ਨਿਕੋਲੋ ਮੈਕਿਆਵੇਲੀ
ਨਿਕੋਲੋ ਮੈਕਿਆਵੇਲੀ | |
---|---|
![]() ਨਿਕੋਲੋ ਮੈਕਿਆਵੇਲੀ ਦਾ ਪੋਰਟਰੇਟ, (ਸੈਂਟੀ ਡੀ ਟੀਟੋ) | |
ਜਨਮ | 3 ਮਈ 1469 ਫਲੋਰੈਂਸ, ਫਲੋਰੈਂਸ ਰਿਪਬਲਿਕ |
ਮੌਤ | 21 ਜੂਨ 1527 ਫਲੋਰੈਂਸ, ਫਲੋਰੈਂਸ ਰਿਪਬਲਿਕ |
ਕਾਲ | Renaissance philosophy |
ਇਲਾਕਾ | ਪੱਛਮੀ ਫ਼ਲਸਫ਼ਾ |
ਸਕੂਲ | Renaissance humanism, political realism, classical republicanism |
ਮੁੱਖ ਰੁਚੀਆਂ | ਰਾਜਨੀਤੀ (ਅਤੇ ਰਾਜਨੀਤਕ ਦਰਸ਼ਨ), ਸੈਨਿਕ ਸਿਧਾਂਤ, ਇਤਹਾਸ |
ਪ੍ਰਭਾਵਿਤ ਹੋਣ ਵਾਲੇ
| |
ਦਸਤਖ਼ਤ | |
![]() |
ਨਿਕੋਲੋ ਮੈਕਿਆਵੇਲੀ (ਇਤਾਲਵੀ: [nikoˈlɔ makjaˈvɛli]; 3 ਮਈ 1469 – 21 ਜੂਨ 1527) ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ 'ਦ ਪ੍ਰਿੰਸ' ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।[1]
ਵਿਸ਼ਾ ਸੂਚੀ
ਜੀਵਨ[ਸੋਧੋ]
ਮੈਕਿਆਵੇਲੀ ਦਾ ਜਨਮ 3 ਮਈ 1469 ਨੂੰ ਫਲੋਰੈਂਸ, ਇਟਲੀ ਵਿੱਚ ਹੋਇਆ। ਉਸਨੇ ਵਿਆਕਰਨ, ਭਾਸ਼ਣ ਕਲਾ ਅਤੇ ਲਾਤੀਨੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਮੰਨਿਆ ਜਾਂਦਾ ਹੈ ਕਿ ਉਸਨੇ ਯੂਨਾਨੀ ਭਾਸ਼ਾ ਨਹੀਂ ਸਿੱਖੀ ਭਾਵੇਂ ਕਿ ਉਸ ਵੇਲੇ ਫਲੋਰੈਂਸ ਯੂਨਾਨੀ ਭਾਸ਼ਾ ਦਾ ਕੇਂਦਰ ਸੀ। 1494 ਵਿੱਚ ਮੇਦੀਚੀ ਪਰਿਵਾਰ ਨੂੰ ਕੱਢਣ ਤੋਂ ਬਾਅਦ ਫਲੋਰੈਂਸ ਨੂੰ ਮੁੜ ਇੱਕ ਗਣਰਾਜ ਘੋਸ਼ਿਤ ਕੀਤਾ ਗਿਆ। "ਸਾਵੋਨਾਰੋਲਾ" ਦੇ ਕਤਲ ਤੋਂ ਬਾਅਦ ਮੈਕਿਆਵੇਲੀ ਨੂੰ ਫਲੋਰੈਂਸ ਸਰਕਾਰ ਦੇ ਦਸਤਾਵੇਜ਼ ਤਿਆਰ ਕਰਨ ਲਈ ਪ੍ਰਮੁੱਖ ਅਹੁਦਾ ਦਿੱਤਾ ਗਿਆ।
ਰਚਨਾਵਾਂ[ਸੋਧੋ]
- "ਦ ਪ੍ਰਿੰਸ"
- "ਡਿਸਕੋਰਸਿਸ ਔਨ ਲੀਵੀ"
ਹਵਾਲੇ[ਸੋਧੋ]
- ↑ Montesquieu (1689–1755) is a rival for this role. Mikko Lahtinen (2009). Politics and Philosophy: Niccolò Machiavelli and Louis Althusser's Aleatory Materialism. BRILL. pp. 115–16.
ਬਾਹਰੀ ਲਿੰਕ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |