ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨ
ਪੈਪਸੂ ਅੰਗਰੇਜ਼ੀ ਦੇ ਸ਼ਬਦ PEPSU ਤੋਂ ਆਇਆ ਹੈ। ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਅੰਗਰੇਜ਼ਾਂ ਅਧੀਨ ਪੰਜਾਬ ਦਾ ਇਹ ਇੱਕ ਹਿੱਸਾ ਸੀ | ਪੈਪਸੂ 1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ। ਇਹ ਅੱਠ ਪ੍ਰਿੰਸਲੀ ਪ੍ਰਾਤਾਂ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਕਪੂਰਥਲਾ ਅਤੇ ਨਾਲਾਗੜ੍ਹ ਤੋਂ ਮਿਲਕੇ ਬਣਿਆ ਸੀ। ਇਹ 15 ਜੁਲਾਈ, 1948 'ਚ ਬਣਿਆ ਅਤੇ 1950 ਵਿਚ ਇਸ ਨੂੰ ਪ੍ਰਾਂਤ ਦੇ ਰੂਪ ਵਿੱਚ ਭਾਰਤ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਦੀ ਰਾਜਧਾਨੀ ਪਟਿਆਲਾ[1] ਸੀ। ਇਸ ਪ੍ਰਾਂਤ ਦਾ ਖੇਤਰਫਲ 26,208 ਵਰਗ ਕਿਲੋਮੀਟਰ ਸੀ, ਅਤੇ ਸ਼ਿਮਲਾ, ਕਸੌਲੀ, ਕੰਡਾਘਾਟ, ਧਰਮਪੁਰ ਅਤੇ ਚੈਲ ਇਸ ਦਾ ਹਿੱਸਾ ਸਨ।
1947 ਵਿੱਚ ਜਦ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ ਤਾਂ ਉਸ ਵੇਲੇ ਪੰਜਾਬ ਵਿੱਚ ਬਹੁਤ ਸਾਰੀਆਂ ਰਿਆਸਤਾਂ ਮੌਜੂਦ ਸਨ ਜਿਹਨਾਂ ਵਿਚੋਂ ਮੁੱਖ ਪਟਿਆਲਾ, ਕਪੂਰਥਲਾ, ਜੀਂਦ, ਫ਼ਰੀਦਕੋਟ, ਮਲੇਰਕੋਟਲਾ, ਨਾਲਾਗੜ੍ਹ ਵਗੈਰਾ ਸਨ। ਹੁਣ ਪੰਜਾਬ ਵਿੱਚ ਦੋ ਸੂਬੇ ਸਨ: ਪੰਜਾਬ ਤੇ ਪੈਪਸੂ। ਪੰਜਾਬੀ ਖੇਤਰ ਦੀ ਬੋਲੀ ਪੰਜਾਬੀ (ਗੁਰਮੁਖੀ ਲਿੱਪੀ ਵਿਚ) ਚੁਣੀ ਗਈ। ਪੈਪਸੂ ਵਿੱਚ ਪੰਜਾਬੀ ਜ਼ੋਨ ਉੱਤੇ ਪੰਜਾਬੀ ਫ਼ਾਰਮੂਲਾ ਅਤੇ ਹਿੰਦੀ ਜ਼ੋਨ ਉੱਤੇ ਸੱਚਰ ਫ਼ਾਰਮੂਲਾ ਲਾਗੂ ਹੋਣਾ ਮੰਨਿਆ ਗਿਆ। 13 ਜਨਵਰੀ 1949 ਨੂੰ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਬਣੇ ਅਤੇ ਕਰਨਲ ਰਘਵੀਰ ਸਿੰਘ ਨੇ 23 ਮਈ 1951 ਨੂੰ ਦੂਜੇ ਮੁੱਖ ਮੰਤਰੀ ਬਣੇ। ਰੀਜਨਲ ਫ਼ਾਰਮੂਲੇ ਦਾ ਹੋਰ ਕੋਈ ਨਤੀਜਾ ਤਾਂ ਨਾ ਨਿਕਲ ਸਕਿਆ ਪਰ 1 ਨਵੰਬਰ 1956 ਦੇ ਦਿਨ ਪੰਜਾਬ ਅਤੇ ਪੈਪਸੂ ਸੂਬਿਆਂ ਨੂੰ ਮਿਲਾ ਕੇ ਇੱਕ ਸੂਬਾ ਬਣਾ ਦਿਤਾ ਗਿਆ।
ਸਬਡਵੀਜ਼ਨ
[ਸੋਧੋ]- 1948 ਦੇ ਸ਼ੁਰੂ 'ਚ ਪੈਪਸੂ ਨੂੰ ਅੱਠ ਜ਼ਿਲ੍ਹਿਆਂ ਵਿੱਚ ਵਿੱਚ ਵੰਡਿਆ ਗਿਆ। ਜੋ ਹੇਠ ਲਿਖੇ ਅਨੁਸਾਰ ਸਨ।
- ਪਟਿਆਲਾ ਜ਼ਿਲ੍ਹਾ
- ਬਰਨਾਲਾ ਜ਼ਿਲ੍ਹਾ
- ਬਠਿੰਡਾ ਜ਼ਿਲ੍ਹਾ
- ਫ਼ਤਿਹਗੜ੍ਹ ਜ਼ਿਲ੍ਹਾ
- ਸੰਗਰੂਰ ਜ਼ਿਲ੍ਹਾ
- ਕਪੂਰਥਲਾ ਜ਼ਿਲ੍ਹਾ
- ਮਹਿੰਦਰਗੜ੍ਹ ਜ਼ਿਲਾ
- ਕੋਹਿਸਤਾਨ ਜ਼ਿਲ੍ਹਾ
- ਪਰ 1953, ਵਿੱਚ ਜ਼ਿਲ੍ਹਿਆ ਦੀ ਗਿਣਤੀ ਪੰਜ ਕਰ ਦਿਤੀ ਗਈ ਜਿਸ ਵਿੱਚ ਬਰਨਾਲਾ ਨੂੰ ਸੰਗਰੁਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸਾਮਲ ਕਰ ਦਿਤਾ ਗਿਆ। ਪੈਪਸੂ ਵਿੱਚ ਚਾਰ ਲੋਕ ਸਭਾ ਇਲਾਕੇ ਸਨ। 1951 ਦੀ ਜਨਗਣਨਾ ਸਮੇ ਪ੍ਰਾਂਤ ਦੀ ਜਨਸੰਖਿਆ 3,493,685 ਸੀ ਜਿਸ ਵਿੱਚ 19% ਅਬਾਦੀ ਸਹਿਰੀ ਅਤੇ ਵਸੋਂ ਦੀ ਸੰਘਣਤਾ 133 ਪ੍ਰਤੀ ਵਰਗਕਿਲੋਮੀਟਰ ਸੀ।
ਹਵਾਲੇ
[ਸੋਧੋ]- ↑ Gupta, Om (2006). Encyclopaedia of India, Pakistan and Bangladesh. Vol. Vol.7. Delhi: Isha Books. pp. 1875-6. ISBN 81-8205-396-X.
{{cite book}}
:|volume=
has extra text (help); C1 control character in|pages=
at position 6 (help)