ਸਮੱਗਰੀ 'ਤੇ ਜਾਓ

ਨਲਿਨੀਧਰ ਭੱਟਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਲਿਨੀਧਰ ਭੱਟਾਚਾਰੀਆ (ਆਸਾਮੀ:নলিনীধৰ ভট্টাচাৰ্য; 4 ਦਸੰਬਰ 1921 - 2 ਸਤੰਬਰ 2016)[1] ਅਸਾਮ ਦਾ ਇੱਕ ਭਾਰਤੀ ਕਵੀ ਅਤੇ ਸਾਹਿਤਕ ਆਲੋਚਕ ਸੀ। ਉਸ ਨੂੰ ਅਸਾਮੀ ਸਾਹਿਤ ਵਿੱਚ ਜੈਅੰਤੀ ਦੌਰ ਦਾ ਇੱਕ ਮਹੱਤਵਪੂਰਣ ਕਵੀ ਮੰਨਿਆ ਜਾਂਦਾ ਸੀ। ਭੱਟਾਚਾਰੀਆ ਲੇਖਕ ਬੀਰੇਂਦਰ ਕੁਮਾਰ ਭੱਟਾਚਾਰੀਆ ਦਾ ਵੱਡਾ ਭਰਾ ਸੀ ਜੋ ਸਭ ਤੋਂ ਘੱਟ ਉਮਰ ਦਾ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਸੀ ਅਤੇ ਉਸਨੇ ਗਿਆਨਪੀਠ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ।

ਸਿੱਖਿਆ

[ਸੋਧੋ]

ਭੱਟਾਚਾਰੀਆ ਨੇ 1940 ਵਿੱਚ ਜੋਰਹਾਟ ਦੇ ਕਾਕੋਜਨ ਹਾਈ ਸਕੂਲ ਤੋਂ ਆਪਣੀ ਐਚਐਸਐਲਸੀ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ ਜੇਬੀ ਕਾਲਜ, ਜੋਰਹਾਟ ਤੋਂ 1942 'ਚ ਆਪਣੀ ਇੰਟਰਮੀਡੀਏਟ ਪੂਰੀ ਕੀਤੀ ਅਤੇ ਬੀ.ਏ. ਪ੍ਰਾਈਵੇਟ ਤੌਰ ਤੇ ਕਰਨ ਦੇ ਬਾਅਦ ਉਸ ਨੇ ਅਸਾਮੀ ਵਿੱਚ ਆਪਣੀ ਐਮ ਏ ਕੀਤੀ।[2]

ਕੈਰੀਅਰ

[ਸੋਧੋ]

ਕਾਕੋਜਨ ਹਾਈ ਸਕੂਲ ਵਿੱਚ ਅਧਿਆਪਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਿਆਂ, ਭੱਟਾਚਾਰੀਆ 1960 ਤੋਂ 1963 ਤੱਕ ਸੇਂਟ ਐਂਥਨੀ ਕਾਲਜ, ਸ਼ਿਲਾਂਗ ਵਿੱਚ ਲੈਕਚਰਾਰ ਰਿਹਾ। ਉਸਨੇ ਗੁਹਾਟੀ ਦੇ ਆਰੀਆ ਵਿਦਿਆਪੀਠ ਕਾਲਜ ਵਿੱਚ ਵੀ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ 1983 ਵਿੱਚ ਇਸੇ ਕਾਲਜ ਤੋਂ ਸੇਵਾ ਮੁਕਤ ਹੋਇਆ। ਭੱਟਾਚਾਰੀਆ ਦੇ ਬਹੁਤ ਸਾਰੇ ਪ੍ਰਕਾਸ਼ਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਕਾਵਿ - ਸਾਹਿਤ ਅਤੇ ਸਾਹਿਤਕ ਲੇਖਾਂ ਵਿੱਚ ਉਸ ਦੀ ਤਾਕਤ ਹੈ।[2]

ਸਾਹਿਤਕ ਰਚਨਾ

[ਸੋਧੋ]

ਉਸਦੀਆਂ ਪ੍ਰਕਾਸ਼ਤ ਰਚਨਾਵਾਂ ਵਿੱਚ ਚਾਰਸ਼ਾਲਿਰ ਮਲਿਤਾ, ਨੋਨੀ ਅਸਨੇ ਘਰਤ, ਮੋਹੋਤ ਅਤੈਜਿਆ, ਆਦਿ ਸ਼ਾਮਲ ਹਨ। ਉਸਨੇ ਅਸਾਮੀ ਕਵਿਤਾਵਾਂ ਦੀਆਂ ਪੰਜ ਕਵਿਤਾਵਾਂ ਲਿਖੀਆਂ ਹਨ- ਈਈ ਕੁਵੋਲਾਈਟ (1979), ਚਾਰਸ਼ਾਲਿਰ ਮਲਿਤਾ (1983), ਆਹੋਟ ਜ਼ਾਪੁਨ (1983), ਨੋਨੀ ਅਸੋਨੇ ਘਰੋਟ ਅਤੇ ਬਿਦਾ ਫੁਲੋਰ ਦੀਨ (2002)। ਉਸਨੇ ਬਹੁਤ ਸਾਰੇ ਸਾਹਿਤਕ ਲੇਖ ਅਤੇ ਅਨੁਵਾਦਿਤ ਰਚਨਾਵਾਂ ਦੀ ਵੀ ਸਿਰਜਣਾ ਕੀਤੀ ਜੋ ਅਸਾਮ ਦੇ ਮਹੱਤਵਪੂਰਣ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਤ ਹੋਈਆਂ ਸਨ। ਉਸ ਦੇ ਸਾਹਿਤਕ ਲੇਖਾਂ ਦੇ ਪੰਜ ਸੰਗ੍ਰਹਿ ਵੀ ਪ੍ਰਕਾਸ਼ਤ ਹੋ ਚੁੱਕੇ ਹਨ।[2] ਸਾਹਿਤ ਰਚਨਾ ਦੇ ਸੰਗ੍ਰਹਿ- ਮਹਾਤ ਓਟਿਜੱਈਆ ਲਈ 2002 ਵਿੱਚ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਡਿਫੂ ਅਸੋਮ ਸਾਹਿਤ ਸਭਾ ਕਬੀ ਸੰਮੇਲਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਸਨੇ ਇੱਕ ਨਿਬੰਧਕਾਰ ਵਜੋਂ ਵੀ ਆਪਣੀ ਪਛਾਣ ਬਣਾਈ। ਭੱਟਾਚਾਰੀਆ ਨੇ ਮੂਲ ਆਰੂ ਫੂਲ, ਬੇਜ਼ਬਰੂਆਹ ਅਤੇ ਆਧੁਨਿਕਤਰ ਧਰਨਾ ਅਤੇ ਹੋਰ ਬਹੁਤ ਸਾਰੇ ਲੇਖ ਲਿਖੇ। ਉਸਨੇ ਬੋਰਿਸ ਪਾਸਤਰਨਾਕ ਦੀ ਵਿਸ਼ਵ ਪ੍ਰਸਿੱਧ ਰਚਨਾ ਡਾ ਜੀਵਾਗੋ ਦਾ ਅਨੁਵਾਦ ਵੀ ਕੀਤਾ।

ਅਵਾਰਡ

[ਸੋਧੋ]
  • ਸੋਵੀਅਤ ਲੈਂਡ ਨਹਿਰੂ ਅਵਾਰਡ (1983)
  • ਮ੍ਰਿਣਾਲਿਨੀ ਦੇਵੀ ਅਵਾਰਡ
  • ਸਾਹਿਤ ਅਕਾਦਮੀ ਪੁਰਸਕਾਰ (2002)[3]
  • ਭਾਰਤੀ ਭਾਸ਼ਾ ਪ੍ਰੀਸ਼ਦ ਦਾ ਪੁਰਸਕਾਰ
  • ਚੱਗਨਲਾਲ ਜੈਨ ਐਵਾਰਡ
  • ਅਸਾਮ ਵੈਲੀ ਲਿਟਰੇਰੀ ਅਵਾਰਡ (2006)[4] ਆਦਿ
  • ਅਸਮ ਸਾਹਿਤ ਸਭਾ (2010) ਦੁਆਰਾ ਸਾਹਿਤਚਾਰੀਆ ਦਾ ਸਨਮਾਨ[5][6]
  • 'ਪਾਪੜੀ ਕਬੀ' ਗਣੇਸ਼ ਗੋਗੋਈ ਪੁਰਸਕਾਰ[7]

ਹਵਾਲੇ

[ਸੋਧੋ]
  1. 365, Dy. "DY365 TV Channel from North East". Archived from the original on 5 ਸਤੰਬਰ 2016. Retrieved 5 September 2016. {{cite web}}: |last= has numeric name (help); Unknown parameter |dead-url= ignored (|url-status= suggested) (help)
  2. 2.0 2.1 2.2 "Assam Valley award for teacher & poet". 1 January 2007. Retrieved 9 April 2013.
  3. "Nalinidhar Bhattacharya receives Assam Valley Literary Award". News.webindia123.com. 1 January 2007. Archived from the original on 4 ਮਾਰਚ 2016. Retrieved 9 April 2013.
  4. "Welcome to Muse India". Museindia.com. Archived from the original on 4 ਮਾਰਚ 2016. Retrieved 9 April 2013. {{cite web}}: Unknown parameter |dead-url= ignored (|url-status= suggested) (help)
  5. TI Trade (26 June 2010). "The Assam Tribune Online". Assamtribune.com. Archived from the original on 3 ਮਾਰਚ 2016. Retrieved 9 April 2013. {{cite web}}: Unknown parameter |dead-url= ignored (|url-status= suggested) (help)
  6. TI Trade (26 August 2010). "The Assam Tribune Online". Assamtribune.com. Archived from the original on 14 ਜੂਨ 2012. Retrieved 9 April 2013. {{cite web}}: Unknown parameter |dead-url= ignored (|url-status= suggested) (help)
  7. TI Trade. "The Assam Tribune online". Assamtribune.com. Retrieved 9 April 2013.[permanent dead link]