ਡੌਲੀ ਆਹਲੂਵਾਲੀਆ
ਡੌਲੀ ਆਹਲੂਵਾਲੀਆ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕੌਸਟਿਊਮ ਡਿਜ਼ਾਇਨਰ, ਅਦਾਕਾਰਾ |
ਸਰਗਰਮੀ ਦੇ ਸਾਲ | 1993–ਹੁਣ |
ਡੌਲੀ ਆਹਲੂਵਾਲੀਆ ਇੱਕ ਭਾਰਤੀ ਕੌਸਟਿਊਮ ਡਿਜ਼ਾਇਨਰ ਅਤੇ ਅਦਾਕਾਰਾ ਹੈ, ਜਿਸ ਨੂੰ 2001 ਵਿੱਚ ਕੌਸਟਿਊਮ ਡਿਜ਼ਾਇਨ ਲਈ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।[1] ਉਸ ਨੇ ਕੌਮੀ ਫ਼ਿਲਮ ਪੁਰਸਕਾਰ ਤਿੰਨ ਵਾਰ ਜਿੱਤਿਆ, ਦੋ ਵਾਰ ਸੰਗੀਤ ਨਾਟਕ ਅਕਾਦਮੀ ਇਨਾਮ ਡਾਕੂ ਰਾਣੀ (1993) ਅਤੇ ਹੈਦਰ (2014) ਵਿੱਚ ਕੌਸਟਿਊਮ ਡਿਜ਼ਾਇਨ ਲਈ ਅਤੇ ਫਿਰ ਵਿੱਕੀ ਡੋਨੋਰ (2012) ਵਿੱਚ ਵਧੀਆ ਸਹਾਇਕ ਅਭਿਨੇਤਰੀ ਵਜੋਂ ਹਾਸਿਲ ਕੀਤਾ, ਇਸ ਫ਼ਿਲਮ ਵਿਚ ਇੱਕ ਅਦਾਕਾਰਾ ਵਜੋਂ ਸਭ ਤੋਂ ਵਧੀਆ ਭੂਮਿਕਾ ਲਈ ਉਸਨੂੰ ਜਾਣਿਆ ਜਾਂਦਾ ਹੈ।[2]
ਕੈਰੀਅਰ
[ਸੋਧੋ]ਆਹਲੂਵਾਲਿਆ ਨੇ ਥੀਏਟਰ ਦੀ ਵੇਸ਼ਭੂਸ਼ਾ ਡਿਜ਼ਾਇਨ ਕਰਨ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸਦੇ ਬਾਅਦ ਉਸਨੇ 1993 ਵਿੱਚ ਸ਼ੇਖਰ ਕਪੂਰ ਦੀ ਬੇਂਡਿਟ ਕਵੀਨ, ਜਿਸ ਲਈ ਉਸਨੂੰ ਸਭ ਤੋਂ ਉੱਤਮ ਕਾਸਟਿਊਮ ਡਿਜ਼ਾਇਨ ਵਿੱਚ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਇਨਾਮ ਮਿਲਿਆ, ਨਾਲ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ ਸੀ।[3] ਇਸ ਦੇ ਬਾਅਦ ਉਸ ਨੇ ਵਿਸ਼ਾਲ ਭਾਰਦਵਾਜ ਦੀਆਂ ਬਲਿਊ ਅੰਬਰੈਲਾ (2005), ਓਮਕਾਰਾ (2006), ਬਲੱਡ ਬ੍ਰਦਰਜ (2007), ਕਮੀਨੇ (2009) ਅਤੇ ਹੈਦਰ (2014) ਦੇ ਲਈ,[2] ਦੀਪਾ ਮਹਿਤਾ ਨਾਲ ਵਾਟਰ (2005) ਅਤੇ ਮਿਡਨਾਇਟ'ਜ ਚਿਲਡਰਨ (2012) ਦੇ ਲਈ ਕੌਸਟਿਊਮ ਡਿਜ਼ਾਇਨ ਕੀਤੇ। ਇਸਦੇ ਇਲਾਵਾ ਉਸਨੇ ਲਵ ਆਜ ਕਲ (2009), ਲਵ ਸ਼ਵ ਤੇ ਚਿਕਨ ਖੁਰਾਨਾ (2012) ਵਰਗੀਆਂ ਮੁੱਖਧਾਰਾ ਬਾਲੀਵੁਡ ਫ਼ਿਲਮਾਂ ਦੇ ਨਾਲ ਅਤੇ ਭਾਗ ਮਿਲਖਾ ਭਾਗ (2013) ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਾਲ ਕੰਮ ਕੀਤਾ।[4]
ਫ਼ਿਲਮੋਗ੍ਰਾਫੀ
[ਸੋਧੋ]ਕੌਸਟਿਊਮ ਡਿਜ਼ਾਇਨਰ
[ਸੋਧੋ]ਸਾਲ | ਫ਼ਿਲਮ |
---|---|
1993 | ਬੇਂਡਿਟ ਕਵੀਨ |
2006 | ਓਮਕਾਰਾ |
2005 | ਵਾਟਰ |
2005 | ਦ ਬਲਿਊ ਅੰਬਰੈਲਾ |
2007 | ਆਜਾ ਨਚਲੇ |
2007 | ਬਲੱਡ ਬ੍ਰਦਰਜ |
2009 | ਲਵ ਆਜ ਕਲ |
2009 | ਕਮੀਨੇ |
2011 | ਰਾਕਸਟਾਰ |
2012 | ਲਵ ਸ਼ਵ ਤੇ ਚਿਕਨ ਖੁਰਾਨਾ |
2012 | ਮਿਡਨਾਇਟ'ਜ ਚਿਲਡਰਨ |
2013 | ਭਾਗ ਮਿਲਖਾ ਭਾਗ |
2014 | ਹੈਦਰ |
ਅਦਾਕਾਰਾ
[ਸੋਧੋ]ਸਾਲ | ਫ਼ਿਲਮ/ ਟੈਲੀਵਿਜ਼ਨ | ਭੂਮਿਕਾ |
---|---|---|
1995 | ਅੰਮਾ ਐਂਡ ਫੈਮਲੀ (ਟੀਵੀ ਸੀਰੀਜ਼) | |
2003 | ਮੁੱਦਾ – ਦ ਇਸ਼ੂ | |
2005 | ਯਹਾਂ | |
2005 | ਵਾਟਰ | |
2005 | ਦ ਬਲਿਊ ਅੰਬਰੈਲਾ | |
2009 | ਆਲੂ ਚਾਟ | ਬੇਜੀ |
2011 | ਏਕ ਨੂਰ | |
2012 | ਵਿਕੀ ਡੋਨਰ | ਡੋਲੀ ਅਰੋਰਾ |
2012 | ਲਵ ਸ਼ਵ ਤੇ ਚਿਕਨ ਖੁਰਾਨਾ | ਬੌਜੀ |
2013 | ਸਾਡੀ ਲਵ ਸਟੋਰੀ (ਪੰਜਾਬੀ) | |
2013 | ਬਜਾਤੇ ਰਹੋ | ਜਸਬੀਰ ਬਾਜਵਾ |
2013 | ਯੇ ਜਵਾਨੀ ਹੈ ਦੀਵਾਨੀ | ਸਿਮਰਨ ਤਲਵਾਰ |
2019 | ਬਦਨਾਮ ਗਲੀ | ਬੌਜੀ |
2019 | ਅਕਸੋਨ | ਨਾਨੀ |
2020 | ਦੂਰਦਰਸ਼ਨ | ਦਰਸ਼ਨ ਕੌਰ |
ਹਵਾਲੇ
[ਸੋਧੋ]- ↑ Drama - Costume Design Archived 24 November 2007[Date mismatch] at the Wayback Machine. || Sangeet Natak Akademi Official listings.
- ↑ 2.0 2.1 "Dolly Ahluwalia dresses up Shahid Kapoor in 'Haider'". The Times of India. Feb 7, 2014. Retrieved 2014-08-24.
- ↑ "Dolly Ahluwalia gets nostalgic about Bandit Queen". Indian Express. 2 July 2013. Retrieved 26 July 2013.
- ↑ "I'm a costume designer first: Dolly Ahluwalia". Hindustan Times. 26 July 2013. Archived from the original on 25 ਦਸੰਬਰ 2013. Retrieved 26 July 2013.
{{cite web}}
: Unknown parameter|dead-url=
ignored (|url-status=
suggested) (help)