ਪਰਵੀਨ ਪਜ਼ਵਾਕ
ਪਰਵੀਨ ਪਜ਼ਵਾਕ (ਜਨਮ 1345, ਕਾਬੁਲ ) ਇੱਕ ਸਮਕਾਲੀ ਅਫਗਾਨ ਕਹਾਣੀਕਾਰ ਅਤੇ ਕਵਿਤਰੀ ਹੈ।
ਜ਼ਿੰਦਗੀ
[ਸੋਧੋ]ਪਰਵੀਨ ਪਜ਼ਵਾਕ ਦਾ ਜਨਮ ਪਜ਼ਵਾਕ ਦੇ ਸਾਹਿਤਕ ਅਤੇ ਰਾਜਨੀਤਿਕ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਅਤੇ ਮਾਤਾ ਕ੍ਰਮਵਾਰ ਨੇਮਾਤੁੱਲਾ ਪਜ਼ਵਾਕ ਅਤੇ ਅਫ਼ੀਫ਼ਾਹ ਪਜ਼ਵਾਕ ਸਨ। ਉਹ ਅਬਦੁਲ ਰਹਿਮਾਨ ਪਜ਼ਵਾਕ ਦੀ ਪੋਤਰੀ ਹੈ।[1] ਪਜਵਾਕ ਨੇ ਆਪਣੀ ਮੁਢਲੀ ਸਿੱਖਿਆ ਮਲਾਲੀ ਹਾਈ ਸਕੂਲ ਤੋਂ ਪੂਰੀ ਕੀਤੀ ਅਤੇ ਕਾਬੁਲ ਦੇ ਅਬੂ ਅਲੀ ਸਿਨਾਈ ਬਲਖ਼ੀ ਇੰਸਟੀਚਿਊਟ ਤੋਂ ਬਾਲ ਚਿਕਿਤਸਾ ਦੇ ਖੇਤਰ ਵਿੱਚ ਆਪਣੀ ਉੱਚੀ ਸਿੱਖਿਆ ਪੂਰੀ ਕੀਤੀ। ਸੋਵੀਅਤ ਸੰਘ ਦੇ ਅਫ਼ਗਾਨਿਸਤਾਨ ਉੱਤੇ ਹਮਲੇ ਤੋਂ ਬਾਅਦ, ਪਨਾਹ ਲੈਣ ਲਈ ਕੈਨੇਡਾ ਜਾਣ ਤੋਂ ਪਹਿਲਾਂ ਅਫ਼ਗਾਨ ਸ਼ਰਨਾਰਥੀ ਵਜੋਂ ਪਾਕਿਸਤਾਨ ਵਿੱਚ ਦੋ ਸਾਲ ਬਿਤਾਏ। ਹੁਣ ਉਹ ਆਪਣੇ ਪਤੀ ਅਤੇ ਬੱਚਿਆਂ (ਦੋ ਧੀਆਂ ਅਤੇ ਦੋ ਪੁੱਤਰਾਂ) ਨਾਲ਼ ਓਨਟਾਰੀਓ ਵਿੱਚ ਰਹਿੰਦੀ ਹੈ।[2]
ਲਿਖਤਾਂ
[ਸੋਧੋ]ਪਰਵੀਨ ਪਜਵਾਕ ਨੇ ਕਹਾਣੀ ਸੰਗ੍ਰਹਿ “ਨਗੀਨੇ ਵ ਸਿਤਾਰੇ” ਅਤੇ ਨਾਵਲ “ਸਲਾਮ ਮਰਜਾਨ” ਅਤੇ ਕਾਵਿ ਸੰਗ੍ਰਹਿ “ਮਰਗ ਖ਼ੁਰਸ਼ੀਦ” (ਸੂਰਜ ਦੀ ਮੌਤ) ਪ੍ਰਕਾਸ਼ਿਤ ਕੀਤਾ ਹੈ। ਬੱਚਿਆਂ ਦੀ ਕਵਿਤਾ ਦੀ ਕਿਤਾਬ "ਪਰਿੰਦੇ ਬਾਸ਼" «پرنده باش» ਵਿੱਚ 12 ਬੱਚਿਆਂ ਦੀਆਂ ਕਵਿਤਾਵਾਂ ਸ਼ਾਮਲ ਹਨ। ਛਾਪ: ਪਹਿਲੀ 2016 ਦੀਆਂ ਗਰਮੀਆਂ / ਪ੍ਰਕਾਸ਼ਕ: ਤੌਹੀਦ ਖ਼ਸੂਸੀ ਹਾਈ ਸਕੂਲ / ਹੇਰਾਤ।
ਨਮੂਨਾ ਸ਼ਿਅਰ
[ਸੋਧੋ]ਸ਼ਾਨਾ ਕੁਨਮ ਜ਼ਲਫ਼ਾਨਤ
ਸਰਮਾ ਕੁਨਮ ਚਸ਼ਮਾਨਤ
ਬੋਸਾ ਜ਼ਨਮ ਲਬਾਨਤ
ਜਾਨਮ ਫ਼ਿਦਾਏ ਜਾਨਤ