ਦਾਈਫ਼ੁਕੁ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਾਈਫ਼ੁਕੁ
Daifuku 1.jpg
ਸਰੋਤ
ਹੋਰ ਨਾਂਦਾਈਫ਼ੁਕੁਮੋਚੀ
ਸੰਬੰਧਿਤ ਦੇਸ਼ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚਾਵਲ, ਲਾਲ ਬੀਨ ਪੇਸਟ)
ਹੋਰ ਕਿਸਮਾਂਯੋਮੋਗੀ ਦਾਈਫ਼ੁਕੁ, ਇਚਿਗੋ ਦਾਈਫ਼ੁਕੁ, ਯੂਕਿਮੀ ਦਾਈਫ਼ੁਕੁ

ਦਾਈਫ਼ੁਕੁ ਜਪਾਨੀ ਮਿਠਾਈ ਹੈ ਜਿਸ ਵਿੱਚ ਮੋਚੀ (ਕੇਕ) ਜਿਸ ਵਿੱਚ ਮਿੱਠੀ ਭਰਤ ਭਾਰੀ ਹੁੰਦੀ ਹੈ ਜੋ ਕੀ ਅੰਕੋ ਜੋ ਕੀ ਅਜ਼ੁਕੀ ਬੀਨ ਪੇਸਟ ਤੋਂ ਬਣੀ ਲਾਲ ਬੀਨ ਪੇਸਟ ਨਾਲ ਬਣਦੀ ਹੈ।[1]

ਦਾਈਫ਼ੁਕੁ ਦੀ ਬਹੁਤ ਕਿਸਮਾਂ ਹੁੰਦੀ ਹਨ। ਸਬਤੋਂ ਆਮ ਹੈ ਚਿੱਟੀ- ਗੁਲਾਬੀ ਜਾਂ ਹਰੇ ਰੰਡ ਦੀ ਮੋਚੀ ਜਿਸ ਵਿੱਚ ਆਨਕੋ ਭਰੀ ਹੁੰਦੀ ਹੈ। ਇਹ ਦੋ ਸਾਈਜ਼ ਵਿੱਚ ਆਉਂਦੀ ਹੈ- (1.2 ਇੰਚ) ਜਾਂ ਹਥੇਲੀ ਦੀ ਮਾਪ ਦਾ। ਸਾਰੇ ਦਾਈਫ਼ੁਕੁ ਮੱਕੀ ਜਾਂ ਆਲੂ ਦੇ ਸਟਾਰਚ ਨਾਲ ਢੱਕੀ ਹੁੰਦੀ ਹੈ ਤਾਂਕਿ ਇਹ ਇੱਕ ਦੂਜੇ ਨਾਲ ਨਾ ਜੁੜਨ। ਦਾਈਫ਼ੁਕੁ ਨੂੰ ਮਾਈਕ੍ਰੋਵੇਵ ਵਿੱਚ ਵੀ ਬਣਾਇਆ ਜਾ ਸਕਦਾ ਹੈ। ਮੋਚੀ ਅਤੇ ਦਾਈਫ਼ੁਕੁ ਜਪਾਨ ਵਿੱਚ ਬਹੁਤ ਹੀ ਮਸ਼ਹੂਰ ਹਨ।[1][2]

ਕਿਸਮਾਂ[ਸੋਧੋ]

 • ਯੋਮੋਗੀ ਦਾਈਫ਼ੁਕੁ (蓬大福) - ਇਹ ਕੁਸਾ ਮੋਚੀ ਨਾਲ ਬਣਿਆ ਹੁੰਦਾ ਹੈ।
 • ਇਚਿਗੋ ਦਾਈਫ਼ੁਕੁ (雪見だいふく) - ਸਟ੍ਰਾਬੈਰੀ ਅਤੇ ਅੰਕੋ ਨਾਲ ਬਣਿਆ ਹੁੰਦਾ ਹੈ ਤੇ ਇਸ ਵਿੱਚ ਅਜ਼ੁਕੀ ਬੀਨ ਦੀ ਭਰਤ ਪਾਈ ਜਾਂਦੀ ਹੈ।
 • ਯੂਕਿਮੀ ਦਾਈਫ਼ੁਕੁ (豆大福) - ਇਹ ਲੋੱਟੇ ਕੰਪਨੀ ਦੀ ਮੋਚੀ ਆਇਸ ਕਰੀਮ ਨਾਲ ਬਣੀ ਹੁੰਦੀ ਹੈ।
 • ਮਾਮੇ ਦਾਈਫ਼ੁਕੁ (塩大福)- ਇਸਨੂੰ ਅਜ਼ੁਕੀ ਬੀਨ ਜਾਂ ਸੋਯਾਬੀਨ ਨਾਲ ਭਰਤ ਕਰਕੇ ਬਣਾਇਆ ਜਾਂਦਾ ਹੈ।
 • ਸ਼ਿਓ ਦਾਈਫ਼ੁਕੁ (塩大福) - ਇਸਦਾ ਹਲਕਾ ਨਮਕੀਨ ਸਵਾਦ ਹੁੰਦਾ ਹੈ।
 • ਊਮੇ ਦਾਈਫ਼ੁਕੁ (梅大福) - ਇਹ ਜਪਨੀ ਖ਼ੁਰਮਾਨੀ ਨਾਲ ਬਣਾਈ ਜਾਂਦੀ ਹੈ।
 • ਕਾਫ਼ੀ ਦਾਈਫ਼ੁਕੁ (コーヒー大福) - ਇਸਦਾ ਕਾਫੀ ਵਾਲਾ ਸੁਆਦ ਹੁੰਦਾ ਹੈ।
 • ਮੋੰਟ ਬਲਾਂਕ ਦਾਈਫ਼ੁਕੁ (モンブラン大福) -ਇਸ ਵਿੱਚ ਮੋੰਟ ਬਲਾਂਕ ਕਰੀਮ ਪਾਈ ਜਾਂਦੀ ਹੈ।
 • ਪੁਰੀਨ ਦਾਈਫ਼ੁਕੁ (プリン大福) - ਇਸ ਵਿੱਚ ਟਾਫੀ ਦਾ ਸਵਾਦ ਹੁੰਦਾ ਹੈ।

ਹਵਾਲੇ[ਸੋਧੋ]

 1. 1.0 1.1 "Daifuku" (Japanese). Dictionary of Etymology. 
 2. "Not-So-Stressful Microwave Mochi". The Fatty Reader. Archived from the original on 2013-01-20. Retrieved 2015-11-19.