ਦੁਆਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੁਆਬੀ
Duabi
ਜੱਦੀ ਬੁਲਾਰੇਪੰਜਾਬ
ਇਲਾਕਾਹੁਸ਼ਿਆਰਪੁਰ, ਕਪੂਰਥਲਾ, ਜਲੰਧਰ
ਮੂਲ ਬੁਲਾਰੇ
?
ਭਾਸ਼ਾਈ ਪਰਿਵਾਰ
ਹਿੰਦ-ਯੂਰਪੀ
  • ਦੁਆਬੀ
ਬੋਲੀ ਦਾ ਕੋਡ
ਆਈ.ਐਸ.ਓ 639-3phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ)
Dialects Of Punjabi.jpg
ਪੰਜਾਬੀ-ਉਪਭਾਸ਼ਾਵਾਂ


ਦੁਆਬੀ ਉਪ-ਬੋਲੀ ਬਿਆਸ ਸਤਲੁਜ ਦੇ ਵਿਚਕਾਰਲੇ ਦੁਆਬਾ ਇਲਾਕੇ ਦੀ ਹੈ।[1] ਇਹ ਉਪ-ਬੋਲੀ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਦੀ ਥਾਂ ਤੇ ਦੀ ਵਰਤੋਂ ਆਮ ਮਿਲਦੀ ਹੈ ਜਿਵੇਂ, 'ਵੀਰ' ਨੂੰ 'ਬੀਰ' ਅਤੇ 'ਵੱਛਾ' ਨੂੰ 'ਬੱਛਾ' ਆਦਿ। ਦੁਆਬੀ ਵਿੱਚ ਪਿਉ ਨੂੰ ਪੇਅ, ਘਿਉ ਨੂੰ ਘੇਅ, ਸਿਉ ਨੂੰ ਸੇਅ ਕਿਹਾ ਜਾਂਦਾ ਹੈ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]