ਨਾਨਕਸ਼ਾਹੀ ਜੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਮੁੱਖ ਸਿੱਖ ਤਿਉਹਾਰ ਜਾਨਣ ਲਈ ਵਰਤੀ ਜਾਂਦੀ ਹੈ।[1] ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ ਅਤੇ ਇਸ ਦੀ ਵਰਤੋਂ 1998 ਤੋਂ ਕੀਤੀ ਜਾ ਰਹੀ ਹੈ। ਇਸ ਜੰਤਰੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਕੀਤੀ ਗਈ ਹੈ। ਇਸ ਜੰਤਰੀ ਦੇ ਮੁਤਾਬਕ ਨਵੇਂ ਸਾਲ ਦਾ ਦਿਨ ਅੰਗਰੇਜੀ ਜੰਤਰੀ ਦੇ ਹਿਸਾਬ ਨਾਲ 13 ਮਾਰਚ ਨੂੰ ਹੁੰਦਾ ਹੈ।[1]

ਨਾਨਕਸ਼ਾਹੀ ਜੰਤਰੀ ਦੇ ਮਹੀਨੇ[ਸੋਧੋ]

ਅੰਕ ਮਹਿਨੇ ਦਿਨ ਅੰਗਰੇਜ਼ੀ ਮਹੀਨੇ
1 ਚੇਤ 31 ਮਾਰਚ - ਅਪਰੈਲ
2 ਵੈਸਾਖ 31 ਅਪਰੈਲ - ਮਈ
3 ਜੇਠ 31 ਮਈ - ਜੂਨ
4 ਹਾੜ 31 ਜੂਨ - ਜੁਲਾਈ
5 ਸਾਵਣ 31 ਜੁਲਾਈ - ਅਗਸਤ
6 ਭਾਦੋਂ 30 ਅਗਸਤ - ਸਤੰਬਰ
7 ਅੱਸੂ 30 ਸਤੰਬਰ - ਅਕਤੂਬਰ
8 ਕੱਤਕ 30 ਅਕਤੂਬਰ - ਨਵੰਬਰ
9 ਮੱਘਰ 30 ਨਵੰਬਰ - ਦਸੰਬਰ
10 ਪੋਹ 30 ਦਸੰਬਰ - ਜਨਵਰੀ
11 ਮਾਘ 30 ਜਨਵਰੀ - ਫ਼ਰਵਰੀ
12 ਫੱਗਣ 30/31 ਫ਼ਰਵਰੀ - ਮਾਰਚ

ਬਾਹਰੀ ਕੜੀ[ਸੋਧੋ]

  1. 1.0 1.1 "ਨਾਨਕਸ਼ਾਹੀ ਜੰਤਰੀ ਕੀ ਹੈ?". allaboutsikhs.com. Retrieved 2008-05-09.