ਨਿਜ਼ਾਮੀ ਗੰਜਵੀ
ਨਿਜ਼ਾਮੀ ਗੰਜਵੀ |
---|
ਨਿਜ਼ਾਮੀ ਗੰਜਵੀ ([نظامی گنجوی, ਨਿਜ਼ਾਮੀ-ਏ-ਗੰਜਵੀi] Error: {{Lang-xx}}: text has italic markup (help); Azerbaijani: نظامی گنجوی, Nizami Gəncəvi) (1141 - 1209) (6ਵੀਂ ਸਦੀ ਹਿਜਰੀ), Nizami Ganje'i,ਨਿਜ਼ਾਮੀ,[1] ਜਾਂ ਨੇਜ਼ਾਮੀ (Persian: نظامی), ਜਿਸਦਾ ਪੂਰਾ ਨਾਂ ਨਿਜ਼ਾਮ ਉਦ-ਦੀਨ ਅਬੂ ਮੁਹੰਮਦ ਇਲਿਆਸ ਇਬਨ-ਯੂਸੁਫ਼ ਇਬਨ-ਜ਼ਾਕੀ ਸੀ,[2] 12ਵੀਂ ਸਦੀ ਦਾ ਫ਼ਾਰਸੀ ਸ਼ਾਇਰ ਸੀ।[3][4][5][6] ਨਿਜ਼ਾਮੀ ਨੂੰ ਫ਼ਾਰਸੀ ਸਾਹਿਤ ਦਾ ਸਭ ਤੋਂ ਮਹਾਨ ਮਹਾਂਕਾਵਿਕ ਰੋਮਾਂਸਵਾਦੀ ਸ਼ਾਇਰ ਮੰਨਿਆ ਜਾਂਦਾ ਹੈ, ਜਿਸਨੇ ਫ਼ਾਰਸੀ ਮਹਾਂਕਾਵਿਕ ਸ਼ਾਇਰੀ ਵਿੱਚ ਲੌਕਿਕ ਅਤੇ ਯਥਾਰਥਵਾਦੀ ਸ਼ੈਲੀ ਸਥਾਪਤ ਕੀਤੀ। ਉਸ ਦੀ ਵਿਰਾਸਤ ਨੂੰ ਅਫਗਾਨਿਸਤਾਨ, ਅਜ਼ਰਬਾਈਜਾਨ ਇਰਾਨ, ਕੁਰਦਸਤਾਨ[7][8][9] ਅਤੇ ਤਾਜਿਕਸਤਾਨ ਵਿੱਚ ਵਿਆਪਕ ਗੌਰਵ ਅਤੇ ਮਾਣ ਨਾਲ ਅਪਣਾਇਆ ਜਾਂਦਾ ਹੈ।
ਮੁਢਲਾ ਜੀਵਨ
[ਸੋਧੋ]ਨਿਜ਼ਾਮੀ ਦੇ ਜੀਵਨ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਹੈ, ਅਤੇ ਉਸ ਦੇ ਜਨਮ ਅਤੇ ਮੌਤ ਬਾਰੇ ਵੱਖ ਵੱਖ ਬਿਰਤਾਂਤਾਂ ਦੇ ਹਵਾਲੇ ਹਨ। ਉਹ ਗੰਜ ਕਸਬੇ ਵਿੱਚ ਰਹਿੰਦਾ ਸੀ ਅਤੇ ਉਥੇ ਹੀ ਉਸਦੀ ਮੌਤ ਹੋ ਗਈ।[10] ਨਿਜ਼ਾਮੀ ਦਾ ਅਜੇ ਬਚਪਨ ਹੀ ਸੀ ਕਿ ਬਾਪ ਦਾ ਦਿਹਾਂਤ ਹੋ ਗਿਆ। ਇਸ ਗ਼ਮ ਦਾ ਅਸਰ ਨਿਜ਼ਾਮੀ ਉੱਤੇ ਆਖ਼ਰੀ ਉਮਰ ਤੱਕ ਰਿਹਾ। ਸ਼ਹਿਰ ਗੰਜਾ ਸਰਜ਼ਮੀਨ ਈਰਾਨ ਦਾ ਮਸ਼ਹੂਰ ਸ਼ਹਿਰ ਸੀ। ਇਸ ਸ਼ਹਿਰ ਦੀ ਜ਼ਿਆਦਾ ਆਬਾਦੀ ਇਰਾਨੀ ਸੀ ਅਤੇ ਥੋੜੇ ਜਿਹੇ ਇਸਾਈ ਸੀ। ਇਹ ਇਲਾਕਾ ਇਸਲਾਮੀ ਦੁਨੀਆ ਅਤੇ ਮਸੀਹੀ ਖਿੱਤੇ ਦੇ ਦਰਮਿਆਨ ਸਰਹਦ ਮੰਨਿਆ ਜਾਂਦਾ ਸੀ।
ਉਹ ਛੇਤੀ ਹੀ ਅਨਾਥ ਹੋ ਗਿਆ ਸੀ[1][11] ਅਤੇ ਉਸਦਾ ਪਾਲਣ ਪੋਸ਼ਣ ਉਸਦੇ ਮਾਮੇ ਦੁਆਰਾ ਕੀਤਾ ਗਿਆ ਸੀ ਅਤੇ ਉਸਦੀ ਅਗਵਾਈ ਹੇਠ ਸਿੱਖਿਆ ਪ੍ਰਾਪਤ ਕੀਤੀ। ਉਸਦੀ ਮਾਂ, ਜਿਸਦਾ ਨਾਮ 'ਰਾਇਸਾ' ਸੀ, ਕੁਰਦੀ ਪਿਛੋਕੜ ਦੀ ਸੀ।[1][12][13] ਉਸਦੇ ਪਿਤਾ, ਜਿਸਦਾ ਨਾਮ ਯੂਸਫ਼ ਸੀ, ਨਿਜ਼ਾਮੀ ਦੀ ਕਵਿਤਾ ਵਿੱਚ ਇੱਕ ਵਾਰ ਉਸ ਦਾ ਜ਼ਿਕਰ ਆਇਆ ਹੈ।.[1]
ਪਰਿਵਾਰ
[ਸੋਧੋ]ਨਿਜ਼ਾਮੀ ਦਾ ਤਿੰਨ ਵਾਰ ਵਿਆਹ ਹੋਇਆ ਸੀ। ਉਸਦੀ ਪਹਿਲੀ ਪਤਨੀ ਇੱਕ ਕਿਪਚੈਕ ਗ਼ੁਲਾਮ ਸੀ ਜੋ ਉਸਨੂੰ ਦਰਬੰਦ ਦੇ ਸ਼ਾਸਕ, ਫ਼ਖ਼ਰ-ਦੀਨ ਬਹਿਰਾਮਸ਼ਾਹ ਨੇ ਇੱਕ ਵੱਡੇ ਤੋਹਫ਼ੇ ਦੇ ਹਿੱਸੇ ਵਜੋਂ ਭੇਜੀ ਗਈ ਸੀ। ਇਰਾਜ ਬਸ਼ੀਰੀ ਦੇ ਅਨੁਸਾਰ ਉਹ ਨਿਜ਼ਾਮੀ ਦੀ "ਸਭ ਤੋਂ ਪਿਆਰੀ" ਪਤਨੀ ਬਣ ਗਈ। ਉਸਦਾ ਇੱਕੋ ਇੱਕ ਬੇਟਾ ਮੁਹੰਮਦ ਇਸੇ ਪਤਨੀ ਤੋਂ ਸੀ। "ਖ਼ੁਸਰੋ ਅਤੇ ਸ਼ੀਰੀਂ" ਪੂਰਾ ਕਰਨ ਦੇ ਬਾਅਦ ਉਸ ਦੀ ਮੌਤ ਹੋ ਗਈ। ਮੁਹੰਮਦ ਉਸ ਸਮੇਂ ਸੱਤ ਸਾਲ ਦਾ ਸੀ। ਲੈਲਾ ਅਤੇ ਮਜਨੂੰ ਵਿੱਚ ਨਿਜ਼ਾਮੀ ਨੇ ਫਿਰ ਆਪਣੇ ਪੁੱਤਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਹੁਣ ਇਹ ਪੁੱਤਰ 14 ਸਾਲਾਂ ਦਾ ਹੈ ਅਤੇ “ਮੇਰੀਆਂ ਅੱਖਾਂ ਦਾ ਤਾਰਾ” ਹੈ। “ਹਾਫ਼ਤ ਪੈਕਰ” (ਸੱਤ ਸੁੰਦਰਤਾਈਆਂ) ਵਿਚ, ਉਹ ਆਪਣੇ ਪੁੱਤਰ ਨੂੰ ਵਧੇਰੇ ਜ਼ਿੰਮੇਵਾਰੀ ਲੈਣ ਦੀ ਸਲਾਹ ਦਿੰਦਾ ਹੈ ਕਿਉਂਕਿ ਪਿਤਾ ਵਧੇਰੇ ਕਮਜ਼ੋਰ ਹੋ ਰਿਹਾ ਸੀ।
ਵੀਹਵੀਂ ਸਦੀ ਦੇ ਅਖੀਰ ਵਿੱਚ ਕੁਝ ਆਧੁਨਿਕ ਲੇਖਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਪਤਨੀ ਨੂੰ ਆਫਾਕ ਕਿਹਾ ਜਾਂਦਾ ਸੀ। ਵਾਹਿਦ ਦਸਤਗਰਦੀ ਹੀ ਨਿਜ਼ਾਮੀ ਦੀ ਪਹਿਲੀ ਪਤਨੀ ਲਈ ਇਸ ਨਾਮ ਦਾ ਪ੍ਰਸਤਾਵ ਦੇਣ ਵਾਲਾ ਉਹ ਪਹਿਲਾ ਲੇਖਕ ਜਾਪਦਾ ਹੈ, ਪਰ ਸਈਦ ਨਫੀਸੀ ਅਤੇ ਇੱਕ ਤਾਜ਼ਾ ਸਰੋਤ ਨੇ ਨਿਜ਼ਾਮੀ ਦੀ ਰਚਨਾ ਵਿੱਚ ਅਨੁਸਾਰੀ ਕਵਿਤਾ ਦੀ ਇਸ ਵਿਆਖਿਆ ਅਤੇ ਇਸ ਧਾਰਨਾ ਨੂੰ ਚੁਣੌਤੀ ਦਿੱਤੀ ਹੈ ਕਿ ਆਫਾਕ ਉਸਦੀ ਪਤਨੀ ਦਾ ਅਸਲ ਨਾਮ ਸੀ,[14][15] ਅਤੇ ਉਸ ਸ਼ੇਅਰ ਵਿੱਚ ਜੋ ਅਫਾਕ ਆਇਆ ਹੈ ਉਹ ਖ਼ਾਸ ਨਾਮ ਦੀ ਬਜਾਏ "ਦੁਮੇਲ" ਦੇ ਅਰਥ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਨਿਜ਼ਮੀ ਦੀਆਂ ਦੋ ਹੋਰ ਪਤਨੀਆਂ ਵੀ ਸਮੇਂ ਤੋਂ ਪਹਿਲਾਂ ਹੀ ਮਰ ਗਈਆਂ - ਹਰ ਇੱਕ ਦੀ ਮੌਤ ਇੱਕ ਮਹਾਂਕਾਵਿ ਦੇ ਪੂਰਾ ਹੋਣ ਦੇ ਨਾਲ ਹੀ ਹੋਈ, ਜਿਸ ਨਾਲ ਕਵੀ ਨੂੰ ਇਹ ਕਹਿਣ ਲਈ ਪ੍ਰੇਰਿਤ ਕੀਤਾ, "ਰੱਬ, ਇਹ ਕਿਉਂ ਹੈ ਕਿ ਹਰ ਮਸਨਵੀ ਲਈ ਮੈਨੂੰ ਆਪਣੀ ਪਤਨੀ ਦੀ ਬਲੀ ਦੇਣੀ ਪੈਂਦੀ ਹੈ!".[16]
ਸਿੱਖਿਆ
[ਸੋਧੋ]ਨਿਜ਼ਾਮੀ ਐਵੇਸੀਨਾ ਦੇ ਅਰਥਾਂ ਵਿੱਚ ਜਾਂ ਸਿਧਾਂਤਕ ਸੂਫੀਵਾਦ ਦੇ ਵਿਆਖਿਆਕਾਰ ਇਬਨ ਅਰਬੀ ਦੇ ਅਰਥਾਂ ਵਿੱਚ ਕੋਈ ਫ਼ਿਲਾਸਫ਼ਰ ਨਹੀਂ ਸੀ।[17] ਹਾਲਾਂਕਿ, ਉਸ ਨੂੰ ਇੱਕ ਦਾਰਸ਼ਨਿਕ[17] ਅਤੇ ਗਿਆਨੀ[17] ਮੰਨਿਆ ਜਾਂਦਾ ਹੈ ਜਿਸਨੇ ਇਸਲਾਮੀ ਵਿਚਾਰਾਂ ਦੇ ਵੱਖ ਵੱਖ ਖੇਤਰਾਂ ਵਿੱਚ ਮੁਹਾਰਤ ਹਾਸਲ ਕੀਤੀ ਉਸਦਾ ਸੰਸ਼ਲੇਸ਼ਣ ਇਸ ਤਰੀਕੇ ਨਾਲ ਕੀਤਾ ਗਿਆ ਜਿਹੜਾ ਬਾਅਦ ਵਿੱਚ ਕੁਤਬ ਅਲ-ਦੀਨ ਸ਼ੀਰਾਜ਼ੀ ਵਰਗੇ ਹਕੀਮਾਂ ਦੀਆਂ ਪਰੰਪਰਾਵਾਂ ਨੂੰ ਯਾਦ ਕਰਾਉਂਦਾ ਹੈ।[17]
ਅਕਸਰ ਹਕੀਮ ਵਜੋਂ ਜਾਣਿਆ ਜਾਂਦਾ ਨਿਜ਼ਮੀ ਇੱਕ ਵਿਦਵਾਨ ਕਵੀ ਅਤੇ ਪ੍ਰਗੀਤਕ ਅਤੇ ਸੰਵੇਦਨਸ਼ੀਲ ਸ਼ੈਲੀ ਦਾ ਮਾਲਕ ਦੋਵੇਂ ਹੈ। ਨਿਜ਼ਾਮੀ ਦੀ ਬਹੁਪੱਖੀ ਸਿੱਖਿਆ ਦੇ ਬਾਰੇ ਵਿੱਚ ਕੋਈ ਸ਼ੱਕ ਨਹੀਂ। ਕਵੀਆਂ ਤੋਂ ਬਹੁਤ ਸਾਰੇ ਵਿਸ਼ਿਆਂ ਦੇ ਮਾਹਰ ਹੋਣ ਦੀ ਉਮੀਦ ਕੀਤੀ ਜਾਂਦੀ ਸੀ; ਪਰ ਲੱਗਦਾ ਹੈ ਕਿ ਨਿਜ਼ਾਮੀ ਇਸ ਪੱਖੋਂ ਕਿਤੇ ਹੈਰਾਨਕੁਨ ਸੀ। ਉਸ ਦੀਆਂ ਕਵਿਤਾਵਾਂ ਦਰਸਾਉਂਦੀਆਂ ਹਨ ਕਿ ਉਹ ਨਾ ਸਿਰਫ ਅਰਬੀ ਅਤੇ ਫ਼ਾਰਸੀ ਸਾਹਿਤ ਅਤੇ ਮੌਖਿਕ ਅਤੇ ਲਿਖਤ ਪ੍ਰਸਿੱਧ ਅਤੇ ਸਥਾਨਕ ਪਰੰਪਰਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ, ਬਲਕਿ ਗਣਿਤ, ਖਗੋਲ ਵਿਗਿਆਨ,[18] ਜੋਤਿਸ਼,[18] ਅਲਕੈਮੀ, ਮੈਡੀਸਨ, ਬੋਟਨੀ, ਕੁਰਾਨਿਕ ਮੁਹਾਵਰੇ, ਇਸਲਾਮੀ ਥਿਊਰੀ ਅਤੇ ਕਾਨੂੰਨ, ਈਰਾਨੀ ਮਿਥਿਹਾਸ ਅਤੇ ਦੰਤਕਥਾਵਾਂ,[19] ਇਤਿਹਾਸ, ਨੈਤਿਕਤਾ, ਦਰਸ਼ਨ ਅਤੇ ਰਹੱਸਵਾਦ, ਸੰਗੀਤ ਅਤੇ ਵਿਜ਼ੂਅਲ ਆਰਟਸ ਬਾਰੇ ਵੀ ਚੰਗਾ ਵਿਦਵਾਨ ਸੀ।[1]
ਹਵਾਲੇ
[ਸੋਧੋ]- ↑ 1.0 1.1 1.2 1.3 1.4 Meisami, Julie Scott (1995). The Haft Paykar: A Medieval Persian Romance. Oxford University Press.
Abû Muhammad Ilyas ibn Yusuf ibn Zaki Mu'ayyad, known by his pen-name of Nizami, was born around 1141 in Ganja, the capital of Arran in Transcaucasian Azerbaijan, where he remained until his death in about 1209. His father, who had migrated to Ganja from Qom in north central Iran, may have been a civil servant; his mother was a daughter of a Kurdish chieftain; having lost both parents early in his life, Nizami was brought up by an uncle. He was married three times, and in his poems laments the death of each of his wives, as well as proferring advice to his son Muhammad. He lived in an age of both political instability and intense intellectual activity, which his poems reflect; but little is known about his life, his relations with his patrons, or the precise dates of his works, as the accounts of later biographers are colored by the many legends built up around the poet
{{cite book}}
: Cite has empty unknown parameter:|coauthors=
(help) - ↑ Mo'in, Muhammad(2006), "Tahlil-i Haft Paykar-i Nezami", Tehran.: p. 2: Some commentators have mentioned his name as “Ilyas the son of Yusuf the son of Zakki the son of Mua’yyad” while others have mentioned that Mu’ayyad is a title for Zakki. Mohammad Moin, rejects the first interpretation claiming that if it were to mean 'Zakki son of Muayyad' it should have been read as 'Zakki i Muayyad' where izafe (-i-) shows the son-parent relationship but here it is 'Zakki Muayyad' and Zakki ends in silence/stop and there is no izafe (-i-). Some may argue that izafe is dropped due to meter constraints but dropping parenthood izafe is very strange and rare. So it is possible that Muayyad was a sobriquet for Zaki or part of his name (like Muayyad al-Din Zaki). This is supported by the fact that later biographers also state Yusuf was the son of Mu’ayyad
- ↑ Bernard Lewis, “Music of a distant drum”, Princeton University Press, 2001. Pg 9: “The Persians went a step further, creating authentic epic tradition comparables with those of Greece, Rome and the Vikings. This too, became in time, a form of Persian national self definition. The most famous of Persian epic poets, Firdawsi (940–1020) has been translated several times. An extract from the story of Farhad and Shirin, as told by the twelfth century Persian poet Nizami, exmpelified another form of narrative”
- ↑ Julie Scott Meisami, Paul Starkeym, “Encyclopedia of Arabic Literature”, Taylor & Francis, 1998. Pg 69:“In Arabic literature there has been no artistic elaboration of the story comparable to that undertaken by the Persian poet Nizami “
- ↑ BACHER, WILHELM. (2011). In Encyclopædia Iranica. Retrieved from http://www.iranicaonline.org/articles/bacher-wilhelm-binyamin-zeev-1850-1913-was-born-in-liptszentmikls-hungary-today-in-czechoslovakia "he earned his doctorate writing a dissertation on the life and poetry of the Persian poet Nezāmī"
- ↑ Gäncä. (2011). In Encyclopædia Britannica. Retrieved from http://www.britannica.com/EBchecked/topic/225148/Ganca "Notable buildings include Dzhuma-Mechet Mosque (built 1620) and the modern mausoleum of the 12th-century Persian poet Neẓāmī Ganjavī."
- ↑ http://books.google.no/books?id=Pzg8AAAAIAAJ&pg=PA34&dq=nizami+kurdish&hl=en&sa=X&ei=TzENT8qiD-eM4gTwkuSIBg&redir_esc=y#v=onepage&q=nizami%20kurdish&f=false
- ↑ http://books.google.no/books?id=4JAMMH80Bk4C&pg=PT22&dq=nezami+kurdish&hl=en&sa=X&ei=AzENT4DNLuT54QSxpriUBg&redir_esc=y#v=onepage&q=nezami%20kurdish&f=false
- ↑ http://azargoshnasp.net/Pasokhbehanirani/NezamiUSSRpoliticization.htm
- ↑ http://www.iranicaonline.org/articles/leyli-o-majnun-narrative-poem
- ↑ "The Poetry of Nizami Ganjavi: Knowledge, Love, and Rhetortics", New York, 2001. p. 2: "His father, Yusuf and mother, Rai'sa, died while he was still relatively young, but maternal uncle, Umar, assumed responsibility for him"
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedRypka
- ↑ A) V.Minorsky: "review of G. H. Darab translation of Makhzan al-Asrar" 1945 Minorsky, BSOAS., 1948, xii/2, 441–5):"Whether Nizami was born in Qom or in Ganja is not quite clear. The verse (quoted on p. 14): "I am lost as a pearl in the sea of Ganja, yet I am from the Qohestan of the city of Qom ", does not expressly mean that he was born in Qom. On the other hand, Nizami's mother was of Kurdish origin, and this might point to Ganja where the Kurdish dynasty of Shaddad ruled down to AH. 468; even now Kurds are found to the south of Ganja." B)V. Minorsky, Studies in Caucasian History, Cambridge University Press, 1957. p. 34:"The author of the collection of documents relating to Arran Mas’ud b. Namdar (c. 1100) claims Kurdish nationality. The mother of the poet Nizami of Ganja was Kurdish (see autobiographical digression in the introduction of Layli wa Majnun). In the 16th century there was a group of 24 septs of Kurds in Qarabagh, see Sharaf-nama, I, 323. Even now the Kurds of the USSR are chiefly grouped south of Ganja. Many place-names composed with Kurd are found on both banks of the Kur"
- ↑ Siavash Lornejad, Ali Doostzadeh (2012). "On the Modern Politicization of the Persian Poet Nezami Ganjavi" (PDF). Yerevan: Victoria Arakelova, YEREVAN SERIES FOR ORIENTAL STUDIES (Editor of the Series Garnik Asatrian), Caucasian Centre for Iranian Studies. pp. 173–175.
- ↑ "ON THE MODERN POLITICIZATION OF THE PERSIAN POET NEZAMI GANJAVI: Siavash Lornejad, Ali Doostzadeh: Free Download & Streaming: Internet Archive". 2001-03-10. Archived from the original on 2014-09-02. Retrieved 2014-03-23.
- ↑ Iraj Bashiri,"The Teahouse at a Glance" – Nizami's Life and Works Archived 2005-02-06 at the Wayback Machine., 2000
- ↑ 17.0 17.1 17.2 17.3 Seyyed Hossein Nasr, Mehdi Amin Razavi, "The Islamic intellectual tradition in Persia", RoutledgeCurzon; annotated edition (July 4, 1996). pp. 178–187
- ↑ 18.0 18.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGelpke
- ↑ Maria Sutenly, "Visionary Rose: Metaphorical Application of Horticultural Practice in Persian Culture" in Michel Conan and W. John Kress, "Botanical progress, horticultural information and cultural changes", Dumbarton Oaks, 2007. p. 12: "In a highly evocative tale he relates in the Makhzan al-Asrar ("Treasury of Secrets"), the twelfth-century Persian poet, Nizami whose oeuvre is an acknowledged repository of Iranian myths and legends, illustrates the way in which the rose was perceived in the Medieval Persian imagination"
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 errors: empty unknown parameters
- Articles using infobox templates with no data rows
- Pages using Infobox writer with unknown parameters
- Lang and lang-xx template errors
- Pages using Lang-xx templates
- Articles containing Azerbaijani-language text
- Articles containing Persian-language text
- ਫ਼ਾਰਸੀ ਲੇਖਕ