ਪਾਓਲੋ ਫਰੇਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪਾਓਲੋ ਫਰੇਰੇ
ਜਨਮ ਸਤੰਬਰ 19, 1921(1921-09-19)
ਰੇਸੀਫੇ, ਪੇਰਨਾਮਬੂਕੋ, ਬਰਾਜ਼ੀਲ
ਮੌਤ ਮਈ 2, 1997(1997-05-02) (ਉਮਰ 75)
ਸਾਓ ਪਾਓਲੋ, ਸਾਓ ਪਾਓਲੋ, ਬਰਾਜ਼ੀਲ
ਕੌਮੀਅਤ ਬਰਾਜ਼ੀਲੀ
ਕਿੱਤਾ ਵਿਦਿਆਵਿਦ, ਦਾਰਸ਼ਨਿਕ ਅਤੇ ਸਮੀਖਿਅਕ ਸਿੱਖਿਆ ਸ਼ਾਸਤਰ ਦਾ ਸਿਧਾਂਤਕਾਰ
ਮਸ਼ਹੂਰ ਕਾਰਜ ਸਿੱਖਿਆ ਸ਼ਾਸਤਰ ਦਾ ਪ੍ਰਭਾਵਸ਼ਾਲੀ ਸਿਧਾਂਤਕਾਰ
ਪ੍ਰਭਾਵਿਤ ਕਰਨ ਵਾਲੇ ਯਾਂ-ਪਾਲ ਸਾਰਤਰ, ਐਰਿਕ ਫਰੌਮ, ਲੂਈ ਅਲਥੂਜਰ, ਹਰਬਰਟ ਮਾਰਕੂਜ, ਕਾਰਲ ਮਾਰਕਸ, ਇਵਾਨ ਇਲੀਚ, ਮਾਉ ਜ਼ੇਤੁੰਗ, ਐਨਟੋਨੀਓ ਗਰਾਮਸ਼ੀ, ਫ੍ਰੈਨਜ਼ ਫਾਨਨ, ਇਮੈਨੂਅਲ ਮੌਨੀਏਰ
ਪ੍ਰਭਾਵਿਤ ਹੋਣ ਵਾਲੇ ਪੀਟਰ ਮੈਕਲਾਰੇਨ, ਹੈਨਰੀ ਗਿਰਾਊਕਸ, ਜੋ ਐਲ ਕਿੰਚੇਲੋਏ, ਸ਼ਰਲੇ ਆਰ ਸਟੇਨਬਰਗ, ਐਨਟੋਨੀਆ ਦਾਰਦਰ, ਅਗਸਤੋ ਬੋਆਲ, ਜੇਮਜ ਡੀ ਕਿਰਾਈਲੋ, ਪ੍ਰਿਯਾ ਪਰਮਾਰ
ਧਰਮ ਉਦਾਰ ਈਸਾਈਅਤ (ਕੈਥੋਲਿਕ)

ਪਾਓਲੋ ਰੇਗੁਲਸ ਨੇਵੇਸ ਫਰੇਰੇ, ਪੀ ਐਚ ਡੀ (/ˈfrɛəri/, ਪੁਰਤਗਾਲੀ: [ˈpawlu ˈfɾeiɾi]; 19 ਸਤੰਬਰ 1921 – 2 ਮਈ 1997) ਬਰਾਜ਼ੀਲੀ ਵਿਦਿਆਵਿਦ ਅਤੇ ਦਾਰਸ਼ਨਿਕ ਸੀ। ਉਹ ਆਲੋਚਨਾਤਮਕ ਸਿੱਖਿਆ ਸ਼ਾਸਤਰ ਦਾ ਪ੍ਰਭਾਵਸ਼ਾਲੀ ਸਿਧਾਂਤਕਾਰ ਸੀ। ਉਹ ਵਧੇਰੇ ਕਰ ਕੇ ਆਪਣੀ ਪ੍ਰਭਾਵਸ਼ਾਲੀ ਕਿਤਾਬ ‘ਪੈਡਾਗੋਜੀ ਆਫ਼ ਦ ਓਪਰੈਸਡ’ ਕਰ ਕੇ ਵੱਧ ਜਾਣਿਆ ਜਾਂਦਾ ਹੈ। ਇਸ ਕਿਤਾਬ ਨੂੰ ਆਲੋਚਨਾਤਮਕ ਸਿੱਖਿਆ ਸ਼ਾਸਤਰੀ ਲਹਿਰ ਦੇ ਬੁਨਿਆਦੀ ਪਾਠ ਵਜੋਂ ਲਿਆ ਜਾਂਦਾ ਹੈ।[1][2][3]

ਜੀਵਨ[ਸੋਧੋ]

ਫਰੇਰੇ ਦਾ ਜਨਮ ਰੇਸੀਫੇ, ਬਰਾਜ਼ੀਲ ਵਿਖੇ ਇੱਕ ਮੱਧਵਰਗੀ ਪਰਿਵਾਰ ਵਿੱਚ 19 ਸਤੰਬਰ 1921 ਨੂੰ ਹੋਇਆ ਸੀ। ਭੁੱਖ ਤੇ ਗ਼ਰੀਬੀ ਨਾਲ ਉਸ ਦਾ ਵਾਹ 1930 ਦੇ ਮਹਾਂ ਮੰਦਵਾੜੇ ਦੌਰਾਨ ਹੀ ਪੈ ਗਿਆ ਸੀ। 1931 ਵਿੱਚ ਉਸ ਦਾ ਪਰਵਾਰ ਘੱਟ ਮਹਿੰਗੇ ਸ਼ਹਿਰ ਜਾਬੋਆਤਾਓ ਦੋਸ ਗੁਆਰਾਰਾਪੇਸ ਜਾਕੇ ਵੱਸ ਗਿਆ। 1933 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਕੂਲ ਵਿੱਚ ਉਹ ਚਾਰ ਗਰੇਡ ਪਿੱਛੇ ਰਹਿ ਗਿਆ। ਉਸ ਦਾ ਸਮਾਜੀ ਜੀਵਨ ਹੋਰ ਗ਼ਰੀਬ ਬੱਚਿਆਂ ਨਾਲ ਪਿੱਕ ਅੱਪ ਫੁਟਬਾਲ ਖੇਡਦਿਆਂ ਬਣਿਆ ਅਤੇ ਉਨ੍ਹਾਂ ਦੇ ਜੀਵਨ ਤੋਂ ਉਸਨੇ ਬਹੁਤ ਕੁਝ ਸਿੱਖਿਆ।

ਹਵਾਲੇ[ਸੋਧੋ]