ਦੇਵਸੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੇਵਯਾਨੀ
ਦੇਵਸੇਨਾ
ਦੇਵਸੇਨਾ
ਕਾਰਤਿਕਿਆ ਦੇ ਨਾਲ ਦੇਵਸੇਨਾ (ਸੱਜੇ) ਉਸ ਦੀ ਗੋਦ ਵਿੱਚ ਬੈਠੇ ਹੋਏ, ਰਾਜਾ ਰਵੀ ਵਰਮਾ ਦੀ ਚਿੱਤਰਕਾਰੀ
ਤਾਮਿਲ ਲਿੱਪੀதெய்வானை
தேவசேனா
Affiliationਦੇਵੀ, ਕਦੀ-ਕਦੀ ਕਾਉਮਰੀ
Abodeਸਕੰਦਾਲੋਕ
Consortਮੁਰੂਗਨ
ਮਾਪੇਇੰਦਰ
ਸਾਚੀ
Mountਮੋਰ

ਦੇਵਸੇਨਾ (ਤਮਿਲ਼: தெய்வானை) ਇੱਕ ਹਿੰਦੂ ਦੇਵੀ ਅਤੇ ਦੇਵਤਾ ਕਾਰਤਿਕਿਆ, ਜਿਸ ਨੂੰ ਤਾਮਿਲ ਪਰੰਪਰਾ ਵਿੱਚ ਮੁਰੂਗਨ ਕਿਹਾ ਜਾਂਦਾ ਹੈ, ਦੀ ਪਹਿਲੀ ਪਤਨੀ ਹੈ।[1] ਉਸ ਨੂੰ ਦੱਖਣੀ-ਭਾਰਤੀ ਪਾਠਾਂ ਵਿੱਚ ਆਮ ਤੌਰ 'ਤੇ ਦੇਵਯਾਨੀ, ਦੇਇਵਾਨੀ ਜਾਂ ਦੇਇਯਾਨੀ ਵਜੋਂ ਵੀ ਜਾਣਿਆ ਜਾਂਦਾ ਹੈ।

ਦੇਵਸੇਨਾ ਨੂੰ ਅਕਸਰ ਇੰਦਰ, ਦੇਵਾਂ ਦਾ ਰਾਜਾ, ਦੀ ਧੀ ਵਜੋਂ ਵਰਣਿਤ ਕੀਤਾ ਜਾਂਦਾ ਹੈ। ਉਸ ਦਾ ਵਿਆਹ ਇੰਦਰ ਦੁਆਰਾ ਕਾਰਤਿਕਿਆ ਨਾਲ ਕੀਤਾ ਗਿਆ, ਜਦੋਂ ਉਹ ਦੇਵਤਿਆਂ ਦਾ ਕਮਾਂਡਰ-ਇਨ-ਚੀਫ਼ ਬਣਿਆ। ਦੇਵੇਸੇਨਾ ਨੂੰ ਆਮ ਤੌਰ 'ਤੇ ਕਾਰਤਿਕਿਆ ਨਾਲ ਦਰਸਾਇਆ ਗਿਆ ਹੈ ਅਤੇ ਅਕਸਰ ਵਲੀ ਦੇ ਨਾਲ ਵੀ ਦਰਸਾਇਆ ਗਿਆ ਹੈ।

ਦੇਵਸੇਨਾ ਸੁਤੰਤਰ ਉਪਾਸਨਾ ਦਾ ਆਨੰਦ ਨਹੀਂ ਮਾਣਦੀ ਹੈ, ਪਰ ਉਸ ਨੂੰ ਕਾਰਤਿਕਿਆ ਦੇ ਮੰਦਰਾਂ ਵਿੱਚ ਉਸ ਦੀ ਪਤਨੀ ਵਜੋਂ ਪੂਜਿਆ ਜਾਂਦਾ ਹੈ। ਉਸ ਨੇ ਤਿਰੁੱਪਰਨਕੁਨਰਮ ਮੁਰੂਗਨ ਮੰਦਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਮੰਨਿਆ ਜਾਂਦਾ ਹੈ ਕਿ ਇਹ ਜਗ੍ਹਾਂ ਉਹਨਾਂ ਦੇ ਵਿਆਹ ਵਾਲੀ ਸਾਇਟ ਹੈ।

ਨਿਰੁਕਤੀ[ਸੋਧੋ]

ਸੰਸਕ੍ਰਿਤ ਦੇ ਨਾਮ ਦੇਵੀ ਦੇਵਸੇਨਾ ਦਾ ਮਤਲਬ "ਦੇਵਤਿਆਂ ਦੀ ਫੌਜ" ਹੈ ਅਤੇ ਇਸ ਲਈ, ਉਸ ਦੇ ਪਤੀ ਨੂੰ ਦੇਵਸੇਨਾਪਤੀ ("ਦੇਵਸੇਨਾ ਦਾ ਮਾਲਕ") ਵਜੋਂ ਜਾਣਿਆ ਗਿਆ ਹੈ।[2] ਵਿਸ਼ੇਸ਼ਣ ਦੇਵਸੇਨਾਪਤੀ ਇੱਕ ਪੁਨ ਹੈ ਜੋ ਦੇਵਤਿਆਂ ਦੇ ਚੀਫ਼ ਕਮਾਂਡਰ ਦੇ ਤੌਰ 'ਤੇ ਉਸ ਦੀ ਭੂਮਿਕਾ ਨਿਭਾਉਂਦਾ ਹੈ।

ਉਸ ਨੂੰ ਦੇਇਵਾਨੀ ਜਾਂ ਦੇਇਵਯਾਨੀ (ਤਾਮਿਲ, ਸ਼ਾਬਦਿਕ ਅਰਥ "ਸਵਰਗੀ ਹਾਥੀ") ਕਿਹਾ ਜਾਂਦਾ ਹੈ,[3] ਉਸ ਨੂੰ ਇੰਦਰ ਦੇ ਬ੍ਰਹਮ ਹਾਥੀ ਐਰਵਤਾ ਨੇ ਉਭਾਰਿਆ ਸੀ।[4]

ਇੰਦਰ (ਵਿਚਕਾਰ) ਦੇਵਸੇਨਾ (ਖੱਬੇ) ਨਾਲ ਕਾਰਤਿਕਿਆ ਦਾ ਵਿਆਹ ਕਰਵਾਉਂਦਿਆਂ

ਸੂਚਨਾ[ਸੋਧੋ]

  1. James G. Lochtefeld (2002). The Illustrated Encyclopedia of Hinduism: A-M. The Rosen Publishing Group. pp. 185–6. ISBN 978-0-8239-3179-8. 
  2. Clothey ਪੀ. 214
  3. Clothey ਪੀ. 79
  4. Roshen Dalal (2010). The Religions of India: A Concise Guide to Nine Major Faiths. Penguin Books India. pp. 190, 251. ISBN 978-0-14-341517-6. 

ਹਵਾਲੇ[ਸੋਧੋ]

  • Fred W. Clothey (1978). The Many Faces of Murukan̲: The History and Meaning of a South Indian God. Walter de Gruyter. ISBN 978-90-279-7632-1. 
  • Don Handelman (2013). "Myths of Murugan". One God, Two Goddesses, Three Studies of South Indian Cosmology. BRILL. ISBN 978-90-04-25739-9.