ਦਬਿਸਤਾਨ-ਏ-ਮਜ਼ਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਬਿਸਤਾਨ-ਏ-ਮਜ਼ਾਹਿਬ (ਫ਼ਾਰਸੀ: ‎دبستان مذاهب; ਮਤਲਬ: ਧਰਮਾਂ ਦਾ ਸਕੂਲ) 17ਵੀਂ ਸਦੀ ਦੀ ਇੱਕ ਫ਼ਾਰਸੀ ਕਿਤਾਬ ਹੈ ਜਿਸ ਵਿੱਚ ਦੱਖਣੀ ਏਸ਼ੀਆ ਦੇ ਧਰਮਾਂ ਦਾ ਅਧਿਐਨ ਹੈ।[1] ਇਹ 1655 ਦੇ ਨੇੜੇ-ਤੇੜੇ ਲਿਖੀ ਮੰਨੀ ਜਾਂਦੀ ਹੈ। ਇਸ ਦੇ ਲੇਖਕ ਬਾਰੇ ਵੀ ਵੱਖ-ਵੱਖ ਵਿਚਾਰ ਹਨ। ਲੇਖਕ ਨੇ ਕਿਤਾਬ ਵਿੱਚ ਕਿਤੇ ਵੀ ਆਪਣੇ ਨਾਂ, ਜਨਮਦਿਨ ਆਦਿ ਦਾ ਜ਼ਿਕਰ ਨਹੀਂ ਕੀਤਾ। ਪਹਿਲਾਂ ਮੋਹਸਿਨ ਫ਼ਾਨੀ ਨੂੰ ਇਸ ਦਾ ਲਿਖਾਰੀ ਮੰਨਿਆ ਜਾਂਦਾ ਸੀ ਪਰ ਅੱਜ ਦੇ ਵਿਦਵਾਨਾਂ ਨੇ ਇੱਕ ਇਰਾਨੀ, ਮੌਬਾਦ ਜ਼ੁਲਫ਼ਿਕਾਰ ਅਰਦਸਤਾਨੀ (1615–70) ਨੂੰ ਇਸ ਦਾ ਲਿਖਾਰੀ ਮੰਨਿਆ ਹੈ।[1]

ਇਹ ਕਿਤਾਬ ਬਾਦਸ਼ਾਹ ਅਕਬਰ ਦੇ ਧਰਮ, ਦੀਨ-ਏ-ਇਲਾਹੀ ਦੇ ਆਪਣੇ ਪਾਠ ਕਰ ਕੇ ਵੀ ਜਾਣੀ ਜਾਂਦੀ ਹੈ।

ਅਨੁਵਾਦ[ਸੋਧੋ]

ਇਸ ਦਾ ਅੰਗਰੇਜ਼ੀ ਉਲਥਾ ਡੇਵਿਡ ਸ਼ਿਆ ਅਤੇ ਐਨਥਨੀ ਟ੍ਰਾਇਰ ਨੇ ਕੀਤਾ ਜੋ 1843 ਵਿੱਚ ਲੰਡਨ ਵਿੱਚ ਛਪਿਆ। ਸਿੱਖੀ ਬਾਰੇ ਇਸ ਦੇ ਪਾਠ ਦਾ ਅੰਗਰੇਜ਼ੀ ਉਲਥਾ ਸਰਦਾਰ ਉਮਰਾਓ ਸਿੰਘ ਮਜੀਠੀਆ ਨੇ ਅਤੇ ਅੰਗਰੇਜ਼ੀ ਅਤੇ ਪੰਜਾਬੀ ਉਲਥਾ ਡਾ.ਗੰਡਾ ਸਿੰਘ ਨੇ ਕੀਤਾ।

ਹਵਾਲੇ[ਸੋਧੋ]

  1. 1.0 1.1 "DABISTAN-I-MAZAHIB". TheSikhEncyclopedia.com. Retrieved 24 ਨਵੰਬਰ 2012. {{cite web}}: External link in |publisher= (help)