ਸਮੱਗਰੀ 'ਤੇ ਜਾਓ

ਡੀ ਕੇ ਰਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੀ ਕੇ ਰਵੀ
ਤਜਾਰਤੀ ਕਰਾਂ ਦਾ ਵਧੀਕ ਕਮਿਸ਼ਨਰ, ਕਰਨਾਟਕਾ ਸਰਕਾਰ
ਦਫ਼ਤਰ ਵਿੱਚ
29 ਅਕਤੂਬਰ 2014 – 16 ਮਾਰਚ 2015
ਕੋਲਰ ਦਾ ਡਿਪਟੀ ਕਮਿਸ਼ਨਰ
ਦਫ਼ਤਰ ਵਿੱਚ
10 ਅਗਸਤ 2013 – 29 ਅਕਤੂਬਰ 2014
ਤੋਂ ਬਾਅਦਡਾ: ਕੇ ਵੀ ਤ੍ਰਿਲੋਕ ਚੰਦਰ
ਨਿੱਜੀ ਜਾਣਕਾਰੀ
ਜਨਮ
ਡੋਡਾਕੋਪੱਲੂ ਕਰੀਅੱਪਾ ਰਵੀ

(1979-06-10)10 ਜੂਨ 1979
ਟੁਮਕੁਰ, ਕਰਨਾਟਕਾ, ਭਾਰਤ
ਮੌਤ16 ਮਾਰਚ 2015(2015-03-16) (ਉਮਰ 35)
ਬੰਗਲੌਰ, ਭਾਰਤ
ਕੌਮੀਅਤਭਾਰਤੀ
ਜੀਵਨ ਸਾਥੀਕੁਸੁਮ
ਅਲਮਾ ਮਾਤਰਈਆਰੀ, ਨਵੀਂ ਦਿੱਲੀ
ਯੂਨੀਚਰਸਿਟੀ ਆਫ਼ ਐਗਰੀਕਲਚਰਲ ਸਾਇੰਸਿਜ਼, ਬੰਗਲੌਰ
ਕਿੱਤਾਲੋਕ ਸੇਵਕ

ਡੋਡਾਕੋਪੱਲੂ ਕਰੀਅੱਪਾ ਰਵੀ (10 ਜੂਨ 1979 – 16 ਮਾਰਚ 1915), ਜਿਹਨੂੰ ਆਮ ਤੌਰ ਉੱਤੇ ਡੀ ਕੇ ਰਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਰਾਜ ਅਧਿਕਾਰੀ ਸੀ। ਉਹ ਕਰਨਾਟਕਾ ਕਾਡਰ ਦੇ 2009 ਬੈਚ ਦਾ ਭਾਰਤੀ ਪ੍ਰਸ਼ਾਸਕੀ ਸੇਵਾ (ਆਈ ਏ ਐੱਸ) ਅਫ਼ਸਰ ਸੀ।[1] ਇੱਕ ਗੁਣੀ ਅਤੇ ਸਮਰੱਥ ਪ੍ਰਸ਼ਾਸਕ ਵਜੋਂ ਇਹਨੂੰ ਸਭ ਤੋਂ ਪਹਿਲਾਂ ਪ੍ਰਸਿੱਧੀ ਕੋਲਰ ਜ਼ਿਲ੍ਹੇ ਦੇ ਡੀਸੀ ਵਜੋਂ ਮਿਲੀ ਜਿੱਥੇ ਉਹਨੇ ਜ਼ਿਲ੍ਹੇ ਵਿੱਚ ਬਿੱਫਰੇ ਹੋਏ ਗ਼ੈਰ-ਕਨੂੰਨੀ ਰੇਤ ਮਾਫ਼ੀਏ ਖ਼ਿਲਾਫ਼ ਸਰਕਾਰੀ ਮੋਰਚਾ ਖੋਲ੍ਹਿਆ ਸੀ।[2] ਚੌਦਾਂ ਮਹੀਨਿਆਂ ਦੀ ਨੌਕਰੀ ਮਗਰੋਂ ਅਕਤੂਬਰ 2014 ਵਿੱਚ ਕਰਨਾਟਕਾ ਸਰਕਾਰ ਨੇ ਇਹਦਾ ਤਬਾਦਲਾ ਬੰਗਲੌਰ ਵਿੱਖੇ ਤਜਾਰਤੀ ਕਰਾਂ ਦੇ ਵਧੀਕ ਕਮਿਸ਼ਨਰ ਵਜੋਂ ਕਰ ਦਿੱਤਾ ਜਿੱਥੇ ਜਾ ਕੇ ਇਹਨੇ ਟੈਕਸ ਤੋਂ ਕਤਰਾਉਂਦੀਆਂ ਹਕੀਕੀ ਜਾਇਦਾਦ ਦੀਆਂ ਕੰਪਨੀਆਂ ਉੱਤੇ ਕਈ ਛਾਪੇ ਮਾਰੇ। ਵਧੀਕ ਕਮਿਸ਼ਨਰ ਲੱਗਣ ਤੋਂ ਪੰਜ ਮਹੀਨੇ ਮਗਰੋਂ 16 ਮਾਰਚ 2015 ਨੂੰ ਭੇਤ-ਭਰੇ ਹਲਾਤਾਂ ਵਿੱਚ ਇਹ ਬੰਗਲੌਰ ਵਿਖੇ ਆਪਣੀ ਰਿਹਾਇਸ਼ ਵਿੱਚ ਮੁਰਦਾ ਪਾਇਆ ਗਿਆ।[3][4]

ਹਵਾਲੇ

[ਸੋਧੋ]
  1. persmin. "'Executive Record Sheet Generator (IAS Officers)'". persmin.nic.in. Archived from the original on 18 ਮਾਰਚ 2015. Retrieved 17 March 2015. {{cite web}}: Unknown parameter |dead-url= ignored (|url-status= suggested) (help)
  2. "IAS officer Ravi found hanging in apartment". The Times of India. 17 March 2015. Retrieved 17 March 2015. {{cite web}}: Italic or bold markup not allowed in: |publisher= (help)
  3. "What tipped IAS officer DK Ravi over edge?". Deccan Chronicle. 17 March 2015. Retrieved 17 March 2015.
  4. "IAS Officer, Who Took On The Sand Mafia, Found Dead in Bengaluru". NDTV. 16 March 2015. Retrieved 16 March 2015. {{cite web}}: Italic or bold markup not allowed in: |publisher= (help)

ਬਾਹਰਲੇ ਜੋੜ

[ਸੋਧੋ]