ਸਮੱਗਰੀ 'ਤੇ ਜਾਓ

ਪਿੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਣਕ, ਜੌਂ, ਛੋਲੇ, ਸਰ੍ਹੋਂ, ਤਾਰਾ ਮੀਰਾ, ਮੂੰਗੀ, ਮੋਠ ਆਦਿ ਦੀ ਸਾਰੀ ਸੁੱਕੀ ਫਸਲ ਨੂੰ ਜਿਸ ਇਕ ਥਾਂ ਕੱਠੀ ਕਰ ਕੇ ਦਾਣੇ ਕੱਢੇ ਜਾਂਦੇ ਸਨ, ਉਸ ਥਾਂ ਨੂੰ ਪਿੜ ਕਹਿੰਦੇ ਸਨ। ਪਿੜ ਪੱਧਰੀ ਤੇ ਸਖ਼ਤ ਥਾਂ 'ਤੇ ਪਾਇਆ ਜਾਂਦਾ ਸੀ। ਜੇਕਰ ਕਣਕ, ਜੌਂ, ਛੋਲਿਆਂ ਆਦਿ ਦੀ ਫਸਲ ਦੇ ਵੱਢ ਵਿਚ ਪਿੜ ਪਾਉਣਾ ਹੁੰਦਾ ਸੀ ਤਾਂ ਪਹਿਲਾਂ ਇਨ੍ਹਾਂ ਫਸਲਾਂ ਦੇ ਵੱਢ ਵਿਚ ਪਏ ਕਿਆਰਿਆਂ ਦੀਆਂ ਵੱਟਾਂ ਦੀ ਮਿੱਟੀ ਚੁੱਕੀ ਜਾਂਦੀ ਸੀ। ਫਸਲਾਂ ਦੇ ਮੁਰਚਿਆਂ/ਜੜ੍ਹਾਂ ਨੂੰ ਖੁਰਪਿਆਂ ਨਾਲ ਕੱਢਿਆ ਜਾਂਦਾ ਸੀ। ਫੇਰ ਜੜ੍ਹਾਂ ਵਾਲੀ ਥਾਂ 'ਤੇ ਉੱਠੀ ਮਿੱਟੀ ਨੂੰ ਥਾਪੀਆਂ ਨਾਲ ਕੁੱਟਕੇ ਪੱਧਰਾ ਕੀਤਾ ਜਾਂਦਾ ਸੀ। ਫੇਰ ਉਸ ਉਪਰ ਪਾਣੀ ਛਿੜਕ ਕੇ ਉਸ ਨੂੰ ਚੰਗੀ ਤਰ੍ਹਾਂ ਜਮਾਂ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਫਸਲਾਂ ਦੇ ਵੱਢ ਦਾ ਪਿੜ ਬਣਦਾ ਸੀ। ਪਿੜ ਵਿਚ ਆਈਆਂ ਫਸਲਾਂ ਨੂੰ ਫਲ੍ਹਿਆਂ ਨਾਲ ਗਾਹ ਕੇ ਦਾਣੇ ਕੱਢੇ ਜਾਂਦੇ ਸਨ। ਹੁਣ ਫਸਲਾਂ ਨੂੰ ਮਸ਼ੀਨਾਂ ਨਾਲ ਕੱਢਿਆ ਜਾਂਦਾ ਹੈ। ਪਿੜ ਪਾਉਣ ਦਾ ਰਿਵਾਜ ਹੁਣ ਬਹੁਤ ਹੀ ਘੱਟ ਗਿਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.