ਸਮੱਗਰੀ 'ਤੇ ਜਾਓ

ਦੀਪਾ ਕਰਮਾਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੀਪਾ ਕਰਮਾਕਰ
ਦੇਸ਼ ਭਾਰਤ
ਜਨਮ (1993-08-09) 9 ਅਗਸਤ 1993 (ਉਮਰ 31)
ਅਗਰਤਲਾ, ਤ੍ਰਿਪੁਰਾ, ਭਾਰਤ
ਲੈਵਲਸੀਨੀਅਰ
Head coach(es)ਬਿਸ਼ੇਸ਼ਵਰ ਨੰਦੀ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਕਾਮਨਵੈਲਥ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2014 ਕਾਮਨਵੈਲਥ ਖੇਡਾਂ {{{2}}}
ਏਸ਼ੀਆਈ ਚੈਂਪੀਅਨਸ਼ਿਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2015 ਏਸ਼ੀਆਈ ਜਿਮਨਾਸਟਿਕ, ਹੀਰੋਸ਼ਿਮਾ {{{2}}}

ਦੀਪਾ ਕਰਮਾਕਰ (ਬੰਗਾਲੀ: দিপা কর্মকার; ਜਨਮ 9 ਅਗਸਤ 1993 ਅਗਰਤਲਾ) ਇੱਕ ਭਾਰਤੀ ਮਹਿਲਾ ਜਿਮਨਾਸਟ ਹੈ, ਜੋ ਭਾਰਤ ਦੀ ਅੰਤਰ-ਰਾਸ਼ਟਰੀ ਪੱਧਰ 'ਤੇ ਪ੍ਰਤੀਨਿਧਤਾ ਕਰਦੀ ਹੈ। ਦੀਪਾ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ ਜਿਸਨੇ 2014 ਵਿੱਚ ਗਲਾਸਗੋ ਵਿਖੇ ਹੋਈਆਂ, ਕਾਮਨਵੈਲਥ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ[1][2][3]। ਅਪ੍ਰੈਲ 2016 ਵਿੱਚ 52.698 ਅੰਕ ਪ੍ਰਾਪਤ ਕਰਨ ਵਾਲੀ ਦੀਪਾ ਪਹਿਲੀ ਭਾਰਤੀ ਮਹਿਲਾ ਜਿਮਨਾਸਟ ਹੈ, ਜਿਸਨੇ ਇੰਨੇ ਅੰਕ ਲਏ ਹਨ।[4]

52 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਭਾਰਤੀ ਮਹਿਲਾ ਜਿਮਨਾਸਟ ਨੇ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲਿਆ ਅਤੇ ਇਹ ਮਹਿਲਾ ਦੀਪਾ ਕਰਮਾਕਰ ਹੈ। 2016 ਓਲੰਪਿਕ ਖੇਡਾਂ ਦੇ ਫ਼ਾਈਨਲ ਵਿੱਚ ਪਹੁੰਚਣ ਤੋਂ ਬਾਅਦ ਦੀਪਾ ਚੌਥੇ ਸਥਾਨ 'ਤੇ ਰਹੀ।[5]

2015 ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਪ੍ਰਦਰਸ਼ਨ

[ਸੋਧੋ]
ਗੇਡ਼ ਸਥਾਨ ਕੁੱਲ ਅੰਕ 1 ਪੱਧਰ ਅਮਲ ਪੈਨਲਟੀ ਅੰਕ 2 ਪੱਧਰ ਅਮਲ ਪੈਨਲਟੀ
ਯੋਗਤਾ 7 14.900 15.100 7.000 8.100 0.00 14.700 6.000 8.700 0.00
ਫ਼ਾਈਨਲ 5 14.683 15.300 7.000 8.300 0.00 14.066 6.000 8.366 -0.300

2016 ਓਲੰਪਿਕ ਖੇਡਾਂ

[ਸੋਧੋ]

10 ਅਗਸਤ 2016 ਨੂੰ 14.833 ਦਾ ਸਕੋਰ ਕਰਕੇ 2016 ਓਲੰਪਿਕ ਖੇਡਾਂ ਦੇ ਜਿਮਨਾਸਟਿਕ ਮੁਕਾਬਲਿਆਂ ਲਈ ਫ਼ਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਫ਼ਾਈਨਲ ਵਿੱਚ ਪਹੁੰਚਣ ਤੋਂ ਬਾਅਦ ਦੀਪਾ 15.066 ਦਾ ਸਕੋਰ ਕਰਕੇ ਚੌਥੇ ਸਥਾਨ 'ਤੇ ਰਹੀ ਜਦ ਕਿ ਸਿਮੋਨ ਬੀਲਜ਼ ਨੇ ਸੋਨੇ ਦਾ ਤਮਗਾ ਹਾਸਿਲ ਕੀਤਾ।[6][7]

ਹਵਾਲੇ

[ਸੋਧੋ]
  1. "Glasgow 2014 - Dipa Karmakar profile". Glasgow 2014 Ltd. Archived from the original on 3 ਮਾਰਚ 2016. Retrieved 31 July 2014.
  2. "2014 Commonwealth Games Vault Final Dipa Karmakar 2nd Vault". Retrieved 7 March 2016.
  3. Naik, Shivani (24 August 2014). "After a flight, a landing: Why Dipa Karmakar's medal in Commonwealth Games is its bravest bronze". The Indian Express. Retrieved 13 April 2016.
  4. Naik, Shivani (18 Apr 2016). "Dipa Karmakar becomes first Indian woman gymnast to qualify for Olympics". The times of india. Retrieved 18 April 2016.
  5. "Rio Games: Dipa Karmakar qualifies for vault finals in Olympics". The Times of India. Retrieved 2016-08-10.

ਬਾਹਰੀ ਲਿੰਕ

[ਸੋਧੋ]