ਨਿਰਮਲ ਰਿਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ। ਜੋ ਕਿ ਲੋਕਾਂ ਵਿੱਚ ਲੋਂਗ ਦਾ ਲਿਸ਼ਕਾਰਾ ਫਿਲਮ ਵਿੱਚ ਨਿਭਾਏ ਰੋਲ ਗੁਲਾਬੋ ਮਾਸੀ ਦੇ ਨਾਮ ਨਾਲ ਜਾਣੀ ਜਾਂਦੀ ਹੈ।

ਜ਼ਿੰਦਗੀ[ਸੋਧੋ]

ਉਹ 1943 ਵਿਚ ਮਾਨਸਾ ਸ਼ਹਿਰ, ਪੰਜਾਬ, ਭਾਰਤ ਵਿਚ ਪੈਦਾ ਹੋਈ ਸੀ। ਉਸ ਨੂੰ ਅਦਾਕਾਰੀ ਕਰਨ ਦਾ ਜਨੂੰਨ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਥੀਏਟਰ ਵਿਚ ਸ਼ਾਮਲ ਹੋ ਗਈ ਸੀ। ਉਸ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬੱਚਨੀ ਦੇਵੀ ਸੀ। ਨਿਰਮਲ ਰਿਸ਼ੀ ਸਕੂਲ ਅਤੇ ਕਾਲਜ ਪੱਧਰ 'ਤੇ ਵੱਖੋ ਵੱਖ ਖੇਡਾਂ ਵਿਚ ਭਾਗ ਲੈਂਦੀ ਸੀ। ਉਸਨੇ ਖੇਡ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ। ਐਮ.ਫਿਲ ਦੀ ਡਿਗਰੀ ਲਈ ਉਹ ਸਰੀਰਕ ਸਿੱਖਿਆ ਦੇ ਸਰਕਾਰੀ ਕਾਲਜ ਪਟਿਆਲਾ ਵਿਚ ਦਾਖਲ ਹੋ ਗਈ ਸੀ। ਉਥੇ ਉਸਨੇ ਇੱਕ ਸਮਾਗਮ ਦੌਰਾਨ ਮੋਨੋ ਅਦਾਕਾਰੀ ਪੇਸ਼ ਕੀਤਾ, ਜਿਸ ਦੀ ਬਹੁਤ ਪ੍ਰਸ਼ੰਸਾ ਹੋਈ। ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਸ੍ਰੀ ਹਰਪਾਲ ਟਿਵਾਣਾ ਅਤੇ ਉਸ ਦੀ ਪਤਨੀ ਨੀਨਾ ਪਟਿਆਲੇ ਵਿੱਚ ਥੀਏਟਰ ਸ਼ੁਰੂ ਕਰਨ ਲਈ ਪ੍ਰਤਿਭਾਸ਼ਾਲੀ ਨੌਜਵਾਨ ਕਲਾਕਾਰਾਂ ਦੀ ਭਾਲ ਵਿਚ ਸਨ। ਨਿਰਮਲ ਰਿਸ਼ੀ ਨੇ 1966 ਤੋਂ ਨਾਟਕਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਦਾ ਪਹਿਲਾ ਨਾਟਕ 'ਅਧੂਰੇ ਸਪਨੇ' ਸੀ। ਐਲਬਰਟ ਕਾਮੂ ਦਾ ਇਕ ਨਾਟਕ, 'ਐਂਡ ਇਨ ਦ ਡ੍ਰਾਈ ਮਾਉਂਟੇਨਜ਼', ਰਿਸ਼ੀ ਅਤੇ ਟਿਵਾਣਿਆਂ ਦੁਆਰਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਸੀ। ਓਮ ਪੁਰੀ, ਮਸ਼ਹੂਰ ਅੰਤਰਰਾਸ਼ਟਰੀ ਅਭਿਨੇਤਾ, ਐਨ.ਐਸ.ਡੀ. ਦੇ ਉਤਪਾਦ, ਨੇ ਵੀ ਇਸਦੇ ਪੰਜਾਬੀ ਵਰਜ਼ਨ ਵਿੱਚ ਕੰਮ ਕੀਤਾ।

ਸਨਮਾਨ[ਸੋਧੋ]

ਭਾਰਤ ਦੇ ਰਾਸ਼ਟਰਪਤੀ ਵੱਲੋ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਹੈ।