ਸਮੱਗਰੀ 'ਤੇ ਜਾਓ

ਬ੍ਰਾਜ਼ੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਰਾਜ਼ੀਲ ਤੋਂ ਮੋੜਿਆ ਗਿਆ)
ਬ੍ਰਾਜ਼ੀਲ ਦਾ ਸੰਘੀ ਗਣਰਾਜ
República Federativa do Brasil
(ਪੁਰਤਗਾਲੀ)
Flag of ਬ੍ਰਾਜ਼ੀਲ
Coat of arms of ਬ੍ਰਾਜ਼ੀਲ
ਝੰਡਾ Coat of arms
ਮਾਟੋ: "Ordem e Progresso"
(ਪੁਰਤਗਾਲੀ)
(ਪੰਜਾਬੀ: "ਜੁਗਤ ਅਤੇ ਤਰੱਕੀ")
ਐਨਥਮ: 
noicon

Hino Nacional Brasileiro
(ਪੁਰਤਗਾਲੀ)
(ਪੰਜਾਬੀ: ਬ੍ਰਾਜ਼ੀਲੀਆਈ ਰਾਸ਼ਟਰੀ ਗੀਤ)
ਰਾਸ਼ਟਰੀ ਮੋਹਰ
Selo Nacional do Brasil
(ਪੁਰਤਗਾਲੀ)
(ਪੰਜਾਬੀ: "ਬ੍ਰਾਜ਼ੀਲ ਦੀ ਰਾਸ਼ਟਰੀ ਮੋਹਰ")
ਰਾਜਧਾਨੀਬ੍ਰਾਜ਼ੀਲੀਆ
ਸਭ ਤੋਂ ਵੱਡਾ ਸ਼ਹਿਰਸਾਓ ਪਾਓਲੋ
ਅਧਿਕਾਰਤ ਭਾਸ਼ਾਵਾਂਪੁਰਤਗਾਲੀ[1]
ਨਸਲੀ ਸਮੂਹ
(2010[2])
47.73% ਗੋਰੇ
43.13% ਭੂਰੇ (ਬਹੁ-ਨਸਲੀ)
7.61% ਕਾਲੇ
1.09% ਏਸ਼ੀਆਈ
0.43% ਅਮੇਰਭਾਰਤੀ
ਵਸਨੀਕੀ ਨਾਮਬ੍ਰਾਜ਼ੀਲੀਆਈ
ਸਰਕਾਰਸੰਘੀ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਡਿਲਮਾ ਰੂਸੈਫ਼ (ਮਜ਼ਦੂਰ ਪਾਰਟੀ)
• ਉਪ-ਰਾਸ਼ਟਰਪਤੀ
ਮਿਚੇਲ ਤੇਮੇਰ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ)
• ਡਿਪਟੀਆਂ ਦੇ ਸਦਨ ਦਾ ਮੁਖੀ
ਮਾਰਕੋ ਮਾਈਆ (ਮਜ਼ਦੂਰ ਪਾਰਟੀ)
• ਸੈਨੇਟ ਦਾ ਮੁਖੀ
ਹੋਜ਼ੇ ਸਾਰਨੀ (ਬ੍ਰਾਜ਼ੀਲੀਆਈ ਜਮਹੂਰੀਅਤ ਲਹਿਰ ਪਾਰਟੀ)
• ਸਰਬ-ਉੱਚ ਸੰਘੀ ਕੋਰਟ ਦਾ ਮੁਖੀ
ਆਈਰੇਸ ਬਰੀਤੋ
ਵਿਧਾਨਪਾਲਿਕਾਰਾਸ਼ਟਰੀ ਕਾਂਗਰਸ
ਸੰਘੀ ਸਮਿਤੀ
ਡਿਪਟੀਆਂ ਦਾ ਸਦਨ
ਪੁਰਤਗਾਲ, ਬ੍ਰਾਜ਼ੀਲ ਅਤੇ ਅਲਗਾਰਵੇਸ ਦੀ ਸੰਯੁਕਤ ਰਾਜਸ਼ਾਹੀ ਤੋਂ
 ਸੁਤੰਤਰਤਾ
• ਘੋਸ਼ਣਾ
7 ਸਤੰਬਰ 1822
• ਮਾਨਤਾ ਪ੍ਰਾਪਤੀ
29 ਅਗਸਤ 1825
• ਗਣਰਾਜ
15 ਨਵੰਬਰ 1889
• ਵਰਤਮਾਨ ਸੰਵਿਧਾਨ
5 ਅਕਤੂਬਰ 1988
ਖੇਤਰ
• Total
8,514,877 km2 (3,287,612 sq mi) (5th)
• ਜਲ (%)
0.65
ਆਬਾਦੀ
• 2012[4] ਅਨੁਮਾਨ
193,946,886
• 2010 ਜਨਗਣਨਾ
190,732,694[3] (5ਵਾਂ)
• ਘਣਤਾ
22/km2 (57.0/sq mi) (182ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$2.294 ਟ੍ਰਿਲੀਅਨ[5] (7ਵਾਂ)
• ਪ੍ਰਤੀ ਵਿਅਕਤੀ
$11,769[5] (75ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2.493 ਟ੍ਰਿਲੀਅਨ[5] (6ਵਾਂ)
• ਪ੍ਰਤੀ ਵਿਅਕਤੀ
$12,788[5] (53ਵਾਂ)
ਗਿਨੀ (2012)51.9[6]
Error: Invalid Gini value
ਐੱਚਡੀਆਈ (2011)0.718[7]
Error: Invalid HDI value · 84ਵਾਂ
ਮੁਦਰਾਰਿਆਲ (R$) (BRL)
ਸਮਾਂ ਖੇਤਰUTC−2 to −4 (ਬ੍ਰਾਜ਼ੀਲੀਆਈ ਸਮਾਂ)
• ਗਰਮੀਆਂ (DST)
UTC−2 to −4 (ਬ੍ਰਾਜ਼ੀਲੀਆਈ ਗਰਮ-ਰੁੱਤੀ ਸਮਾਂ)
ਮਿਤੀ ਫਾਰਮੈਟਦਦ/ਮਮ/ਸਸਸਸ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+55
ਇੰਟਰਨੈੱਟ ਟੀਐਲਡੀ.br

ਬ੍ਰਾਜ਼ੀਲ (ਪੁਰਤਗਾਲੀ: [Brasil] Error: {{Lang}}: text has italic markup (help) (ਬਰਾਸੀਲ)[8]), ਅਧਿਕਾਰਕ ਤੌਰ 'ਤੇ ਬ੍ਰਾਜ਼ੀਲ ਦਾ ਸੰਘੀ ਗਣਰਾਜ[9][10] (ਪੁਰਤਗਾਲੀ: [República Federativa do Brasil] Error: {{Lang}}: text has italic markup (help), ਸੁਣੋ ), ਦੱਖਣੀ ਅਮਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਖੇਤਰ ਦਾ ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ; ਖੇਤਰਫਲ ਅਤੇ ਅਬਾਦੀ (19.3 ਕਰੋੜ ਤੋਂ ਵੀ ਵੱਧ) ਦੋਵੇਂ ਪੱਖੋਂ।[4][11] ਅਮਰੀਕਾ ਦਾ ਇਕੱਲਾ ਪੁਰਤਗਾਲੀ ਬੋਲਣ ਵਾਲਾ ਦੇਸ਼ ਹੈ।[11]

ਪੂਰਬ ਵੱਲ ਅੰਧ ਮਹਾਂਸਾਗਰ ਨਾਲ ਘਿਰੇ ਹੋਏ ਇਸ ਦੇਸ਼ ਦੀ ਕੁੱਲ ਤਟਰੇਖਾ 7,941 ਕਿ.ਮੀ. (4,655 ਮੀਲ) ਹੈ।[11] ਇਸ ਦੀਆਂ ਹੱਦਾਂ ਉੱਤਰ ਵੱਲ ਵੈਨੇਜ਼ੁਏਲਾ, ਗੁਇਆਨਾ, ਸੂਰੀਨਾਮ ਅਤੇ ਫ਼ਰਾਂਸੀਸੀ ਵਿਦੇਸ਼ੀ ਖੇਤਰ ਫ਼ਰਾਂਸੀਸੀ ਗੁਇਆਨਾ ਨਾਲ਼, ਉੱਤਰ-ਪੱਛਮ ਵੱਲ ਕੋਲੰਬੀਆ ਨਾਲ, ਪੱਛਮ ਵੱਲ ਪੇਰੂ ਅਤੇ ਬੋਲੀਵੀਆ, ਦੱਖਣ-ਪੱਛਮ ਵੱਲ ਪੈਰਾਗੁਏ ਅਤੇ ਅਰਜਨਟੀਨਾ ਅਤੇ ਦੱਖਣ ਵਿੱਚ ਉਰੂਗੁਏ ਨਾਲ ਲੱਗਦੀਆਂ ਹਨ। ਬ੍ਰਾਜ਼ੀਲੀਆਈ ਰਾਜਖੇਤਰ ਵਿੱਚ ਬਹੁਤ ਸਾਰੇ ਟਾਪੂ ਪੈਂਦੇ ਹਨ, ਜਿਵੇਂ ਕਿ ਫ਼ੇਰਨਾਂਦੋ ਡੇ ਨੋਰੋਨਾ, ਰੋਕਾਸ ਮੂੰਗ-ਪਹਾੜ, ਸੇਂਟ ਪੀਟਰ ਅਤੇ ਪਾਲ ਪੱਥਰ ਅਤੇ ਤਰਿੰਦਾਦੇ ਅਤੇ ਮਾਰਤਿਮ ਵਾਸ।[11] ਏਕੁਆਡੋਰ ਅਤੇ ਚਿਲੇ ਤੋਂ ਛੁੱਟ ਇਸਦੀਆਂ ਹੱਦਾਂ ਦੱਖਣੀ ਅਮਰੀਕਾ ਦੇ ਹਰੇਕ ਦੇਸ਼ ਨਾਲ ਲੱਗਦੀਆਂ ਹਨ।

ਨਾਂ[ਸੋਧੋ]

ਬ੍ਰਾਜ਼ੀਲ ਦਾ ਨਾਂ ਬ੍ਰਾਜ਼ੀਲ ਇਥੋਂ ਦੇ ਇੱਕ ਰੁੱਖ ਬ੍ਰਾਜ਼ੀਲਵੁੱਡ ਦੇ ਨਾਂ ਤੇ ਹੈ ਜਿਹੜਾ ਇਹਦੇ ਤੱਟੀ ਖੇਤਰਾਂ ਤੇ ਬੇਹੱਦ ਹੁੰਦਾ ਹੈ।[12] ਬ੍ਰਾਜ਼ੀਲ ਪੁਰਤਗੇਜ਼ੀ ਬੋਲੀ ਦਾ ਸ਼ਬਦ ਏ ਜਿਸਦਾ ਮਤਲਬ ਹੈ ਅੰਗਾਰ ਵਰਗਾ ਰੱਤਾ। ਏਸ ਰੁੱਖ ਤੋਂ ਗੂੜਾ ਰੱਤਾ ਰੰਗ ਬਣਦਾ ਹੈ ਜਿਸਦੀ ਯੂਰਪੀ ਲੋਕਾਂ ਨੂੰ ਕੱਪੜਾ ਰੰਗਣ ਲਈ ਲੋੜ ਸੀ।[13] ਇਹ ਇੱਕ ਮਹਿੰਗੀ ਜਿਨਸ ਸੀ ਤੇ ਇਹ ਬ੍ਰਾਜ਼ੀਲ ਤੋਂ ਲਿਆਈ ਜਾਣ ਵਾਲੀ ਪਹਿਲੀ ਜਿਨਸ ਸੀ। ਇਥੋਂ ਦੇ ਦੇਸੀ ਲੋਕਾਂ ਨੇ ਇਸ ਰੁੱਖ ਦੀ ਕਾਫੀ ਬਿਜਾਈ ਕੀਤੀ, ਜਿਸਦੇ ਬਦਲੇ ਉਹ ਯੂਰਪੀ ਜਿਨਸਾਂ ਲੈਂਦੇ ਸਨ।[14] ਪੁਰਤਗਾਲ ਦੇ ਰਿਕਾਰਡ ਵਿਚ ਦੇਸ ਦਾ ਨਾਂ ਪਾਕ ਸਲੀਬਵਾਲਾ ਦੇਸ (Terra da Santa Cruz) ਸੀ[15] ਪਰ ਯੂਰਪੀ ਜਹਾਜ਼ਾਂ ਵਾਲੇ ਤੇ ਵਪਾਰੀ ਇਹਨੂੰ ਬ੍ਰਾਜ਼ੀਲ ਦਾ ਦੇਸ (Terra do Brasil) ਬ੍ਰਾਜ਼ੀਲ ਦੇ ਵਪਾਰ ਸਦਕਾ ਕਹਿੰਦੇ ਸਨ।ਹਵਾਲੇ ਵਿੱਚ ਗ਼ਲਤੀ:Invalid parameter in <ref> tag ਗੁਰਾਣੀ ਬੋਲੀ ਵਿਚ ਜਿਹੜੀ ਕਿ ਪੈਰਾਗੁਆ ਦੀ ਇੱਕ ਸਰਕਾਰੀ ਬੋਲੀ ਏ, ਬ੍ਰਾਜ਼ੀਲ ਨੂੰ 'ਪਿੰਡੋਰਾਮਾ' ਕਿਹਾ ਗਿਆ ਹੈ। ਇਹ ਦੇਸੀ ਲੋਕਾਂ ਦਾ ਏਸ ਥਾਂ ਨੂੰ ਦਿੱਤਾ ਗਿਆ ਨਾਂ ਹੈ ਜਿਸ ਦਾ ਮਤਲਬ ਹੈ ਤਾੜ ਦੇ ਰੁੱਖਾਂ ਦਾ ਦੇਸ਼।[16]

ਇਤਿਹਾਸ[ਸੋਧੋ]

ਸਭ ਤੋਂ ਪੁਰਾਣੇ ਭਾਂਡੇ ਜਿਹੜੇ ਪੱਛਮੀ ਅਰਧਗੋਲੇ ਵਿਚੋਂ ਮਿਲੇ ਹਨ ਉਹ 8000 ਵਰ੍ਹੇ ਪੁਰਾਣੇ ਹਨ ਤੇ ਇਹ ਐਮੇਜ਼ਨ ਦੇ ਬੇਸਿਨ ਵਿੱਚ ਸੰਤਾਰਮ ਤੋਂ ਮਿਲੇ ਹਨ ਤੇ ਇਸ ਗਲ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਈ ਬ੍ਰਾਜ਼ੀਲ ਵਿਚ ਮਨੁੱਖ ਰਹਿੰਦਾ ਸੀ।[17] ਇਹ ਥਾਂ ਅਣਗਿਣਤ ਵੱਖ ਵੱਖ ਕਬੀਲਿਆਂ ਦੀ ਰਹਿਣ ਥਾਂ ਸੀ ਜਿਹੜੇ ਉਥੇ 10،000 ਦੇ ਨੇੜੇ ਵਰ੍ਹਿਆਂ ਤੋਂ ਰਹਿ ਰਹੇ ਸਨ ਤੇ ਉਹਨਾਂ ਦੇ ਸਭ ਤੋਂ ਪੁਰਾਣੇ ਨਿਸ਼ਾਨ ਮਨਾਸ ਗੈਰਆਇਸ ਦੇ ਪਹਾੜੀ ਥਾਂ ਵਿਚ ਵੇਖੇ ਜਾ ਸਕਦੇ ਹਨ।[18] ਅੱਜਕਲ੍ਹ ਦੇ ਬ੍ਰਾਜ਼ੀਲ ਵਿਚ 2000 ਦੇ ਨੇੜੇ ਪੁਰਾਣੇ ਕਬੀਲੇ ਮਿਲਦੇ ਹਨ ਜਿਹੜੇ ਸ਼ਿਕਾਰ, ਮੱਛੀਆਂ ਫੜ ਕੇ ਤੇ ਹੋਰ ਪੱਖੀ ਵਾਸੀ ਕੰਮ ਕਰ ਕੇ ਗੁਜ਼ਾਰਾ ਕਰਦੇ ਹਨ।

ਪੁਰਤਗੇਜ਼ੀ ਬਸਤੀਆਂ[ਸੋਧੋ]

ਦੇਸ ਬ੍ਰਾਜ਼ੀਲ ਨੂੰ 22 ਅਪ੍ਰੈਲ 1500 ਚ ਇਥੇ ਇੱਕ ਪੁਰਤਗਾਲੀ ਸਮੁੰਦਰੀ ਖੋਜੀ ਪੈਡਰੋ ਅਲਵਾਰਸ ਕਬਰਾਲ ਨੇ ਪੁਰਤਗਾਲੀ ਸਲਤਨਤ ਲਈ ਹਥਿਆਇਆ।[19] ਪੁਰਤਗਾਲੀਆਂ ਦਾ ਇਥੇ ਪੱਥਰ ਜੁੱਗ ਦੇ ਲੌਕਾਂ ਨਾਲ਼ ਪਿਆ ਜਿਹੜੇ ਤੁਪੀ–ਗੁੱਰਾਨੀ ਪਰਿਵਾਰ ਦੀ ਬੋਲੀ ਬੋਲਦੇ ਸਨ ਤੇ ਆਪਸ ਵਿਚ ਲੜਦੇ ਰਹਿੰਦੇ ਸਨ।[20] ਭਾਵੇਂ ਪਹਿਲੀ ਪੁਰਤਗਾਲੀ ਬਸਤੀ 1532 ਵਿਚ ਸਥਾਪਤ ਕਰ ਲਈ ਗਈ ਸੀ ਪਰ ਅਸਲ ਵਿਚ 1534 ਤੋਂ ਉਥੇ ਪੁਰਤਗਾਲੀ ਬਸਤੀਕਰਨ ਦਾ ਅਸਰਦਾਰ ਕੰਮ ਸ਼ੁਰੂ ਹੋਇਆ। ਪੁਰਤਗਾਲ ਦੇ ਬਾਦਸ਼ਾਹ ਨੇ ਬ੍ਰਾਜ਼ੀਲ ਦੇ ਕੁੱਲ ਇਲਾਕੇ ਨੂੰ ਪੰਦਰਾਂ ਪ੍ਰਾਈਵੇਟ ਅਤੇ ਖੁਦਮੁਖਤਿਆਰ ਕਪਤਾਨੀ ਕਲੋਨੀਆਂ ਵਿੱਚ ਵੰਡ ਦਿੱਤਾ।[21][22] ਪਰ ਇਹ ਵਿਕੇਂਦਰੀਕਰਨ ਸਮਸਿਆ ਸਾਬਤ ਹੋਇਆ ਅਤੇ 1549 ਨੂੰ ਪੁਰਤਗਾਲ ਦੇ ਬਾਦਸ਼ਾਹ ਨੇ ਇਸਨੂੰ ਮੁੜ ਇੱਕ ਕਰਕੇ ਇਥੇ ਇੱਕ ਗਵਰਨਰ ਜਨਰਲ ਲਾ ਦਿੱਤਾ।[22][23] ਦੇਸੀ ਕਬੀਲਿਆਂ ਨੂੰ ਪੁਰਤਗਾਲੀਆਂ ਨੇ ਆਪਣੇ ਆਪ ਵਿੱਚ ਜਜ਼ਬ ਕਰ ਲਿਆ। ਕੁਝ ਨੂੰ ਗ਼ੁਲਾਮ ਬਣਾ ਲਿਆ ਅਤੇ ਕੁਝ ਯੂਰਪੀ ਰੋਗਾਂ ਦਾ ਮੁਕਾਬਲਾ ਨਾ ਕਰ ਸਕੇ ਤੇ ਮਰ ਖੱਪ ਗਏ। 16ਵੀਂ ਸਦੀ ਦੇ ਵਿਚਕਾਰ ਤਕ ਸ਼ੱਕਰ ਬ੍ਰਾਜ਼ੀਲ ਦੀ ਵੱਡੀ ਬਰਾਮਦ ਬਣ ਗਈ ਤੇ ਇਹਦੀ ਵਧੇਰੇ ਪੈਦਾਵਾਰ ਲਈ ਅਫ਼ਰੀਕਾ ਤੋਂ ਗ਼ੁਲਾਮ ਲਿਆਂਦੇ ਗਏ। ਪੁਰਤਗਾਲੀਆਂ ਨੇ ਹੌਲੀ ਹੌਲੀ ਆਲੇ ਦੁਆਲੇ ਦੀਆਂ ਫ਼ਰਾਂਸੀਸੀ, ਡਚ ਤੇ ਅੰਗਰੇਜ਼ੀ ਕਲੋਨੀਆਂ ਤੇ ਮੱਲ ਮਾਰ ਲਈ।

17ਵੀਂ ਸਦੀ ਦੇ ਅੰਤ ਤੇ ਸ਼ੱਕਰ ਦਾ ਕੰਮ ਥੋੜਾ ਰਹਿ ਗਿਆ ਪਰ ਉਸੇ ਵੇਲੇ ਉੱਥੇ ਸੋਨਾ ਲਭਣ ਲੱਗ ਗਿਆ ਤੇ ਇੰਜ ਉਥੇ ਲੋਕ ਵਸਦੇ ਰਹੇ। 1808 ਵਿਚ ਪੁਰਤਗਾਲ ਦਾ ਸ਼ਾਹੀ ਟੱਬਰ ਨੀਪੋਲੀਅਨ ਦੇ ਹੱਲੇ ਤੋਂ ਬਚਦਾ ਹੋਇਆ ਬਰਾਜ਼ੀਲ ਆ ਗਿਆ ਤੇ ਬਰਾਜ਼ੀਲ ਦਾ ਨਗਰ ਰੀਓ ਡੀ ਜੀਨਰੋ ਪੁਰਤਗੇਜ਼ੀ ਸਲਤਨਤ ਦੀ ਰਾਜਧਾਨੀ ਬਣ ਗਿਆ।

ਵਿਭਾਗ[ਸੋਧੋ]

ਬਰਾਜ਼ੀਲ ਦੇ 28 ਕੇਂਦਰੀ ਰਾਜ ਅਤੇ ਇੱਕ ਕੇਂਦਰੀ ਜ਼ਿਲਾ ਹੈ-

#ਏਕਰੀ 
#ਅਲਾਗੋਆਸ 
#ਅਮਾਪਾ 
#ਆਮੇਜੋਨਾਸ 
#ਬਹਿਆ 
#ਖੀਰਾ 
#ਏਸਪਿਰਿਤੋ ਸਾਂਤੋ 
#ਗੋਇਯਾਸ 
#ਮਰਾਂਹਾਓ 
#ਮਾਤੋ ਗਰੋਸੋ 
#ਮਾਤੋ ਗਰੋਸੋ ਦੋ ਸੁਲ 
#ਮਿਨਾਸ ਜੇਰੇਸ 
#ਪਾਰਿਆ 
#ਪਰੇਬਾ 
#ਪਰੇਨਾ 
#ਪੇਰਨਾਮਬੁਕੋ 
#ਪਿਆਉਈ 
#ਰਯੋ ਡਿ ਜੇਨੇਰੋ 
#ਰਯੋ ਗਰਾਂਡੋ ਦੋ ਨਾਰਟੇ 
#ਰਯੋ ਗਰਾਂਡੋ ਦੋ ਸੁਲ 
#ਰੋਂਡੋਨਿਆ 
#ਰੋਰੈਮਾ 
#ਸਾਂਤਾ ਕੈਟਰੀਨਾ 
#ਸਾਓ ਪਾਉਲੋ 
#ਸਰਜਿਪੇ 
#ਟੋਕੈਨਿਸ

ਪ੍ਰਸ਼ਾਸਕੀ ਵਿਭਾਗ[ਸੋਧੋ]

ਸ਼ਹਿਰ[ਸੋਧੋ]

ਬ੍ਰਾਜ਼ੀਲ ਦੇ ਜ਼ਿਆਦਾ ਆਬਾਦੀ ਵਾਲੇ ਸ਼ਹਿਰ
ਸਥਾਨ ਸ਼ਹਿਰ ਰਾਜ ਆਬਾਦੀ ਸਥਾਨ ਸ਼ਹਿਰ ਰਾਜ ਆਬਾਦੀ

border|120px ਸਾਓ ਪਾਓਲੋ

ਰਿਓ ਦੇ ਜਨੀਇਰੋ

ਸਾਲਵਾਡੋਰ

١ ਸਾਉ ਪਾਓਲੋ ਸਾਉ ਪਾਓਲੋ 11.037.593 ١١ Porto Alegre ਰਿਓ ਗੁਰ ਇੰਡੋ ਦੋ ਸਿਲ 1.436.123
٢ ਰਿਓ ਡੀ ਜੀਨੀਰੋ ਰਿਓ ਡੀ ਜੀਨੀਰੋ ਰਾਜ 6.186.710 ١٢ Guarulhos São Paulo 1.299.283
٣ ਸਲਵਾਡੌਰ ਬਹਿਆ 2.998.056 ١٣ ਗੋਇਨੀਆ ਗੋਈ ਇਸ 1.281.975
٤ ਬ੍ਰਾਜ਼ੇਲੀਆ Distrito Federal 2.606.885 ١٤ Campinas São Paulo 1.064.669
٥ ਫੋਰਟਾਲੇਜ਼ਾ ਕੇਰਾ 2.505.552 ١٥ São Luís ਮਰਾਨਹਾਓ 997.098
٦ Belo Horizonte ਮਨਾਸ ਜੀਰੀਸ 2.452.617 ١٦ São Gonçalo ਰਿਓ ਡੀ ਜੀਨੀਰੋ ਰਾਜਿਆ 991.382
٧ ਕਰ ਤਬਾ ਪਰੀਨਾ 1.851.215 17 Maceió ਅਲਾਗਵਆਸ 936.314
٨ Manaus ਆਮੈਜ਼ ਵਿਨਾਸ 1.738.641 ١٨ Duque de Caxias ਰਿਓ ਡੀ ਜੀਨੀਰੋ ਰਾਜਿਆ 872.762
٩ Recife ਪੀਰਨਾਮਬਕੋ 1.561.659 ١٩ Nova Iguaçu Rio de Janeiro 865.089
١٠ Belém Pará 1.437.600 ٢٠ São Bernardo do Campo São Paulo 810.979
Fonte: IBGE, estimativa populacional 2009 População residente no Brasil em 2009: Publicação completa, Instituto Brasileiro de Geografia e Estatística (IBGE), 29 ਅਗਸਤ 2008,

Guarulhos e São Bernardo do Campo fazem parte da Região Metropolitana de São Paulo. Duque de Caxias, Nova Iguaçu e São Gonçalo (Rio de Janeiro) fazem parte da Região Metropolitana do Rio de Janeiro.

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

 1. "Demographics". Brazilian Government. 2011. Retrieved 2011-10-08. (en)
 2. "Caracteristicas da População e dos Domicílios do Censo Demográfico 2010 — Cor ou raça" (PDF). Retrieved 2012-04-07.
 3. IBGE. Censo 2010: população do Brasil é de 190.732.694 pessoas.
 4. 4.0 4.1 IBGE. 2011 Population Projection
 5. 5.0 5.1 5.2 5.3 "Brazil". International Monetary Fund. Retrieved 2012-04-17.
 6. Country Comparison to the World: Gini Index – Brazil Archived 2007-06-13 at the Wayback Machine. The World Factbook. Retrieved on 2012-04-03.
 7. UNDP Human Development Report 2011. "Table 1: Human development index 2011 and its components" (PDF). UNDP. Retrieved 2011-12-04.{{cite web}}: CS1 maint: numeric names: authors list (link)
 8. The European Portuguese pronunciation is IPA: [bɾɐˈziɫ]
 9. As on for example the national website.
 10. Mugnier, Clifford (January 2009). "Grids & Datums – Federative Republic of Brazil" (PDF). Archived from the original (PDF) on 2009-06-21. Retrieved 2012-10-17. {{cite journal}}: Cite journal requires |journal= (help); Unknown parameter |dead-url= ignored (|url-status= suggested) (help)
 11. 11.0 11.1 11.2 11.3 "Geography of Brazil". Central Intelligence Agency. 2008. Archived from the original on 2015-12-22. Retrieved 2008-06-03. {{cite web}}: Unknown parameter |booktitle= ignored (help); Unknown parameter |dead-url= ignored (|url-status= suggested) (help)
 12. Boris Fausto (1999). A Concise History of Brazil. Cambridge University Press. p. 9. ISBN 978-0-521-56526-4.
 13. Jon S. Vincent. Ph.D. (2003). Culture and Customs of Brazil. Greenwood Publishing Group. p. 36. ISBN 978-0-313-30495-8.
 14. Wayne E. Lee (2011). Empires and Indigenes: Intercultural Alliance, Imperial Expansion, and Warfare in the Early Modern World. NYU Press. p. 196. ISBN 978-0-8147-6527-2.
 15. Bonnier Corporation (1880). Popular Science. Bonnier Corporation. p. 493. ISSN 0161-7370.
 16. Jean de Léry (1990). History of a Voyage to the Land of Brazil, Otherwise Called America. University of California Press. p. 242. ISBN 978-0-520-91380-6.
 17. Science Magazine, 13 December 1991 http://www.sciencemag.org/content/254/5038/1621.abstract
 18. Robert M. Levine; John J. Crocitti (1999). The Brazil Reader: History, Culture, Politics. Duke University Press. pp. 11–. ISBN 978-0-8223-2290-0. Retrieved 12 December 2012.
 19. Boxer, p. 98.
 20. Boxer, p. 100.
 21. Boxer, pp. 100–101.
 22. 22.0 22.1 Skidmore, p. 27.
 23. Boxer, p. 101.