ਪਰਜਾਨੀਆ
ਦਿੱਖ
ਪਰਜਾਨੀਆ | |
---|---|
ਨਿਰਦੇਸ਼ਕ | ਰਾਹੁਲ ਢੋਲਕੀਆ |
ਲੇਖਕ | ਡੇਵਿਡ ਨ. ਡੋਨੀਹਿਊ ਰਾਹੁਲ ਢੋਲਕੀਆ |
ਨਿਰਮਾਤਾ | ਰਾਹੁਲ ਢੋਲਕੀਆ ਕਮਲ ਪਟੇਲ |
ਸਿਤਾਰੇ | ਨਸੀਰੁਦੀਨ ਸਾਰਿਕਾ ਕੋਰਿਨ ਨੇਮੇਸ ਰਾਜ ਜੁਤਸ਼ੀ ਪਰਜਾਨ ਦਸ੍ਤੂਰ |
ਸਿਨੇਮਾਕਾਰ | ਰਾਬਰਟ ਡ. ਇਰਾਸ |
ਸੰਪਾਦਕ | ਆਰਿਫ਼ ਸੇਖ |
ਸੰਗੀਤਕਾਰ | ਜਾਕਿਰ ਹੁਸੈਨ Taufiq Qureshi |
ਡਿਸਟ੍ਰੀਬਿਊਟਰ | ਪ ਵ ਰ ਪਿਕਚਰਾਂ |
ਰਿਲੀਜ਼ ਮਿਤੀ | 26 ਨਵੰਬਰ 2005 |
ਮਿਆਦ | 122 ਮਿੰਟ |
ਦੇਸ਼ | ਯੂਨਾਇਟਡ ਸਟੇਟਸ ਭਾਰਤ |
ਭਾਸ਼ਾਵਾਂ | ਅੰਗਰੇਜ਼ੀ ਗੁਜਰਾਤੀ ਫ਼ਾਰਸੀ |
ਬਜ਼ਟ | ਯੂ ਐੱਸ $ 700,000[1] |
ਪਰਜਾਨੀਆ (ਅਨੁਵਾਦ: ਧਰਤੀ ਉੱਤੇ ਸਵਰਗ[2]) 2007 ਰਾਹੁਲ ਢੋਲਕੀਆ ਦੀ ਨਿਰਦੇਸ਼ਿਤ ਭਾਰਤੀ ਡਰਾਮਾ ਫ਼ਿਲਮ ਹੈ; ਇਹਦੀ ਕਹਾਣੀ ਰਾਹੁਲ ਢੋਲਕੀਆ ਅਤੇ ਡੇਵਿਡ ਨ. ਡੋਨੀਹਿਊ ਨੇ ਲਿਖੀ ਹੈ। ਇਸ ਵਿੱਚ ਨਸੀਰੁਦੀਨ ਅਤੇ ਸਾਰਿਕਾ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਕੋਰਿਨ ਨੇਮੇਸ ਅਤੇ ਰਾਜ ਜੁਤਸ਼ੀ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। 700,000 ਯੂ ਐੱਸ ਡਾਲਰਾਂ ਨਾਲ ਬਣੀ ਇਸ ਫ਼ਿਲਮ ਨੂੰ ਅਹਿਮਦਾਬਾਦ ਅਤੇ ਹੈਦਰਾਬਾਦ ਵਿੱਚ ਫ਼ਿਲਮਾਇਆ ਗਿਆ।
ਇਹ ਫ਼ਿਲਮ ਸਾਲ 2002 ਵਿੱਚ ਗੁਜਰਾਤ ਵਿੱਚ ਹੋਈ ਫਿਰਕੂ ਹਿੰਸਾ ਦੇ ਸ਼ਿਕਾਰ, ਇੱਕ ਪਾਰਸੀ ਪਰਵਾਰ ਦੀ ਤਰਾਸਦੀ ਭਰੀ ਕਹਾਣੀ ਬਿਆਨ ਕਰਦੀ ਹੈ। ਇਹ ਇੱਕ ਸੱਚੀ ਘਟਨਾ ਉੱਤੇ ਆਧਾਰਿਤ ਹੈ। ਇਹ ਫ਼ਿਲਮ ਗੁਜਰਾਤ ਵਿੱਚ ਗੋਧਰਾ ਕਾਂਡ ਦੇ ਦੌਰਾਨ ਆਪਣੇ ਪੁੱਤਰ ਦੇ ਗਾਇਬ ਹੋ ਜਾਣ ਕਰ ਕੇ ਪਰੇਸ਼ਾਨ ਮਾਤਾ-ਪਿਤਾ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਹੈ।