ਨੈਣਾ ਸਿੰਘ ਧੂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੈਣਾ ਸਿੰਘ ਧੂਤ (1904-1989)[1] ਭਾਰਤੀ ਉਪ ਮਹਾਂਦੀਪ ਦੇ ਪੰਜਾਬ ਖੇਤਰ ਦੀ ਕਮਿਊਨਿਸਟ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸੀ।

ਉਹ ਚਨਾਬ ਨਹਿਰ ਕਲੋਨੀ ਵਿੱਚ ਜੰਮਿਆ ਪਲਿਆ ਸੀ। ਅਰਜਨਟੀਨਾ ਵਿੱਚ ਰਹਿੰਦੇ ਹੋਏ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਮਾਸਕੋ ਵਿਚ ਮਾਰਕਸਵਾਦ ਦਾ ਅਧਿਐਨ ਕੀਤਾ। ਮਾਸਕੋ ਤੋਂ ਭਾਰਤ ਵਾਪਸ ਪਰਤ ਕੇ ਉਸ ਨੇ1936 ਵਿੱਚ ਕਲਕੱਤਾ ਵਿਖੇ ਇਕ ਨਾਈਟ ਸਕੂਲ ਸਥਾਪਤ ਕੀਤਾ ਜਿਸ ਵਿਚ ਮਾਰਕਸਵਾਦ ਦੀ ਸਿੱਖਿਆ ਦਿੱਤੀ ਜਾਂਦੀ ਸੀ। ਉਸ ਨੇ ਨੀਲੀ ਬਾਰ ਵਿਚ ਮੁਜ਼ਾਰਾ ਲਹਿਰ ਨੂੰ ਮੁੜ ਸੁਰਜੀਤ ਕੀਤਾ ਅਤੇ ਲਾਹੌਰ ਦੇ ਕਿਲ੍ਹੇ ਵਿਚ ਪੁਲਿਸ ਤਸ਼ੱਦਦ ਸਹਿਣ ਕੀਤਾ। ਉਸਨੇ ਜਮਸ਼ੇਦਪੁਰ, ਅੰਮ੍ਰਿਤਸਰ ਅਤੇ ਓਕਾਰਾ ਵਿੱਚ ਉਦਯੋਗਿਕ ਵਰਕਰਾਂ ਦੀਆਂ ਵੱਡੀਆਂ ਹੜਤਾਲਾਂ ਦਾ ਮਾਰਗ ਦਰਸ਼ਨ ਕੀਤਾ।

ਉਸਨੇ ਆਰ ਡੀ ਭਾਰਦਵਾਜ ਅਤੇ ਐਸ ਐਸ ਯੂਸਫ ਦੇ ਸਹਿਯੋਗ ਨਾਲ ਕਾਨਪੁਰ ਦੀ ਟਰੇਡ ਯੂਨੀਅਨ ਲਹਿਰ ਨੂੰ ਮਜ਼ਬੂਤ ​​ਕਰਨ ਲਈ ਕੰਮ ਕੀਤਾ। ਉਸ ਨੇ 260 ਪ੍ਰਮੁੱਖ ਕਮਿਊਨਿਸਟਾਂ ਦੇ ਨਾਲ ਦਿਓਲੀ ਨਜ਼ਰਬੰਦੀ ਕੈਂਪ ਵਿੱਚ ਕੈਦ ਕੱਟੀ ਸੀ। ਆਪਣੇ ਰਾਜਨੀਤਿਕ ਜੀਵਨ ਦੇ ਵੱਖੋ ਵੱਖਰੇ ਪੜਾਵਾਂ ਦੌਰਾਨ, ਉਸਨੇ ਮੁਜ਼ੱਫਰ ਅਹਿਮਦ, ਅਜੈ ਕੁਮਾਰ ਘੋਸ਼ ਅਤੇ ਹਰਕਿਸ਼ਨ ਸਿੰਘ ਸੁਰਜੀਤ ਨਾਲ ਕੰਮ ਕੀਤਾ। ਵੰਡ ਵੇਲੇ, ਨੈਣਾ ਸਿੰਘ ਨੇ ਫਿਰਕੂ ਦੰਗਿਆਂ ਦੀ ਰੋਕਥਾਮ ਅਤੇ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਅਨੇਕਾਂ ਮੁਹਿੰਮਾਂ ਦੀ ਅਗਵਾਈ ਕੀਤੀ। ਭਾਰਤ ਦੀ ਅਜ਼ਾਦੀ ਉਪਰੰਤ ਜਦੋਂ ਸੀ ਪੀ ਆਈ 'ਤੇ ਪਾਬੰਦੀ ਲਗਾਈ ਗਈ ਤਾਂ ਉਸਨੇ ਪੰਜ ਸਾਲ (1948-52) ਜ਼ਮੀਨਦੋਜ਼ ਰਹਿ ਕੇ ਭਾਖੜਾ ਡੈਮ ਸਾਈਟ ਤੇ ਕੰਮ ਕਰਦੇ ਸੈਂਕੜੇ ਮਜ਼ਦੂਰ ਸੰਗਠਿਤ ਕੀਤੇ ਅਤੇ ਊਨਾ ਦੀ ਮੁਜ਼ਾਰਾ ਲਹਿਰ ਦੀ ਅਗਵਾਈ ਕੀਤੀ। 1964 ਵਿੱਚ ਸੀਪੀਆਈ ਵਿੱਚ ਫੁੱਟ ਤੋਂ ਬਾਅਦ, ਉਹ ਸੀਪੀਐਮ ਵਿਚ ਸ਼ਾਮਲ ਹੋ ਗਿਆ ਅਤੇ ਪਾਰਟੀ ਨੂੰ ਹੇਠਾਂ ਤੋਂ ਬਣਾਉਣ ਦੇ ਕੰਮ ਵਿੱਚ ਲੱਗ ਪਿਆ। ਲਗਭਗ ਪੰਜ ਦਹਾਕਿਆਂ ਲਈ, ਉਹ ਮਿਹਨਤੀ ਲੋਕਾਂ ਦੇ ਸੰਘਰਸ਼ਾਂ, ਮਾਰਕਸਵਾਦ ਦੇ ਪ੍ਰਚਾਰ ਅਤੇ ਕਮਿਊਨਿਸਟ ਕਾਡਰ ਦੇ ਵਿਕਾਸ ਵਿਚ ਸ਼ਾਮਲ ਰਿਹਾ।

ਹਵਾਲੇ[ਸੋਧੋ]

  1. Dhoot, Naina Singh (2005). The political memoirs of an Indian revolutionary (in English). New Delhi: Manohar Publishers & Distributors. ISBN 978-81-7304-633-9.{{cite book}}: CS1 maint: unrecognized language (link)