ਦ ਵਾਕਿੰਗ ਡੈੱਡ (ਟੀ.ਵੀ. ਲੜੀਵਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਵਾਕਿੰਗ ਡੈੱਡ
The Walking Dead 2010 logo.svg
ਸ਼੍ਰੇਣੀ
ਅਧਾਰਿਤ ਰੌਬਰਟ ਕਿਰਕਮੈਨ ਦੀ ਰਚਨਾ 
ਦ ਵਾਕਿੰਗ ਡੈੱਡ
ਵਿਕਾਸਕਾਰ ਫ਼ਰੈਂਕ ਡਾਰਾਬੌਂਟ
ਅਦਾਕਾਰ
ਮੂਲ ਦੇਸ਼ ਸੰਯੁਕਤ ਰਾਜ ਅਮਰੀਕਾ
ਮੂਲ ਬੋਲੀਆਂ ਅੰਗਰੇਜ਼ੀ
ਸੀਜ਼ਨਾਂ ਦੀ ਗਿਣਤੀ 8
ਕਿਸ਼ਤਾਂ ਦੀ ਗਿਣਤੀ 109 (ਐਪੀਸੋਡਾਂ ਦੀ ਗਿਣਤੀ)
ਪੈਦਾਵਾਰ
ਪ੍ਰਬੰਧਕੀ ਨਿਰਮਾਤਾ
ਨਿਰਮਾਤਾ
ਸੰਪਾਦਕ
  • ਜੂਲੀਅਸ ਰਾਮਸੇ
  • ਹੰਟਰ ਐਮ. ਵਾਇਆ
  • ਅਵੀ ਯੂਆਬੀਅਨ
  • ਡੈਨ ਲਿਊ
  • ਨੇਥਨ ਗਨ
  • ਰਾਸ਼ਲੇ ਗੁੱਡਲੈਟ ਕਾਟਜ਼
  • ਕੈਲੀ ਡਿਕਸਨ
ਟਿਕਾਣੇ ਜੌਰਜੀਆ, ਸੰਯੁਕਤ ਰਾਜ ਅਮਰੀਕਾ
ਸਿਨੇਮਾਕਾਰੀ
ਚਾਲੂ ਸਮਾਂ 42–67 ਮਿੰਟ
ਨਿਰਮਾਤਾ ਕੰਪਨੀ(ਆਂ)
ਪਸਾਰਾ
ਮੂਲ ਚੈਨਲ ਏ.ਐਮ.ਸੀ.
ਤਸਵੀਰ ਦੀ ਬਣਾਵਟ 1080i (16:9 HDTV)
ਆਡੀਓ ਦੀ ਬਣਾਵਟ
ਪਹਿਲੀ ਚਾਲ ਅਕਤੂਬਰ 31, 2010 (2010-10-31) – ਹੁਣ ਤੱਕ
ਸਿਲਸਿਲਾ
ਸਬੰਧਿਤ ਪ੍ਰੋਗਰਾਮ
ਬਾਹਰੀ ਕੜੀਆਂ
Website

ਦ ਵਾਕਿੰਗ ਡੈੱਡ ਇੱਕ ਅਮਰੀਕੀ ਮਨੁੱਖੀ ਜਾਤੀ ਦੇ ਸਰਵਨਾਸ਼ ਤੋਂ ਬਾਅਦ ਦਾ ਡਰਾਉਣਾ ਟੀ.ਵੀ. ਲੜੀਵਾਰ ਹੈ ਜਿਸਦੀ ਸਿਰਜਣਾ ਫ਼ਰੈਂਕ ਡਾਰਾਬੌਂਟ ਨੇ ਏ.ਐਮ.ਸੀ. ਲਈ ਕੀਤੀ ਹੈ। ਇਹ ਲੜੀਵਾਰ ਰੌਬਰਟ ਕਿਰਕਮੈਨ, ਟੌਨੀ ਮੂਰ ਅਤੇ ਚਾਰਲੀ ਐਡਲਰਡ ਦੀ ਕੌਮਿਕ ਕਿਤਾਬ ਦ ਵਾਕਿੰਗ ਡੈੱਡ (ਕੌਮਿਕ) ਜਿਹੜੀ ਕਿ ਇਸੇ ਨਾਮ ਹੇਠਾਂ ਛਪੀ ਹੈ, ਤੇ ਅਧਾਰਿਤ ਹੈ। ਐਂਡਰਿਊ ਲਿੰਕਨ ਨੇ ਇਸ ਲੜੀਵਾਰ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਜਿਸਦਾ ਨਾਮ ਰਿਕ ਗਰਾਈਮਸ ਹੈ ਅਤੇ ਉਹ ਇੱਕ ਪੁਲਿਸ ਅਧਿਕਾਰੀ ਹੈ।[3] ਉਹ ਇੱਕ ਹਸਪਤਾਲ ਵਿੱਚ ਕੋਮਾ ਤੋਂ ਉੱਠਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਦੁਨੀਆਂ ਉੱਪਰ ਕੁਝ ਦਿਨਾਂ ਵਿੱਚ ਹੀ ਤਬਾਹੀ ਮੱਚ ਗਈ ਹੈ ਅਤੇ ਲਗਭਗ ਸਾਰੇ ਮਰੇ ਹੋਏ ਲੋਕ ਜ਼ੌਂਬੀ ਦੇ ਰੂਪ ਵਿੱਚ ਦੁਨੀਆਂ ਵਿੱਚ ਘੁੰਮ ਰਹੇ ਹਨ, ਜਿਹਨਾਂ ਨੂੰ ਵਾਕਰਸ ਕਿਹਾ ਗਿਆ ਹੈ।[4] ਗਰਾਈਮਸ ਆਪਣੇ ਪਰਿਵਾਰ ਦਾ ਖੁਰਾ-ਖੋਜ ਲੱਭ ਕੇ ਉਹਨਾਂ ਨੂੰ ਮਿਲਦਾ ਹੈ ਅਤੇ ਉਹ ਦੂਜੇ ਜ਼ਿੰਦਾ ਬਚੇ ਹੋਏ ਇਨਸਾਨਾਂ ਦੇ ਸਮੂਹ ਦਾ ਮੁਖੀ ਬਣ ਜਾਂਦਾ ਹੈ। ਇਕੱਠੇ ਮਿਲ ਕੇ ਉਹ ਜ਼ਿੰਦਾ ਰਹਿਣ ਲਈ ਲੜਦੇ ਹਨ ਅਤੇ ਉਸ ਖ਼ਤਰਨਾਕ ਸਰਵਨਾਸ਼ੀ ਸੰਸਾਰ ਜਿਹੜਾ ਕਿ ਮਰੇ ਹੋਏ ਲੋਕਾਂ ਨਾਲ ਭਰਿਆ ਪਿਆ ਹੈ, ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਇਸ ਕੰਮ ਵਿੱਚ ਉਹਨਾਂ ਨੂੰ ਹੋਰ ਜ਼ਿੰਦਾ ਬਚੇ ਹੋਏ ਸਮੂਹਾਂ ਨਾਲ ਸੁਰੱਖਿਅਤ ਥਾਵਾਂ ਅਤੇ ਭੋਜਨ ਆਦਿ ਲਈ ਜੂਝਣਾ ਵੀ ਪੈਂਦਾ ਹੈ, ਜਿਹੜੇ ਕਿ ਕਈ ਵਾਰ ਮਰੇ ਹੋਏ ਲੋਕਾਂ ਨਾਲੋਂ ਵੀ ਖ਼ਤਰਨਾਕ ਹੁੰਦੇ ਹਨ।[5] ਇਸ ਲੜੀਵਾਰ ਦਾ ਬਹੁਤੀ ਕਹਾਣੀ ਐਟਲਾਂਟਾ, ਜੌਰਜੀਆ ਅਤੇ ਪਿੱਛੋਂ ਅਲੈਕਸਾਂਦਰੀਆ, ਵਰਜੀਨੀਆ ਦੇ ਆਸ-ਪਾਸ ਦੇ ਇਲਾਕਿਆਂ ਦੇ ਵਾਪਰਦੀ ਹੈ।[4][6]

ਦ ਵਾਕਿੰਗ ਡੈੱਡ ਨੂੰ ਦੇ ਪਹਿਲੇ ਐਪੀਸੋਡ ਦਾ ਪ੍ਰਸਾਰਣ ਵਾਰ ਟੀ.ਵੀ. ਉੱਪਰ ਪ੍ਰਸਾਰਣ ਸੰਯੁਕਤ ਰਾਜ ਅਮਰੀਕਾ ਵਿੱਚ 31 ਅਕਤੂਬਰ, 2010 ਦਾ ਕੇਬਲ ਟੈਲੀਵਿਜ਼ਨ ਚੈਨਲ ਏ.ਐਮ.ਸੀ. ਉੱਪਰ ਕੀਤਾ ਗਿਆ ਸੀ।[7] ਇਸ ਲੜੀਵਾਰ ਦੇ ਦੂਜੇ ਭਾਗ ਦਾ ਪ੍ਰਸਾਰਣ ਪਹਿਲੀ ਵਾਰ 16 ਅਕਤੂਬਰ, 2011 ਨੂੰ ਕੀਤਾ ਗਿਆ ਸੀ।[8][9] ਦੂਜੇ ਭਾਗ ਦੇ ਦੂਜੇ ਐਪੀਸੋਡ ਦੇ ਪ੍ਰਸਾਰਣ ਤੋਂ ਬਾਅਦ ਏ.ਐਮ.ਸੀ. ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਇਸ ਲੜੀਵਾਰ ਦਾ ਤੀਜਾ ਭਾਗ ਵੀ ਪ੍ਰਸਾਰਿਤ ਹੋਵੇਗਾ।[10] ਪਰ ਇਸਤੋਂ ਵੀ ਵਧ ਕੇ ਇਸਦੇ 8 ਭਾਗ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।

ਇਸ ਲੜੀਵਾਰ ਨੂੰ ਆਲੋਚਕਾਂ ਦੁਆਰਾ ਵੀ ਪਸੰਦ ਕੀਤਾ ਗਿਆ ਹੈ।[11][12] ਇਸਨੂੰ ਰਾਈਟਰਜ਼ ਗਿਲਡ ਔਫ਼ ਅਮਰੀਕਾ ਐਵਾਰਡ ਅਤੇ ਸਭ ਤੋਂ ਵਧੀਆ ਟੈਲੀਵਿਜ਼ਨ ਸੀਰੀਜ਼ ਡਰਾਮਾ ਲਈ ਗੋਲਡਨ ਗਲੋਬ ਅਵਾਰਡ ਲਈ ਨਾਮਜ਼ਦ ਕੀਤਾ ਜਾ ਚੁੱਕਾ ਹੈ।[13][14] ਇਸਨੂੰ ਇੱਕ ਐਮੀ ਅਵਾਰਡ ਮਿਲ ਚੁੱਕਾ ਹੈ। ਇਸ ਲੜੀਵਾਰ ਦੀਆਂ ਨੀਲਸਲ ਰੇਟਿੰਗਜ਼ ਬਹੁਤ ਵਧੀਆ ਹਨ। ਇੱਕ ਕੇਬਲ ਲੜੀਵਾਰ ਦੇ ਤੌਰ ਤੇ ਇਸ ਲੜੀਵਾਰ ਨੇ ਬਹੁਤ ਸਾਰੇ ਰਿਕਾਰਡ ਸਥਾਪਿਤ ਕੀਤੇ ਹਨ, ਉਦਾਹਰਨ ਲਈ, ਉਸਦੇ ਦੂਜੇ ਭਾਗ ਦੇ ਆਖ਼ਰੀ ਐਪੀਸੋਡ ਨੂੰ 9 ਮਿਲੀਅਨ ਲੋਕਾਂ ਨੇ ਵੇਖਿਆ ਸੀ। ਇਸ ਨਾਲ ਇਹ ਇਤਿਹਾਸ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਲੜੀਵਾਰ ਬਣ ਗਿਆ ਸੀ।[15]

ਲੜੀਵਾਰ ਬਾਰੇ ਆਮ ਜਾਣਕਾਰੀ[ਸੋਧੋ]

ਦ ਵਾਕਿੰਗ ਡੈੱਡ ਇਸੇ ਨਾਮ ਦੀ ਇੱਕ ਕੌਮਿਕ ਕਿਤਾਬ ਲੜੀ ਉੱਪਰ ਅਧਾਰਿਤ ਹੈ। ਇਹ ਲੋਕਾਂ ਦੇ ਛੋਟੇ ਜਿਹੇ ਸਮੂਹ ਦੀ ਕਹਾਣੀ ਹੈ ਜਿਹੜੇ ਮਰੇ ਹੋਏ ਲੋਕਾਂ ਜਾਂ ਜ਼ੌਂਬੀਆਂ ਦੁਆਰਾ ਕੀਤੇ ਗਏ ਸਰਵਨਾਸ਼ ਤੋਂ ਬਾਅਦ ਦੀ ਦੁਨੀਆ ਵਿੱਚ ਰਹਿੰਦੇ ਹਨ।[16] ਇਸ ਲੜੀਵਾਰ ਦੀ ਬਹੁਤੀ ਕਹਾਣੀ ਅਟਲਾਂਟਾ, ਜੌਰਜੀਆ ਦੇ ਨੇੜੇ ਦੀਆਂ ਥਾਵਾਂ ਉੱਪਰ ਵਾਪਰਦੀ ਹੈ। ਇਹ ਸਮੂਹ ਸੁਰੱਖਿਅਤ ਥਾਵਾਂ ਦੀ ਭਾਲ ਕਰਦਾ ਹੈ ਜਿੱਥੋਂ ਨੇੜੇ ਕੋਈ ਹੋਰ ਵੱਡਾ ਸਮੂਹ ਨਾ ਰਹਿੰਦਾ ਹੋਵੇ ਅਤੇ ਸਮੂਹ ਲੱਖਾਂ ਦੀ ਤਦਾਦ ਵਿੱਚ ਮੌਜੂਦ ਖ਼ਤਰਨਾਕ ਜ਼ੌਂਬੀਆਂ ਦੀ ਮਾਰ ਤੋਂ ਵੀ ਬਚਿਆ ਰਹਿ ਸਕੇ। ਜ਼ੌਂਬੀਆਂ ਨੂੰ ਇਸ ਲੜੀ ਵਿੱਚ ਵਾਕਰਸ ਕਿਹਾ ਗਿਆ ਹੈ। ਵਾਕਰਸ ਜਿਵੇਂ ਹੀ ਕੋਈ ਜ਼ਿੰਦਾ ਚੀਜ਼ ਵੇਖਦੇ ਹਨ, ਉਹ ਉਸਨੂੰ ਖਾ ਜਾਂਦੇ ਹਨ। ਇਸ ਤੋਂ ਇਲਾਵਾ ਉਹ ਜਿਸ ਜ਼ਿੰਦਾ ਚੀਜ਼ ਨੂੰ ਵੱਢ ਲੈਣ, ਉਹ ਉਸ ਚੀਜ਼ ਵਿੱਚ ਆਪਣੇ ਜਰਾਸੀਨ ਛੱਡ ਦਿੰਦੇ ਹਨ, ਜਿਸ ਨਾਲ ਉਹ ਇਨਸਾਨ ਜਾਂ ਹੋਰ ਕੋਈ ਜ਼ਿੰਦਾ ਚੀਜ਼ ਵੀ ਉਹਨਾਂ ਵਾਂਗੂ ਜ਼ੌਂਬੀ ਬਣ ਜਾਂਦੀ ਹੈ। ਇਸ ਲੜੀਵਾਰ ਦੇ ਪਹਿਲੇ ਭਾਗ ਵਿੱਚ ਸਮੂਹ ਦੇ ਲੋਕ ਆਪਣੇ ਅੰਦਰ ਦੀ ਮਾਨਵਤਾ ਬਚਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜ਼ਿੰਦਾ ਰਹਿਣ ਲਈ ਜੱਦੋਜਹਿਦ ਕਰਦੇ ਹਨ ਅਤੇ ਇਸ ਤਰ੍ਹਾਂ ਉਹਨਾਂ ਨੂੰ ਬਹੁਤ ਹੀ ਖ਼ਤਰਨਾਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਵਾਲੇ[ਸੋਧੋ]

  1. Seibert, Perry. "The Walking Dead [TV Series]". AllMovie. Archived from the original on April 29, 2014. Retrieved March 4, 2014. 
  2. Stelter, Brian (November 14, 2010). "At AMC, Two Character Dramas Just One Hit". The New York Times. Archived from the original on April 10, 2014. Retrieved December 28, 2013. 
  3. "Rick Grimes". AMC. Archived from the original on March 25, 2012. Retrieved March 29, 2012. a small-town sheriff's deputy 
  4. 4.0 4.1 "The Walking Dead". AMC. Archived from the original on August 9, 2015. Retrieved July 7, 2015. 
  5. Miska, Brad (July 5, 2010). "Breaking Bad Director Michelle MacLaren Talks The Walking Dead". Dread Central. Archived from the original on July 28, 2010. Retrieved July 15, 2010. 
  6. Ross, Dalton (August 11, 2015). "Will we ever see winter on The Walking Dead?". Entertainment Weekly. Archived from the original on August 13, 2015. Retrieved August 11, 2015. 
  7. "The Walking Dead Premieres Halloween; Comic-Con Trailer Now Online". AMCtv.com. August 24, 2010. Retrieved August 24, 2010. 
  8. ਫਰਮਾ:Cite press
  9. Webb Mitovich, Matt (July 22, 2011). "The Walking Dead Reveals Season 2 Premiere Date, Creepy-Good New Trailer". TVLine. Retrieved July 22, 2011. 
  10. ਫਰਮਾ:Cite press
  11. "The Walking Dead: Season 1". Metacritic. Retrieved December 9, 2010. 
  12. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Metacritic-S2
  13. Reiher, Andrea (December 14, 2010). "2011 Golden Globes nominations: 'Glee,' '30 Rock' lead TV nominations". Zap2it. Retrieved December 14, 2010. 
  14. ਫਰਮਾ:Cite press
  15. Hibberd, James (March 19, 2012). "'Walking Dead' finale draws record ratings". Entertainment Weekly. Retrieved March 19, 2012. 
  16. Brad Miska (July 5, 2010). "Breaking Bad Director Michelle MacLaren Talks The Walking Dead". Dread Central. Retrieved July 15, 2010.