ਨੰਦਨੀ ਮਾਤਾ
ਨੰਦਨੀ ਮਾਤਾ ਇੱਕ ਹਿੰਦੂ ਦੇਵੀ ਹੈ।[1] ਨਾਮ ਨੰਦਨੀ ਦੁਰਗਾ ਦਾ ਇੱਕ ਹੋਰ ਨਾਂ ਹੈ, ਜਿਸ ਦਾ ਮਤਲਬ "ਧੀ" ਹੈ।
ਵਾਗੜੀ ਬੋਲੀ ਵਿੱਚ ਨੰਦਨੀ ਮਾਤਾ ਨੂੰ ਨੰਦੋੜ ਮਾਂ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਹਿੰਦੂ ਮਹਾ-ਗ੍ਰੰਥ ਦੇ ਅਨੁਸਾਰ, ਨੰਦਨੀ ਮਾਤਾ, ਦਵਾਪਰ ਯੁੱਗ ਵਿੱਚ ਯਸ਼ੋਦਾ ਦੀ ਧੀ ਸੀ, ਅਤੇ ਕੰਸ ਨੇ ਉਸ ਨੂੰ ਮਾਰ ਦਿੱਤਾ ਸੀ। ਉਸ ਨੂੰ ਜ਼ਿਆਦਾਤਰ ਨਰਾਤੇ ਦੇ ਤਿਉਹਾਰ 'ਤੇ ਪੂਜਿਆ ਜਾਂਦਾ ਹੈ। ਨੰਦਨੀ ਮਾਤਾ ਕਈ ਵੈਦਿਕ ਗ੍ਰੰਥਾਂ ਵਿੱਚ ਪ੍ਰਗਟ ਹੁੰਦੀ ਹੈ ਅਤੇ ਉਸ ਨੂੰ ਦੁਰਗਾ ਸੰਮਤ ਦੀ ਪੁਸਤਕ ਦੇ ਗਿਆਰ੍ਹਵੇਂ ਅਧਿਆਇ ਵਿਚ ਵੀ ਵਰਣਿਤ ਕੀਤਾ ਗਿਆ ਹੈ। ਇਸ ਸ਼ਬਦ ਦਾ ਸੰਬੰਧ ਯਸ਼ੋਦਾ ਦੀ ਧੀ ਨਾਲ ਹੈ।
ਨੰਦਨੀ ਮਾਤਾ ਨੂੰ ਵਾਗੜ ਵਿੱਚ ਗੁਜਰਾਤ ਦੀ ਮਹਾਂਕਾਲੀ ਪਾਵਗੰਧ ਦੇ ਤੌਰ 'ਤੇ ਸਮਝਿਆ ਗਿਆ ਹੈ। ਆਦਿਵਾਸੀ ਲੋਕ ਨਾਚ "ਗਰਬਾ" ਵੀ ਨੰਦਨੀ ਮਾਤਾ ਨੂੰ ਸਮਰਪਿਤ ਹੈ। ਉਹ ਵਾਗੜ ਵਿੱਚ ਹਿੰਦੂਆਂ, ਜੈਨ ਅਤੇ ਬੋਧੀਆਂ ਦੁਆਰਾ ਬਰਾਬਰ 'ਚ ਸਤਿਕਾਰਿਤ ਹੈ।
ਨੰਦਨੀ ਮਾਤਾ ਮੰਦਰ ਰਾਜਸਥਾਨ ਦੇ ਬਾਂਸਵਾੜਾ ਜਿਲ੍ਹੇ ਵਿੱਚ ਬਹੁਤ ਮਸ਼ਹੂਰ ਹੈ। ਇਹ ਬਾਂਸਵਾੜਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਬਰੋਡਿਆ ਨਗਰ ਦੇ ਨੇੜੇ ਹਾਈਵੇਅ 'ਤੇ ਸਥਿਤ ਹੈ। ਵਾਗੜ ਵਿੱਚ ਬਰੋਡਿਆ ਦੇ ਨੇੜੇ ਪਹਾੜੀਆਂ ਦੇ ਸਿਖਰ 'ਤੇ ਮੁੱਖ ਮੰਦਰ ਸਥਿਤ ਹੈ। ਕਈ ਸਦੀਆਂ ਪਹਿਲਾਂ ਕਾਲੇ ਪੱਥਰ ਦੀ ਮੂਰਤੀ ਉੱਤੇ ਕਈ ਮਿਥਿਹਾਸ ਅਤੇ ਰੀਤੀ ਰਿਵਾਜ ਕੇਂਦਰਿਤ ਸਨ, ਜੋ ਬਾਅਦ ਵਿੱਚ ਅੱਤਵਾਦੀਆਂ ਦੁਆਰਾ ਤਬਾਹ ਕਰ ਦਿੱਤਾ ਗਿਆ ਸੀ, ਅਤੇ ਹੁਣ ਨਵੀਂ ਸੁੰਦਰ ਮੂਰਤੀ ਉਸ ਦੀ ਥਾਂ ਬਣਾਈ ਗਈ ਹੈ।