ਨੀਰੂ ਬਾਜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਰੂ ਬਾਜਵਾ
ਜਨਮ
ਨੀਰੂਜੀਤ ਕੌਰ ਬਾਜਵਾ

(1980-08-26) 26 ਅਗਸਤ 1980 (ਉਮਰ 43)
ਵੇਨਕੂਵਰ,ਬ੍ਰਿਟਿਸ਼ ਕੋਲੰਬੀਆ, ਕਨੇਡਾ
ਪੇਸ਼ਾਅਭਿਨੇਤਰੀ, ਨਿਰਮਾਤਾ
ਸਰਗਰਮੀ ਦੇ ਸਾਲ1998 – ਹੁਣ ਤੱਕ
ਜੀਵਨ ਸਾਥੀਹਰਮਿਕਪਾਲ

ਨੀਰੂ ਬਾਜਵਾ ਕਨੇਡਾ ਵਿੱਚ ਜਨਮੀ ਪੰਜਾਬੀ ਅਭਿਨੇਤਰੀ ਹੈ। ਉਸਨੇ ਆਪਣਾ ਕੈਰੀਅਰ ਦੇਵ ਅਨੰਦ ਦੀ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਵਿੱਚ ਕੰਮ ਕੀਤਾ,ਅਤੇ ਫਿਰ ਇਸਤੋਂ ਬਾਅਦ ਇਸਨੇ ਭਾਰਤੀ ਸੋਪ ਓਪੇਰਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।

ਮੁੱਢਲਾ ਜੀਵਨ[ਸੋਧੋ]

ਬਾਲੀਵੁੱਡ ਵਿੱਚ ਘੱਟ ਸੰਬਧ ਹੋਣ ਕਾਰਨ ਨੀਰੂ ਨੂੰ ਆਪਣੀ ਸਕੂਲੀ ਪੜ੍ਹਾਈ ਵਿਚਾਲੇ ਛੱਡਣੀ ਪਈ। ਕਿਉਂਕਿ ਇਸ ਦੀ ਪੜ੍ਹਾਈ ਵਿੱਚ ਜਿਆਦਾ ਰੁਚੀ ਨਹੀਂ ਸੀ ਅਤੇ ਇਹ ਹਮੇਸ਼ਾ ਤੋਂ ਹੀ ਬਾਲੀਵੁੱਡ ਚਮਕਦਾਰ ਦੁਨੀਆ ਤੋਂ ਜਿਆਦਾ ਪ੍ਰਭਾਵਿਤ ਸੀ, ਇਸ ਲਈ ਇਹ ਆਪਣੇ ਸੁਪਨਿਆ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ।

ਕੈਰੀਅਰ[ਸੋਧੋ]

ਇਸ ਦਾ ਇੱਕ ਸਿੰਗਲ ਟਰੈਕ ਧਾਰਮਿਕ "ਗੁਰੂ ਨਾਨਕ ਦੇਵ ਜੀ" ਜੂਨ 2014 ਵਿੱਚ ਰਲੀਜ਼ ਕੀਤਾ ਗਿਆ, ਜਿਸ ਨੂੰ ਸੁਖਸ਼ਿੰਦਰ ਛਿੰਦਾ ਦੁਆਰਾ ਕੰਮਪੋਜ਼ਡ ਕੀਤਾ ਗਿਆ। ਬਾਜਵਾ ਨੇ 2005 ਵਿਚ ਇੰਡੀਅਨ ਸੋਪ ਓਪੇਰਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ "ਹਰੀ ਮਿਰਚੀ ਲਾਲ ਮਿਰਚੀ" ਨਾਲ ਡੀ.ਡੀ 1 ਕੀਤੀ[1] ਜਿਸ ਤੋਂ ਬਾਅਦ ਉਹ "ਅਸਤਿਤਵ... ਏਕ ਪ੍ਰੇਮ ਕਹਾਣੀ" ਅਤੇ ਇਸ ਤੋਂ ਬਾਅਦ ਸਟਾਰ ਪਲੱਸ 'ਤੇ ਜੀਨ ਅਤੇ ਫਿਰ ਸਟਾਰ ਵਨ 'ਤੇ ਗਨਸ ਐਂਡ ਰੋਜ ਵਿੱਚ ਕੰਮ ਕੀਤਾ।[2] ਉਹ ਟੈਲੀਵਿਜ਼ਨ ਸੀਰੀਜ਼ ਸੀ.ਆਈ.ਡੀ (ਸੀ.ਆਈ.ਡੀ ਸਪੈਸ਼ਲ ਬਿਊਰੋ) ਵਿੱਚ ਏ.ਸੀ.ਪੀ ਅਜਤਸ਼ਤਰੂ ਦੀ ਮੰਗੇਤਰ ਦੇ ਰੂਪ ਵਿੱਚ ਵੀ ਨਜ਼ਰ ਆਈ ਅਤੇ "ਬੋਨ ਮੈਰੋ" ਨਾਟਕ ਵਿੱਚ ਵੀ ਨਜ਼ਰ ਆਈ।

ਜਨਵਰੀ 2013 ਵਿੱਚ, ਬਾਜਵਾ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ "ਸਾਡੀ ਲਵ ਸਟੋਰੀ" ਵਿੱਚ ਦਿਖਾਈ ਦਿੱਤੀ, ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਅਤੇ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਭੂਮਿਕਾਵਾਂ ਅਦਾ ਕੀਤੀਆਂ। ਉਸ ਨੇ "ਜੱਟ ਅਤੇ ਜੂਲੀਅਟ 2" ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ।[3] ਅਗਸਤ, 2013 ਵਿੱਚ, ਉਸ ਦੀ ਫ਼ਿਲਮ, "ਨੋਟੀ ਜੱਟਸ" ਰਿਲੀਜ਼ ਹੋਈ, ਜਿਸ ਵਿੱਚ ਉਸ ਨੇ ਬਿਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਨਜ਼ਰ ਆਈ। ਫ਼ਿਲਮ ਨੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ।[4]

ਬਾਜਵਾ ਨੇ ਬਤੌਰ ਨਿਰਦੇਸ਼ਕ ਸਾਲ 2017 ਵਿੱਚ ਪੰਜਾਬੀ ਫ਼ਿਲਮ "ਸਰਗੀ" ਨਾਲ ਡੈਬਿਊ ਕੀਤਾ ਸੀ, ਜਿਸ ਵਿੱਚ ਉਸ ਦੀ ਭੈਣ ਰੁਬੀਨਾ ਬਾਜਵਾ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਮੁੱਖ ਭੂਮਿਕਾ ਵਿੱਚ ਹੈ।[5] ਉਹ "ਨੀਰੂ ਬਾਜਵਾ ਇੰਟਰਟੇਨਮੈਂਟ" ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਦੀ ਵੀ ਮਾਲਕ ਹੈ। ਨਵੰਬਰ 2019 ਵਿੱਚ, ਬਾਜਵਾ ਦੁਆਰਾ ਅਦਾਕਾਰੀ ਅਤੇ ਨਿਰਮਿਤ ਫ਼ਿਲਮ "ਬਿਉਟੀਫੁੱਲ ਬਿੱਲੋ" ਫਲੋਰਾਂ 'ਤੇ ਚਲੀ ਗਈ, ਜਿਸ ਵਿੱਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰੇਗੀ।[6]

ਭਾਰਤੀ ਟੈਲੀਵਿਜ਼ਨ[ਸੋਧੋ]

ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਸੋਪ ਓਪੇਰਾ ਰਾਹੀਂ 2003 ਵਿੱਚ ਹਰੀ ਮਿਰਚੀ ਲਾਲ ਮਿਰਚੀ ਡੀ.ਡੀ ਵਨ ਤੋਂ ਕੀਤੀ।

ਮਿਊਜ਼ਿਕ ਵੀਡਿਓ[ਸੋਧੋ]

2003 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਕਮਲ ਹੀਰ ਦੇ ਗ਼ੀਤ 'ਕੈਂਠੇ ਵਾਲਾ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ, ਜਿਸ 'ਚ ਸ਼ਲਿੰਦਰ ਪ੍ਰਦੇਸੀ ਦਾ 'ਹੇ ਸੋਹਣੀਏ' ਵੀ ਸ਼ਾਮਿਲ ਹੈ।

ਨਿੱਜੀ ਜੀਵਨ[ਸੋਧੋ]

ਅਭਿਨੇਤਾ ਅਮਿਤ ਸਾਧ ਨਾਲ ਉਸ ਦਾ ਲੰਬੇ ਸਮੇਂ ਤੱਕ ਸੰਬੰਧ ਵਿੱਚ ਰਹੀ ਸੀ, ਜਿਸ ਨਾਲ ਉਸ ਨੇ ਮਸ਼ਹੂਰ ਕਪਲ ਡਾਂਸ ਸ਼ੋਅ "ਨੱਚ ਬਲੀਏ" ਵਿੱਚ ਹਿੱਸਾ ਲਿਆ।

ਬਾਜਵਾ ਨੇ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਵਾ ਲਿਆ ਸੀ।[7] ਇਸ ਜੋੜੀ ਦਾ ਆਪਣਾ ਪਹਿਲਾ ਬੱਚਾ ਅਗਸਤ 2015 ਵਿੱਚ ਹੋਇਆ ਸੀ।[8] ਬਾਜਵਾ ਨੇ ਜਨਵਰੀ 2020 ਵਿੱਚ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ।.[9]

ਫ਼ਿਲਮੋਗ੍ਰਾਫੀ[ਸੋਧੋ]

ਬਤੌਰ ਅਦਾਕਾਰ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ
1998 ਮੈਂ ਸੋਲ੍ਹਾ ਬਰਸ ਕੀ ਟੀਨਾ ਹਿੰਦੀ
2003 ਬਾਲੀਵੁੱਡ ਬੌੰਡ Herself ਅੰਗ੍ਰੇਜ਼ੀ
2004 ਅਸਾਂ ਨੂੰ ਮਾਨ ਵਤਨਾ ਦਾ Neeru ਪੰਜਾਬੀ
2006 ਦਿਲ ਅਪਣਾ ਪੰਜਾਬੀ Laadi ਪੰਜਾਬੀ
2009 ਮੁੰਡੇ ਯੂ.ਕੇ. ਦੇ ਰੀਤ ਬਰਾੜ ਪੰਜਾਬੀ
2009 ਹੀਰ ਰਾਂਝਾ ਹੀਰ ਪੰਜਾਬੀ
2010 ਮੇਲ ਕਰਾਦੇ ਰੱਬਾ ਸੀਰਤ ਰੰਧਾਵਾ ਪੰਜਾਬੀ
ਪ੍ਰਿੰਸ ਪ੍ਰਿਆ ਹਿੰਦੀ
ਫੂਕ 2 ਆਰੁਸ਼ੀ ਹਿੰਦੀ
ਅੱਖ ਲਬਦੀ ਅਮਰ ਪੰਜਾਬੀ
2011 ਜਿਨ੍ਹੇ ਮੇਰਾ ਦਿਲ ਲੁੱਟਿਆ ਨੂਰ ਬਾਜਵਾ ਪੰਜਾਬੀ
ਮਿਲੇ ਨਾ ਮਿਲੇ ਹਮ ਮਨਜੀਤ ਆਹਲੂਵਾਲੀਆ ਹਿੰਦੀ
2012 ਪਤਾ ਨੀ ਰੱਬ ਕਿਹੜਿਆਂ ਰੰਗਾਂ 'ਚ ਰਾਜੀ ਸਿਮਰਨ ਪੰਜਾਬੀ
ਜੱਟ ਐਂਡ ਜੂਲੀਅਟ ਪੂਜਾ ਪੰਜਾਬੀ
ਪਿੰਕੀ ਮੋਗੇ ਵਾਲੀ ਪਿੰਕੀ ਪੰਜਾਬੀ
ਸਾਡੀ ਲਵ ਸਟੋਰੀ ਖ਼ਾਸ ਪੇਸ਼ਕਾਰੀ (ਤਾਨੀਆ) ਪੰਜਾਬੀ
2013 ਸਪੈਸ਼ਲ ਚਾਬੀਸ ਕੈਮਿਉ ਰੋਲ ਹਿੰਦੀ
ਜੱਟ ਐਂਡ ਜੂਲੀਅਟ 2 ਪੂਜਾ ਪੰਜਾਬੀ
ਨੌਟੀ ਜੱਟਸ ਸਿੰਮੀ ਖਹਿਰਾ ਪੰਜਾਬੀ
ਆਰ.ਐਸ.ਵੀ.ਪੀ ਮਨਪ੍ਰੀਤ ਕੌਰ ਪੰਜਾਬੀ
2014 Dil Vil Pyaar Vyaar ਪ੍ਰਭਜੋਤ ਪੰਜਾਬੀ
Aa Gaye Munde U.K. De Disha Dhillion ਪੰਜਾਬੀ
ਪ੍ਰੋਪਰ ਪਟੋਲਾ ਪ੍ਰੀਤੀ, ਜਿਤੀ (ਡੱਬਲ ਰੋਲ) ਪੰਜਾਬੀ
2015 ਸਰਦਾਰ ਜੀ ਪਿੰਕੀ ਪੰਜਾਬੀ
2016 ਚੰਨੋ ਕਮਲੀ ਯਾਰ ਦੀ]] ਚੰਨੋ ਪੰਜਾਬੀ
2017 ਜਿੰਦੂਆ ਇਸ਼ ਪੰਜਾਬੀ
2018 ਲੌਂਗ ਲਾਚੀ [10] Laachi Punjabi
ਆਟੇ ਦੀ ਚਿੜੀ ਇਲੀਜ਼ਾ ਪੰਜਾਬੀ
2019 ਉੜਾ ਐੜਾ ਮਨਜੀਤ ਪੰਜਾਬੀ
ਸ਼ੜਾ ਵੰਝਲੀ ਪੰਜਾਬੀ
2023 ਕਲੀ ਜੋਟਾ ਰਾਬੀਆ ਪੰਜਾਬੀ

ਬਤੌਰ ਨਿਰਦੇਸ਼ਕ[ਸੋਧੋ]

ਸਾਲ ਫ਼ਿਲਮ
2017 ਸਰਗੀ
2023 ਕਲੀ ਜੋਟਾ

ਟੈਲੀਵਿਜ਼ਨ[ਸੋਧੋ]

ਸਾਲ ਸੀਰੀਜ਼ ਭੂਮਿਕਾ ਸਰੋਤ
2003 ਅਸਤਿਤਵ...ਏਕ ਪ੍ਰੇਮ ਕਹਾਣੀ ਕਿਰਨ
2003-2004 ਜੀਤ ਨੰਦਿਨੀ
2004-2005 ਗਨ ਐਂਡ ਰੋਜੀਜ਼ ਦਿਵਿਆ
2005 ਹਰੀ ਮਿਰਚੀ ਲਾਲ ਮਿਰਚੀ ਰਿੰਕੂ
2006 ਨਚ ਬੱਲੀਏ 1 ਪ੍ਰਤਿਯੋਗੀ


ਹਵਾਲੇ[ਸੋਧੋ]

  1. Chhabra, Arvind. "Simply Punjabi – Neeru Bajwa". India Today. Archived from the original on 28 November 2012. Retrieved 22 July 2010.
  2. Chhabra, Arvind. "Simply Punjabi – Neeru Bajwa". India Today. Archived from the original on 28 November 2012. Retrieved 22 July 2010.
  3. Ballewood. "Jatt and Juliet 2 smashes Box office". Ballewood.in. Archived from the original on 6 August 2013. Retrieved 16 August 2013.
  4. Ballewood. "Naughty Jatts – Review". Ballewood.in. Archived from the original on 5 August 2013. Retrieved 16 August 2013.
  5. "Sargi Punjabi Movie Review – Jassi Gill, Babbal Rai, Rubina Bajwa | Plot, Story". All About Movies. 24 February 2017. Archived from the original on 11 April 2018. Retrieved 22 July 2017.
  6. "Raghveer Boli joins the cast of Neeru Bajwa's 'Beautiful Billo' - Times of India". The Times of India (in ਅੰਗਰੇਜ਼ੀ). 25 November 2019. Retrieved 11 December 2019.
  7. "Neeru Bajwa gives a kiss of love to hubby Harry Jawandha on his birthday - Times of India". The Times of India (in ਅੰਗਰੇਜ਼ੀ). 19 October 2018. Retrieved 28 June 2019.
  8. Service, Tribune News (13 February 2016). "Once in a lifetime..." Trinuneindia News Service. Archived from the original on 7 October 2018. Retrieved 5 July 2016.
  9. "Neeru Bajwa blessed with twin girls Alia and Akira - Times of India". The Times of India (in ਅੰਗਰੇਜ਼ੀ). 11 February 2020. Retrieved 6 March 2020.
  10. "Laung Laachi Movie Cast, Crew Details". DeeduKnowAll. Archived from the original on 8 March 2018. Retrieved 8 March 2018.