ਨਿਰਮਲ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਰਮਲ ਵਰਮਾ
ਜਨਮ(1929-04-03)3 ਅਪ੍ਰੈਲ 1929
ਸ਼ਿਮਲਾ, ਹਿਮਾਚਲ ਪ੍ਰਦੇਸ਼, ਭਾਰਤ
ਮੌਤError: Need valid birth date (second date): year, month, day
ਨਵੀਂ ਦਿੱਲੀ, ਭਾਰਤ
ਕਿੱਤਾਲੇਖਕ, ਨਾਵਲਕਾਰ, ਕਾਰਕੁਨ ਅਤੇ ਅਨੁਵਾਦਕ

ਨਿਰਮਲ ਵਰਮਾ (ਦੇਵਨਾਗਰੀ: निर्मल वर्मा; 3 ਅਪਰੈਲ 1929 – 25 ਅਕਤੂਬਰ 2005) ਹਿੰਦੀ ਲੇਖਕ, ਨਾਵਲਕਾਰ, ਕਾਰਕੁਨ ਅਤੇ ਅਨੁਵਾਦਕ ਸੀ। ਉਹ ਹਿੰਦੀ ਸਾਹਿਤ ਦੀ ਸਾਹਿਤਕ ਲਹਿਰ ਨਵੀਨ ਕਹਾਣੀ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1]

ਉਸ ਨੇ ਆਪਣੇ ਪੰਜ ਦਹਾਕਿਆਂ ਦੇ ਕੈਰੀਅਰ ਅਤੇ ਸਾਹਿਤ ਦੇ ਵੱਖ ਵੱਖ ਰੂਪਾਂ ਜਿਵੇਂ ਕਹਾਣੀ, ਸਫ਼ਰਨਾਮੇ ਅਤੇ ਲੇਖਾਂ ਸਮੇਤ, ਪੰਜ ਨਾਵਲ, ਅੱਠ ਕਹਾਣੀ ਸੰਗ੍ਰਹਿ ਅਤੇ ਗੈਰ-ਗਲਪ-ਕਹਾਣੀਆਂ ਦੀਆਂ ਨੌ ਪੁਸਤਕਾਂ ਲਿਖੀਆਂ।[2]

ਜੀਵਨੀ[ਸੋਧੋ]

ਨਿਰਮਲ ਵਰਮਾ ਦਾ ਜਨਮ 3 ਅਪ੍ਰੈਲ 1929 ਨੂੰ ਸ਼ਿਮਲਾ ਵਿੱਚ ਹੋਇਆ ਸੀ, ਜਿਥੇ ਉਸਦੇ ਪਿਤਾ ਬ੍ਰਿਟਿਸ਼ ਭਾਰਤ ਸਰਕਾਰ ਦੇ ਸਿਵਲ ਅਤੇ ਸੇਵਾਵਾਂ ਵਿਭਾਗ ਵਿੱਚ ਇੱਕ ਅਧਿਕਾਰੀ ਵਜੋਂ ਕੰਮ ਕਰਦੇ ਸਨ। ਉਹ ਆਪਣੇ ਅੱਠ ਭੈਣਾਂ-ਭਰਾਵਾਂ ਵਿੱਚੋਂ ਸੱਤਵਾਂ ਬੱਚਾ ਸੀ। ਉਸਦਾ ਇੱਕ ਭਰਾ ਭਾਰਤ ਦੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਹੈ ਰਾਮ ਕੁਮਾਰ।[3] ਉਹ ਆਪਣੇ ਪਿੱਛੇ ਪਤਨੀ, ਗਗਨ ਗਿੱਲ ਤੋਂ ਬਚਿਆ ਹੈ।[4]

ਉਸਨੇ ਆਪਣੀ ਪਹਿਲੀ ਕਹਾਣੀ 1950 ਦੇ ਅਰੰਭ ਵਿੱਚ ਇੱਕ ਵਿਦਿਆਰਥੀ ਦੇ ਰਸਾਲੇ ਲਈ ਲਿਖੀ ਸੀ। ਉਸਨੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਮਾਸਟਰਜ਼ ਆਫ਼ ਆਰਟਸ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਦਿੱਲੀ ਵਿੱਚ ਪੜ੍ਹਾਉਣਾ ਅਤੇ ਵੱਖ-ਵੱਖ ਸਾਹਿਤਕ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ।

"ਇੱਕ ਲੇਖਕ ਲਈ ਰੂਹਾਨੀ ਸਲਾਮਤੀ ਦੀ ਇੱਛਾ ਉਨੀ ਹੀ ਘਾਤਕ ਹੈ ਜਿੰਨੀ ਭੌਤਿਕ ਅਨੰਦ ਦੀ ਇੱਛਾ। ਲੇਖਕ ਲਈ, ਹਰ ਪਨਾਹਗਾਹ ਇੱਕ ਫੰਦਾ ਹੁੰਦਾ ਹੈ; ਤੁਸੀਂ ਇੱਕ ਵਾਰ ਡਿੱਗ ਜਾਂਦੇ ਹੋ, ਅਤੇ ਸਿਰਜਣਾਤਮਕਤਾ ਦਾ ਸਾਫ ਅਸਮਾਨ ਹਮੇਸ਼ਾ ਲਈ ਨਜ਼ਰ ਤੋਂ ਓਹਲੇ ਹੋ ਜਾਂਦਾ ਹੈ।"
- Dhund se Uthati Dhun [5]

ਉਸਦੀ ਸੰਘਰਸ਼ਸ਼ੀਲਤਾ ਦੀ ਲੀਕ ਉਸਦੇ ਵਿਦਿਆਰਥੀ ਦਿਨਾਂ ਦੌਰਾਨ ਵੀ ਦਿਖਾਈ ਦਿੰਦੀ ਸੀ; 1947-48 ਵਿਚ, ਉਹ ਬਕਾਇਦਾ ਮਹਾਤਮਾ ਗਾਂਧੀ ਜੀ ਦੀ ਸਵੇਰ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਦਿੱਲੀ ਵਿੱਚ ਸ਼ਾਮਲ ਹੁੰਦਾ ਸੀ, ਹਾਲਾਂਕਿ ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਇੱਕ ਕਾਰਡ ਧਾਰਕ ਮੈਂਬਰ ਸੀ, ਉਸਨੇ ਹੰਗਰੀ ਦੇ ਸੋਵੀਅਤ ਹਮਲੇ ਤੋਂ ਬਾਅਦ 1956 ਵਿੱਚ ਅਸਤੀਫਾ ਦੇ ਦਿੱਤਾ ਸੀ। ਇਹੀ ਸੰਘਰਸ਼ਸ਼ੀਲਤਾ ਇਹੀ ਸਰਗਰਮੀ ਉਸ ਦੀਆਂ ਕਹਾਣੀਆਂ ਵਿੱਚ ਜਲਦੀ ਹੀ ਪ੍ਰਤੀਬਿੰਬਤ ਹੋਣ ਵਾਲੀ ਸੀ, ਜਿਸ ਨੇ ਭਾਰਤੀ ਸਾਹਿਤਕ ਦ੍ਰਿਸ਼ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ।

ਉਹ 10 ਸਾਲਾਂ ਤੱਕ ਪ੍ਰਾਗ ਵਿੱਚ ਰਿਹਾ, ਜਿੱਥੇ ਉਸਨੂੰ ਓਰੀਐਂਟਲ ਇੰਸਟੀਚਿਊਟ ਨੇ ਆਧੁਨਿਕ ਚੈੱਕ ਲੇਖਕਾਂ ਜਿਵੇਂ ਕਿ ਕਾਰਲ ਕੈਪੇਕ, ਮਿਲਾਨ ਕੁੰਦਰਾ ਅਤੇ ਬੋਹੁਮਿਲ ਹਰਬਲ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਪ੍ਰੋਗਰਾਮ ਸ਼ੁਰੂ ਕਰਨ ਲਈ ਸੱਦਾ ਦਿੱਤਾ ਸੀ। ਉਸਨੇ ਚੈੱਕ ਭਾਸ਼ਾ ਵੀ ਸਿੱਖ ਲਈ ਅਤੇ 1968 ਵਿੱਚ, ਪ੍ਰਾਗ ਸਪਰਿੰਗ ਦੇ ਨਤੀਜੇ ਵਜੋਂ ਘਰ ਪਰਤਣ ਤੋਂ ਪਹਿਲਾਂ ਉਸਨੇ ਨੌਂ ਵਿਸ਼ਵ ਕਲਾਸਿਕੀ ਰਚਨਾਵਾਂ ਦਾ ਹਿੰਦੀ ਵਿੱਚ ਅਨੁਵਾਦ ਕਰ ਲਿਆ ਸੀ।[3]

ਪ੍ਰਾਗ ਵਿੱਚ ਆਪਣੀ ਰਿਹਾਇਸ਼ ਦੇ ਦੌਰਾਨ ਉਸਨੇ ਪੂਰੇ ਯੂਰਪ ਦੀ ਵਿਆਪਕ ਯਾਤਰਾ ਕੀਤੀ, ਅਤੇ ਨਤੀਜਾ ਸੱਤ ਸਫ਼ਰਨਾਮੇ ਸਨ, ਜਿਸ ਵਿੱਚ ਚੀਰੋਂ ਪਾਰ ਚਾਂਦਨੀ (1962), ਹਰ ਬਾਰਿਸ਼ ਮੇਂ (1970) ਅਤੇ ਧੁੰਦ ਸੇ ਉਠੀ ਧੁਨ ਅਤੇ ਉਸਦੇ ਪ੍ਰਾਗ ਵਿੱਚ ਵਿਦਿਆਰਥੀ ਦਿਨਾਂ ਦੇ ਅਧਾਰ ਤੇ ਉਸ ਦਾ ਪਹਿਲਾ ਨਾਵਲ, "ਵੇ ਦਿਨ" (1964)। ਪ੍ਰਾਗ ਤੋਂ ਵਾਪਸ ਪਰਤਣ 'ਤੇ ਉਸਦਾ ਕਮਿਊਨਿਜ਼ਮ ਤੋਂ ਮੋਹਭੰਗ ਹੋ ਗਿਆ ਅਤੇ ਬਾਅਦ ਵਿੱਚ ਉਸਨੇ ਭਾਰਤੀ ਐਮਰਜੈਂਸੀ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਅਤੇ ਤਿੱਬਤੀ ਆਜ਼ਾਦੀ ਅੰਦੋਲਨ ਦਾ ਸਮਰਥਕ ਰਿਹਾ। ਆਪਣੀਆਂ ਅਗਲੀਆਂ ਲਿਖਤਾਂ ਵਿੱਚ ਉਸ ਨੇ ਭਾਰਤੀ ਪਰੰਪਰਾਵਾਂ ਤੇ ਪੁਨਰ-ਝਾਤ ਪਾਈ, ਜੋ ਭਾਰਤੀਆਂ ਤੇ ਥੋਪੇ ਜਾ ਰਹੇ ਪੱਛਮੀ ਦ੍ਰਿਸ਼ਟੀਕੋਣ ਅਤੇ ਸਭਿਆਚਾਰਕ ਖਿਆਲਾਂ ਵਿੱਚ ਪ੍ਰਤੀਬਿੰਬਤ ਬਾਹਰੀ ਆਧੁਨਿਕਤਾ ਦੇ ਮੁਕਾਬਲੇ ਉਸਨੂੰ ਅੰਤਰੀਵੀ ਤੌਰ ਤੇ ਆਧੁਨਿਕ ਜਾਪਣ ਲੱਗ ਪਏ ਸਨ, ਇਸ ਤੋਂ ਬਾਅਦ ਉਸ ਦੇ ਵਿਚਾਰਾਂ ਦਾ ਉਲਾਰ ਹਿੰਦੂਤਵ ਪੱਖੀ ਵਿਚਾਰਾਂ ਨਾਲ ਵੀ ਰਲਗੱਡ ਹੋਣ ਲੱਗ ਪਿਆ ਸੀ।[5]

1980–83 ਤੋਂ, ਵਰਮਾ ਨੇ ਭਾਰਤ ਭਵਨ, ਭੋਪਾਲ ਵਿੱਚ ਨਿਰਾਲਾ ਸਿਰਜਣਾਤਮਕ ਲੇਖਣੀ ਚੇਅਰ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। 1988-90 ਵਿੱਚ ਉਹ ਸ਼ਿਮਲਾ ਵਿੱਚ ਯਸ਼ਪਾਲ ਕ੍ਰਿਏਟਿਵ ਰਾਈਟਿੰਗ ਚੇਅਰ ਦਾ ਡਾਇਰੈਕਟਰ ਰਿਹਾ। ਉਸਦੀ ਕਹਾਣੀ, ਮਾਇਆ ਦਰਪਣ (1972), 'ਤੇ ਅਧਾਰਤ ਕੁਮਾਰ ਸ਼ਾਹਣੀ ਦੁਆਰਾ ਨਿਰਦੇਸ਼ਤ ਫਿਲਮ ਨੇ ਬੇਸਟ ਫਿਲਮ ਲਈ ਫਿਲਮਫੇਅਰ ਆਲੋਚਕ ਪੁਰਸਕਾਰ ਜਿੱਤਿਆ।[6]

ਉਸਦੇ ਪ੍ਰਸਿੱਧ ਨਾਵਲ "ਏਕ ਚਿਥੜਾ ਸੁਖ" ਵਿੱਚ, ਅਗਸਤ ਸਟਰਿੰਡਬਰਗ ਬਹੁਤ ਸਾਰੇ ਕਿਰਦਾਰਾਂ ਦੇ ਸਿਰਾਂ ਤੇ ਮੰਡਰਾ ਰਿਹਾ ਹੈ।

25 ਅਕਤੂਬਰ 2005 ਨੂੰ ਨਵੀਂ ਦਿੱਲੀ ਵਿੱਚ ਉਸਦੀ ਮੌਤ ਹੋ ਗਈ।

ਹਵਾਲੇ[ਸੋਧੋ]