿੰਬਲਡਨ, ਲੰਡਨ, ਯੂਕੇ | 16 ਅਗਸਤ 1902
ਮੌਤ | 4 ਜੁਲਾਈ 1974 ਲੰਡਨ, ਯੂਕੇ | (ਉਮਰ 71)
ਕਲਮ ਨਾਮ | ਜੌਰਜੈਟ ਹਾਇਅਰ, ਸਟੈਲਾ ਮਾਰਟਿਨ[1] |
ਕਿੱਤਾ | ਲੇਖਕ |
ਕਾਲ | 1921–74 |
ਸ਼ੈਲੀ | ਇਤਿਹਾਸਕ ਰੋਮਾਂਸ, ਜਾਸੂਸੀ ਗਲਪ |
ਜੀਵਨ ਸਾਥੀ | ਜਾਰਜ ਰੋਨਾਲਡ ਰੂਜੀਏਰ (1925–74; ਜੌਰਜੈਟ ਦੀ ਮੌਤ) |
ਜੌਰਜੈਟ ਹਾਇਅਰ /ˈheɪ.ər//ˈheɪ.ər/ (16 ਅਗਸਤ 1902 – 4 ਜੁਲਾਈ 1974) ਇੱਕ ਅੰਗਰੇਜ਼ੀ ਨਾਵਲਕਾਰਾ ਸੀ ਜੋ ਇਤਿਹਾਸਕ ਰੋਮਾਂਸ ਅਤੇ ਜਾਸੂਸੀ ਗਲਪ ਨਾਵਲ ਲਿਖਦੀ ਸੀ। ਉਸਨੇ 1921 ਵਿੱਚ ਆਪਣਾ ਲਿਖਣ ਦਾ ਕੈਰੀਅਰ ਸ਼ੁਰੂ ਕੀਤਾ ਜਦੋਂ ਉਸਨੇ ਆਪਣੇ ਛੋਟੇ ਭਰਾ ਲਈ ਲਿਖੀ ਇੱਕ ਕਹਾਣੀ ਨੂੰ ਦ ਬਲੈਕ ਮੌਥ ਨਾਂ ਦੇ ਇੱਕ ਨਾਵਲ ਦਾ ਰੂਪ ਦਿੱਤਾ। 1925 ਵਿੱਚ ਇਸਦਾ ਵਿਆਹ ਜਾਰਜ ਰੋਨਾਲਡ ਰੂਜੀਏਰ ਨਾਂ ਦੇ ਇੱਕ ਮਾਈਨਿੰਗ ਇੰਜੀਨੀਅਰ ਨਾਲ ਹੋਇਆ। ਉਹ ਦੋਵੇਂ ਕਈ ਸਾਲ ਤੰਗਾਨੀਕਾ (ਹੁਣ ਤੰਜ਼ਾਨਿਆ) ਅਤੇ ਮਕਦੂਨੀਆ ਵਿੱਚ ਰਹੇ ਅਤੇ 1929 ਵਿੱਚ ਇੰਗਲੈਂਡ ਵਾਪਸ ਗਏ। ਜਦੋਂ 1926 ਵਿੱਚ ਇੰਗਲੈਂਡ ਵਿੱਚ ਹੋਈ ਜਨਰਲ ਹੜਤਾਲ ਦੇ ਦੌਰਾਨ ਰਿਲੀਜ਼ ਹੋਣ ਦੇ ਬਾਵਜੂਦ ਉਸਦਾ ਨਾਵਲ ਦੀਜ਼ ਓਲਡ ਸ਼ੇਡਜ਼ ਪ੍ਰਸਿੱਧ ਹੋ ਗਿਆ ਤਾਂ ਉਹ ਇਸ ਨਤੀਜੇ ਉੱਤੇ ਪਹੁੰਚੀ ਕਿ ਚੰਗੀ ਵਿੱਕਰੀ ਲਈ ਮਸ਼ਹੂਰੀ ਕਰਨਾ ਜ਼ਰੂਰੀ ਨਹੀਂ ਹੈ।ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਇੰਟਰਵਿਊ ਦੇਣ ਤੋਂ ਇਨਕਾਰ ਕੀਤਾ ਅਤੇ ਇੱਕ ਵਾਰ ਆਪਣੇ ਇੱਕ ਦੋਸਤ ਨੂੰ ਕਿਹਾ: "ਮੇਰਾ ਨਿੱਜੀ ਜੀਵਨ ਸਿਰਫ ਮੇਰੇ ਅਤੇ ਮੇਰੇ ਪਰਿਵਾਰ ਤੱਕ ਹੀ ਮਹਿਦੂਦ ਹੋਣਾ ਮੁਨਾਸਿਬ ਹੈ।[2]
ਮੁਢਲੇ ਸਾਲ[ਸੋਧੋ]
ਹਾਇਅਰ 1902 ਵਿੱਚ ਵਿੰਬਲਡਨ, ਲੰਡਨ ਵਿਚ ਪੈਦਾ ਹੋਈ। ਇਸਦਾ ਨਾਂ ਇਸਦੇ ਪਿਤਾ ਦੇ ਨਾਂ, ਜਾਰਜ ਹਾਇਅਰ, ਉੱਤੇ ਰੱਖਿਆ ਗਿਆ। ਉਸ ਦੀ ਮਾਤਾ, ਸਿਲਵਿਆ ਵੌਟਕਿਨਜ਼, ਨੇ ਸੈਲੋ ਅਤੇ ਪਿਆਨੋ ਦੀ ਸਿਖਲਾਈ ਪ੍ਰਾਪਤ ਕੀਤੀ, ਅਤੇ ਉਹ ਰਾਇਲ ਕਾਲਜ ਆਫ਼ ਮਿਊਜ਼ਿਕ ਵਿੱਚ ਆਪਣੀ ਕਲਾਸ ਦੇ ਚੋਟੀ ਦੇ ਤਿੰਨ ਵਿਦਿਆਰਥੀਆਂ ਵਿੱਚੋਂ ਇੱਕ ਸੀ। ਹਾਇਅਰ ਦਾ ਦਾਦਾ ਰੂਸ ਤੋਂ ਪਰਵਾਸ ਧਾਰਨ ਕਰਕੇ ਆਇਆ ਸੀ ਅਤੇ ਉਸ ਦੇ ਨਾਨਕਿਆਂ ਕੋਲ ਥੇਮਜ਼ ਦਰਿਆ ਉੱਤੇ ਕਸ਼ਤੀਆਂ ਦੀ ਮਲਕੀਅਤ ਸੀ।[3]
ਹਵਾਲੇ[ਸੋਧੋ]
- ↑ Joseph McAleer (1999), Passion's Fortune, Oxford University Press, p. 43, ISBN 978-0-19-820455-8
- ↑ Hodge (1984), p. 70.
- ↑ Byatt (1975), p. 291.