ਸਮੱਗਰੀ 'ਤੇ ਜਾਓ

ਡੱਲੇਵਾਲੀਆ ਮਿਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੱਲੇਵਾਲੀਆ ਮਿਸਲ ਮਹਾਰਾਜਾ ਸ.ਗੁਲਾਬ ਸਿੰਘ ਰਾਠੌਰ ਡੱਲੇਵਾਲੀਆ ਇਸ ਮਿਸਲ ਦਾ ਮੋਢੀ ਸੀ। ਇਸ ਮਿਸਲ ਵਿੱਚ 5000 ਘੋੜਸਵਾਰ ਸਨ। ਗੁਲਾਬ ਸਿੰਘ ਡੱਲੇਵਾਲੀਆ ਦੀ ਮੌਤ 1759 ਵਿੱਚ ਹੋਈ ਸੀ। ਉਹਨਾਂ ਦਾ ਸਬੰਧ ਖੱਤਰੀ ਸਿੱਖ ਜਾਤੀ ਨਾਲ ਸੀ। ਉਹਨਾਂ ਦਾ ਜਨਮ ਸਥਾਨ ਡੱਲੇਵਾਲ ਸੀ ਜੋ ਡੇਰਾ ਬਾਬਾ ਨਾਨਕ ਦੇ ਨੇੜੇ ਹੈ ਜੋ ਸ਼੍ਰੀ ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਰਿਆ ਰਾਵੀ ਦੇ ਸੱਜੇ ਕੰਢੇ ਤੇ ਸਥਿਤ ਹੈ। ਇਸ ਮਿਸਲ ਨੇ ਮਾਝਾ (ਅੱਜ ਕੱਲ ਦੋਆਬਾ) ਦੇ ਖੇਤਰ ਵਿੱਚ ਨਕੋਦਰ, ਰਾਹੋ, ਫਿਲੋਰ ਅਤੇ ਬਿਲਗਾ ਦੇ ਖੇਤਰਾਂ 'ਚ ਰਾਜ ਕੀਤਾ ਸੀ। ਸ.ਗੁਲਾਬ ਸਿੰਘ ਰਾਠੌਰ ਡੱਲੇਵਾਲੀਆ ਦੀ ਮੌਤ ਤੋਂ ਬਾਅਦ ਉਸ ਦਾ ਉਤਰਾਅਧੀਕਾਰੀ ਓਹਨਾਂ ਦੇ ਭਰਾ ਸ.ਗੁਰਦਿਆਲ ਸਿੰਘ ਰਾਠੌਰ ਨੂੰ ਬਣਾਇਆ,ਇਕ ਸਾਲ ਬਾਅਦ ਓਹਨਾਂ ਦੀ ਮੌਤ ਹੋਗਈ। ਫਿਰ ਸਰਦਾਰ ਤਾਰਾ ਸਿੰਘ ਘੇਬਾ (1717-1807) ਇਸ ਮਿਸਲ ਦਾ ਰਾਜ ਭਾਗ ਸੰਭਾਲਿਆ। ਇਹਨਾਂ ਨੇ ਆਪਣੇ ਰਾਜ ਨੂੰ ਅੰਬਾਲਾ ਤੱਕ ਵਧਾਇਆ। ਇਹਨਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਨਾਲ ਮਿਲਾ ਲਿਆ।[1]

ਹਵਾਲੇ

[ਸੋਧੋ]
  1. Hari Ram Gupta (1978). History of the Sikhs: The Sikh commonwealth or Rise and fall of Sikh misls. Munshiram Manoharlal. p. 52.