ਦਿ ਰੈਵੇਨੈਂਟ (2015 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਿ ਰੈਵੇਨੈਂਟ 2015 ਵਰ੍ਹੇ ਦੀ ਇੱਕ ਅਮਰੀਕਨ ਸਰਵਾਈਵਲ ਪੱਛਮੀ ਥ੍ਰਿੱਲਰ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਆਲੇਖਾਂਦਰੋ ਇਨਿਆਰੀਤੂ ਹਨ। ਇਸ ਦੀ ਪਟਕਥਾ ਐਲੇਜੈਂਦਰੋ ਤੇ ਮਾਰਕ ਐਨ ਸਮਿੱਥ ਨੇ ਮਾਈਕਲ ਪੰਕ ਦੇ ਦਿ ਰੈਵੇਨੈਂਟ ਨਾਵਲ ਨੂੰ ਆਧਾਰ ਬਣਾ ਕੇ ਲਿਖੀ ਹੈ। ਇਸ ਵਿੱਚ ਲਿਓਨਾਰਦੋ ਦੀਕੈਪਰੀਓ, ਟੌਮ ਹਾਰਡੀ, ਡੌਹਮਨਾਲ ਗਲੀਸਨ ਅਤੇ ਵਿੱਲ ਪੋਲਟਰ ਹਨ।[1]

ਪਲਾਟ[ਸੋਧੋ]

ਫ਼ਿਲਮ ਦੀ ਕਹਾਣੀ ਸ਼ਿਕਾਰੀ (ਫਰੰਟੀਅਰਮੈਨ ਤੇ ਫਰ ਟਰੈਪਰ) ਹਿਊਗ ਗਲਾਸ ਨਾਲ 1823 ਵਿੱਚ ਮੋਂਟਾਨਾ ਤੇ ਦੱਖਣੀ ਡਕੋਟਾ ਸੂਬਿਆਂ ਦੇ ਜੰਗਲਾਂ ਵਿੱਚ ਵਾਪਰੇ ਇੱਕ ਘਟਨਾਕ੍ਰਮ ਨੂੰ ਬਿਆਨ ਕਰਦੀ ਹੈ।

ਅਕਾਦਮੀ ਇਨਾਮ[ਸੋਧੋ]

ਇਹ ਫ਼ਿਲਮ 2015 ਵਰ੍ਹੇ ਦੇ ਅਕਾਦਮੀ ਇਨਾਮ ਵਿੱਚ ਸਰਵੋੱਤਮ ਫ਼ਿਲਮ ਲਈ ਨਾਮਜ਼ਦ ਹੋਈ ਸੀ। ਫ਼ਿਲਮ ਭਾਵੇਂ ਇਨਾਮ ਨਾ ਜਿੱਤ ਸਕੀ ਪਰ ਇਸੇ ਫ਼ਿਲਮ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਕਾਰਣ ਲਿਓਨਾਰਦੋ ਦੀਕੈਪਰੀਓ ਸਰਵੋੱਤਮ ਅਦਾਕਾਰ ਦਾ ਇਨਾਮ ਜਿੱਤ ਗਿਆ।[2]

ਹਵਾਲੇ[ਸੋਧੋ]

  1. Chitwood, Adam (February 3, 2015). "Alejandro González Iñárritu Explains Why The Revenant Is Taking 9 Months to Shoot". Collider. Retrieved August 11, 2015.
  2. Clarke, Donald (February 28, 2016). "Oscars 2016: Two Irish films win, best actor for DiCaprio". The Irish Times. Retrieved February 29, 2016.