ਜੌਰਜ ਲੂਕਾਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੌਰਜ ਲੂਕਾਚ
Lukács György.jpg
ਜੌਰਜ ਬੇਰਨਹਾਰਡ ਲੂਕਾਚ ਵੋਨ ਸਜ਼ਗੇਦਿਨ
ਜਨਮ13 ਅਪਰੈਲ 1885
ਬੁਡਾਪੈਸਟ, ਆਸਟਰੀਆ-ਹੰਗਰੀ
ਮੌਤ4 ਜੂਨ 1971 (ਉਮਰ 86)
ਬੁਡਾਪੈਸਟ, ਹੰਗਰੀ
ਕਾਲ20ਵੀਂ-ਸਦੀ ਦਰਸ਼ਨ
ਇਲਾਕਾਪੱਛਮੀ ਦਰਸ਼ਨ
ਸਕੂਲਮਾਰਕਸਵਾਦ
ਮੁੱਖ ਰੁਚੀਆਂ
ਰਾਜਨੀਤਕ ਦਰਸ਼ਨ, ਸਮਾਜਿਕ ਸਿਧਾਂਤ, ਰਾਜਨੀਤੀ, ਸਾਹਿਤ ਸਿਧਾਂਤ, ਸੁਹਜ ਸ਼ਾਸਤਰ
ਮੁੱਖ ਵਿਚਾਰ
ਰੇਈਫ਼ਿਕੇਸ਼ਨ, ਜਮਾਤੀ ਚੇਤਨਾ

ਜੌਰਜ ਲੂਕਾਚ (/ˈlkɑː/; ਹੰਗਰੀਆਈ: [ˌɟørɟ ˈlukaːtʃ];13 ਅਪਰੈਲ 1885 – 4 ਜੂਨ 1971) ਹੰਗਰੀਆਈ ਦਰਸ਼ਨਵੇਤਾ, ਸੁਹਜ ਸ਼ਾਸਤਰੀ, ਸਾਹਿਤ ਦਾ ਇਤਿਹਾਸਕਾਰ, ਆਲੋਚਕ, ਅਤੇ ਮਾਰਕਸਵਾਦੀ ਸੀ। ਪੱਛਮੀ ਮਾਰਕਸਵਾਦ (ਸੋਵੀਅਤ ਯੂਨੀਅਨ ਦੇ ਰੀਤਪੂਜ ਮਾਰਕਸਵਾਦ ਤੋਂ ਅਲਗ ਵਿਅਖਿਅਕਾਰੀ ਪਰੰਪਰਾ) ਦੇ ਬਾਨੀਆਂ ਵਿੱਚੋਂ ਇੱਕ ਸੀ।

ਇੱਕ ਸਾਹਿਤਕ ਆਲੋਚਕ ਦੇ ਤੌਰ 'ਤੇ, ਖਾਸਕਰ ਯਥਾਰਥਵਾਦ ਦੇ ਅਤੇ ਇੱਕ ਸਾਹਿਤਕ ਵਿਧਾ ਦੇ ਤੌਰ 'ਤੇ ਨਾਵਲ ਦੇ ਉਸ ਵਲੋਂ ਕੀਤੇ ਸਿਧਾਂਤਕ ਵਿਕਾਸ ਸਦਕਾ ਲੂਕਾਚ ਬੇਹੱਦ ਪ੍ਰਭਾਵਸ਼ਾਲੀ ਸੀ। 1919 ਵਿਚ, ਉਹ ਥੋੜ੍ਹੇ-ਸਮੇਂ ਲਈ ਰਹੀ ਹੰਗਰੀਆਈ ਸੋਵੀਅਤ ਗਣਰਾਜ (1919 ਮਾਰਚ-ਅਗਸਤ) ਦੀ ਸਰਕਾਰ ਦਾ ਸੱਭਿਆਚਾਰ ਲਈ ਮੰਤਰੀ ਸੀ।[1]

ਲੂਕਾਚ ਨੂੰ ਸਟਾਲਿਨਵਾਦੀ ਯੁੱਗ ਦਾ ਪ੍ਰਮੁੱਖ ਮਾਰਕਸਵਾਦੀ ਬੁੱਧੀਜੀਵੀ ਕਿਹਾ ਜਾਂਦਾ ਹੈ, ਭਾਵੇਂ ਉਸ ਦੀ ਵਿਰਾਸਤ ਦਾ ਮੁਲਅੰਕਣ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਲੂਕਾਚ ਮਾਰਕਸਵਾਦੀ ਵਿਚਾਰ ਦੇ ਅਵਤਾਰ ਵਜੋਂ ਸਟਾਲਿਨਵਾਦ ਦਾ ਸਮਰਥਨ ਕਰਦਾ ਜਾਪਦਾ ਹੈ, ਪਰ ਨਾਲ ਹੀ ਉਹ ਪੂਰਵ ਸਟਾਲਿਨਵਾਦੀ ਮਾਰਕਸਵਾਦ ਦੀ ਵਾਪਸੀ ਦਾ ਵੱਡਾ ਪੱਖੀ ਵੀ ਹੈ।[2] ਮਾਰਕਸਵਾਦੀ ਸੌਂਦਰਯ -ਸ਼ਾਸਤਰ ਤੇ ਦਰਸ਼ਨ ਦੇ ਖੇਤਰ ਵਿੱਚ ਉਹ ਪਹਿਲਾ ਸੁਚੇਤ ਆਲੋਚਕ ਹੈ। ਉਸਨੇ ਸੌਂਦਰਯ-ਸ਼ਾਸਤਰ ਦੇ ਖੇਤਰ ਵਿੱਚ ਨਵੇਂ ਦਿਸਹੱਦਿਆਂ ਨੂੰ ਪਾਰ ਕੀਤਾ। ਇਸੇ ਲਈ ਲੁਕਾਚ ਨੂੰ ਸੌਂਦਰਯ-ਸ਼ਾਸਤਰ ਦਾ ਮਾਰਕਸ ਵੀ ਕਿਹਾ ਗਿਆ ਹੈ।

ਪੁਸਤਕਾਂ[ਸੋਧੋ]

  1. ਹਿਸਟਰੀ ਐਂਡ ਕਲਾਸ ਕੌਨਸ਼ਿਅਸਨੈਸ (1923 ਈ.)
  2. ਸਟਡੀਜ਼ ਇਨ ਯੌਰਪਿਅਨ ਰੀਅਲਿਜਮ (1956 ਈ.)
  3. ਦ ਹਿਸਟੌਰੀਕਲ ਨੌਵਲ (1962 ਈ.)
  4. ਦ ਮੀਨਿੰਗ ਆਫ ਕੰਟੇਂਪਰਰੀ ਰੀਅਲਿਜਮ (1962 ਈ.)
  5. ਐੱਸੇ ਆਨ ਥਾਮਸ ਮੈੱਨ(Mann),ਗੋਇਥੇ ਐਂਡ ਹਿਜ਼ ਏਜ (1971ਈ.)
  6. ਦ ਥਿਊਰੀ ਆਫ ਦ ਨੌਵਲ (1971 ਈ.)
  7. ਰਾਈਟਰ ਐਂਡ ਕ੍ਰਿਟੀਕ ਐਂਡ ਅਦਰ ਐੱੱਸੇਜ਼(1970 ਈ.)[3]

ਹਵਾਲੇ[ਸੋਧੋ]

  1. Benét’s Reader’s Encyclopedia Third Edition (1987) p. 588.
  2. Leszek Kołakowski ([1981], 2008), Main Currents of Marxism, Vol. 3: The Breakdown, W. W. Norton & Company, Ch VII: "György Lukács: Reason in the Service of Dogma, W.W. Norton & Co
  3. ਪੱਛਮੀ ਕਾਵਿ-ਸ਼ਾਸਤਰ, ਗੁਰਚਰਨ ਸਿੰਘ ਅਰਸ਼ੀ, ਆਰਸੀ ਪਬਲੀਸ਼ਰ, ਚਾਂਦਨੀ ਚੌਕ, ਦਿੱਲੀ, 2013,ਪੰਨਾ 280