ਦੀਵਾਨ ਟੋਡਰ ਮੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀਵਾਨ ਟੋਡਰ ਮੱਲ
ਜਨਮ1523
ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ
ਮੌਤ8 ਨਵੰਬਰ 1589(1589-11-08) (ਉਮਰ 66)
ਅੱਜੋਕਾ ਲਾਹੌਰ, ਪੰਜਾਬ, ਪਾਕਿਸਤਾਨ
ਧਰਮਹਿੰਦੂ
ਕਿੱਤਾਅਕਬਰ ਦੇ ਰਾਜ ਦੌਰਾਨ ਮੁਗਲ ਸਾਮਰਾਜ ਦਾ ਵਿੱਤ ਮੰਤਰੀ

ਟੋਡਰ ਮੱਲ ਜਾਂ ਟੋਡਰ ਮੱਲ ਸ਼ਾਹਜਹਾਨੀ (1523 - 8 ਨਵੰਬਰ 1589) ਦਾ ਜਨਮ ਪਿਤਾ ਭਗਵਤੀ ਦਾਸ ਪਿੰਡ ਚੂਹਣੀਆਂ ਜ਼ਿਲ੍ਹਾ ਲਾਹੌਰ ਵਿਚ ਹੋਇਆ। ਉਹ ਆਪਣੀ ਲਿਆਕਤ ਨਾਲ ਅਕਬਰ ਬਾਦਸ਼ਾਹ ਦਾ ਦੀਵਾਨ ਬਣਿਆ। ਟੋਡਰ ਮੱਲ ਫ਼ਾਰਸੀ ਤੇ ਹਿੰਦੀ ਦਾ ਉੱਤਮ ਕਵੀ ਸੀ ਅਤੇ ਉਹਨਾਂ ਨੇ ਹਿੰਦੀ ਅਤੇ ਫ਼ਾਰਸੀ ਭਾਸ਼ਾ ਵਿੱਚ ਸ਼ਾਹੀ ਦਫ਼ਤਰ ਦਾ ਕੰਮ ਸ਼ੁਰੂ ਕੀਤਾ।

ਜਰਨੈਲ[ਸੋਧੋ]

ਟੋਡਰ ਮੱਲ ਨੇ ਬਤੌਰ ਜਰਨੈਲ ਬੰਗਾਲ ਦੀ ਮੁਹਿੰਮ ’ਚ ਵੱਡੀ ਵੀਰਤਾ ਦਿਖਾਈ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿੱਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। 1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ।

ਗੁਰੂ ਘਰ ਨਾਲ ਪਿਆਰ[ਸੋਧੋ]

ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਸ਼ਹਿਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖ਼ਰੀਦੀ ਸੀ,ਜੋ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਸੀ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਦੀਵਾਨ ਟੋਡਰ ਮੱਲ ਸਰਹਿੰਦ ਦਾ ਧਨਾਢ ਮਹਾਜਨ ਸੀ। ਉਹ ਜਿਸ ਮਹਲ ਵਿੱਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਦੀਵਾਨ ਟੋਡਰ ਮੱਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੇ ਯਾਤਰੀਆਂ ਦੀ ਪਿਆਸ ਬੁਝਾਉਣ ਲਈ ਰਾਜਾਤਾਲ ਵਿੱਚ ਬਣੇ ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਬਹੁਤ ਵੱਡਾ ਪੁੰਨ ਸਮਝਦਾ ਸੀ। ਤਲਾਬ ਬਣਵਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰ ਮੱਲ ਨੂੰ 1582 ਵਿੱਚ ‘ਦੀਵਾਨ’ ਦੀ ਉਪਾਧੀ ਪ੍ਰਾਪਤ ਹੋਈ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ। ਟੋਡਰ ਮੱਲ ਨੂੰ ਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ, ਜੋ ਖੇਤੀਬਾੜੀ ਸੁਧਾਰਾਂ ਵਿੱਚ ਮਾਹਿਰ ਸੀ।[1]

ਕਥਾ ਗੁਰੂ ਜੀ ਕੇ ਸੁਤਨ ਕੀ[ਸੋਧੋ]

ਸਭ ਤੋਂ ਪੁਰਾਣੀ ਤੇ ਸ਼ਾਇਦ ਸਾਕਾ ਸਰਹਿੰਦ ਬਾਰੇ ਪਹਿਲੀ ਲਿਖਤ ‘ਕਥਾ ਗੁਰੂ ਜੀ ਕੇ ਸੁਤਨ ਕੀ’ ਕਿ੍ਰਤ ਭਾਈ ਦੁੱਨਾ ਸਿੰਘ ਹੰਡੂਰੀਆ, ਜੋ ਆਪਣੇ ਆਪ ਨੂੰ ਉਸ ਵੇਲੇ ਦਾ ਚਸ਼ਮਦੀਦ ਗਵਾਹ ਦੱਸਦੇ ਹਨ ਤੇ ਅਖੀਂ ਡਿੱਠਾ ਹਾਲ ਬਿਆਨਦੇ ਹਨ। ਭਾਈ ਦੁੱਨਾ ਸਿੰਘ ਹੰਡੂਰੀਆ ਦੀਵਾਨ ਟੋਡਰ ਮੱਲ ਬਾਰੇ ਇੰਜ ਲਿਖਦੇ ਹਨ;

ਟੋਡਰ ਮੱਲ ਐਸੇ ਫੁਨ ਕਹੈ।
ਤੁਰਕ ਨ ਤੁਮਕੋ ਛੋਡੈ ਅਹੈ।
ਮਾਤਾ ਜੀ ਤਬ ਯਹੈ ਪੁਕਾਰੀ।
ਕੂਪ ਮਾਂਝ ਮੁਝ ਦੇਵਹੁ ਢਾਰੀ।
ਟੋਡਰ ਮੱਲ ਯੌਂ ਕਹਯੋ,
ਬਾਤ ਸੁਨ ਲੀਜੀਐ।
ਹੀਰਾ ਤੁਮ ਕੋ ਦੇਉਂ,
ਇਹੈ ਨਿਗਲੀਜੀਐ।
ਲਯੋ ਸੁ ਜੌਹਰ ਖਾਇ,
ਪਯਾਨੋ ਤਬਿ ਭਯੋ।
ਜੋਤੀ ਜੋਤਿ ਸਮਾਇ,
ਆਪ ਮੈਂ ਮਿਲ ਗਯੋ।
ਗਏ ਪਠਾਣਹਿ ਪਾਸ,
ਟੋਡਰ ਨਾਗਰ ਮੱਲ ਜਬ।
ਕਹਯੋ ਸੁ ਝੂਠੇ ਪਾਸ,
‘ਲੋਥਾ’ ਅਬ ਸਿਸਕਾਰੀਏ।

ਸਨਮਾਨ[ਸੋਧੋ]

ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿੱਚ ਸਿਰਫ਼ ਕੁਝ ਕੂ ਗ਼ੈਰ ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿੱਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। ਉਸ ਦੀ ਮੌਤ 8 ਨਵੰਬਰ 1589 ਨੂੰ ਹੋ ਗਈ।

ਹਵਾਲੇ[ਸੋਧੋ]

  1. ਡਾ. ਹਰਚੰਦ ਸਿੰਘ ਸਰਹਿੰਦੀ