ਦਾਂਤੇ ਆਲੀਗੀਏਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦਾਂਤੇ ਏਲੀਗਿਅਰੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਦਾਂਤੇ ਅਲੀਗੇਅਰੀ

ਦਾਂਤੇ ਦਾ ਪੋਰਟਰੇਟ
ਜਨਮ ਅਧ-ਮਈ ਤੋਂ ਅਧ-ਜੂਨ, ਅੰਦਾਜ਼ਨ 1265
ਫਲੋਰੇਂਸ
ਮੌਤ 13/14 ਸਤੰਬਰ 1321 (ਲਗਪਗ 56 ਸਾਲ)
ਰਾਵੇਨਾ
ਕੌਮੀਅਤ ਇਤਾਲਵੀ
ਕਿੱਤਾ ਸਟੇਟਸਮੈਨ, ਕਵੀ, ਭਾਸ਼ਾ ਸਿਧਾਂਤਕਾਰ
ਲਹਿਰ Dolce Stil Novo

ਦਾਂਤੇ ਏਲੀਗਿਅਰੀ (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ ਇਤਾਲਵੀ ਕਵੀ ਸਨ। ਇਹ ਵਰਜਿਲ ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਨ੍ਹਾਂ ਦਾ ਪ੍ਰਸਿੱਧ ਮਹਾਂਕਾਵਿ ਲਾ ਦੀਵੀਨਾ ਕੋਮੇਦੀਆ ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚੀ ਗਈ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ ਸ਼ਾਹਕਾਰ ਮੰਨਿਆ ਜਾਂਦਾ ਹੈ।[1]

ਇਸ ਦੇ ਇਲਾਵਾ ਉਨ੍ਹਾਂ ਦਾ ਗੀਤਕਾਵਿ ਵੀਟਾ ਨਿਉਓਵਾ, ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ ਪ੍ਰੇਮਕਥਾ ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸ ਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, ਯੂਰਪ ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਨ੍ਹਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਨ੍ਹਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸੰਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।

ਦਾਂਤੇ ਦਾ ਬੁੱਤ at the Uffizi, Florence

ਰਚਨਾਵਾਂ[ਸੋਧੋ]

ਲੈਟਿਨ ਭਾਸ਼ਾ:
ਇਤਾਲਵੀ ਭਾਸ਼ਾ:

ਹਵਾਲੇ[ਸੋਧੋ]

  1. Bloom, Harold (1994). The Western Canon.