ਟੋਂਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਟੋਂਗਾ ਦੀ ਬਾਦਸ਼ਾਹੀ
Puleʻanga Fakatuʻi ʻo Tonga
ਟੋਂਗਾ ਦਾ ਝੰਡਾ Coat of arms of ਟੋਂਗਾ
ਮਾਟੋKo e ʻOtua mo Tonga ko hoku tofiʻa
ਰੱਬ ਅਤੇ ਟੋਂਗਾ ਮੇਰੀ ਵਿਰਾਸਤ ਹਨ
ਕੌਮੀ ਗੀਤKo e fasi ʻo e tuʻi ʻo e ʻOtu Tonga
ਟੋਂਗੀ ਟਾਪੂਆਂ ਦੇ ਬਾਦਸ਼ਾਹ ਦਾ ਗੀਤ
ਟੋਂਗਾ ਦੀ ਥਾਂ
ਟੋਂਗਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਨੂਕੂʻਅਲੋਫ਼ਾ
21°08′S 175°12′W / 21.133°S 175.2°W / -21.133; -175.2
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਟੋਂਗੀ
ਵਾਸੀ ਸੂਚਕ ਟੋਂਗੀ
ਸਰਕਾਰ ਇਕਾਤਮਕ ਸੰਸਦੀ ਸੰਵਿਧਾਨਕ ਬਾਦਸ਼ਾਹੀ
 -  ਬਾਦਸ਼ਾਹ ਤੋਪੂ ਛੇਵਾਂ
 -  ਪ੍ਰਧਾਨ ਮੰਤਰੀ ਸਿਆਲੇʻਅਤਾਉਂਗੋ ਤੂʻਇਵਕਾਨੋ
ਵਿਧਾਨ ਸਭਾ ਵਿਧਾਨ ਸਭਾ
ਸੁਤੰਤਰਤਾ
 -  ਬਰਤਾਨਵੀ ਸੁਰੱਖਿਆ ਤੋਂ ੪ ਜੂਨ ੧੯੭੦ 
ਖੇਤਰਫਲ
 -  ਕੁੱਲ ੭੪੮ ਕਿਮੀ2 (੧੮੬ਵਾਂ)
੨੮੯ sq mi 
 -  ਪਾਣੀ (%) ੪.੦
ਅਬਾਦੀ
 -  ੨੦੧੧ ਦੀ ਮਰਦਮਸ਼ੁਮਾਰੀ ੧੦੩,੦੩੬[੧] 
 -  ਆਬਾਦੀ ਦਾ ਸੰਘਣਾਪਣ ੧੩੯/ਕਿਮੀ2 (੭੬ਵਾਂ1)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੭੬੩ ਮਿਲੀਅਨ[੨] 
 -  ਪ੍ਰਤੀ ਵਿਅਕਤੀ $੭,੩੪੪[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੪੩੯ ਮਿਲੀਅਨ[੨] 
 -  ਪ੍ਰਤੀ ਵਿਅਕਤੀ $੪,੨੨੦[੨] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੭੭[੩] (high) (੮੫ਵਾਂ)
ਮੁੱਦਰਾ ਪਾʻਆਂਗਾ (TOP)
ਸਮਾਂ ਖੇਤਰ (ਯੂ ਟੀ ਸੀ+੧੩)
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ+੧੩)
ਨਿਰੀਖਤ ਨਹੀਂ
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .to
ਕਾਲਿੰਗ ਕੋਡ +੬੭੬
1 ੨੦੦੫ ਅੰਕੜਿਆਂ ਮੁਤਾਬਕ।

ਟੋਂਗਾ, ਅਧਿਕਾਰਕ ਤੌਰ 'ਤੇ ਟੋਂਗਾ ਦੀ ਬਾਦਸ਼ਾਹੀ (ਟੋਂਗੀ: Puleʻanga Fakatuʻi ʻo Tonga), ਦੱਖਣੀ ਪ੍ਰਸ਼ਾਂਤ ਮਹਾਂਸਾਗਰ 'ਚ ਸਥਿੱਤ ਇੱਕ ਟਾਪੂ-ਸਮੂਹ ਅਤੇ ਖੁਦਮੁਖਤਿਆਰ ਮੁਲਕ ਹੈ ਜਿਸ ਵਿੱਚ ਦੱਖਣੀ ਪ੍ਰਸ਼ਾਂਤ ਦੇ ੭੦੦,੦੦੦ ਵਰਗ ਕਿ.ਮੀ. ਖੇਤਰਫਲ ਵਿੱਚ ਖਿੰਡੇ ਹੋਏ ੧੭੬ ਟਾਪੂ ਹਨ। ਇਹਨਾਂ ਵਿੱਚੋਂ ੫੨ ਟਾਪੂ ਅਬਾਦ ਹਨ।[੪]

ਇਹ ਬਾਦਸ਼ਾਹੀ ਇੱਕ ਉੱਤਰ-ਦੱਖਣ ਲੀਕ ਦੀ ੮੦੦ ਕਿ.ਮੀ. ਦੀ ਵਿੱਥ 'ਤੇ ਫੈਲੀ ਹੋਈ ਹੈ, ਜੋ ਨਿਊਜ਼ੀਲੈਂਡ ਅਤੇ ਹਵਾਈ ਵਿਚਲੇ ਪੈਂਡੇ ਦੇ ਤੀਜੇ ਹਿੱਸੇ 'ਤੇ ਸਥਿੱਤ ਹੈ।

ਟੋਂਗਾ ਨੂੰ ਦੋਸਤਾਨਾ ਟਾਪੂ ਵੀ ਕਿਹਾ ਜਾਂਦਾ ਹੈ ਕਿਉਂਕਿ ਕਪਤਾਨ ਜੇਮਜ਼ ਕੁੱਕ ਦੀ ਇਸ ਟਾਪੂ 'ਤੇ ੧੭੭੩ ਵਿੱਚ ਪਹਿਲੀ ਫੇਰੀ ਦੌਰਾਨ ਬਹੁਤ ਮਿੱਤਰਤਾਪੂਰਨ ਆਓ-ਭਗਤ ਹੋਈ ਸੀ। ਉਹ ਇੱਥੇ ʻinasi (ਇਨਾਸੀ) ਤਿਉਹਾਰ ਮੌਕੇ ਆਇਆ ਸੀ, ਜਿਸ ਵਿੱਚ Tuʻi Tonga (ਤੂਈ ਤੋਂਗਾ) ਭਾਵ ਟਾਪੂਆਂ ਦੇ ਮੁਖੀ ਨੂੰ ਸਾਲ ਦੇ ਪਹਿਲੇ ਫ਼ਲਾਂ ਦਾ ਦਾਨ ਹੁੰਦਾ ਹੈ ਅਤੇ ਉਸਨੂੰ ਇਸ ਤਿਉਹਾਰ ਵਿੱਚ ਸੱਦਿਆ ਗਿਆ ਸੀ। ਲੇਖਕ ਵਿਲੀਅਮ ਮੈਰੀਨਰ ਅਨੁਸਾਰ ਅਸਲ ਵਿੱਚ ਮੁਖੀ ਕੁੱਕ ਨੂੰ ਸੰਮੇਲਨ ਦੌਰਾਨ ਮਾਰਨਾ ਚਾਹੁੰਦੇ ਸਨ ਪਰ ਕਿਸੇ ਇੱਕ ਵਿਉਂਤ 'ਤੇ ਰਾਜੀ ਨਾ ਹੋ ਸਕੇ।[੫]

ਭੂਗੋਲ[ਸੋਧੋ]

ਨੂਕੂ ਟਾਪੂ ਵਵਾ'ਊ

ਪ੍ਰਸ਼ਾਸਕੀ ਤੌਰ 'ਤੇ ਟੋਂਗਾ ਪੰਜ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ: 'ਏਊਆ, ਹਾ'ਅਪਾਈ, ਨਿਊਆਸ, ਟੋਂਗਾਟਾਪੂ, ਅਤੇ ਵਵਾ'ਊ.[੬][੭]

ਜਲਵਾਯੂ[ਸੋਧੋ]

ਟੋਂਗਾ ਵਿੱਚ ਤਪਤ-ਖੰਡੀ ਜਲਾਵਾਯੂ ਹੈ ਅਤੇ ਸਿਰਫ਼ ਦੋ ਰੁੱਤਾਂ ਹੀ ਹਨ, ਸਿੱਲ੍ਹੀ ਅਤੇ ਸੁੱਕੀ; ਜ਼ਿਆਦਾਤਰ ਬਰਸਾਤਾਂ ਫਰਵਰੀ ਤੋਂ ਅਪ੍ਰੈਲ ਵਿੱਚ ਹੁੰਦੀਆਂ ਹਨ। ਹਾਲੀਆ ਤਪਤ-ਖੰਡੀ ਸਮੁੰਦਰੀ ਝੱਖੜ ਦਾ ਮੌਸਮ ੧ ਨਵੰਬਰ ਤੋਂ ੩੦ ਅਪ੍ਰੈਲ ਹੈ, ਪਰ ਕਈ ਵੇਰ ਇੱਹ ਝੱਖੜ ਬੇਮੌਸਮੀ ਵੀ ਆ ਜਾਂਦੇ ਹਨ।

ਭਾਸ਼ਾਵਾਂ[ਸੋਧੋ]

ਅੰਗਰੇਜ਼ੀ ਸਮੇਤ ਟੋਂਗੀ ਇਹਨਾਂ ਟਾਪੂਆਂ ਦੀ ਅਧਿਕਾਰਕ ਭਾਸ਼ਾ ਹੈ। ਟੋਂਗੀ, ਜੋ ਕਿ ਇੱਕ ਪਾਲੀਨੇਸ਼ੀਆਈ ਭਾਸ਼ਾ ਹੈ, ਊਵਿਆਈ, ਨਿਊਆਈ, ਹਵਾਈ ਅਤੇ ਸਮੋਈ ਭਾਸ਼ਾਵਾਂ ਦੀ ਬਹੁਤ ਕਰੀਬੀ ਭਾਸ਼ਾ ਹੈ।

ਹਵਾਲੇ[ਸੋਧੋ]

  1. Tonga National Population Census 2011; Preliminary Count
  2. ੨.੦ ੨.੧ ੨.੨ ੨.੩ "Tonga". International Monetary Fund. http://www.imf.org/external/pubs/ft/weo/2012/01/weodata/weorept.aspx?pr.x=64&pr.y=0&sy=2009&ey=2012&scsm=1&ssd=1&sort=country&ds=.&br=1&c=866&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-22. 
  3. "Human Development Report 2010". United Nations. 2010. http://hdr.undp.org/en/media/HDR_2010_EN_Table1.pdf. Retrieved on 5 November 2010. 
  4. Official Tongan Government Tourism Website
  5. Mariner, William and Martin, John (1817). An account of the natives of the Tonga islands in the south Pacific ocean: With an original grammar and vocabulary of their language. Compiled and arranged from the extensive communications of Mr. William Mariner, several years resident in those islands, Volume 2, pp. 64–65. Retrieved 3 November 2010.
  6. Population Census 2006: Population size, Trend, Distribution and Structure, Tonga Department of Statistics
  7. Divisions of Tonga, Statoids.com
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਫਰਮਾ:Link FA