ਧੜਾਕ ਕਲਾਂ
ਧੜਾਕ ਕਲਾਂ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸਾਹਿਬਜਾਦਾ ਅਜੀਤ ਸਿੰਘ ਨਗਰ |
| ਬਲਾਕ | ਖਰੜ |
| ਖੇਤਰ | |
• ਕੁੱਲ | 166 km2 (64 sq mi) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਧੜਾਕ ਕਲਾਂ ਭਾਰਤੀ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਅਜੀਤਗੜ੍ਹ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਇਹ ਪਿੰਡ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਲੱਗਦਾ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਅਤੇ ਇੱਕ ਹੀ ਸ਼ਮਸ਼ਾਨ ਘਾਟ ਹੈ। ਪਿੰਡ ਧੜਾਕ ਖੁਰਦ ਇਸ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੈ ਇਸ ਪਿੰਡ ਦੀ ਜ਼ਮੀਨ ਵਿੱਚੋਂ ਸਤਲੁਜ ਜਮੁਨਾ ਲਿੰਕ ਨਹਿਰ ਲੰਘਦੀ ਹੈ। ਇਹ ਚਮਕੌਰ ਸਾਹਿਬ ਵਿਧਾਨ ਸਭਾ ਹਲਕਾ ਵਿੱਚ ਪੈਂਦਾ ਹੈ। ਪਿੰਡ ਦਾ ਹੱਦਬਸਤ ਨੰਬਰ -56 ਹੈ ਤੇ ਸਰਹਿੰਦ-ਚੁੰਨੀ ਰੋਡ 'ਤੇ ਪਿੰਡ ਮਜਾਤ ਤੋਂ ਕਿੱਲੋਮੀਟਰ ਦੂਰੀ 'ਤੇ ਸਥਿਤ ਹੈ। ਸਰਹਿੰਦ ਮਾਰਗ ਤੋਂ ਧੜਾਕ ਲਿੰਕ ਸੜਕ ਨੂੰ ਮੁੜ ਕੇ ਜਦੋਂ ਪਿੰਡ ਕਰੀਬ ਅੱਧਾ ਕਿੱਲੋਮੀਟਰ ਅੱਗੇ ਖੱਬੇ ਪਾਸੇ ਬਾਬਾ ਸਾਈਂ ਪੀਰ ਦੀ ਸਮਾਧ ਹੈ। ਲੇਖਕ ਮਨਦੀਪ ਗਿੱਲ ਧੜਾਕ ਇਸ ਪਿੰਡ ਦਾ ਰਹਿਣ ਵਾਲਾ ਹੈ।
ਇਤਿਹਾਸ
[ਸੋਧੋ]ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਲਹੌਰ ਦੇ ਕੋਲ ਪੋਹੂ ਪਿੰਡ ਤੋਂ ਦੋ ਭਰਾਵਾਂ ਕਿਸ਼ਨ ਤੇ ਹਰੀ ਜੋ ਖਹਿਰਾ ਗੋਤ ਦੇ ਸਨ ਨੇ ਵਸਾਇਆ। ਪਿੰਡ ਦਾ ਨਾਂ ਕਿਸ਼ਨਗੜ ਰੱਖਿਆ ਗਿਆ। ਬਾਅਦ ਵਿੱਚ ਪਿੰਡ ਵਿੱਚ ਕਈ ਜਾਤਾਂ ਦੇ ਲੋਕ ਆ ਕੇ ਵੱਸ ਗਏ ਤੋਂ ਬੜੀ ਧੜੇਬੰਦੀ ਹੋ ਗਈ ਜਿਸ ਤੋਂ ਇਸ ਪਿੰਡ ਦਾ ਨਾਂ ‘ਧੜਾਕ’ ਪੈ ਗਿਆ।[ਹਵਾਲਾ ਲੋੜੀਂਦਾ]
ਕਿਸ਼ਨ ਦੇ ਭਰਾ ਹਰੀ ਦੀ ਪਤਨੀ ਉਸ ਨਾਲ ਹੀ ਸਤੀ ਹੋ ਗਈ ਅਤੇ ਪਿੰਡ ਤੋਂ ਬਾਹਰ ਉਸ ਦੀ ‘ਸਤੀ’ ਮੌਜੂਦ ਹੈ ਅਤੇ ਖਹਿਰਾ ਗੋਤ ਦੇ ਲੋਕ ਦਿਵਾਲੀ ਵਾਲੇ ਦਿਨ ਇੱਥੇ ਮੱਥਾ ਟੇਕਣ ਜਾਂਦੇ ਹਨ। ਸਵਾ ਦੋ ਸੌ ਸਾਲ ਪਹਿਲਾਂ ਨੂਰਪੁਰ ਬੇਦੀ ਤੋਂ ਤੁਰਜਨ ਸਿੰਘ ਗਿੱਲ ਇਸ ਪਿੰਡ ਵਿੱਚ ਆ ਕੇ ਵੱਸ ਗਿਆ ਅਤੇ ਹੁਣ ਗਿੱਲਾਂ ਦੇ ਕੁਝ ਘਰ ਹਨ। ਵੰਡ ਤੋਂ ਬਾਅਦ ਲਾਇਲਪੁਰ ਤੋਂ ਖਟੜਾ ਗੋਤ ਦੇ ਲੋਕ ਇੱਥੇ ਮੁੜ ਆਬਾਦ ਹੋਏ। ਇਸ ਪਿੰਡ ਵਿੱਚ ਵਣਜਾਰਿਆਂ ਦਾ ਡੇਰਾ ਸੀ ਅਤੇ ਪਿੰਡ ਵਿੱਚ ਲੱਖੀ ਵਣਜਾਰੇ ਦਾ ਖੂਹ ਹਾਲੇ ਵੀ ਮੌਜੂਦ ਹੈ।[ਹਵਾਲਾ ਲੋੜੀਂਦਾ] ਪਿੰਡ ਵਿੱਚ ਇਸ ਸਮੇਂ ਜੱਟ, ਝਿਊਰ, ਮੋਚੀ, ਤਰਖਾਣ, ਹਰੀਜਨ, ਮਜ਼੍ਹਬੀ, ਬਾਜੀਗਰ ਆਦਿ ਜਾਤਾਂ ਦੇ ਲੋਕ ਮੌਜੂਦ ਹਨ।
ਹਵਾਲੇ
[ਸੋਧੋ]https://punjabvillagehistory.com/%e0%a8%a7%e0%a9%9c%e0%a8%be%e0%a8%95-%e0%a8%95%e0%a8%b2%e0%a8%be%e0%a8%82-%e0%a8%aa%e0%a8%bf%e0%a9%b0%e0%a8%a1-%e0%a8%a6%e0%a8%be-%e0%a8%87%e0%a8%a4%e0%a8%bf%e0%a8%b9%e0%a8%be%e0%a8%b8-dharakh-villa/#more-3799[1]
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
- ↑ "ਧੜਾਕ ਕਲਾਂ ਪਿੰਡ ਦਾ ਇਤਿਹਾਸ | Dharakh Village History - ਪੰਜਾਬ ਦੇ ਪਿੰਡਾਂ ਦਾ ਇਤਿਹਾਸ" (in ਅੰਗਰੇਜ਼ੀ (ਅਮਰੀਕੀ)). 2024-11-08. Retrieved 2025-03-18.