ਤੇਜਿੰਦਰ ਪਾਲ ਸਿੰਘ ਤੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੇਜਿੰਦਰ ਪਾਲ ਸਿੰਘ ਤੂਰ
Toor with the silver medal at the 2017 Asian Athletics Championships
ਨਿੱਜੀ ਜਾਣਕਾਰੀ
ਜਨਮ (1994-11-13) 13 ਨਵੰਬਰ 1994 (ਉਮਰ 29)
ਖੋਸਾ ਪਾਂਡੋ, ਮੋਗਾ ਜਿਲ੍ਹਾ, ਪੰਜਾਬ, ਭਾਰਤ[1]
ਖੇਡ
ਦੇਸ਼ਭਾਰਤ
ਈਵੈਂਟਸ਼ਾਟ-ਪੁੱਟ
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)20.75m (ਜਕਾਰਤਾ 2018)
Updated on 26 ਅਗਸਤ 2018.

ਤੇਜਿੰਦਰ ਪਾਲ ਸਿੰਘ ਤੂਰ (ਜਨਮ 13 ਨਵੰਬਰ 1994) ਇੱਕ ਭਾਰਤੀ ਸ਼ਾਟ-ਪੁੱਟ ਦਾ ਐਥਲੀਟ ਹੈ, ਜਿਸਦਾ ਏਸ਼ੀਆਈ ਖੇਡਾਂ ਦਾ ਰਿਕਾਰਡ  20.75 ਮੀਟਰ ਹੈ। 

ਸ਼ੁਰੂ ਦਾ ਜੀਵਨ[ਸੋਧੋ]

ਤੂਰ ਦਾ ਜਨਮ 13 ਨਵੰਬਰ 1994 ਨੂੰ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਖੋਸਾ ਪਾਂਡੋ ਪਿੰਡ ਦੇ ਇੱਕ ਕਿਸਾਨ ਪਰਵਾਰ ਵਿੱਚ ਹੋਇਆ ਸੀ। ਉਹ ਆਪਣੇ ਪਿਤਾ ਦੇ ਜ਼ੋਰ ਦੇਣ ਤੇ ਕ੍ਰਿਕਟ ਤੋਂ ਗੋਲਾ ਸੁੱਟਣ ਵੱਲ ਆਇਆ ਸੀ।

ਕੈਰੀਅਰ[ਸੋਧੋ]

ਜੂਨ 2017 ਵਿੱਚ, ਪਟਿਆਲਾ ਵਿੱਚ ਫੈਡਰੇਸ਼ਨ ਕੱਪ ਨੈਸ਼ਨਲ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪਸ ਵਿੱਚ ਤੂਰ ਨੇ 20.40 ਮੀਟਰ ਦੀ ਆਪਣੀ ਸਭ ਤੋਂ ਵਧੀਆ ਆਊਟਡੋਰ ਥਰੋ ਨਾਲ ਰਿਕਾਰਡ ਬਣਾਇਆ ਸੀ, ਪਰ ਇਹ 20.50 ਮੀਟਰ ਦੇ ਵਿਸ਼ਵ ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਸਟੈਂਡਰਡ ਤੋਂ ਘੱਟ ਸੀ।[2] ਅਗਲੇ ਮਹੀਨੇ ਵਿੱਚ, ਉਸ ਨੇ ਭੁਵਨੇਸ਼ਵਰ ਵਿੱਚ 2017 ਦੀਆਂ ਏਸ਼ਿਆਈ ਐਥਲੈਟਿਕਸ ਚੈਂਪੀਅਨਸ਼ਿਪਾਂ ਵਿੱਚ 19.77 ਮੀਟਰ ਦੀ ਥਰੋ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ, ਸਿਰਫ 0.03 ਮੀਟਰ ਦੇ ਫ਼ਰਕ ਨਾਲ ਸੋਨੇ ਦਾ ਮੈਡਲ ਰਹਿ ਗਿਆ ਸੀ।[3]

ਤੂਰ 2018 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ 19.42 ਮੀਟਰ ਗੋਲਾ ਸੁੱਟ ਕੇ ਅੱਠਵੇਂ ਸਥਾਨ ਤੇ ਆਇਆ ਸੀ।[4]

25 ਅਗਸਤ 2018 ਨੂੰ ਤੂਰ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 2018 ਏਸ਼ੀਆਈ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤ ਲਿਆ ਹੈ। ਉਸ ਨੇ 20.75 ਐਮ ਗੋਲਾ ਸੁੱਟ ਕੇ ਸੁੱਟ ਕੇ ਏਸ਼ੀਆਈ ਖੇਡਾਂ ਦਾ ਰਿਕਾਰਡ ਅਤੇ ਕੌਮੀ ਰਿਕਾਰਡ ਤੋੜ ਦਿੱਤਾ ਹੈ। 

ਹਵਾਲੇ[ਸੋਧੋ]

  1. "TOOR Tajinderpal Singh". Asian Games 2018 Jakarta Palembang. Archived from the original on 24 ਅਗਸਤ 2018. Retrieved 23 August 2018. {{cite web}}: Unknown parameter |dead-url= ignored (|url-status= suggested) (help)
  2. "Fed Cup: Neeraj wins gold with meet record". The Tribune. 3 June 2017. Retrieved 23 August 2018.
  3. Selvaraj, Jonathan (8 July 2017). "Asian Athletics Championships: Anas wins gold, Dutee bags bronze on day 2". ESPN.in. Retrieved 23 August 2018.
  4. "CWG 2018: Muhammed Anas puts himself in Milkha Singh's shoes in Gold Coast". The Indian Express. 10 April 2018. Retrieved 23 August 2018.