ਨਿਕ ਜੋਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਕ ਜੋਨਸ
Nick Jonas in 2017.jpg
2017 ਵਿੱਚ ਨਿਕ ਜੋਨਸ
ਜਨਮ ਨਿਕੋਲਸ ਜੈਰੀ ਜੋਨਸ
(1992-09-16) ਸਤੰਬਰ 16, 1992 (ਉਮਰ 26)
ਡਾਲਸ ਟੈਕਸਾਸ, ਅਮਰੀਕਾ
ਪੇਸ਼ਾ
  • ਗਾੲਿਕ
  • ਗੀਤਕਾਰ
  • ਅਦਾਕਾਰ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ 2000–ਹੁਣ ਤੱਕ
ਨਗਰ ਵਾਈਕੌਫ, ਨਿਊ ਜਰਸੀ, ਅਮਰੀਕਾ
ਵੈੱਬਸਾਈਟ nickjonas.com
Musical career
ਵੰਨਗੀ(ਆਂ)
ਸਾਜ਼
  • ਵੋਕਲਜ਼
  • ਗਿਟਾਰ
  • ਬਾਸ
  • ਪਿਅਾਨੋ
  • ਕੀ-ਬੋਰਡ
  • ਡਰੱਮ
ਲੇਬਲ
  • ਵਾਲਟ ਡਿਜ਼ਨੀ ਰਿਕਾਰਡਜ਼
  • ਕੋਲੰਬੀਆ ਰਿਕਾਰਡਜ਼
  • ਹਾਲੀਵੁੱਡ ਰਿਕਾਰਡਜ਼
  • ਆਈਲੈਂਡ ਰਿਕਾਰਡਜ਼
  • ਸੇਫਹਾੳੂਸ ਰਿਕਾਰਡਜ਼
  • ਰਿਪਬਲਿਕ ਰਿਕਾਰਡਜ਼
ਸਬੰਧਤ ਐਕਟ

ਨਿਕੋਲਸ ਜੈਰੀ ਜੋਨਸ (ਜਨਮ 16 ਸਤੰਬਰ, 1992) [1] ਇੱਕ ਅਮਰੀਕੀ ਗਾਇਕ, ਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਜੋਨਸ ਨੇ ਸੱਤ ਸਾਲ ਦੀ ਉਮਰ ਵਿੱਚ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 2002 ਵਿੱਚ ਆਪਣਾ ਪਹਿਲਾ ਸਿੰਗਲ ਗਾਣਾ ਰਿਲੀਜ਼ ਕੀਤਾ ਸੀ। ਉਸਨੇ 2004 ਵਿੱਚ ਆਪਣੀ ਪਹਿਲੀ ਐਲਬਮ ਨੂੰ ਬਹੁਤ ਸਫਲਤਾਪੂਰਵਕ ਜਾਰੀ ਕੀਤਾ, ਜਿਸ ਨਾਲ ਕੋਲੰਬੀਅਾ ਰਿਕਾਰਡਜ਼ ਦਾ ਧਿਅਾਨ ੳੁਸ ਵੱਲ ਗਿਅਾ। ਜੋਨਸ ਨੇ ਆਪਣੇ ਵੱਡੇ ਭਰਾਵਾਂ ਕੇਵਿਨ ਅਤੇ ਜੋਅ ਨਾਲ ਮਿਲ ਕੇ ਜੋਨਸ ਬਰਦਰਜ਼ ਨਾਮਕ ਬੈਂਡ ਸੀ ਸਥਾਪਨਾ ਕੀਤੀ। ਗਰੁੱਪ ਨੇ 2006 ਵਿੱਚ ਕੋਲੰਬੀਆ ਲੇਬਲ ਦੁਆਰਾ ਆਪਣੀ ਪਹਿਲੀ ਸਟੂਡੀਓ ਐਲਬਮ ੲਿਟਸ ਅਾਲ ਅਬਾੳੂਟ ਟਾਈਮ ਜਾਰੀ ਕੀਤੀ, ਜੋ ਕਿ ਵਪਾਰਕ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਹਾਲੀਵੁੱਡ ਰਿਕਾਰਡਜ਼ ਨਾਲ ੲਿਕਰਾਰਨਾਮੇ ਤੋਂ ਬਾਅਦ ਗਰੁੱਪ ਨੇ ਜੋਨਸ ਬਰਦਰਜ਼ (2007) ਨਾਮ ਦੀ ਅੈਲਬਮ ਰਿਲੀਜ਼ ਕੀਤੀ, ਜੋ ਕਿ ਬਹੁਤ ਸਫਲ ਰਹੀ। ਟੈਲੀਵੀਜ਼ਨ ਫਿਲਮ ਕੈਪ ਰਾਕ (2008) ਅਤੇ ਇਸਦੇ ਦੂਜੇ ਭਾਗ ਕੈਪ ਰਾਕ 2: ਦ ਫਾਈਨਲ ਜੈਮ (2010) ਅਤੇ ਆਪਣੀ ਖੁਦ ਦੀ ਲੜੀ ਦੇ ਦੋ, ਜੋਨਸ ਬ੍ਰਦਰਜ਼: ਲਿਵਿੰਗ ਦਿ ਡਰੀਮ (2008-2010) ਅਤੇ ਜੋਨਸ (2009-2010) ਵਿੱਚ ਕੰਮ ਕਰਨ 'ਤੇ ਡਿਜਨੀ ਚੈਨਲ ਪ੍ਰਮੁੱਖ ਸਿਤਾਰੇ ਬਣ ਗਏ।

ਬੈਂਡ ਦੇ ਤੀਜੇ ਸਟੂਡੀਓ ਐਲਬਮ, ਏ ਲਿਟਟਲ ਬਿੱਟ ਲੌਂਗਰ (2008) ਨੇ ਇਸ ਗੁੱਪ ਦੀ ਵਪਾਰਕ ਸਫਲਤਾ ਨੂੰ ਜਾਰੀ ਰੱਖਿਆ, ਐਲਬਮ ਦਾ ਮੁੱਖ ਗਾਣਾ "ਬਰਨਿੰਗ ਅੱਪ' ਬਿਲਬੋਰਡ ਹੌਟ 100 ਦੇ ਚਾਰਟ ਉੱਤੇ ਚੋਟੀ ਦੇ ਪੰਜ ਗਾਣਿਅਾਂ ਵਿੱਚ ਰਿਹਾ। ੳੁਹਨਾਂ ਦੀ ਚੌਥੀ ਅੈਲਬਮ ਲਾੲੀਨਜ਼, ਵਾੲਿਨਜ਼ ਅੈਂਡ ਟਰਾੲਿਂਗ ਟਾੲਿਮਜ਼ (2009) ਵੀ ਸਫਲ ਰਹੀ। ਜੋਨਸ ਬਰਦਰਜ਼ ਗਰੁੱਪ ਤੋਂ ਬਾਅਦ ੳੁਸਨੇ ਨਿਕ ਜੋਨਸ ਅੈਂਡ ਦੀ ਅੈਡਮਿਨੀਸਟ੍ਰੇਸ਼ਨ ਨਾਮਲ ਬੈਂਡ ਬਣਾੲਿਅਾ ਅਤੇ ੲਿਸ ਬੈਂਡ ਦੀ ਪਹਿਲੀ ਅੈਲਬਮ ਹੂ ਅਾੲੀ ਅੈੱਮ (2010) ਸਫਲ ਰਹੀ। ਜੋਨਸ ਨੇ ਥਿਏਟਰ ਵਿੱਚ ਕੰਮ ਤੇ ਧਿਆਨ ਕੇਂਦਰਤ ਕਰਨ ਦਾ ਫੈਸਲਾ ਕੀਤਾ, ਅਤੇ ਟੈਲੀਵਿਜ਼ਨ ਦੀ ਲੜੀ ਸਮੈਸ਼ ਵਿੱਚ ਆਗਾਮੀ ਭੂਮਿਕਾ ਵੀ ਨਿਭਾਈ।

ੳੁਸਨੇ ਅਾੲੀਲੈਂਡ ਰਿਕਾਰਡਜ਼ ਨਾਲ 2014 ਵਿੱਚ ਨਿਕ ਜੋਨਸ ਅੈਲਬਮ ਰਿਲੀਜ਼ ਕੀਤੀ। ਐਲਬਮ ਬਿਲਬੋਰਡ 200 ਦੇ ਟਾੱਪ 10 ਵਿੱਚ ਅਾ ਗੲੀ ਸੀ। ਇਸ ਪ੍ਰੋਜੈਕਟ ਨੂੰ 2015 ਵਿੱਚ ਨਿਕ ਜੋਨਸ ਅੈਕਸ2 ਦੇ ਨਾਮ 'ਤੇ ਦੁਬਾਰਾ ਰਿਲੀਜ਼ ਕੀਤਾ ਗਿਆ ਸੀ। ਜੌਨਾਸ ਨੇ ਬਾਅਦ ਵਿੱਚ ਸੇਫਹਾੳੂਸ ਰਿਕਾਰਡਸ ਦੀ ਸਹਿ ਸਥਾਪਨਾ ਕੀਤੀ ਅਤੇ ਆਪਣੀ ਤੀਜੀ ਸਟੂਡੀਓ ਐਲਬਮ, ਲਾਸਟ ੲੀਅਰ ਵਾਸ ਕਮਪਲੀਕੇਟਡ (2016) ੲਿਸੇ ਲੇਬਲ ਨਾਲ ਰਿਲੀਜ਼ ਕੀਤੀ। ਇਹ ਅੈਲਬਮ ਬਿਲਬੋਰਡ 200 ਤੇ ਸੋਲੋ ਕਲਾਕਾਰ ਦੇ ਤੌਰ ਤੇ ਸਭ ਤੋਂ ਸਫਲ ਅੈਲਬਮ ਬਣ ਗੲੀ।

ਮੁੱਢਲਾ ਜੀਵਨ[ਸੋਧੋ]

ਜੋਨਸ ਦਾ ਜਨਮ 16 ਸਤੰਬਰ 1992 ਨੂੰ ਡਾਲਸ ਟੈਕਸਾਸ, ਅਮਰੀਕਾ ਵਿਖੇ, ਡੈਨੀਜ਼ ਅਤੇ ਪਾਲ ਕੇਵਿਨ ਜੋਨਸ ਦੇ ਘਰ ਹੋੲਿਅਾ ਸੀ। ੳੁਸਦਾ ਪਿਤਾ ਇੱਕ ਗੀਤਕਰ, ਸੰਗੀਤਕਾਰ ਅਤੇ ਅਸੈਂਬਲੀਜ਼ ਅਾਫ ਗਾਡ ਵਿੱਚ ਸਾਬਕਾ ਨਿਯੁਕਤ ਮੰਤਰੀ ਹੈ ਜਦੋਂ ਕਿ ਉਸਦੀ ਮਾਂ ਇੱਕ ਸਾਬਕਾ ਸੈਨਤ ਭਾਸ਼ਾ ਅਧਿਅਾਪਿਕਾ ਅਤੇ ਗਾਇਕਾ ਹੈ। [2][3][4] ਨਿਕ ਦਾ ੲਿੱਕ ਛੋਟਾ ਭਰਾ ਫਰੈਂਕੀ ਅਤੇ ਦੋ ਵੱਡੇ ਭਰਾ ਕੇਵਿਨ ਅਤੇ ਜੋਅ ਹਨ। [5] ਜੋਨਸ ਵਾਈਕੌਫ, ਨਿਊ ਜਰਸੀ, ਅਮਰੀਕਾ ਵਿੱਚ ਵੱਡਾ ਹੋੲਿਅਾ ਅਤੇ ੳੁਸਨੇ ਘਰ ਰਹਿ ਕੇ ਹੀ ਅਾਪਣੀ ਮਾਂ ਕੋਲੋਂ ਪੜ੍ਹਾੲੀ ਕੀਤੀ। ਉਸਨੇ ਸੱਤ ਸਾਲ ਦੀ ਉਮਰ ਵਿਚ ਬ੍ਰੌਡਵੇ ਤੇ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਸੀ।

ਡਿਸਕੋਗ੍ਰਾਫੀ[ਸੋਧੋ]

  • ਨਿਕੋਲਸ ਜੋਨਸ (2005)
  • ਨਿਕ ਜੋਨਸ (2014)
  • ਲਾਸਟ ੲੀਅਰ ਵਾਸ ਕਮਪਲੀਕੇਟਡ (2016)

ਫਿਲਮਾਂ[ਸੋਧੋ]

Film
Year Title Role Notes
2008 ਬੈਸਟ ਆਫ ਬੋਥ ਵਰਲਡਜ਼ ਕਨਸਰਟ ਖੁਦ ਕਨਸਰਟ ਫਿਲਮ
2009 ਜੋਨਸ ਬਰਸਰਜ਼: ਦੀ 3 ਡੀ ਕਨਸਰਟ ਅੈਕਸਪੀਰੀਅੈਂਸ ਖੁਸ ਕਨਸਰਟ ਫਿਲਮ
2009 ਨਾੲੀਟ ਅੈਟ ਦੀ ਮਿਊਜ਼ੀਅਮ: ਬੈਟਲ ਅਾਫ ਸਮਿਥਸੋਨੀਅਨ ਕਰੂਬ (ਅਵਾਜ਼)
2010 ਲੇਸ ਮਿਜ਼ਰੇਬਲ: 25ਵੀਂ ਵਰ੍ਹੇਗੰਢ ਕਨਸਰਟ ਮਾਰੀਸ ਪੌਂਟਰਸੀ
2011 ਜੋਨਸ ਬਰਸਰਜ਼: ਦ ਜਨਰੀ ਖੁਦ ਅਣਅਧਿਕਾਰਤ ਡਾਕੂਮੈਂਟਰੀ [6]
2015 ਕੇਅਰਫੁੱਲ ਵਟ ਯੂ ਵਿਸ਼ ਫਾਰ ਡਗ ਮਾਰਟਿਨ
2016 ਗੌਟ ਬ੍ਰੈਟ ਲੈਂਡ
2017 ਡੇਮੀ ਲੋਵਾਟੋ: ਸਿੰਪਲੀ ਕੰਪਲੀਕੇਟਡ ਖੁਦ ਡਾਕੂਮੈਂਟਰੀ
2017 ਜੁਮਾਂਜੀ: ਵੈਲਕਮ ਟੂ ਦੀ ਜੰਗਲ ਜੇਫਰਸਨ "ਸੀਪਲੇਨ" ਮੈਕਡੋਨੱਫ (ਅਲੈਕਸ ਵਿਰੀਕੇ)
2019 ਚਾਉਸ ਵਾਕਿੰਗ ਡੇਵੀ ਪ੍ਰੈਂਟਿਸ ਜੂਨੀਅਰ ਫਿਲਮਿੰਗ
ਟੈਲੀਵਿਜ਼ਨ
Year Title Role Notes
2007 ਹੈਨਾ ਮੋਂਟਾਨਾ ਖੁਦ ਕੜੀ: " ਮੈਂ ਅਤੇ ਸ਼੍ਰੀਮਾਨ ਜੋਨਸ ਅਤੇ ਸ਼੍ਰੀਮਾਨ ਜੋਨਸ ਅਤੇ ਸ਼੍ਰੀਮਾਨ ਜੋਨਸ"
2008 ਕੈਂਪ ਰੌਕ ਨੇਟ ਗ੍ਰੈਅ ਟੈਲੀਵਿਜ਼ਨ ਫਿਲਮ
2009–10 ਜੋਨਸ ਨਿਕ ਲੂਕਾਸ 33 ਕੜੀਅਾਂ
2010 ਕੈਪ ਰਾਕ 2: ਦ ਫਾਈਨਲ ਜੈਮ ਨੇਟ ਗ੍ਰੈਅ ਟੈਲੀਵਿਜ਼ਨ ਫਿਲਮ
2011 ਮਿਸਟਰ ਸਨਸ਼ਾੲੀਨ ਏਲੀ ਵਾਈਟ ਕੜੀ: "ਸਾਲ ਦਾ ਕਰਮਚਾਰੀ"
2011 ਲਾਸਟ ਮੈਨ ਸਟੈਂਡਿੰਗ ਰਿਆਨ ਵੋਗਲਸਨ ਕੜੀ: "ਲਾਸਟ ਕ੍ਰਿਸਮਸ ਸਟੈਂਡਿੰਗ"
2012 ਸਮੈਸ਼ ਲਿਲੇ ਵੈਸਟ 2 ਕੜੀਅਾਂ
2012 ਸਬਮਿਸ਼ਨ ਓਨਲੀ ਲੋਨਲੀ ਡਾਂਸਰ ਕੜੀ: "ਇਕ ਹੋਰ ਰੁਕਾਵਟ"
2013–15 ਹਵਾੲੀ ਫਾੲੀਵ-0 ਇਆਨ ਰਾਈਟ 3 ਕੜੀਅਾਂ
2014–17 ਕਿੰਗਡਮ ਨੇਟ ਕੁਲੀਨਾ 40 ਕੜੀਅਾਂ
2015 ਸਕਰੀਮ ਕਵੀਨਸ ਬੋਨ ਕਲੇਮੈਨਸ 5 ਕੜੀਅਾਂ


ਹਵਾਲੇ[ਸੋਧੋ]

  1. "Nick Jonas". Allmusic.com. Retrieved 2013-11-10. 
  2. "The Jonas Brothers: It's full scream ahead". Los Angeles Times. 2009-02-26. Retrieved 2010-07-25. 
  3. Jac Chebatoris (2008-01-26). "The Boy Band Next Door". Newsweek. Retrieved 2010-07-25. 
  4. Cotliar, Sharon (2010-06-25). "Growing Up Jonas". People Magazine. Retrieved 2010-07-23. 
  5. Kaufman, Gil (February 7, 2005). "The New Boy Bands". MTV. Archived from the original on November 28, 2014. Retrieved August 22, 2008. 
  6. Jonas, Kevin. "Jonas Brothers – The Journey Unauthorized: Jonas Brothers: Movies & TV". Amazon.com. Retrieved 2011-04-04.