ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਿੱਖ ਮਿਸਲਾਂ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖ਼ਾਲਸਾ ਰਾਜ
ਸਿੱਖ ਮਿਸਲ
1748–1799 [[ਸਿੱਖ ਰਾਜ|]]
Flag Coat of arms
ਰਾਸ਼ਟਰ ਗੀਤ
ਦੇਗ ਤੇਗ਼ ਫ਼ਤਿਹ
ਰਾਜਧਾਨੀ ਅੰਮ੍ਰਿਤਸਰ (1707-1799)
ਲਾਹੋਰ & ਅੰਮ੍ਰਿਤਸਰ (1802-1849)
ਭਾਸ਼ਾ(ਵਾਂ) ਪ੍ਰਬੰਧਕੀ ਦਫਤਰੀ ਭਾਸ਼ਾ ਪੰਜਾਬੀ
ਸਰਕਾਰ ਸੰਘੀ ਰਾਜਤੰਤਰ
ਜਥੇਦਾਰ
ਮਹਾਰਾਜਾ
 - 1733-1735 ਨਵਾਬ ਕਪੂਰ ਸਿੰਘ
 - 1762-1783 ਜੱਸਾ ਸਿੰਘ ਆਹਲੂਵਾਲੀਆ ਸੁਲਤਾਨ-ਏ-ਕੌਮ
 - 1801-1839 ਮਹਾਰਾਜਾ ਰਣਜੀਤ ਸਿੰਘ
 - ਜੂਨ 1839-ਅਕਤੂਬਰ 1839 ਮਹਾਰਾਜਾ ਖੜਕ ਸਿੰਘ
 - ਅਕਤੂਬਰ 1839-ਨਵੰਬਰ 1840 ਮਹਾਰਾਜਾ ਨੌਨਿਹਾਲ ਸਿੰਘ
 - ਜਨਵਰੀ 1841-ਸਤੰਬਰ 1843 ਮਹਾਰਾਜਾ ਸ਼ੇਰ ਸਿੰਘ
ਇਤਹਾਸਕ ਜੁੱਗ
 - ਬਾਬਾ ਬੰਦਾ ਸਿੰਘ ਬਹਾਦਰ ਦੀ ਮੌਤ 1748
 - ਦੂਸਰੀ ਐਂਗਲੋ-ਸਿੱਖ ਜੰਗ 1799
Currency ਨਾਨਕਸ਼ਾਹੀ

ਮਿਸਲ (ਅਰਬੀ: مثل‎; ਮਤਲਬ: ਬਰਾਬਰ)‎ ਸ਼ਬਦ ਪੰਜਾਬ ਵਿੱਚ 18ਵੀਂ ਅਤੇ 19ਵੀਂ ਸਦੀ (1707–1849) ਵਿੱਚ ਸਰਗਰਮ ਰਹੀਆਂ ਬਾਰਾਂ ਛੋਟੀਆਂ-ਛੋਟੀਆਂ ਸਿੱਖ ਰਿਆਸਤਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਮਿਸਲਾਂ ਆਖਦੇ ਹਨ।[1] ਹਰੇਕ ਮਿਸਲ ਨੂੰ ਇੱਕ ਮਿਸਲਦਾਰ ਚਲਾਉਂਦਾ ਸੀ ਅਤੇ ਹਰ ਇੱਕ ਮਿਸਲ ਦੀ ਵੱਖੋ-ਵੱਖਰੀ ਤਾਕਤ ਜਾਂ ਫ਼ੌਜ ਸੀ।

ਮਿਸਲ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ, ਬਰਾਬਰ।[1]

ਸਿੱਖ ਅਤੇ ਮਿਸਲਾਂ[ਸੋਧੋ]

ਮੁੱਖ ਲੇਖ: ਸਿੱਖ ਮਿਸਲਾਂ
 1. ਆਹਲੂਵਾਲੀਆਂ ਦੀ ਮਿਸਲ ਪਹਿਲਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮੁੱਖੀ ਸਨ|
 2. ਭੰਗੀਆਂ ਦੀ ਮਿਸਲ ਸਰਦਾਰ ਹੀਰਾ ਸਿੰਘ
 3. ਡੱਲੇਵਾਲੀਆ ਮਿਸਲ ਗੁਲਾਬ ਸਿੰਘ ਡੱਲੇਵਾਲੀਆ
 4. ਕਨ੍ਹਈਆ ਦੀ ਮਿਸਲ ਜੈ ਸਿੰਘ ਕਨ੍ਹਈਆ
 5. ਕਰੋੜਸਿੰਘੀਆ ਮਿਸਲ (ਪੰਜਗੜ੍ਹੀਆ) ਕਰੋੜਾ ਸਿੰਘ
 6. ਨਕਈ ਮਿਸਲ ਹੀਰਾ ਸਿੰਘ ਨਕਈ
 7. ਨਸ਼ਾਨਵਾਲੀ ਮਿਸਲ ਦਸੋਧਾਂ ਸਿੰਘ
 8. ਰਾਮਗੜ੍ਹੀਆ ਮਿਸਲ ਨੰਦ ਸਿੰਘ
 9. ਸ਼ਹੀਦਾਂ ਦੀ ਮਿਸਲ ਬਾਬਾ ਦੀਪ ਸਿੰਘ ਸ਼ਹੀਦ
 10. ਫੈਜ਼ਲਪੁਰੀਆ ਮਿਸਲ ਨਵਾਬ ਕਪੂਰ ਸਿੰਘ ਵਿਰਕ
 11. ਸ਼ੁੱਕਰਚੱਕੀਆ ਮਿਸਲ ਨੌਦ ਸਿੰਘ ਗੁੱਜਰਾਂਵਾਲਾ
 12. ਫੂਲਕੀਆਂ ਮਿਸਲ ਫੂਲ ਸਿੰਘ, 12ਵੀਂ ਮਿਸਲ ਹੋਣੀ ਸੀ, ਪਰ ਦਲ ਖਾਲਸਾ ਵਲੋਂ ਖਦੇੜ ਦਿੱਤੀ ਗਈ|

ਸਮਾਂ[ਸੋਧੋ]

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ

18ਵੀਂ ਸਦੀ[ਸੋਧੋ]

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਪੰਜਾਬ ਵਿੱਚ ਵੱਖ ਵੱਖ ਜੱਥੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹੋਣ ਲੱਗ ਪਏ। ਇਹਨਾਂ ਦੀ ਗਿਣਤੀ 11 ਦੀ ਸੀ। ਇਸ ਸਦੀ ਦੀਆਂ ਕੁਝ ਅਹਿਮ ਘਟਨਾਵਾਂ ਹੇਠ ਦਿੱਤੀਆਂ ਹਨ:

 1. 1762-1767 ਅਹਿਮਦ ਸ਼ਾਹ ਅਤੇ ਸਿੰਘਾਂ ਦੀ ਲੜਾਈ
 2. 1763-1774 ਚੜ੍ਹਤ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ, ਜਿਸ ਨੂੰ ਉਸਨੇ ਗੁੱਜਰਾਂਵਾਲੇ ਵਿਖੇ ਬਣਾਇਆ ਹੈ।
 3. 1773- ਅਹਿਮਦ ਸ਼ਾਹ ਦੀ ਮੌਤ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੀ ਸਿੱਖਾਂ ਨੂੰ ਦਬਾਉਣ ਦੀ ਅਸਫ਼ਲਤਾ।
 4. 1774-1790 ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
 5. 1790-1801 ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।

ਇਸ ਸਮੇਂ ਦੌਰਾਨ, ਜਿੱਥੇ ਕੁਝ ਮਿਸਲਾਂ ਨੇ ਪੱਛਮੀ ਅਫ਼ਗਾਨ ਹਮਲਿਆਂ ਨੂੰ ਰੋਕਿਆ, ਉੱਥੇ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਨੇ ਦਿੱਲੀ ਦੇ ਹਮਲੇ ਕਰਕੇ ਉਸ ਨੂੰ ਕਈ ਫਤਹਿ ਕੀਤਾ। ਇਹਨਾਂ ਵਿੱਚ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆਂ ਮਿਸਲ ਵਾਲਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰ ਝੰਡਾ ਵੀ ਝੁਲਾ ਦਿੱਤਾ। ਇਸ ਨਾਲ ਮਿਸਲਾਂ ਨੇ ਆਪਣੇ ਆਪਣੇ ਖਿੱਤੇ ਵਿੱਚ ਮੱਲਾਂ ਮਾਰੀਆਂ ਅਤੇ ਸਿੰਘਾਂ ਦੀ ਚੜ੍ਹਤ ਨੂੰ ਬਣਾਈ ਰੱਖਿਆ।

19ਵੀਂ ਸਦੀ[ਸੋਧੋ]

ਮੁੱਖ ਘਟਨਾਵਾਂ:

ਇਸ ਸਦੀ ਵਿੱਚ ਸਰਦਾਰ ਰਣਜੀਤ ਸਿੰਘ, ਜੋ ਸ਼ੁੱਕਰਚੱਕੀਆ ਮਿਸਲ ਦਾ ਮੁੱਖੀ ਸੀ, ਨੇ ਸਭ ਮਿਸਲਾਂ ਨੂੰ ਖਤਮ ਕਰਕੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਨਾਲ ਹੀ ਮਿਸਲਾਂ ਦੀ ਤਾਕਤ ਨੇ ਇੱਕਠਾ ਹੋਕੇ ਇੱਕ ਖਾਲਸਾ ਰਾਜ ਦੀ ਨੀਂਹ ਰੱਖੀ, ਜਿਸ ਨੇ ਉਹਨਾਂ ਅਫ਼ਗਾਨਾਂ ਦੇ ਨੱਕ ਵਿੰਨ੍ਹ ਦਿੱਤੇ, ਜੋ ਕਿ ਪੰਜਾਬ ਵਿੱਚੋਂ ਲੰਘ ਕੇ ਸਾਰੇ ਭਾਰਤ ਵਿੱਚ ਲੁੱਟਮਾਰ ਕਰਦੇ ਸਨ।

ਮਹਾਰਾਜੇ ਦੇ ਦਰਬਾਰ ਵਿੱਚ ਇਹ ਮਿਸਲਦਾਰ ਮੌਜੂਦ ਰਹੇ ਅਤੇ ਅੰਤ ਸਮੇਂ ਤੱਕ ਮਹਾਰਾਜੇ ਦੇ ਰਾਜ ਵਿੱਚ ਸੇਵਾ ਦਿੰਦੇ ਰਹੇ।

ਹਵਾਲੇ[ਸੋਧੋ]