ਦਵਿੰਦਰ ਦਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਵਿੰਦਰ ਦਮਨ
ਦਵਿੰਦਰ ਦਮਨ
ਜਨਮ (1943-07-15) 15 ਜੁਲਾਈ 1943 (ਉਮਰ 80)
ਭਾਰਤੀ ਪੰਜਾਬ ਦੇ ਸੰਗਰੂਰ ਜਿਲੇ ਵਿੱਚ ਭਵਾਨੀਗੜ੍ਹ ਕਸਬੇ ਦੇ ਨੇੜੇ ਪਿੰਡ ਭੱਟੀਵਾਲ ਕਲਾਂ
ਕਿੱਤਾਨਾਟਕਕਾਰ, ਥੀਏਟਰ ਕਰਮੀ, ਐਕਟਰ, ਨਿਰਦੇਸ਼ਕ ਅਤੇ ਨਿਰਮਾਤਾ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਟਕ
ਪ੍ਰਮੁੱਖ ਕੰਮਛਿਪਣ ਤੋਂ ਪਹਿਲਾਂ
ਜੀਵਨ ਸਾਥੀਜਸਵੰਤ ਦਮਨ (13 ਜੂਨ 1967 ਤੋਂ ਹੁਣ ਤੱਕ)

ਦਵਿੰਦਰ ਦਮਨ ਪੰਜਾਬੀ ਨਾਟਕਕਾਰ, ਨਾਟਕ ਨਿਰਦੇਸ਼ਕ ਅਤੇ ਪ੍ਰਸਿੱਧ ਰੰਗਕਰਮੀ ਹਨ। ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੌਰਾਨ ਆਖ਼ਰੀ ਦਿਨਾਂ ਨੂੰ ਦਰਸਾਉਦਾ ਦਵਿੰਦਰ ਦਮਨ ਦਾ ਲਿਖਿਆ ਨਾਟਕ ਛਿਪਣ ਤੋਂ ਪਹਿਲਾਂ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ।[1][2] ਸੰਤ ਸਿੰਘ ਸੇਖੋਂ ਦੇ ਮੰਚਨ ਲਈ ਮੁਸ਼ਕਲ ਸਮਝੇ ਜਾਂਦੇ ਨਾਟਕਾਂ ਵਿਚੋਂ ‘ਨਾਰਕੀ’ ਅਤੇ ‘ਮੋਇਆਂ ਸਾਰ ਨਾ ਕਾਈ’ ਨੂੰ ਦਵਿੰਦਰ ਦਮਨ ਨੇ ਦੇਰ ਪਹਿਲਾਂ ਖੇਡ ਦਿਖਾਇਆ ਸੀ।

ਜੀਵਨ ਵੇਰਵੇ[ਸੋਧੋ]

ਦਵਿੰਦਰ ਦਾ ਪਿੰਡ ਭਾਰਤੀ ਪੰਜਾਬ ਦੇ ਸੰਗਰੂਰ ਜਿਲੇ ਵਿੱਚ ਭਵਾਨੀਗੜ੍ਹ ਕਸਬੇ ਦੇ ਨੇੜੇ ਪਿੰਡ ਭੱਟੀਵਾਲ ਕਲਾਂ ਹੈ। ਉਸ ਦੀ ਮਾਤਾ ਦਾ ਨਾਮ ਹਰਨਾਮ ਕੌਰ ਅਤੇ ਪਿਤਾ ਦਾ ਨਾਮ ਗਿਆਨੀ ਦਲੀਪ ਸਿੰਘ (ਕਾਮਰੇਡ) ਸੀ ਜੋ ਇੱਕ ਆਪਣੇ ਸਮੇਂ ਦਾ ਪਰਸਿੱਧ ਕਵੀਸ਼ਰ ਸੀ, ਪਰ ਉਸਨੇ ਆਪਣੀ ਸਾਰੀ ਜਿੰਦਗੀ ਦੇਸ਼ ਦੀ ਅਜ਼ਾਦੀ ਅਤੇ ਪਿਛੋਂ ਉਸਦੀ ਬਹਾਲੀ ਲਈ ਜੇਹਲਾਂ ਅਤੇ ਮਫਰੂਰੀ ਵਿੱਚ ਕੱਟੀ। ਬਚਪਨ ਵਿੱਚ ਉਹਨਾਂ ਦੇ ਮਾਤਾ ਜੀ ਦੀ ਮੌਤ ਹੋ ਜਾਣ ਕਰ ਕੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਅਤੇ ਮਸਾਂ ਦਸਵੀਂ ਤਕ ਦੀ ਪੜ੍ਹਾਈ ਹੋ ਸਕੀ। ਬਾਅਦ ਵਿੱਚ ਗਿਆਨੀ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਅਤੇ ਗਰੇਜ਼ੂਏਸ਼ਨ ਦੀ ਡਿਗਰੀ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋ ਪ੍ਰਾਪਤ ਕੀਤੀ। ਇਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰਾ, ਯੂਨੀਵਰਸਟੀ ਆਫ਼ ਮਿਊਜ਼ਿਕ ਐਂਡ ਡਾਂਸ ਚੰਡੀਗੜ੍ਹ ਤੋਂ ਬੈਚੂਲਰ ਦੀ ਡਿਗਰੀ ਹਾਸਿਲ ਕੀਤੀ। ਸਕੂਲ ਸਮੇਂ ਲੱਗੀ ਅਦਾਕਾਰੀ ਦੀ ਚੇਟਕ ਉਹਨਾਂ ਨੂੰ ਰੰਗਮੰਚ ਦੇ ਖੇਤਰ ਵਿੱਚ ਲੈ ਆਈ। ਉਸ ਦੇ ਪਿਤਾ ਜੀ ਕਮਿਊਨਿਸਟ ਲਹਿਰ ਵਿੱਚ ਸਰਗਰਮ ਸੀ, ਜਿਸ ਕਰ ਕੇ ਸਮਾਜਿਕ ਸੰਘਰਸ਼ਾਂ ਨੂੰ ਆਪਣੀਆਂ ਲਿਖਤਾਂ ਅਤੇ ਨਾਟ-ਸਰਗਰਮੀਆਂ ਦਾ ਵਿਸ਼ਾ ਬਣਾਉਣ ਵਲ ਉਹਨਾਂ ਦਾ ਰੁਝਾਨ ਵਧੇਰੇ ਤੀਖਣ ਹੋ ਗਿਆ।

ਪੁਸਤਕਾਂ[ਸੋਧੋ]

ਨਾਟਕ[ਸੋਧੋ]

  • ਨਹੀਓਂ ਬੈਠਣਾ ਬਿਗਾਨੀ ਛਾਵੇਂ
  • ਤਪਸ਼
  • ਕਾਮਾਗਾਟਾ ਮਾਰੂ
  • ਸੁਨੇਹਾ
  • ਰਾਖੇ
  • ਮੇਰੇ ਸੱਤ ਨਾਟਕ
  • ਕਾਲਾ ਲਹੂ
  • ਸੂਰਜ ਦਾ ਕਤਲ
  • ਛਾਂ ਵਿਹੂਣੇ
  • ਛਿਪਣ ਤੋਂ ਪਹਿਲਾਂ
  • ਬਲਦੇ ਜੰਗਲ ਦੇ ਰੁੱਖ
  • ਕਤਰਾ ਕਤਰਾ ਜਿ਼ਦਗੀ
  • ਗ਼ਦਰ-ਗਾਥਾ
  • ਬੰਦਾ (ਬੰਦਾ ਬਹਾਦਰ ਦੇ ਜੀਵਨ ਤੇ ਅਧਾਰਤ)
  • ਪਾਣੀਆਂ ਤੇ ਅੱਗ ਤੁਰਦੀ

ਇਕਾਂਗੀ[ਸੋਧੋ]

  • ਲਹੂ ਰੰਗ ਲਿਆਵੇਗਾ
  • ਵਾਵਰੋਲਾ
  • ਆਥਣਵੇਲਾ
  • ਸੰਘਰਸ਼.
  • ਮੁਖੌਟਾ
  • ਕੁਰਸੀ 'ਚ ਚਿਣਿਆ ਮਨੁੱਖ
  • ਬਲਦੇ ਜੰਗਲ ਦੇ ਰੁਖ

ਨਾਟਕ ਹੋਰ ਭਾਸ਼ਾਵਾਂ ਵਿੱਚ ਅਨੁਵਾਦ[ਸੋਧੋ]

  • ਛਾਂ ਵਿਹੂਣੇ (ਹਿੰਦੀ ਵਿੱਚ ਰਸੋਈ ਘਰ)
  • ਛਿਪਣ ਤੋਂ ਪਹਿਲਾਂ (ਹਿੰਦੀ ਵਿੱਚ ਛਿਪਣ ਸੇ ਪਹਿਲੇ)
  • ਕਤਰਾ ਕਤਰਾ ਜਿ਼ਦਗੀ (ਅੰਗਰੇਜ਼ੀ ਵਿੱਚ Melting Icicles of Life...)
  • ਸੂਰਜ ਦਾ ਕਤਲ (ਅੰਗਰੇਜ਼ੀ ਵਿੱਚ Slaughter of the Sun)

ਨਾਟਕੀ ਰੂਪਾਂਤਰ[ਸੋਧੋ]

ਮਸ਼ਹੂਰ ਲੇਖਕਾਂ ਦੀਆਂ ਰਚਨਾਵਾਂ ਦਾ ਮੰਚਨ[ਸੋਧੋ]

  • ਕੁਲਵੰਤ ਸਿੰਘ ਵਿਰਕ ਦੀ ਕਹਾਣੀ (ਧਰਤੀ ਹੇਠਲਾ ਬਲਦ)
  • ਜਸਵੰਤ ਸਿੰਘ ਵਿਰਦੀ ਦੀ ਕਹਾਣੀ (ਸੋਨੇ ਦੇ ਅੰਡੇ)
  • ਡਾ. ਹਰਚਰਨ ਸਿੰਘ (ਰਾਣੀ ਜਿੰਦਾਂ)
  • ਭੀਸ਼ਮ ਸਾਹਨੀ (ਹਾਨੂਸ਼)
  • ਸੁਸ਼ੀਲ ਕੁਮਾਰ ਸਿੰਘ (ਸਿੰਘਾਸਨ ਖਾਲੀ ਹੈ)
  • ਐਂਤਨ ਚੈਖਵ ('ਮੁਖੌਟਾ)
  • ਫ਼ਿਓਦਰ ਦੋਸਤੋਵਸਕੀ (ਚਿੱਟੀਆਂ ਰਾਤਾਂ)
  • ਰਸ਼ਪਿੰਦਰ ਰਸ਼ਿਮ (ਉਧੜੀ ਹੋਈ ਗੁੱਡੀ)

ਫ਼ਿਲਮਾਂ ਵਿੱਚ[ਸੋਧੋ]

  • ਜੋਸ਼ ਜਵਾਨੀ ਦਾ
  • ਕਰਮ(ਹਿੰਦੀ)
  • ਆਸਰਾ ਪਿਆਰ ਦਾ
  • ਉੱਚਾ ਦਰ ਬਾਬੇ ਨਾਨਕ ਦਾ
  • ਅਣਖੀਲੀ ਮੁਟਿਆਰ
  • ਰੱਬ ਦੀਆਂ ਰੱਖਾਂ
  • ਬਾਗੀ
  • ਮੇਲਾ
  • ਜੀ ਆਇਆਂ ਨੂੰ
  • ਜਗ ਜਿਓਂਦਿਆਂ ਦੇ ਮੇਲੇ
  • ਹੀਰ ਰਾਂਝਾ
  • ਜਨਵਰੀ (ਅੰਗਰੇਜ਼ੀ)[3](Shot in Texas, USA)
  • ਮਿੱਤਰ ਪਿਆਰੇ ਨੂੰ
  • ਟ੍ਰੇਨ ਟੂ ਪਾਕਿਸਤਾਨ (ਪੰਜਾਬੀ,ਹਿੰਦੁਸਤਾਨੀ ਅਤੇ ਅੰਗਰੇਜ਼ੀ)
  • ਡਬਲ ਦ ਟ੍ਰਬਲ (Double Di Trouble)
  • ਜੁਗਨੀ (ਹਿੰਦੀ)
  • ਹੈਪੀ ਗੋ ਲੱਕੀ (Happy Go Lucky)
  • ਧੀਆਂ ਮਰ ਜਾਣੀਆਂ(The Forgotten Daughters—A Punjabi Movie made in Hollywood)

ਹਵਾਲੇ[ਸੋਧੋ]

  1. "ਪੰਜਾਬੀ ਦੇ ਬੇਹੱਦ ਚਰਚਿਤ ਨਾਟਕ 'ਛਿਪਣ ਤੋਂ ਪਹਿਲਾਂ'……". Archived from the original on 2016-03-04. Retrieved 2013-11-26. {{cite web}}: Unknown parameter |dead-url= ignored (help)
  2. ਪੰਜਾਬੀ ਰੰਗਮੰਚ ਦੀ ਸ਼ੇਰਨੀ ਅਦਾਕਾਰਾ ਜਸਵੰਤ ਦਮਨ - ਕੇਵਲ ਧਾਲੀਵਾਲ: 1980 ਤੋਂ ‘ਛਿਪਣ ਤੋਂ ਪਹਿਲਾਂ’ ਨਾਟਕ ਹੁਣ ਤਕ ਹਜ਼ਾਰਾਂ ਵਾਰ ਖੇਡਿਆ।[permanent dead link]
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-05. Retrieved 2014-08-10. {{cite web}}: Unknown parameter |dead-url= ignored (help)