ਸਮੱਗਰੀ 'ਤੇ ਜਾਓ

ਲਿਓਨਾਰਦੋ ਦੀਕੈਪਰੀਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਓਨਾਰਦੋ ਦੀਕੈਪਰੀਓ
60ਵੇਂ ਬਰਲਿਨ ਫਿਲਮ ਫੈਸਟੀਵਲ ਉੱਤੇ
ਜਨਮ
ਲਿਓਨਾਰਦੋ ਵਿਲਹੈਮ ਦੀਕੈਪਰੀਓ

(1974-11-11) 11 ਨਵੰਬਰ 1974 (ਉਮਰ 50)
ਲਾਸ ਏਂਜੇਲਸ, ਕੈਲੀਫੋਰਨੀਆ, ਅਮਰੀਕਾ
ਪੇਸ਼ਾਅਦਾਕਾਰ, ਫਿਲਮ ਨਿਰਮਾਤਾ
ਸਰਗਰਮੀ ਦੇ ਸਾਲ1989–ਹੁਣ ਤੱਕ
Parent(s)ਜਾਰਜ ਦੀਕੈਪਰੀਓ (ਪਿਤਾ)
ਇਰਮੇਲਿਨ ਇਨਡੈਨਬਿਰਕੇਨ ਦੀਕੈਪਰੀਓ (ਮਾਤਾ)
ਵੈੱਬਸਾਈਟwww.leonardodicaprio.com

ਲਿਓਨਾਰਦੋ ਦੀਕੈਪਰੀਓ (ਜਨਮ 11 ਨਵੰਬਰ 1974) ਇੱਕ ਅਮਰੀਕੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਹੈ। ਇਸਨੂੰ 5 ਅਕਾਦਮੀ ਇਨਾਮਾਂ ਅਤੇ 10 ਗੋਲਡਨ ਗਲੋਬ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਜਿੰਨ੍ਹਾਂ ਵਿੱਚੋਂ ਦੋ ਗੋਲਡਨ ਗਲੋਬ ਇਸ ਨੇ ਜਿੱਤੇ ਵੀ ਹਨ।

ਫਿਲਮੀ ਜੀਵਨ

[ਸੋਧੋ]

ਡਿਕੈਪਰੀਓ ਨੇ ਆਪਣਾ ਅਦਾਕਾਰੀ ਪੇਸ਼ਾ ਵਪਾਰਕ ਟੈਲੀਵਿਜ਼ਨ ਇਸ਼ਤਿਹਾਰਾਂ ਤੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ 1990ਵਿਆਂ ਦੇ ਸ਼ੁਰੂ ਵਿੱਚ ਟੀਵੀ ਲੜੀਵਾਰਾਂ ਸਾਂਤਾ ਬਾਰਬਰਾ ਅਤੇ ਹਾਸਰਸ ਗ੍ਰੋਇੰਗ ਪੇਨਸ ਵਿੱਚ ਕੰਮ ਕੀਤਾ। ਦਿੱਸ ਬੌਇ'ਜ਼ ਲਾਈਫ਼ (1993) ਇਸ ਦੀ ਪਹਿਲੀ ਮੁੱਖ ਫ਼ਿਲਮ ਸੀ। ਹਾਸਰਸ-ਡਰਾਮਾ ਵੱਟ'ਸ ਈਟਿੰਗ ਗਿਲਬਰਟ ਗ੍ਰੇਪ (1993) ਵਿਚਲੇ ਆਪਣੇ ਸਹਾਇਕ ਕਿਰਦਾਰ ਲਈ ਡਿਕੈਪਰੀਓ ਨੂੰ ਸਰਾਹਿਆ ਗਿਆ ਜਿਸਦੇ ਸਦਕਾ ਇਸਨੂੰ ਬਿਹਤਰੀਨ ਸਹਾਇਕ ਅਦਾਕਾਰ ਲਈ ਅਕਾਦਮੀ ਇਨਾਮ ਲਈ ਨਾਮਜ਼ਦਗੀ ਮਿਲੀ। ਡਰਾਮਾ ਫ਼ਿਲਮ ਦ ਬਾਸਕਿਟਬਾਲ ਡਾਇਰੀਜ਼ (1995) ਅਤੇ ਰੋਮਾਂਸ ਡਰਾਮਾ ਫ਼ਿਲਮ ਰੋਮੀਓ + ਜੂਲੀਐਟ (1996) ਨਾਲ਼ ਇਸਨੂੰ ਪਬਲਿਕ ਪਛਾਣ ਮਿਲੀ ਅਤੇ ਜੇਮਸ ਕੈਮਰੋਨ ਦੀ ਸ਼ਾਨਦਾਰ ਰੁਮਾਂਸ ਦਾਸਤਾਨ ਟਾਈਟੈਨਿਕ (1997) ਨੇ ਇਸਨੂੰ ਕੌਮਾਂਤਰੀ ਪਛਾਣ ਦਿਵਾਈ ਜੋ ਉਸ ਵੇਲ਼ੇ ਦੀ ਸਭ ਤੋਂ ਵੱਧ ਕਮਾਈ ਕਰਨ ਵਾਲ਼ੀ ਫ਼ਿਲਮ ਸੀ।

ਡਿਕੈਪਰੀਓ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਵਿੱਚ ਕੀਤੇ ਕੰਮ ਲਈ ਆਲੋਚਨਾਤਮਕ ਦਾਅਵੇਦਾਰੀ ਹਾਸਲ ਕਰ ਚੁੱਕਾ ਹੈ। ਇਸ ਦੀਆਂ ਕੁਝ ਜ਼ਿਕਰਯੋਗ ਫ਼ਿਲਮਾਂ:

ਹਵਾਲੇ

[ਸੋਧੋ]
  1. "Most Successful Movies of Leonardo DiCaprio". ਵਰਤੋਂਕਾਰ schwatzerabt (ਬਾਕਸ ਆਫ਼ਿਸ ਮੋਜੋ ਤੋਂ ਲਈ ਹੋਈ ਜਾਣਕਾਰੀ). 1 ਜਨਵਰੀ 2011. Archived from the original on 2012-03-08. Retrieved 1 ਅਕਤੂਬਰ 2011.