ਧੁੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧੁੰਦ ਇੱਕ ਮੌਸਮੀ ਵਰਤਾਰਾ ਹੈ, ਜੋ ਬੱਦਲਾਂ ਵਾਂਗ ਜਲਵਾਸਪਾਂ ਦੇ ਹਵਾ ਵਿੱਚ ਲਟਕਣ ਨਾਲ ਨਮੂਦਾਰ ਹੁੰਦਾ ਹੈ। ਇਹ ਧਰਤੀ ਦੀ ਸੱਤਾ ਦੇ ਨਜਦੀਕ ਹੁੰਦਾ ਪਸਰਿਆ ਹੁੰਦਾ ਹੈ। ਇਸ ਨਾਲ ਦਿਖਣਯੋਗਤਾ ਬਹੁਤ ਘਟ ਜਾਂਦੀ ਹੈ। ਇਹਦੇ ਬਣਨ ਲਈ ਕਾਫੀ ਠੰਡੀ ਹਵਾ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਮਾਹੌਲ ਵਿੱਚ ਮੌਜੂਦ ਨਮੀ ਪਾਣੀ ਦੇ ਨਿੱਕੇ ਨਿੱਕੇ ਕਤਰਿਆਂ ਵਿੱਚ ਬਦਲ ਸਕੇ। ਸਾਡੇ ਵਾਤਾਵਰਣ ਵਿੱਚ ਸਿੱਲ੍ਹ ਜਾਂ ਨਮੀ, ਹਵਾ ਵਿੱਚ ਗੈਸਾਂ ਦੇ ਨਾਲ-ਨਾਲ ਜਲਵਾਸ਼ਪ ਦੇ ਕਾਰਨ ਹੁੰਦੀ ਹੈ। ਧਰਤੀ ਦੀ ਸਤ੍ਹਾ ਨੇੜਲੇ ਗਰਮ ਹਵਾ ਵਿਚਲੇ ਜਲ ਕਣ ਧਰਤੀ ਦੀ ਸਤ੍ਹਾ ਤੋਂ ਉਪਰ ਮੌਜੂਦ ਸਰਦੀਆਂ ਸਮੇਂ ਠੰਢੀ ਹਵਾ ਦੇ ਜਲ ਕਣਾਂ ਨਾਲ ਮਿਲ ਕੇ ਸੰਘਣਾਪਣ ਦਾ ਰੂਪ ਧਾਰਨ ਕਰ ਲੈਂਦੇ ਹਨ। ਇਸ ਪ੍ਰਕਿਰਿਆ ਨੂੰ ਸੰਘਣਾ ਹੋਣਾ ਕਹਿੰਦੇ ਹਨ। ਧਰਤੀ ਦੀ ਸਤ੍ਹਾ ਨੇੜੇ ਹਵਾ ਵਿੱਚ ਲਟਕਦੇ ਸੰਘਣੇ ਜਲਵਾਸ਼ਪਾਂ ਨੂੰ ਧੁੰਦ ਆਖਦੇ ਹਨ। ਇਹੀ ਹਵਾ ਜਦੋਂ ਬਹੁਤ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਤਾਂ ਹਵਾ ਤੋਂ ਭਾਰੀ ਹੋ ਕੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ। ਜੋ ਆਲੇ-ਦੁਆਲੇ ਦੀ ਠੰਢੀ ਹਵਾ ਦੇ ਸੰਪਰਕ ਵਿੱਚ ਆਉਣ ਕਾਰਨ ਧੁੰਦ ਦੇ ਬੱਦਲ ਵਿੱਚ ਬਦਲ ਜਾਂਦੀ ਹੈ। ਬਰਸਾਤ ਦੇ ਦਿਨਾਂ ਵਿੱਚ ਹਵਾ ’ਚ ਨਮੀ ਦੀ ਮਾਤਰਾ ਹੋਰ ਵਧ ਜਾਣ ਕਾਰਨ ਧੁੰਦ ਸੰਘਣੀ ਹੋ ਜਾਂਦੀ ਹੈ।[1][2]

ਉਦਾਹਰਨਾਂ[ਸੋਧੋ]

ਹਵਾਲੇ[ਸੋਧੋ]