ਪਹਾੜੀ ਅਟੇਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
colspan=2 style="text-align: centerਪਹਾੜੀ ਅਟੇਰਨ
Tachymarptis melba -Barcelona, Spain -flying-8.jpg
Flying in Spain
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Apodiformes
ਪਰਿਵਾਰ: Apodidae
ਜਿਣਸ: Tachymarptis
ਪ੍ਰਜਾਤੀ: T. melba
ਦੁਨਾਵਾਂ ਨਾਮ
Tachymarptis melba
(Linnaeus, 1758)
Alpensegler world.png
Distribution; see text for details
Synonyms

Apus melba

ਪਹਾੜੀ ਅਟੇਰਨ, {(en:Alpine swift) (Tachymarptis melba)}ਪਹਾੜੀ ਅਟੇਰਨ - ਪਹਾੜੀ ਅਟੇਰਨ ਯੂਰਪ ਤੋਂ ਲੈਕੇ ਹਿਮਾਲਿਆ ਦੇ ਪਹਾੜੀ ਇਲਾਕਿਆਂ ਦਾ ਪੰਛੀ ਏ। ਇਹ ਇੱਕ ਬਹੁਤ ਈ ਧੱਕੜ ਪਰਵਾਸ ਕਰਨ ਵਾਲ਼ਾ ਪੰਛੀ ਮੰਨਿਆ ਜਾਂਦਾ ਏ ਅਤੇ ਆਵਦਾ ਸਿਆਲ ਦਾ ਸਮਾਂ ਅਫ਼ਰੀਕਾ ਅਤੇ ਭਾਰਤ ਦੇ ਦੱਖਣੀ ਇਲਾਕਿਆਂ ਵਿੱਚ ਬਿਤਾਉਂਦਾ ਏ। ਇਹਦਾ ਵਿਗਿਆਨਕ ਨਾਂ Apodidae ਯੂਨਾਨੀ ਸ਼ਬਦ απους, apous ਤੋਂ ਲਿਆ ਗਿਆ ਏ, ਜੀਹਦੇ ਮਾਇਨੇ ਬਿਨ੍ਹਾਂ ਪੈਰਾਂ ਦੇ। ਪਹਾੜੀ ਅਟੇਰਨ ਦੀਆਂ ਲੱਤਾਂ ਨਿੱਕੀਆਂ-ਨਿੱਕੀਆਂ ਹੁੰਦੀਆਂ, ਜੀਹਦੇ ਕਰਕੇ ਇਹ ਕੰਧ ਵਾਂਗਰਾਂ ਖੜੀਆਂ ਚਟਾਨਾਂ ਤੇ ਵੀ ਸੌਖਿਆਂ ਆਵਦੇ ਸਰੀਰ ਨੂੰ ਸੰਭਾਲ ਕੇ ਬਹਿ ਜਾਂਦੀ ਏ। ਇਹ ਪੰਛੀ ਪੰਜਾਬ ਵਿੱਚ ਵੀ ਮਿਲ ਜਾਂਦਾ ਏ।

ਜਾਣ ਪਛਾਣ[ਸੋਧੋ]

ਪਹਾੜੀ ਅਟੇਰਨ ਆਮ ਦੁੱਜੀਆਂ ਅਟੇਰਨਾਂ ਮੁਕਾਬਲੇ ਦੂਣੀ ਹੁੰਦੀ ਏ। ਇਹਦੀ ਲੰਮਾਈ 7.9 ਤੋਂ 9.1 ਇੰਚ, ਫਰਾਂ ਦਾ ਫੈਲਾਅ 22 ਇੰਚ ਅਤੇ ਵਜ਼ਨ 10 ਤੋਲੇ ਹੁੰਦਾ ਏ। ਇਹਦਾ ਜ਼ਿਆਦਾ ਸਰੀਰ ਗਾੜ੍ਹੇ ਭੂਰੇ ਰੰਗ ਦਾ ਹੁੰਦਾ ਏ ਅਤੇ ਥੱਲਿਓਂ ਚਿੱਟੀ ਹੁੰਦੀ ਏ।

ਹਵਾ ਵਿੱਚ ਜ਼ਿੰਦਗੀ[ਸੋਧੋ]

2011 ਵਿੱਚ ਸਵਿਸ ਪੰਛੀ-ਵਿਗਿਆਨ ਸੰਸਥਾ ਵੱਲੋਂ ਪਹਾੜੀ ਅਟੇਰਨ ਤੇ ਬਿਜਲਈ ਟੈਗ ਲਾਏ ਗਏ ਸਨ, ਜਿਹਨਾਂ ਤੋਂ ਪਤਾ ਲੱਗਾ ਪਈ ਪਹਾੜੀ ਅਟੇਰਨ 200 ਦਿਨ ਲਗਾਤਾਰ ਬਿਨ੍ਹਾਂ ਭੌਂ 'ਤੇ ਉੱਤਰੇ ਲੰਮੀ 'ਡਾਰੀ ਲਾਈ। ਇਹ ਉੱਡਦਿਆਂ ਈ ਨਿੱਕੇ-ਨਿੱਕੇ ਜੀਵ ਆਵਦੀ ਚੁੰਝ ਨਾਲ ਬੋਚ ਕੇ ਆਵਦਾ ਢਿੱਡ ਭਰ ਲੈਂਦੀ ਏ ਅਤੇ ਪਾਣੀ ਵੀ ਬਿਨ੍ਹਾਂ ਭੁੰਜੇ ਪੈਰ ਲਾਏ ਉੱਡਦੇ ਹੋਇਆਂ ਪੀ ਲੈਂਦੀ ਏ। ਤੁਹਾਨੂੰ ਇਹ ਜਾਣਕੇ ਵੀ ਹੈਰਾਨੀ ਹੋਵੇਗੀ ਕਿ ਇਹ ਸੌਂ ਵੀ ਹਵਾ ਵਿੱਚ ਹੀ ਲੈਂਦੀ ਏ। ਇਹਦੀ ਉਮਰ 20 ਸਾਲ ਦੇ ਏੜ-ਗੇੜ ਹੁੰਦੀ ਏ ਅਤੇ 20ਆਂ ਸਾਲਾਂ ਵਿੱਚ ਏਨਾ ਕੁ ਉੱਡ ਲੈਂਦੀ ਹੈ ਕਿ ਧਰਤੀ ਤੋਂ ਚੰਦਰਮੇ ਦੇ 7 ਗੇੜੇ ਵੱਜ ਜਾਣ। ਇਹ ਇੱਕ ਦਿਨ ਵਿੱਚ ਲਗਭਗ 600 ਤੋਂ 1000 ਕਿਲੋਮੀਟਰ ਦਾ ਪੈਂਡਾ ਤਹਿ ਕਰ ਲੈਂਦੀ ਏ। ਇਸ ਪੰਛੀ ਆਪਣੇ ਆਪ ਨੂੰ ਸ਼ਹਿਰੀ ਮਹੌਲ ਦੇ ਅਨੁਕੂਲ ਵੀ ਢਾਲ ਲਿਆ ਏ। ਇਸ ਮੈਡੇਟਰੀਅਨ ਦੀਆਂ ਪੁਰਾਣੀਆਂ ਇਮਾਰਤਾਂ ਵਿੱਚ ਆਲ੍ਹਣੇ ਬਣਾਏ ਹੋਏ ਹਨ ਅਤੇ ਗਰਮੀਆਂ ਵਿੱਚ ਨੀਵੀਆਂ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ।

ਪਰਸੂਤ[ਸੋਧੋ]

ਇਹ ਲੰਮੇ ਪਰਵਾਸ ਬਾਅਦ ਫਿਰ ਓਸੇ ਥਾਂ ਮੁੜ ਆਉਂਦੀ ਏ ਜਿਥੋਂ ਚਾਲੇ ਪਾਏ ਹੁੰਦੇ ਹਨ। ਆਣਕੇ ਆਵਦੇ ਆਲ੍ਹਣੇ ਫਿਰ ਤੋਂ ਸੂਤਰ ਕਰਕੇ ਅੱਗੇ ਦੀ ਜ਼ਿੰਦਗੀ ਵਾਸਤੇ ਨਵੇਂ ਜੋੜੇ ਬਣਦੇ ਹਨ। ਪਹਾੜੀ ਅਟੇਰਨ ਪੰਛੀ ਜ਼ਿਆਦਾਤਰ ਮਿਲਾਪ ਵੀ ਹਵਾ ਵਿੱਚ ਹੀ ਕਰਦੇ ਹਨ। ਇਹ ਆਵਦੇ ਆਲ੍ਹਣੇ ਚਟਾਨਾਂ ਦੀਆਂ ਮੋਰੀਆਂ,ਗੁਫ਼ਾਵਾਂ ਤੇ ਖੋਖਲੇ ਰੁੱਖਾਂ ਵਿੱਚ ਬਣਾਉਂਦੀ ਏ ਅਤੇ ਇੱਕ ਵਾਰ 1-4 ਆਂਡੇ ਦੇਂਦੀ ਏ। ਨਰ ਅਤੇ ਮਾਦਾ ਦੋਵੇਂ ਹੀ ਆਂਡਿਆਂ 'ਤੇ 18-33 ਦਿਨਾਂ ਲਈ ਬਹਿੰਦੇ ਹਨ। ਨਿੱਕੇ ਬੱਚੇ ਆਲ੍ਹਣਿਆਂ ਵਿੱਚ ਬੈਠੇ ਖਰਾਬ ਮੌਸਮ ਵਿੱਚ ਆਵਦੇ ਸਰੀਰ ਦਾ ਤਾਪਮਾਨ ਮੌਸਮ ਦੇ ਬਰਾਬਰ ਕਰਕੇ ਜੀਣਾ ਸਿਖਦੇ ਹਨ। ਮਾਪੇ ਬੱਚਿਆਂ ਵਾਸਤੇ ਆਲ੍ਹਣਿਆਂ ਵਿੱਚ ਲਾਗੋਂ-ਬੰਨਿਓਂ ਕੀੜੇ-ਮਕੌੜੇ ਲਿਆਉਂਦੇ ਹਨ।[2][3]

ਹਵਾਲੇ[ਸੋਧੋ]