ਨਾਗਸੇਨ
ਨਾਗਾਸੇਨਾ ਇੱਕ ਸਰਵਵਸਤੀਵਾਦੀ ਬੋਧੀ ਰਿਸ਼ੀ ਸੀ ਜੋ150 ਬੀਸੀ ਪੂਰਵ ਕਸ਼ਮੀਰ ਵਿੱਚ ਪੈਦਾ ਹੋਇਆ ਸੀ।[1] [2] ਇਸ ਦੇ ਬੁੱਧ ਧਰਮ ਬਾਰੇ ਪੁੱਛੇ ਗਏ ਪ੍ਰਸ਼ਨਾਂ ਬਾਰੇ ਉਸ ਦੇ ਜਵਾਬ ਉੱਤਰ-ਪੱਛਮੀ ਭਾਰਤ ਦੇ ਇੰਡੋ-ਯੂਨਾਨ ਦੇ ਰਾਜੇ ਮੈਨੇਂਡਰ ਪਹਿਲੇ (ਪਾਲੀ: ਮਿਲਿੰਦ) ਦੁਆਰਾ ਰਚਿਤ ਮਿਲਿੰਦਾ ਪਨਾਹ ਅਤੇ ਸੰਸਕ੍ਰਿਤ ਨਾਗਸੇਨ ਭਿਕਸੁਤਰਾ ਵਿੱਚ ਦਰਜ ਹਨ।[3]
ਜੀਵਨ
[ਸੋਧੋ]ਨਾਗਸੇਨ ਮਹਾਤਮਾ ਬੁੱਧ ਤੋਂ ਪੰਜ ਸਦੀਆਂ ਬਾਅਦ ਹੋਇਆ ਮੰਨਿਆ ਜਾਂਦਾ ਹੈ। ਉਸ ਨੂੰ ਜਦੋਂ ਇੱਕ ਭਿਕਸ਼ੂ ਵਜੋਂ ਚੋਲਾ ਪਹਿਨਾਇਆ ਗਿਆ ਤਾਂ ਉਸ ਸਮੇਂ ਉਸ ਦੀ ਉਮਰ ਵੀਹ ਸਾਲ ਦੀ ਸੀ। ਮੈਕਸਮੂਲਰ ਨਾਗਸੇਨ ਨੂੰ ਪੰਜਾਬ ਦਾ ਨਿਵਾਸੀ ਮੰਨਦਾ ਹੈ।[4]
ਮਿਲਿੰਦ ਪਨਾਹ
[ਸੋਧੋ]ਨਾਗਸੇਨ ਦੇ ਵਿਸ਼ਵ ਪ੍ਰਸਿੱਧ ਗ੍ਰੰਥ ਮਲਿੰਦ ਪਨਾਹ ਦੀ ਰਚਨਾ ਸਾਕਲ (ਸਿਆਲਕੋਟ) ਸ਼ਹਿਰ ਵਿੱਚ ਹੋਈ।[5] ਮਿਲਿੰਦ-ਪਨਾਹ ਜਾਂ ਮਿਲਿੰਦੋ-ਪਨਾਹੋ (-o = the) ਇੱਕ ਪਾਲੀ ਕਿਤਾਬ ਹੈ ਜਿਸਦਾ ਅਰਥ ਹੈ ਮਿਲਿੰਦ("ਰਾਜਾ) ਦੇ ਪ੍ਰਸ਼ਨ"। ਇਹ ਗ੍ਰੰਥ ਉਸ ਗੱਲਬਾਤ ਨਾਲ ਸੰਬੰਧ ਰੱਖਦਾ ਹੈ ਜੋ ਭਿਕਸ਼ੂ ਨਾਗਾਸੇਨਾ ਅਤੇ ਰਾਜਾ ਮਿਲਿੰਦ ਦੇ ਵਿਚਕਾਰ ਪ੍ਰਸ਼ਨਾਂ ਅਤੇ ਜਵਾਬਾਂ ਦੇ ਰੂਪ ਵਿੱਚ ਹੋਈ ਸੀ। ਇਸ ਦੇ ਲੇਖਕ ਬਿਨਾਂ ਸ਼ੱਕ ਭਿਕਸ਼ੂ ਨਾਗਾਸੇਨ ਹਨ, ਜਿਨ੍ਹਾਂ ਨੇ ਇਸ ਨੂੰ ਮੂਲ ਰੂਪ ਵਿੱਚ ਪਾਲੀ ਭਾਸ਼ਾ ਵਿੱਚ ਲਿਖਿਆ ਸੀ ਜੋ ਸੰਸਕ੍ਰਿਤ ਦੀ ਇੱਕ ਵਿਅੰਗ ਹੈ ਅਤੇ ਕਿਸ਼ਤਵਾੜੀ (ਜੰਮੂ ਅਤੇ ਕਸ਼ਮੀਰ ਰਾਜ ਦੇ ਕਿਸ਼ਤਵਾੜ ਜ਼ਿਲੇ ਵਿੱਚ ਕਸ਼ਮੀਰੀ ਦੀ ਮੁੱਖ ਭਾਸ਼ਾ ਬੋਲੀ ਜਾਂਦੀ ਹੈ) ਨਾਲ ਨੇੜਤਾ ਰੱਖਦੀ ਹੈ।[6] ੧੮੭੭ ਈਸਵੀ ਵਿੱਚ ਇਸ ਗ੍ਰੰਥ ਨੂੰ ਅੱਠ ਜਿਲਦਾਂ ਵਿੱਚ ਛਾਪਿਆ ਗਿਆ। ਇਸ ਦਾ ਕੱਚਾ ਖਾਕਾ ੧੭੪੭ ਈਸਵੀ ਵਿੱਚ ਤਿਆਰ ਹੋਇਆ ਸੀ। ਇਸ ਦੀਆਂ ਸੱਤ ਪ੍ਰਮਾਣਿਕ ਹੱਥ ਲਿਖਤਾਂ ਯੂਰਪ ਵਿੱਚ ਹਨ ਜੋ ਲੰਕਾ ਰਾਹੀਂ ਉੱਥੇ ਪਹੁੰਚੀਆਂ ਹਨ।[5]
ਪਾਠ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਨਾਗਸੇਨ ਨੇ ਤ੍ਰਿਪਿਟਕ ਦੀ ਸਿੱਖਿਆ ਯੂਨਾਨੀ ਬੋਧੀ ਭਿਕਸ਼ੂ ਦੇ ਤਹਿਤ ਪਾਟਲੀਪੁਤ੍ਰ (ਆਧੁਨਿਕ ਪਟਨਾ) ਵਿੱਚ ਹਾਸਿਲ ਕੀਤੀ। ਉਹ ਗਿਆਨ ਪ੍ਰਾਪਤੀ ਤੱਕ ਵੀ ਪਹੁੰਚਿਆ ਅਤੇ ਉਨ੍ਹਾਂ ਦੀ ਅਗਵਾਈ ਹੇਠ ਅਰਹਤ ਬਣ ਗਿਆ।
ਥਾਈ ਪਰੰਪਰਾ
[ਸੋਧੋ]ਇਕ ਪਰੰਪਰਾ ਹੈ ਕਿ ਨਾਗਸੇਨ ਨੇ ਥਾਈਲੈਂਡ ਵਿੱਚ ਬੁੱਧ ਦੀ ਪਹਿਲੀ ਨੁਮਾਇੰਦਗੀ, ਐਮਰਾਲਡ ਬੁੱਧ ਨੂੰ ਲਿਆਂਦਾ। ਇਸ ਕਥਾ ਦੇ ਅਨੁਸਾਰ, ਏਮਰਾਲਡ ਬੁੱਧ ਨੂੰ ਭਾਰਤ ਵਿੱਚ 43 ਬੀਸੀ ਪੂਰਵ ਨਾਗਸੇਨ ਦੁਆਰਾ ਪਾਟਲੀਪੁਤ੍ਰ ਸ਼ਹਿਰ ਵਿੱਚ ਬਣਾਇਆ ਗਿਆ ਸੀ।
ਮਿਲਦਪਨਾਹ ਅਤੇ ਇਸ ਕਥਾ ਤੋਂ ਇਲਾਵਾ ਨਾਗਸੇਨਾ ਨੂੰ ਹੋਰ ਕਿਸੇ ਸਰੋਤਾਂ ਦੁਆਰਾ ਨਹੀਂ ਜਾਣਿਆ ਜਾਂਦਾ।
ਹਵਾਲੇ
[ਸੋਧੋ]- ↑ Xing 2005.
- ↑ Jestice 2004.
- ↑ Buswell, Robert Jr; Lopez, Donald S. Jr., eds. (2013). "Nagasena", in Princeton Dictionary of Buddhism. Princeton, NJ: Princeton University Press. ISBN 9780691157863.
{{cite book}}
: Invalid|ref=harv
(help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 5.0 5.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ GLIMPSES OF KISHTWAR HISTORY BY D.C.SHARMA