ਸਮੱਗਰੀ 'ਤੇ ਜਾਓ

ਨਿਕੋਲਾਈ ਬੁਖਾਰਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਿਕੋਲਾਈ ਬੁਖਾਰਿਨ
Никола́й Буха́рин
ਜਨਮ
Никола́й Ива́нович Буха́рин
ਨਿਕੋਲਾਈ ਇਵਾਨੋਵਿਚ ਬੁਖਾਰਿਨ

9 ਅਕਤੂਬਰ1888
ਮੌਤ15 ਮਾਰਚ 1938
ਮੌਤ ਦਾ ਕਾਰਨਫਾਂਸੀ
ਰਾਸ਼ਟਰੀਅਤਾਰੂਸੀ
ਸਿੱਖਿਆਮਾਸਕੋ ਯੂਨੀਵਰਸਿਟੀ
ਲਈ ਪ੍ਰਸਿੱਧਪ੍ਰਾਵਦਾ, ਇਜਵੇਸਤੀਆ ਦਾ ਸੰਪਾਦਕ ਅੰਤਰਕਾਲੀ ਦੌਰ ਦੀ ਰਾਜਨੀਤੀ ਅਤੇ ਇਕਨਾਮਿਕਸ , ਸਾਮਰਾਜ ਅਤੇ ਸੰਸਾਰ ਆਰਥਿਕਤਾ ਦਾ ਲੇਖਕ, ਕਮਿਊਨਿਜ਼ਮ ਦੀ ਏ ਬੀ ਸੀ ਦਾ ਸਹਿ-ਲੇਖਕ, ਸੋਵੀਅਤ ਸੰਵਿਧਾਨ,1936 ਦਾ ਮੁੱਖ ਨਿਰਮਾਤਾ
ਖਿਤਾਬ"ਗੋਲਡਨ ਬੁਆਏ ਆਫ਼ ਦ ਰੈਵੋਲਿਊਸ਼ਨ"
ਰਾਜਨੀਤਿਕ ਦਲਬੋਲਸ਼ੇਵਿਕ, ਕਮਿਊਨਿਸਟ ਪਾਰਟੀ
ਜੀਵਨ ਸਾਥੀਅੰਨਾ ਲਾਰੀਨਾ
ਬੱਚੇਸਵੇਤਲਾਨਾ, ਯੂਰੀ ਲਾਰਿਨ
Parentਇਵਾਨ ਗੈਵਰੀਲੋਵਿਚ ਅਤੇ ਲੁਬੋਵ ਇਵਾਨੋਵਨਾ ਬੁਖਾਰਿਨ

ਨਿਕੋਲਾਈ ਇਵਾਨੋਵਿਚ ਬੁਖਾਰਿਨ (ਰੂਸੀ: Никола́й Ива́нович Буха́рин; 9 ਅਕਤੂਬਰ [ਪੁ.ਤ. 27 ਸਤੰਬਰ] 1888 – 15 ਮਾਰਚ 1938) ਰੂਸੀ ਮਾਰਕਸਵਾਦੀ, ਬੋਲਸ਼ੇਵਿਕ ਰੂਸੀ ਇਨਕਲਾਬੀ, ਅਤੇ ਸੋਵੀਅਤ ਸਿਆਸਤਦਾਨ ਸੀ।ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਪੋਲਿਟਬਿਉਰੋ ਮੈਂਬਰ (1924–1929) ਅਤੇ ਕੇਂਦਰੀ ਕਮੇਟੀ ਮੈਂਬਰ (1917–1937), ਕਮਿਊਨਿਸਟ ਇੰਟਰਨੈਸ਼ਨਲ (ਕੌਮਿਨਟਰਨ, 1926–1929) ਦਾ ਚੇਅਰਮੈਨ, ਪ੍ਰਾਵਦਾ (1918–1929), ਬੋਲਸ਼ੇਵਿਕ (1924–1929), ਇਜਵੇਸਤੀਆ (1934–1936), ਅਤੇ ਗ੍ਰੇਟ ਸੋਵੀਅਤ ਇਨਸਾਈਕਲੋਪੀਡੀਆਦਾ ਮੁੱਖ ਸੰਪਾਦਕ ਸੀ। ਉਹਨਾਂ ਨੇ ਅੰਤਰਕਾਲੀ ਦੌਰ ਦੀ ਰਾਜਨੀਤੀ ਅਤੇ ਇਕਨਾਮਿਕਸ , ਸਾਮਰਾਜ ਅਤੇ ਸੰਸਾਰ ਆਰਥਿਕਤਾ ਅਤੇ ਕਮਿਊਨਿਜ਼ਮ ਦੀ ਏ ਬੀ ਸੀ (1919. ਸਹਿ-ਲੇਖਕ),ਅਤੇ ਇਤਹਾਸਕ ਪਦਾਰਥਵਾਦ (1921) ਅਤੇ ਹੋਰ ਬਹੁਤ ਸਾਰਿਆਂ ਕਿਤਾਬਾਂ ਲਿਖੀਆਂ।

1917 - 1923

[ਸੋਧੋ]
A representative front page of Pravda, 1917

ਫਰਵਰੀ 1917 ਦੇ ਰੂਸੀ ਇਨਕਲਾਬ ਦੀ ਖਬਰ ਸੁਣ ਕੇ, ਸੰਸਾਰ ਭਰ ਦੇ ਜਲਾਵਤਨ ਇਨਕਲਾਬੀ ਵਾਪਸ ਵਤਨ ਇਕੱਠਾ ਹੋਣ ਲੱਗੇ। ਟਰਾਟਸਕੀ 27 ਮਾਰਚ 1917 ਨੂੰ ਨਿਊਯਾਰਕ ਛੱਡ ਪੀਟਰਜ਼ਬਰਗ ਲਈ ਰਵਾਨਾ ਹੋਇਆ।[1] ਬੁਖਾਰਿਨ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਨਿਊਯਾਰਕ ਛੱਡ ਦਿੱਤਾ ਅਤੇ ਜਪਾਨ ਦੇ ਰਾਹ ਰੂਸ ਨੂੰ ਵਾਪਸ ਚੱਲ ਪਿਆ, 1917 ਮਈ ਦੇ ਸ਼ੁਰੂ ਵਿੱਚ ਮਾਸਕੋ ਪਹੁੰਚ ਗਿਆ।

ਹਵਾਲੇ

[ਸੋਧੋ]
  1. Isaac Deutscher, The Prophet Armed: Trotsky 1879–1921 (Vintage Books: New York, 1965) p. 246.