ਸਮੱਗਰੀ 'ਤੇ ਜਾਓ

ਪਾਕੀਜ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਾਕੀਜ਼ਾ
ਨਿਰਦੇਸ਼ਕਕਮਲ ਅਮਰੋਹੀ
ਲੇਖਕਕਮਲ ਅਮਰੋਹੀ
ਨਿਰਮਾਤਾਕਮਲ ਅਮਰੋਹੀ
ਸਿਤਾਰੇਮੀਨਾ ਕੁਮਾਰੀ
ਰਾਜ ਕੁਮਾਰ
ਕੇਤਕੀ ਥਿਗੇਲ
ਸੰਪਾਦਕਡੀ ਐਨ ਪਾਈ
ਸੰਗੀਤਕਾਰਗੁਲਾਮ ਮੋਹੰਮਦ
ਨੌਸ਼ਾਦ ਅਲੀ
ਰਿਲੀਜ਼ ਮਿਤੀ
4 ਫਰਵਰੀ 1972[1]
ਮਿਆਦ
126 ਮਿੰਟ
ਦੇਸ਼ਭਾਰਤ
ਭਾਸ਼ਾਉਰਦੂ

ਪਾਕੀਜ਼ਾ (ਉਰਦੂ: پاکیزہ; ਮਤਲਬ: ਪਵਿੱਤਰ, ਪਾਕ) ੧੯੭੨ ਦੀ ਇੱਕ ਭਾਰਤੀ ਫ਼ਿਲਮ ਹੈ[2] ਜਿਸਦੇ ਹਦਾਇਤਕਾਰ ਕਮਲ ਅਮਰੋਹੀ ਹਨ ਅਤੇ ਇਸ ਵਿੱਚ ਮੁੱਖ ਕਿਰਦਾਰ ਰਾਜ ਕੁਮਾਰ ਅਤੇ ਮੀਨਾ ਕੁਮਾਰੀ ਨੇ ਨਿਭਾਏ। ਇਹ ਫ਼ਿਲਮ ਲਖਨਊ ਦੀ ਇੱਕ ਤਵਾਇਫ਼ ਦੀ ਕਹਾਣੀ ਹੈ, ਜਿਸਦਾ ਰੋਲ ਮੀਨਾ ਕੁਮਾਰੀ ਨੇ ਨਿਭਾਇਆ। ਫ਼ਿਲਮ ਪੂਰੀ ਹੋਣ ਦੇ ਥੋੜਾ ਚਿਰ ਬਾਅਦ ਹੀ ਮੀਨਾ ਕੁਮਾਰੀ ਦੀ ਮੌਤ ਹੋ ਗਈ ਸੀ।[2] ਫ਼ਿਲਮ ਦਾ ਸੰਗੀਤ ਗ਼ੁਲਾਮ ਮੁਹੱਮਦ ਅਤੇ ਨੌਸ਼ਾਦ ਨੇ ਦਿੱਤਾ ਹੈ। ਇਹ 4 ਫ਼ਰਵਰੀ 1972 ਨੂੰ ਰਿਲੀਜ਼ ਹੋਈ।

ਕਹਾਣੀ

[ਸੋਧੋ]

ਪਾਕੀਜ਼ਾ ਦੀ ਕਹਾਣੀ ਇੱਕ ਪਾਕ-ਦਿਲ ਤਵਾਇਫ਼ ਸਾਹਿਬਜਾਨ (ਮੀਨਾ ਕੁਮਾਰੀ) ਦੀ ਹੈ, ਜੋ ਨਰਗਸ (ਇਹ ਕਿਰਦਾਰ ਵੀ ਮੀਨਾ ਕੁਮਾਰੀ ਨੇ ਹੀ ਨਿਭਾਇਆ) ਅਤੇ ਸ਼ਹਾਬੁੱਦੀਨ (ਅਸ਼ੋਕ ਕੁਮਾਰ) ਦੀ ਧੀ ਹੈ। ਜਦੋਂ ਸ਼ਹਾਬੁੱਦੀਨ ਦਾ ਪਰਵਾਰ ਇੱਕ ਤਵਾਇਫ਼ (ਨਰਗਸ) ਨੂੰ ਅਪਨਾਉਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਨਰਗਸ ਇੱਕ ਕਬਰਿਸਤਾਨ ਵਿੱਚ ਆ ਜਾਂਦੀ ਹੈ ਅਤੇ ਉਥੇ ਹੀ ਸਾਹਿਬਜਾਨ ਨੂੰ ਜਨਮ ਦੇਣ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਸਾਹਿਬਜਾਨ ਆਪਣੀ ਮਾਸੀ, ਨਵਾਬ ਜਾਨ ਦੇ ਨਾਲ ਦਿੱਲੀ ਦੇ ਕੋਠੇ ’ਤੇ ਪਲ਼ਦੀ ਹੈ ਅਤੇ ਮਸ਼ਹੂਰ ਤਵਾਇਫ਼ ਬਣਦੀ ਹੈ। 17 ਸਾਲ ਬਾਅਦ ਸ਼ਹਾਬੁੱਦੀਨ ਨੂੰ ਜਦੋਂ ਇਸ ਗੱਲ ਦੀ ਖ਼ਬਰ ਮਿਲਦੀ ਹੈ ਤਾਂ ਉਹ ਆਪਣੀ ਧੀ ਨੂੰ ਲੈਣ ਉਸਦੇ ਕੋਠੇ ਪੁੱਜਦਾ ਹੈ ਪਰ ਉਸਨੂੰ ਉੱਥੇ ਕੁਝ ਨਸੀਬ ਨਹੀਂ ਹੁੰਦਾ। ਇੱਕ ਸਫ਼ਰ ਦੇ ਦੌਰਾਨ ਸਾਹਿਬਜਾਨ ਦੀ ਮੁਲਾਕਾਤ ਸਲੀਮ (ਰਾਜ ਕੁਮਾਰ) ਨਾਲ ਹੁੰਦੀ ਹੈ ਅਤੇ ਸਲੀਮ ਦਾ ਇੱਕ ਖ਼ਤ ਸਾਹਿਬਜਾਨ ਦੇ ਖ਼ਿਆਲਾਂ ਨੂੰ ਉੱਤੇ ਦੇ ਜਾਂਦੇ ਹੈ। ਸਲੀਮ ਉਸਨੂੰ ਆਪਣੇ ਨਾਲ ਨਿਕਾਹ ਕਰਨ ਲਈ ਕਹਿੰਦਾ ਹੈ ਅਤੇ ਸਾਹਿਬਜਾਨ ਨੂੰ ਮੌਲਵੀ ਸਾਹਿਬ ਦੇ ਕੋਲ ਲੈ ਜਾਂਦਾ ਹੈ। ਨਾਮ ਪੁੱਛੇ ਜਾਣ ਉੱਤੇ ਸਲੀਮ, ਸਾਹਿਬਜਾਨ ਦਾ ਨਾਮ ਪਾਕੀਜ਼ਾ ਦੱਸਦਾ ਹੈ ਜੋ ਸਾਹਿਬਜਾਨ ਨੂੰ ਆਪਣਾ ਅਤੀਤ ਯਾਦ ਕਰਾ ਦਿੰਦਾ ਹੈ ਅਤੇ ਉਹ, ਸਲੀਮ ਦੀ ਬਦਨਾਮੀ ਨਾ ਹੋਵੇ, ਸੋਚ ਕੇ ਵਿਆਹ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਕੋਠੇ ਉੱਤੇ ਪਰਤ ਆਉਂਦੀ ਹੈ। ਸਲੀਮ ਓੜਕ ਕਿਸੇ ਹੋਰ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਲੈਂਦਾ ਹੈ ਅਤੇ ਸਾਹਿਬਜਾਨ ਨੂੰ ਆਪਣਾ ਵਿਆਹ ਉੱਤੇ ਮੁਜ਼ਰਾ ਕਰਨ ਲਈ ਸੱਦਾ ਦਿੰਦਾ ਹੈ। ਸਾਹਿਬਜਾਨ ਜਦੋਂ ਮੁਜ਼ਰੇ ਲਈ ਆਉਂਦੀ ਹੈ ਤਾਂ ਉਹ ਇਸ ਗੱਲ ਤੋਂ ਅਣਜਾਣ ਹੁੰਦੀ ਹੈ ਕਿ ਇਹ ਉਹੀ ਹਵੇਲੀ ਹੈ ਜਿਸਦੇ ਦਰਵਾਜ਼ੇ ਤੋਂ ਕਦੇ ਉਸਦੀ ਮਾਂ ਨਰਗਸ ਨੂੰ ਫਿਟਕਾਰ ਕੇ ਕੱਢਿਆ ਗਿਆ ਸੀ। ਸਲੀਮ, ਸ਼ਹਾਬੁੱਦੀਨ ਦਾ ਭਤੀਜਾ ਹੈ ਅਤੇ ਸਾਹਿਬਜਾਨ ਨੇ ਅੱਜ ਉਸਦੇ ਪਿਆਰ ਅਤੇ ਪਰਵਾਰ ਦੇ ਸਾਹਮਣੇ ਨੱਚਣਾ ਹੈ।

ਗੀਤ

[ਸੋਧੋ]

ਪਾਕੀਜ਼ਾ ਫ਼ਿਲਮ ਆਪਣੇ ਗੀਤਾਂ ਲਈ ਵੀ ਯਾਦ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਸੰਗੀਤ ਗੁਲਾਮ ਮੋਹੰਮਦ ਨੇ ਦਿੱਤਾ ਸੀ ਅਤੇ ਉਸਦੀ ਮੌਤ ਦੇ ਬਾਦ ਫ਼ਿਲਮ ਦਾ ਪਿੱਠਭੂਮੀ ਸੰਗੀਤ ਨੌਸ਼ਾਦ ਨੇ ਤਿਆਰ ਕੀਤਾ। ਪ੍ਰਮੁੱਖ ਗੀਤ ਹਨ: -

  • "ਚਲੋ ਦਿਲਦਾਰ ਚਲੋ ਚਾਂਦ ਕੇ ਪਾਰ ਚਲੋ, ਹਮ ਹੈਂ ਤੈਯਾਰ ਚਲੋ ...."
  • "ਚਲਤੇ ਚਲਤੇ ਯੂੰ ਹੀ ਕੋਈ ਮਿਲ ਗਯਾ ਥਾ ਸਰੇ ਰਾਹ ਚਲਤੇ ਚਲਤੇ ..."
  • "ਇਨ੍ਹੀ ਲੋਗੋਂ ਨੇ ਲੇ ਲੀਨਾ ਦੁਪੱਟਾ ਮੇਰਾ ...."
  • "ਠਾੜੇ ਰਹਿਯੋ ਓ ਬਾਂਕੇ ਯਾਰ ਰੇ..."
  • " ਆਜ ਹਮ ਅਪਨੀ ਦੁਆਓਂ ਕਾ ਅਸਰ ਦੇਖੇਂਗੇ, ਤੀਰੇ ਨਜ਼ਰ ਦੇਖੇਂਗੇ, ਜ਼ਖਮੇ ਜਿ਼ਗਰ ਦੇਖੇਂਗੇ...."
  • "ਮੌਸਮ ਹੈ ਆਸ਼ਕਾ਼ਨਾ..."

ਹਵਾਲੇ

[ਸੋਧੋ]
  1. M.A. Khan (28 March 2008). "Remembering Meena Kumari".[permanent dead link]
  2. 2.0 2.1 "Pakeezah". StaticMass.net. ਜਨਵਰੀ ੬, ੨੦੧੨. Archived from the original on 2012-05-30. Retrieved ਨਵੰਬਰ ੧੦, ੨੦੧੨. {{cite web}}: Check date values in: |accessdate= and |date= (help); External link in |publisher= (help)

ਬਾਹਰੀ ਜੋੜ

[ਸੋਧੋ]