ਨਿਰਮਲਾ ਸ਼ਿਓਰਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਰਮਲਾ ਸ਼ਿਓਰਾਨ
ਨਿੱਜੀ ਜਾਣਕਾਰੀ
ਜਨਮ (1995-07-15) 15 ਜੁਲਾਈ 1995 (ਉਮਰ 28)
ਜਿਲ਼੍ਹਾ ਭਿਵਾਨੀ, ਹਰਿਆਣਾ, ਭਾਰਤ
ਖੇਡ
ਦੇਸ਼ ਭਾਰਤ
ਖੇਡਟਰੈਕ ਅਤੇ ਫੀਲਡ
ਈਵੈਂਟ400 ਮੀਟਰ
ਪ੍ਰਾਪਤੀਆਂ ਅਤੇ ਖ਼ਿਤਾਬ
Personal best(s)400m: 51.48s (ਹੈਦਰਾਬਾਦ 2016)

ਨਿਰਮਲਾ ਸ਼ਿਓਰਾਨ (ਜਨਮ 15 ਜੁਲਾਈ,1995)[1] ਇੱਕ ਭਾਰਤੀ ਮਹਿਲਾ ਅਥਲੀਟ ਹੈ, ਜੋ ਕਿ ਖਾਸ-ਤੌਰ 'ਤੇ 400 ਮੀਟਰ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਉਸਨੇ 2016 ਓਲੰਪਿਕ ਖੇਡਾਂ ਦੇ ਦੋ ਈਵੈਂਟਸ ਲਈ ਕੁਆਲੀਫਾਈ ਕੀਤਾ ਹੋਇਆ ਹੈ- 400 ਮੀਟਰ ਵਿੱਚ ਅਤੇ 4×100 ਮੀਟਰ ਰੀਲੇਅ ਵਿੱਚ। ਜੁਲਾਈ, 2016 ਨੂੰ ਹੈਦਰਾਬਾਦ ਵਿਖੇ ਰਾਸ਼ਟਰੀ ਅੰਤਰ-ਰਾਜ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 51.48 ਸੈਕਿੰਡ ਦਾ ਸਮਾਂ ਲੈ ਕੇ 2016 ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।[2][3] ਸ਼ਿਓਰਾਨ ਨੇ 2016 ਓਲੰਪਿਕ ਲਈ, 4×100 ਮੀਟਰ ਰੀਲੇਅ ਈਵੈਂਟ ਲਈ ਵੀ ਕੁਆਲੀਫਾਈ ਕੀਤਾ ਹੈ ਅਤੇ ਇਸ ਈਵੈਂਟ ਵਿੱਚ ਪੂਵੱਮਾ, ਟਿੰਟੂ ਲੁੱਕਾ ਅਤੇ ਅਨਿਲਦਾ ਥਾਮਸ ਨੇ ਬੰਗਲੋਰ ਵਿੱਚ 3:27.88 ਦਾ ਸਮਾਂ ਲੈ ਕੇ ਓਲੰਪਿਕ ਵਿੱਚ ਭਾਗ ਲੈਣ ਜਾ ਰਹੀਆਂ 16 ਦੁਨੀਆ ਦੀਆਂ ਬਿਹਤਰੀਨ ਰੀਲੇਅ ਟੀਮਾਂ ਵਿੱਚੋਂ 12ਵਾਂ ਸਥਾਨ ਹਾਸਿਲ ਕਰ ਕੇ 2016 ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਹੈ।[4][5]

ਹਵਾਲੇ[ਸੋਧੋ]

  1. "Nirmla - Olympic Athletics". Rio 2016. Archived from the original on 6 ਅਗਸਤ 2016. Retrieved 10 August 2016. {{cite web}}: Unknown parameter |dead-url= ignored (|url-status= suggested) (help)
  2. "Rio 2016: Nirmala Sheoran sets championship record to qualify for Olympics in 400m". DNA India. 1 July 2016. Retrieved 10 August 2016.
  3. "Nirmala Sheoran achieves Olympic qualification". ESPN.in. 1 July 2016. Retrieved 10 August 2016.
  4. Ninan, Susan (13 July 2016). "Indian men's, women's 4x400 relay teams seal Rio spots". ESPN.in. Retrieved 10 August 2016.
  5. Ninan, Susan (11 July 2016). "4x400 women's relay team a strong medal hope: Usha". ESPN.in. Retrieved 10 August 2016.

ਬਾਹਰੀ ਕੜੀਆਂ[ਸੋਧੋ]