ਨਾਨਕਸ਼ਾਹੀ ਕੈਲੰਡਰ
ਦਿੱਖ
(ਨਾਨਕਸ਼ਾਹੀ ਤੋਂ ਮੋੜਿਆ ਗਿਆ)
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ. ਨੂੰ ਸ਼ੁਰੂ ਹੁੰਦਾ ਹੈ: ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਉੱਤੇ ਜਨਮ ਲਿਆ।
ਨਾਨਕਸ਼ਾਹੀ ਜੰਤਰੀ ਦੇ ਮਹੀਨੇ
[ਸੋਧੋ]ਅੰਕ | ਮਹਿਨੇ | ਦਿਨ | ਅੰਗਰੇਜ਼ੀ ਮਹੀਨੇ |
---|---|---|---|
1 | ਚੇਤ | 31 | ਮਾਰਚ - ਅਪਰੈਲ |
2 | ਵੈਸਾਖ | 31 | ਅਪਰੈਲ - ਮਈ |
3 | ਜੇਠ | 31 | ਮਈ - ਜੂਨ |
4 | ਹਾੜ | 31 | ਜੂਨ - ਜੁਲਾਈ |
5 | ਸਾਵਣ | 31 | ਜੁਲਾਈ - ਅਗਸਤ |
6 | ਭਾਦੋਂ | 30 | ਅਗਸਤ - ਸਤੰਬਰ |
7 | ਅੱਸੂ | 30 | ਸਤੰਬਰ - ਅਕਤੂਬਰ |
8 | ਕੱਤਕ | 30 | ਅਕਤੂਬਰ - ਨਵੰਬਰ |
9 | ਮੱਘਰ | 30 | ਨਵੰਬਰ - ਦਸੰਬਰ |
10 | ਪੋਹ | 30 | ਦਸੰਬਰ - ਜਨਵਰੀ |
11 | ਮਾਘ | 30 | ਜਨਵਰੀ - ਫ਼ਰਵਰੀ |
12 | ਫੱਗਣ | 30/31 | ਫ਼ਰਵਰੀ - ਮਾਰਚ |
ਬਾਹਰੀ ਕੜੀ
[ਸੋਧੋ]- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬ-ਸਾਈਟ ਦੇ ਉੱਤੇ ਨਾਨਕਸ਼ਾਹੀ ਜੰਤਰੀ Archived 2005-11-25 at the Wayback Machine.
- ਬੀਬੀਸੀ ਦੀ ਵੈਬ-ਸਾਈਟ ਦੇ ਉੱਤੇ ਨਾਨਕਸ਼ਾਹੀ ਜੰਤਰੀ ਬਾਰੇ ਜਾਣਕਾਰੀ
- gurudwara.net ਉੱਪਰ ਨਾਨਕਸ਼ਾਹੀ ਜੰਤਰੀ ਦੇ ਮੁਤਾਬਕ ਆਉਣ ਵਾਲੇ ਗੁਰਪੁਰਬ Archived 2009-08-22 at the Wayback Machine.
- ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬਰਸੀ,ਸਿਰਜਨਾ ਦਿਵਸ,ਜੋੜ ਮੇਲਾ,ਜਨਮ,ਨਵਾਂ ਸਾਲ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਮੱਸਿਆ,ਪੂਰਨਮਾਸ਼ੀ