ਪਾਰਨਸ਼ਬਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਨਸ਼ਬਰੀ[1][2][3]/ ਪਾਰਨਸ਼ਵਰੀ[4] (ਹਿੰਦੀ:पार्णशबरी

) ਬੁੱਧ ਅਤੇ ਹਿੰਦੂ ਦੇਵੀ ਹੈ ਜਿਸ ਨੂੰ ਰੋਗਾਂ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇਸ ਦੀ ਪੂਜਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਪ੍ਰਭਾਵਸ਼ਾਲੀ ਸੁਰੱਖਿਆ ਦੀ ਪੇਸ਼ਕਸ਼ ਲਈ ਕੀਤੀ ਜਾਂਦੀ ਹੈ।[5]

ਪਾਰਨਸ਼ਬਰੀ ਦੇ ਬੁੱਤਾਂ ਨੂੰ ਪਾਲਾ ਕਾਲ ਵਿੱਚ ਢਾਕਾ 'ਚ ਕੀਤੀ ਖੁਦਾਈ ਦੌਰਾਨ ਲਭਿਆ ਗਿਆ। ਭਾਰਤ ਵਿੱਚ ਵੀ, ਕੁਰਕੀਹਰ ਹੋਰਡ ਵਿੱਚ 10ਵੀਂ ਤੋਂ 12ਵੀਂ ਸਦੀ ਈਸਵੀ ਨਾਲ ਸੰਬੰਧਿਤ ਪਾਰਨਸ਼ਬਰੀ ਦੀਆਂ ਸੱਤ ਕਾਂਸੀ ਦੀਆਂ ਮੂਰਤੀਆਂ ਮਿਲੀਆਂ ਹਨ।[2]

ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪਾਰਨਸ਼ਬਰੀ ਹਿੰਦੂ ਦੇਵੀ ਤਾਰਾ (ਦੇਵੀ) ਦਾ ਇੱਕ ਹੋਰ ਨਾਮ ਹੈ।[4] ਤਾਰਾ ਇਕਲੌਤੀ ਦੇਵੀ ਹੈ ਜਿਸ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਮੰਗੋਲੀਆ ਅਤੇ ਰੂਸੀ ਸਲਤਨਤ ਵਿੱਚ ਵੀ ਪੂਜਿਆ ਜਾਂਦਾ ਹੈ।[6] ਕੁਝ ਕਹਿੰਦੇ ਹਨ ਕਿ ਪਾਰਨਸ਼ਬਰੀ ਸ਼ਬਦ ਦੇਵਤਾ ਨੂੰ ਵਿੰਧਿਆ ਖਿੱਤੇ ਨਾਲ ਜੋੜਨ ਦੀ ਕੋਸ਼ਿਸ਼ ਹੈ, ਕਿਉਂਕਿ ਸਬਰਸ ਇਸ ਨੂੰ ਖੇਤਰ ਇੱਕ ਗੜ੍ਹ ਵਜੋਂ ਲੈਂਦੇ ਸੀ।

ਪਾਰਨਸ਼ਬਰੀ ਨੂੰ ਢਾਕਾ ਵਿੱਚ ਪਾਲੇ ਸਮੇਂ ਦੇ ਕੁਝ ਚਿੱਤਰਾਂ ਵਿੱਚ ਦਰਸਾਇਆ ਗਿਆ ਹੈ, ਇੱਕ ਮੁੱਖ ਦੇਵੀ ਦੇ ਰੂਪ ਵਿੱਚ ਹਿੰਦੂ ਦੇਵਤਿਆਂ/ਦੇਵੀ ਜੋਵਾਰਸੁਰਾ ਅਤੇ ਸ਼ੀਤਲਾ ਦੁਆਰਾ ਲਿਜਾਇਆ ਗਿਆ ਸੀ।[3] ਇਹ ਦੋਵੇਂ ਬਿਮਾਰੀ ਨਾਲ ਸੰਬੰਧਤ ਹਿੰਦੂ ਦੇਵ/ਦੇਵੀ ਹਨ। ਕੁਝ ਬਿੰਬਾਂ ਵਿੱਚ ਇਹ ਦੇਵਤਿਆਂ ਨੂੰ ਬੋਧੀ ਦੇਵੀ ਅਤੇ ਰੋਗਾਂ ਦਾ ਵਿਨਾਸ਼ ਕਰਨ ਵਾਲੇ ਵਾਜਰਾਯੋਗੀਨੀ ਦੇ ਕ੍ਰੋਧ ਤੋਂ ਬਚਣ ਲਈ ਭਜਦੇ ਹੋਏ ਦਰਸਾਏ ਗਏ ਹਨ।

ਹਵਾਲੇ[ਸੋਧੋ]