ਸਮੱਗਰੀ 'ਤੇ ਜਾਓ

ਨਕਸ਼ ਜਹਾਨ ਮੈਦਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਦਾਨ, ਇਮਾਮ ਇਸਫ਼ਹਾਨ
UNESCO World Heritage Site
ਨਕਸ਼ ਜਹਾਨ ਮੈਦਾਨ
Locationਇਸਫ਼ਹਾਨ, ਇਸਫ਼ਹਾਨ ਸੂਬਾ, ਇਰਾਨ
Criteriaਫਰਮਾ:UNESCO WHS type(i)(v)(vi)
Reference115
Inscription1979 (ਤੀਜੀ Session)

ਨਕਸ਼ ਜਹਾਨ ਮੈਦਾਨ (Persian: میدان نقش جهان Maidān-e Naqsh-e Jahān;ਅਨੁ: " ਦੁਨੀਆ ਦੇ ਮੈਦਾਨ ਦਾ ਚਿੱਤਰ"), ਜਿਸਨੂੰ ਮੈਦਾਨ ਇਮਾਮ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਇੱਕ ਮੈਦਾਨ ਹੈ ਜੋ ਇਸਫਹਾਨ ਸ਼ਹਿਰ (ਇਰਾਨ) ਦੇ ਕੇਂਦਰ ਵਿੱਚ ਸਥਿਤ ਹੈ। ਇਸ ਦਾ  ਨਿਰਮਾਣ 1598 ਅਤੇ 1629 ਦੇ ਵਿਚਕਾਰ ਹੋਇਆ ਸੀ। ਹੁਣ ਇਹ ਇੱਕ ਮਹੱਤਵਪੂਰਨ ਇਤਿਹਾਸਕ ਸਾਈਟ ਹੈ, ਅਤੇ  ਯੂਨੈਸਕੋ ਦੀਆਂ ਵਰਲਡ ਹੈਰੀਟੇਜ ਸਾਈਟਾਂ ਵਿੱਚ ਸ਼ਾਮਲ ਹੈ।  ਇਹ 560 ਮੀਟਰ (1,840 ਫੁੱਟ) ਲੰਬਾ 160 ਮੀਟਰ (520 ਫੁੱਟ) ਚੌੜਾ ਹੈ  [1] ਅਤੇ ਇਸਦਾ ਖੇਤਰਫਲ 89,600 ਵਰਗ ਮੀਟਰ (964,000 ਵਰਗ ਫੁੱਟ) ਹੈ। ਇਸ ਨੂੰ ਸ਼ਾਹ ਮੈਦਾਨ ਜਾਂ ਇਮਾਮ ਮੈਦਾਨ ਵੀ ਕਿਹਾ ਜਾਂਦਾ ਹੈ।[2] ਇਹ ਮੈਦਾਨ ਸਫ਼ਵੀ ਯੁੱਗ ਤੋਂ ਇਮਾਰਤਾਂ ਨਾਲ ਘਿਰਿਆ ਹੋਇਆ ਹੈ। ਸ਼ਾਹ ਮਸਜਿਦ ਇਸ ਮੈਦਾਨ ਦੇ ਦੱਖਣ ਵਾਲੇ ਪਾਸੇ ਸਥਿਤ ਹੈ। ਪੱਛਮ ਵਾਲੇ ਪਾਸੇ ਅਲੀ ਕਾਪੂ ਪੈਲੇਸ ਹੈ। ਸ਼ੇਖ ਲੁਤਫ਼ ਅੱਲ੍ਹਾ ਮਸਜਿਦ ਇਸ ਮੈਦਾਨ ਦੇ ਪੂਰਬੀ ਪਾਸੇ ਸਥਿਤ ਹੈ ਅਤੇ ਉੱਤਰੀ ਪਾਸੇ ਕੇਸਾਰੀਆ ਗੇਟ ਇਸਫਹਾਨ ਗ੍ਰੈਂਡ ਬਾਜ਼ਾਰ ਵਿੱਚ ਖੁੱਲ੍ਹਦਾ ਹੈ। ਅੱਜਕੱਲ, ਨਮਾਜ਼-ਏ ਜੁਮਾ (ਮੁਸਲਿਮ ਜੁਮੇ ਦੀ ਨਮਾਜ਼) ਸ਼ਾਹ ਮਸਜਿਦ ਵਿੱਚ ਅਦਾ ਕੀਤੀ ਜਾਂਦੀ ਹੈ। ਸਫ਼ਵੀ ਹਕੂਮਤ ਦੇ ਦੌਰ ਤੋਂ ਪਹਿਲਾਂ ਇਹ ਮੈਦਾਨ ਇੱਕ ਬਾਗ਼ ਸੀ ਜਿਥੇ  ਲੋਕ ਤਫ਼ਰੀਹ ਅਤੇ ਜਸ਼ਨ ਵਗ਼ੈਰਾ ਮਨਾਉਣ ਦੇ ਇਲਾਵਾ ਫ਼ਾਰਸ ਦੀ ਅਹਿਮ ਖੇਲ ਚੌਗਾਨ ਖੇਲਿਆ ਕਰਦੇ ਸੀ। ਅੱਜ ਵੀ ਚੌਗਾਨ ਦੀ ਗੇਂਦ ਸੁੱਟਣ ਦੀ  ਜਗ੍ਹਾ ਇਸ ਮੈਦਾਨ ਵਿੱਚ ਦੇਖੀ ਜਾ ਸਕਦੀ ਹੈ।

ਮੈਦਾਨ ਨੂੰ ਈਰਾਨ ਦੇ 20,000 ਰਿਆਲ ਦੇ ਬੈਂਕ ਨੋਟ ਦੇ ਪੁਠੇ ਪਾਸੇ ਦਰਸਾਇਆ ਗਿਆ ਹੈ।[3]

ਇਤਿਹਾਸ

[ਸੋਧੋ]
ਇਸਫਹਾਨ ਦਾ ਮਹਾਨ ਬਾਜ਼ਾਰ, 1703, ਡਰਾਇੰਗ: ਜੀ. ਹੋਫਸਟੇਡ ਵੈਨ ਏਸੈਨ, ਲੀਡੇਨ ਯੂਨੀਵਰਸਿਟੀ ਲਾਇਬ੍ਰੇਰੀ
19 ਵੀਂ ਸਦੀ ਵਿੱਚ ਨਕਸ਼ ਜਹਾਨ ਮੈਦਾਨ, ਇਸਫਹਾਨ; ਇਹ ਡਰਾਇੰਗ ਫ੍ਰੈਂਚ ਆਰਕੀਟੈਕਟ, ਜੇਵੀਅਰ ਪਾਸਕਲ ਕੋਸਟੇ ਦਾ ਕੰਮ ਹੈ, ਜੋ 1839 ਵਿੱਚ ਫਰਾਂਸ ਦੇ ਰਾਜਦੂਤ ਦੇ ਨਾਲ ਈਰਾਨ ਗਿਆ ਸੀ। 
ਘੋੜੇ ਅਤੇ ਬੱਘੀਆਂ ਮੈਦਾਨ ਵਿੱਚ 
ਨਕਸ਼ ਜਹਾਨ ਮੈਦਾਨ ਦਾ ਰਾਤ ਦਾ ਦ੍ਰਿਸ਼ 

1598 ਵਿੱਚ, ਜਦੋਂ ਸ਼ਾਹ ਅੱਬਾਸ ਨੇ ਆਪਣੀ ਸਲਤਨਤ ਦੀ ਰਾਜਧਾਨੀ ਉੱਤਰ-ਪੱਛਮੀ ਸ਼ਹਿਰ ਕਾਜ਼ਵਿਨ ਤੋਂ ਇਸਫ਼ਹਾਨ ਲੈ ਜਾਣ ਦਾ ਫੈਸਲਾ ਕੀਤਾ ਤਾਂ ਉਸਨੇ ਫ਼ਾਰਸੀ ਇਤਿਹਾਸ ਵਿੱਚ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਬਣਨ ਵਾਲੇ ਪਰੋਗਰਾਮ ਦੀ ਸ਼ੁਰੂਆਤ ਕੀਤੀ; ਸ਼ਹਿਰ ਨੂੰ ਪੂਰੀ ਤਰ੍ਹਾਂ ਦੁਬਾਰਾ ਉਸਾਰਨਾ। ਉਸ ਨੇ ਇਸਫ਼ਹਾਨ ਵਿੱਚ ਜ਼ਾਇਨਦਾ ਰੋਦ (ਜ਼ਿੰਦਗੀ ਦੇਣ ਵਾਲਾ ਦਰਿਆ) ਦੇ ਨਜ਼ਦੀਕ ਜ਼ਰਖ਼ੇਜ਼ ਜ਼ਮੀਨ ਦੀ ਚੋਣ ਕੀਤੀ। ਔੜਾਂ ਮਾਰੇ ਇਲਾਕੇ ਦੇ ਇੱਕ ਵਿਸ਼ਾਲ ਭੌਂ -ਖੇਤਰ ਦੇ ਵਿਚਕਾਰ ਘਣੀ ਖੇਤੀ ਦਾ ਇਹ ਇੱਕ ਨਖਲਿਸਤਾਨ ਸੀ, ਜਿਸਨੂੰ ਉਸਨੇ ਸਫ਼ਵੀਆਂ ਦੇ ਕੱਟੜ ਵਿਰੋਧੀ ਉਸਮਾਨੀਆਂ,[4] ਅਤੇ ਉਜ਼ਬੇਕਾਂ ਦੇ ਕਿਸੇ ਭਵਿੱਖ ਦੇ ਹਮਲੇ ਤੋਂ ਆਪਣੀ ਰਾਜਧਾਨੀ ਨੂੰ ਦੂਰ ਕਰ ਲਿਆ, ਅਤੇ ਇਸਦੇ ਨਾਲ ਹੀ ਫ਼ਾਰਸ ਦੀ ਖਾੜੀ ਤੇ ਵੱਧ ਕੰਟਰੋਲ ਸਥਾਪਤ ਕੀਤਾ, ਜੋ ਹਾਲ ਹੀ ਵਿੱਚ ਡੱਚ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀਆਂ ਲਈ ਮਹੱਤਵਪੂਰਨ ਵਪਾਰਕ ਰੂਟ ਬਣ ਗਈ ਸੀ।[5]

ਇਸ ਅਜ਼ੀਮ ਮਨਸੂਬੇ ਦੇ ਲਈ ਇੱਕ ਜ਼ਹੀਨ ਇੰਜਨੀਅਰ ਸ਼ੇਖ਼ ਬਹਾਈ (ਬਹਾ-ਉਦ-ਦੀਨ ਆਮੀਲੀ) ਨੂੰ ਜ਼ਿੰਮੇਦਾਰੀ ਸੌਂਪੀ ਗਈ।[6] ਜਿਸ ਨੇ ਇਸ ਪ੍ਰੋਗ੍ਰਾਮ ਨੂੰ ਸ਼ਾਹ ਅੱਬਾਸ ਦੇ ਮਾਸਟਰ ਪਲਾਨ ਦੀਆਂ ਦੋ ਪ੍ਰਮੁੱਖ ਵਿਸ਼ੇਸ਼ਤਾਵਾਂ ਤੇ ਕੇਂਦਰਤ ਕੀਤਾ: ਚਾਹਰ ਬਾਗ ਐਵੇਨਿਊ, ਜਿਸ ਦੇ ਪਾਸਿਆਂ ਤੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੰਸਥਾਵਾਂ, ਜਿਵੇਂ ਕਿ ਸਾਰੀਆਂ ਵਿਦੇਸ਼ੀ ਹਸਤੀਆਂ ਦੇ ਘਰ, ਅਤੇ ਨਕਸ਼-ਏ ਜਹਾਨ ਮੈਦਾਨ (" ਵਿਸ਼ਵ ਨੂੰ ਮਿਸਾਲੀ ਨਮੂਨਾ")।[7] ਸ਼ਾਹ ਦੇ ਸੱਤਾ ਵਿੱਚ ਔਨ ਤੋਂ ਪਹਿਲਾਂ, ਫ਼ਾਰਸ ਕੋਲ ਵਿਕੇਂਦਰੀਕ੍ਰਿਤ ਸ਼ਕਤੀ-ਢਾਂਚਾ ਸੀ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਸੱਤਾ ਲਈ ਲੜਦੀਆਂ ਸਨ, ਜਿਸ ਵਿੱਚ ਫੌਜੀ (ਕਿਜੀਲਬਾਸ਼ ਅਤੇ ਵੱਖ-ਵੱਖ ਸੂਬਿਆਂ ਦੇ ਗਵਰਨਰ ਵੀ ਸੀ। ਸ਼ਾਹ ਅੱਬਾਸ ਇਸ ਰਾਜਨੀਤਕ ਢਾਂਚੇ ਨੂੰ ਗੇਰਨਾ ਚਾਹੁੰਦਾ ਸੀ ਅਤੇ ਇਸਫ਼ਹਾਨ ਨੂੰ ਫ਼ਾਰਸ ਦੀ ਇੱਕ ਵਿਸ਼ਾਲ ਰਾਜਧਾਨੀ ਬਣਾਉਣਾ, ਸੱਤਾ ਨੂੰ ਕੇਂਦਰੀਕਰਨ ਕਰਨ ਲਈ ਇੱਕ ਮਹੱਤਵਪੂਰਨ ਕਦਮ ਸੀ।[8]

ਹਵਾਲੇ

[ਸੋਧੋ]
  1. "Archived copy". Archived from the original on 2009-07-03. Retrieved 2016-10-12. {{cite web}}: Unknown parameter |dead-url= ignored (|url-status= suggested) (help)CS1 maint: archived copy as title (link)
  2. Blake, Stephen P.; Half the World. The Social Architecture of Safavid Isfahan, 1590–1722, pp. 117–9.
  3. Central Bank of Iran Archived 2021-02-03 at the Wayback Machine.. Banknotes & Coins: 20000 Rials Archived 2009-04-09 at the Wayback Machine.. – Retrieved on 24 March 2009.
  4. Rothman 2015.
  5. Savory, Roger; Iran under the Safavids, p. 155.
  6. Kheirabadi Masoud (2000). Iranian Cities: Formation and Development. Syracuse University Press. pp. 47.
  7. Sir Roger Stevens; The Land of the Great Sophy, p. 172.
  8. Savory; chpt: The Safavid empire at the height of its power under Shāh Abbas the Great (1588–1629)