ਨੰਦ ਕੁਮਾਰ ਸਾਈ
ਨੰਦ ਕੁਮਾਰ ਸਾਈ | |
---|---|
ਚੇਅਰਮੈਨ, ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਕਮਿਸ਼ਨ | |
ਦਫ਼ਤਰ ਵਿੱਚ 28 ਫ਼ਰਵਰੀ 2017 – 27 ਫ਼ਰਵਰੀ 2020 | |
ਤੋਂ ਪਹਿਲਾਂ | ਰਾਮੇਸ਼ਵਰ ਓਰਾਉਂ |
ਤੋਂ ਬਾਅਦ | ਹਰਸ਼ ਚੌਹਾਨ |
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਵਿੱਚ 4 ਅਗਸਤ 2009 – 29 ਜੂਨ 2016 | |
ਤੋਂ ਪਹਿਲਾਂ | ਦਲੀਪ ਸਿੰਘ ਜੂਡੋ |
ਤੋਂ ਬਾਅਦ | ਰਾਮਵਿਚਾਰ ਨੇਤਾਮ |
ਹਲਕਾ | ਛੱਤੀਸਗੜ੍ਹ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 22 ਮਈ 2004 – 21 ਮਈ 2009 | |
ਤੋਂ ਪਹਿਲਾਂ | ਖੇਲਸਾਈ ਸਿੰਘ |
ਤੋਂ ਬਾਅਦ | ਮੁਰਾਰੀਲਾਲ ਸਿੰਘ |
ਹਲਕਾ | ਸਰਗੁਜਾ |
ਦਫ਼ਤਰ ਵਿੱਚ 16 ਮਈ 1996 – 18 ਮਾਰਚ 1998 | |
ਤੋਂ ਪਹਿਲਾਂ | ਪੁਸ਼ਪਾ ਦੇਵੀ ਸਿੰਘ |
ਤੋਂ ਬਾਅਦ | ਅਜੀਤ ਜੋਗੀ |
ਹਲਕਾ | ਰਾਏਗੜ੍ਹ |
ਦਫ਼ਤਰ ਵਿੱਚ 1989–1991 | |
ਤੋਂ ਪਹਿਲਾਂ | ਪੁਸ਼ਪਾ ਦੇਵੀ ਸਿੰਘ |
ਤੋਂ ਬਾਅਦ | ਪੁਸ਼ਪਾ ਦੇਵੀ ਸਿੰਘ |
ਹਲਕਾ | ਰਾਏਗੜ੍ਹ |
ਛੱਤੀਸਗੜ੍ਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ | |
ਦਫ਼ਤਰ ਵਿੱਚ 14 ਦਸੰਬਰ 2000 – 5 ਦਸੰਬਰ 2003 | |
ਤੋਂ ਪਹਿਲਾਂ | ਨਵਾਂ ਅਹੁਦਾ |
ਤੋਂ ਬਾਅਦ | ਮਹੇਂਦਰ ਕਰਮਾ |
ਵਿਧਾਨ ਸਭਾ ਦੇ ਮੈਂਬਰ | |
ਦਫ਼ਤਰ ਵਿੱਚ ਦਸੰਬਰ 1998 – ਦਸੰਬਰ 2003 | |
ਤੋਂ ਪਹਿਲਾਂ | ਵਿਸ਼ਨੂੰ ਦੇਵ ਸਾਈ |
ਤੋਂ ਬਾਅਦ | ਦਨੇਸ਼ਵਰ ਸਾਈ |
ਹਲਕਾ | ਤਪਕਾਰਾ, ਜਸ਼ਪੁਰ |
ਦਫ਼ਤਰ ਵਿੱਚ 1985–1989 | |
ਤੋਂ ਪਹਿਲਾਂ | ਦਨੇਸ਼ਵਰ ਸਾਈ |
ਤੋਂ ਬਾਅਦ | ਵਿਸ਼ਨੂੰ ਦੇਵ ਸਾਈ |
ਹਲਕਾ | ਤਪਕਾਰਾ, ਜਸ਼ਪੁਰ |
ਦਫ਼ਤਰ ਵਿੱਚ 1977–1980 | |
ਤੋਂ ਪਹਿਲਾਂ | ਦਨੇਸ਼ਵਰ ਸਾਈ |
ਤੋਂ ਬਾਅਦ | ਦਨੇਸ਼ਵਰ ਸਾਈ |
ਹਲਕਾ | ਤਪਕਾਰਾ, ਜਸ਼ਪੁਰ |
ਨਿੱਜੀ ਜਾਣਕਾਰੀ | |
ਜਨਮ | ਭਗੋਰਾ, ਕੇਂਦਰੀ ਪ੍ਰਾਂਤ ਅਤੇ ਬੇਰਾਰ, ਬ੍ਰਿਟਿਸ਼ ਇੰਡੀਆ | 1 ਜਨਵਰੀ 1946
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ (1980 - 2023) |
ਹੋਰ ਰਾਜਨੀਤਕ ਸੰਬੰਧ | ਜਨਤਾ ਪਾਰਟੀ (1977-1980) |
ਜੀਵਨ ਸਾਥੀ | ਗੁਲਮੋਹਰ ਦੇਵੀ |
ਬੱਚੇ | 3 ਪੁੱਤਰ ਅਤੇ 4 ਧੀਆਂ |
ਰਿਹਾਇਸ਼ | ਤਪਕਾਰਾ, ਜਸ਼ਪੁਰ |
As of 25 ਸਤੰਬਰ, 2006 ਸਰੋਤ: [1] |
ਨੰਦ ਕੁਮਾਰ ਸਾਈਂ (ਜਨਮ 1 ਜਨਵਰੀ 1946) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੈਂਬਰ ਸੀ। ਉਹ 1989-1991 ਅਤੇ 1996-1998, ਰਾਏਗੜ੍ਹ (ਲੋਕ ਸਭਾ ਹਲਕਾ) ਤੋਂ ਜਦੋਂ ਇਹ ਮੱਧ ਪ੍ਰਦੇਸ਼ ਵਿੱਚ ਹੁੰਦਾ ਸੀ, ਲੋਕ ਸਭਾ ਲਈ ਚੁਣਿਆ ਗਿਆ ਸੀ। 2004 ਵਿੱਚ ਉਹ ਛੱਤੀਸਗੜ੍ਹ ਦੇ ਸਰਗੁਜਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ 14ਵੀਂ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ। ਉਹ[when?] ਬਾਅਦ ਵਿੱਚ ਛੱਤੀਸਗੜ੍ਹ ਤੋਂ ਰਾਜ ਸਭਾ ਮੈਂਬਰ ਵੀ ਰਿਹਾ।
ਅਰੰਭਕ ਜੀਵਨ
[ਸੋਧੋ]ਨੰਦ ਕੁਮਾਰ ਸਾਈਂ ਦਾ ਜਨਮ ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਜਸ਼ਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਭਗੋਰਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਲਿਖਨ ਸਾਈਂ ਅਤੇ ਮਾਤਾ ਰੂਪਾਣੀ ਦੇਵੀ ਸੀ। ਉਹ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਉਸ ਨੇ NES ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਜੋ ਪਹਿਲਾਂ ਰਵੀਸ਼ੰਕਰ ਯੂਨੀਵਰਸਿਟੀ ਸੀ।
ਸਿਆਸੀ ਕੈਰੀਅਰ
[ਸੋਧੋ]ਵਿਦਿਆਰਥੀ ਜੀਵਨ ਤੋਂ ਹੀ, ਉਹ ਸ਼ਰਾਬ ਦੇ ਸੇਵਨ ਕਾਰਨ ਆਦਿਵਾਸੀਆਂ ਦੀ ਆਰਥਿਕ ਦੁਰਦਸ਼ਾ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਨੂੰ ਸ਼ਰਾਬ ਦੇ ਸੇਵਨ ਤੋਂ ਰੋਕਣ ਲਈ ਕੰਮ ਕੀਤਾ। ਉਸਨੇ 1970 ਤੋਂ ਆਪਣੇ ਭੋਜਨ ਵਿੱਚ ਲੂਣ ਦੀ ਖਪਤ ਛੱਡ ਦੇਣ ਦੀ ਹੱਦ ਤੱਕ ਵੀ ਗਿਆ ਤਾਂ ਜੋ ਉਨ੍ਹਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਲਈ ਰੂਹਾਨੀ ਬਲ ਮਿਲ਼ੇ। ਉਹ 1972 ਤੋਂ 1973 ਤੱਕ NES ਕਾਲਜ ਸਟੂਡੈਂਟਸ ਯੂਨੀਅਨ ਦਾ (ii) 1980 ਤੋਂ 1982 ਤੱਕ ਭਾਜਪਾ ਜ਼ਿਲ੍ਹਾ ਰਾਏਗੜ੍ਹ ਦਾ (iii) 1989 ਤੱਕ ਭਾਜਪਾ ਮੱਧ ਪ੍ਰਦੇਸ਼ ਦਾ (iv) 2003 ਤੋਂ 2004 ਤੱਕ ਭਾਜਪਾ ਛੱਤੀਸਗੜ੍ਹ ਦਾ ਪ੍ਰਧਾਨ ਰਿਹਾ। ਉਸਨੇ 1986 ਤੋਂ 1988 ਤੱਕ ਭਾਜਪਾ ਮੱਧ ਪ੍ਰਦੇਸ਼ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਕੀਤੀ। ਉਹ 1988 ਤੋਂ ਭਾਜਪਾ ਮੱਧ ਪ੍ਰਦੇਸ਼ ਦਾ ਕਾਰਜਕਾਰਨੀ ਮੈਂਬਰ ਰਿਹਾ। ਉਹ 1989 ਤੋਂ 1991 ਤੱਕ ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ ਦਾ ਮੈਂਬਰ ਅਤੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਰਿਹਾ।