ਸਮੱਗਰੀ 'ਤੇ ਜਾਓ

ਪੀਕਿੰਗ ਓਪੇਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਮਰਦ ਪੀਕਿੰਗ ਓਪੇਰਾ ਪ੍ਰਫਾਮਰ
ਪੀਕਿੰਗ ਓਪੇਰਾ
"Peking Opera" in Simplified (top) and Traditional (bottom) Chinese characters
ਸਰਲ ਚੀਨੀ京剧
ਰਿਵਾਇਤੀ ਚੀਨੀ京劇
"Capital theatre"

ਪੀਕਿੰਗ ਓਪੇਰਾ, ਜਾਂ ਬੀਜਿੰਗ ਓਪੇਰਾ (ਚੀਨੀ: 京剧; ਪਿਨਯਿਨ: Jīngjù), ਚੀਨੀ ਓਪੇਰਾ ਦਾ ਇੱਕ ਰੂਪ ਹੈ, ਜੋ ਸੰਗੀਤ, ਵੋਕਲ ਪ੍ਰਫਾਮੈਂਸ, ਮੀਮ, ਨਾਚ ਅਤੇ ਐਕਰੋਬੈਟਿਕਸ ਨੂੰ ਜੋੜਦਾ ਹੈ। ਇਹ 18 ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਇਆ ਅਤੇ 19 ਵੀਂ ਸਦੀ ਦੇ ਅੱਧ ਤੱਕ ਪੂਰੀ ਤਰ੍ਹਾਂ ਵਿਕਸਤ ਅਤੇ ਮਾਨਤਾ ਪ੍ਰਾਪਤ ਹੋਇਆ।[1] ਇਹ ਰੂਪ ਕ਼ਿੰਗ ਰਾਜਵੰਸ਼ ਦਰਬਾਰ ਵਿੱਚ ਬੇਹੱਦ ਪ੍ਰਚਲਿਤ ਸੀ ਅਤੇ ਚੀਨ ਦੇ ਸਭਿਆਚਾਰਕ ਖਜਾਨੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਮੁੱਖ ਪ੍ਰਦਰਸ਼ਨ ਟਰੁੱਪ ਉੱਤਰ ਵਿੱਚ ਬੀਜਿੰਗ ਅਤੇ ਤਿਆਨਜਿਨ ਅਤੇ ਦੱਖਣ ਵਿੱਚ ਸ਼ੰਘਾਈ ਵਿੱਚ ਅਧਾਰਿਤ ਹਨ।[3] ਕਇਸ ਕਲਾ ਰੂਪ ਨੂੰ ਤਾਈਵਾਨ (ਚੀਨ ਗਣਰਾਜ) ਵਿੱਚ ਵੀ ਸੰਭਾਲ ਕੇ ਰੱਖਿਆ ਹੋਇਆ ਹੈ, ਜਿੱਥੇ ਇਸ ਨੂੰ Guójù (ਫਰਮਾ:Cjkv) ਵਜੋਂ ਜਾਣਿਆ ਜਾਂਦਾ ਹੈ।ਇਹ ਹੋਰ ਦੇਸ਼ਾਂ ਜਿਵੇਂ ਕਿ ਯੂਨਾਈਟਿਡ ਸਟੇਟਸ ਅਤੇ ਜਾਪਾਨ ਵਿੱਚ ਵੀ ਫੈਲ ਚੁੱਕਿਆ ਹੈ।[4]

ਪੀਕਿੰਗ ਓਪੇਰਾ ਵਿੱਚ ਚਾਰ ਪ੍ਰਮੁੱਖ ਕਿਸਮਾਂ ਦੇ ਪ੍ਰਫਾਰਮਰ ਹਨ। ਪ੍ਰਫਾਰਮ ਕਰਨ ਵਾਲੇ ਟਰੂਪ ਅਕਸਰ ਹਰੇਕ ਪ੍ਰਕਾਰ ਦੇ ਕਈ ਕੀ ਹੁੰਦੇ ਹਨ, ਅਤੇ ਨਾਲ ਹੀ ਬਹੁਤ ਸਾਰੇ ਸੈਕੰਡਰੀ ਅਤੇ ਤੀਜੇ ਦਰਜੇ ਪ੍ਰਫਾਰਮਰ ਕੰਮ ਕਰਦੇ ਹੁੰਦੇ ਹਨ। ਆਪਣੇ ਵਿਸਤ੍ਰਿਤ ਅਤੇ ਰੰਗੀਨ ਲਿਬਾਸ ਦੇ ਨਾਲ, ਪ੍ਰਫਾਰਮਰ ਪੀਕਿੰਗ ਓਪੇਰਾ ਦੀ ਵਿਰਲੀ ਸਟੇਜ 'ਤੇ ਸਿਰਫ ਇਕੋ ਫੋਕਲ ਪੁਆਇੰਟ ਹੁੰਦੇ ਹਨ। ਉਹ ਭਾਸ਼ਣਾਂ, ਗੀਤਾਂ, ਡਾਂਸ ਅਤੇ ਚਾਲਾਂ ਦੀਆਂ ਮੁਹਾਰਤਾਂ ਦਾ ਇਸਤੇਮਾਲ ਕਰਦੇ ਹਨ ਜੋ ਯਥਾਰਥਵਾਦੀ ਹੋਣ ਦੀ ਬਜਾਏ ਪ੍ਰਤੀਕਮਈ ਅਤੇ ਸੁਝਾਊ ਹੁੰਦੀਆਂ ਹਨ। ਸਭ ਤੋਂ ਵੱਧ, ਪ੍ਰਫਾਰਮਰਾਂ ਦੇ ਹੁਨਰ ਦਾ ਉਨ੍ਹਾਂ ਦੀਆਂ ਚਾਲਾਂ ਦੀ ਸੁੰਦਰਤਾ ਅਨੁਸਾਰ ਮੁਲਾਂਕਣ ਕੀਤਾ ਜਾਂਦਾ ਹੈ। ਪ੍ਰਫਾਰਮਰ ਵੱਖ-ਵੱਖ ਤਰ੍ਹਾਂ ਦੀਆਂ ਸ਼ੈਲੀਗਤ ਰਵਾਇਤਾਂ ਦਾ ਵੀ ਪਾਲਣ ਕਰਦੇ ਹਨ ਜੋ ਦਰਸ਼ਕਾਂ ਦੀ ਉਤਪਾਦਨ ਦੇ ਪਲਾਟ ਨੂੰ ਨੈਵੀਗੇਟ ਕਰਨ ਵਿੱਚ ਮਦਦ ਕਰਦੀਆਂ ਹਨ।[5] ਹਰੇਕ ਚਾਲ ਦੇ ਅੰਦਰ ਅਰਥ ਦੀਆਂ ਪਰਤਾਂ ਸੰਗੀਤ ਦੇ ਨਾਲ ਸਮੇਂ ਸਮੇਂ ਪ੍ਰਗਟ ਕੀਤੀਆਂ ਜਾਣੀਆਂ ਹੁੰਦੀਆਂ ਹਨ। ਪੀਕਿੰਗ ਓਪੇਰਾ ਦੇ ਸੰਗੀਤ ਨੂੰ  Xipi (西皮) ਅਤੇ Erhuang (二黄) ਸ਼ੈਲੀ ਵਿੱਚ ਵੰਡਿਆ ਜਾ ਸਕਦਾ ਹੈ। ਮੈਲੋਡੀਆਂ ਵਿੱਚ ਆਰਿਅਸ, ਸਥਿਰ-ਟਿਊਨ ਮੈਲੋਡੀਆਂ ਅਤੇ ਪਰਕਸ਼ਨ (ਤਾਲ-ਡੱਗਾ) ਪੈਟਰਨ ਸ਼ਾਮਿਲ ਹਨ।[6] ਪੀਕਿੰਗ ਓਪੇਰਾ ਦੀਆਂ ਆਈਟਮਾਂ ਦੇ ਸੰਗ੍ਰਹਿ ਵਿੱਚ 1,400 ਤੋਂ ਵੱਧ ਕ੍ਰਿਤੀਆਂ ਸ਼ਾਮਲ ਹਨ, ਜੋ ਕਿ ਚੀਨੀ ਇਤਿਹਾਸ, ਲੋਕਧਾਰਾ ਅਤੇ, ਜ਼ਿਆਦਾ ਹੀ ਜ਼ਿਆਦਾ ਸਮਕਾਲੀ ਜੀਵਨ ਤੇ ਆਧਾਰਿਤ ਹਨ। [7]

ਪੀਕਿੰਗ ਓਪੇਰਾ ਨੂੰ 1960 ਦੇ ਸੱਭਿਆਚਾਰਕ ਇਨਕਲਾਬ ਦੌਰਾਨ 'ਸਾਮੰਤੀਵਾਦੀ' ਅਤੇ 'ਬੁਰਜੂਆ' ਦੇ ਤੌਰ ਤੇ ਨਕਾਰ ਦਿੱਤਾ ਗਿਆ ਸੀ ਅਤੇ ਇਸਦੀ ਥਾਂ ਤੇ ਪ੍ਰਚਾਰ ਦੇ ਸਾਧਨ ਦੇ ਰੂਪ ਵਿੱਚ ਅੱਠ ਇਨਕਲਾਬੀ ਮਾਡਲ ਓਪੇਰਿਆਂ ਨੂੰ ਰੱਖਿਆ ਗਿਆ ਸੀ। ਸੱਭਿਆਚਾਰਕ ਇਨਕਲਾਬ ਦੇ ਬਾਅਦ, ਇਹ ਬਦਲਾਅ ਕਾਫ਼ੀ ਹੱਦ ਤੱਕ ਰੱਦ ਕੀਤੇ ਗਏ ਸਨ। ਹਾਲ ਦੇ ਸਾਲਾਂ ਵਿੱਚ, ਪੀਕਿੰਗ ਓਪੇਰਾ ਨੇ ਦਰਸ਼ਕਾਂ ਦੀ ਗਿਣਤੀ ਘਟਦੇ ਜਾਣ ਤੋਂ ਰੋਕਣ ਲਈ ਇਸ ਵਿੱਚ ਕਈ ਸੁਧਾਰਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਸੁਧਾਰਾਂ ਵਿੱਚ ਅਦਾਕਾਰੀ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ, ਅਦਾਕਾਰੀ ਦੇ ਨਵੇਂ ਤੱਤਾਂ ਨੂੰ ਅਪਣਾਉਣਾ ਅਤੇ ਨਵੇਂ ਅਤੇ ਮੌਲਿਕ ਨਾਟਕ ਪੇਸ਼ ਕਰਨਾ ਸ਼ਾਮਲ ਹੈ। ਇਨ੍ਹਾਂ ਸੁਧਾਰਾਂ ਨੂੰ ਰਲੀ ਮਿਲੀ ਸਫਲਤਾ ਪ੍ਰਾਪਤ ਹੋਈ ਹੈ। 

ਨਿਰੁਕਤੀ 

[ਸੋਧੋ]

"ਪੀਕਿੰਗ ਓਪੇਰਾ" ਇਸ ਕਲਾ ਰੂਪ ਲਈ ਅੰਗਰੇਜ਼ੀ ਸ਼ਬਦ ਹੈ; ਇਹ ਸ਼ਬਦ 1953 ਵਿੱਚ ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਦਾਖ਼ਲ ਹੋਇਆ ਸੀ।  [8] ਬੀਜਿੰਗ ਓਪੇਰਾ ਇੱਕ ਹਾਲੀਆ ਸਮੇਂ ਦੌਰਾਨ ਪਰਗਟ ਹੋਇਆ ਸਮਾਨ ਸ਼ਬਦ ਹੈ। 

ਇਤਿਹਾਸ 

[ਸੋਧੋ]

ਮੁਢ

[ਸੋਧੋ]
ਪੱਛਮ ਦੀ ਯਾਤਰਾ ਪੀਕਿੰਗ ਓਪੇਰਾ ਵਿੱਚ ਚਰਿੱਤਰ ਸਨ ਵੁਕੌਂਗ
ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਰੱਖੇ ਗਏ ਪੀਕਿੰਗ ਓਪੇਰਾ ਦੇ ਪਾਤਰਾਂ ਦੇ 100 ਪੋਰਟਰੇਟ। 

ਪ੍ਰਫਾਰਮਰ ਅਤੇ ਭੂਮਿਕਾਵਾਂ 

[ਸੋਧੋ]
Farewell My Concubine,ਕਲਾਸੀਕਲ ਪੇਕਿੰਗ ਓਪੇਰਾ ਦਾ ਇੱਕ ਨਗ। ਇਹ ਔਰਤ, ਕੰਸੋਰਟ ਯੂ, ਕਿੰਗ ਜਿਆਂਗ ਯੂ (ਸਟੇਜ ਦੇ ਵਿਚਕਾਰ) ਨੂੰ ਬਹੁਤ ਪਿਆਰ ਕਰਦੀ ਸੀ ਅਤੇ ਜਦੋਂ ਉਹ ਕਿਸੇ ਯੁੱਧ ਵਿੱਚ ਅਸਫਲ ਹੋ ਗਿਆ, ਤਾਂ ਉਸ ਔਰਤ ਨੇ ਖੁਦਕੁਸ਼ੀ ਕਰ ਲਈ। .

ਅਦਾਕਾਰਾਂ ਅਤੇ ਭੂਮਿਕਾਵਾਂ ਦਾ ਵਰਗੀਕਰਨ

[ਸੋਧੋ]

ਪੀਕਿੰਗ ਓਪੇਰਾ ਸਟੇਜ ਤੇ ਭੂਮਿਕਾਵਾਂ ਚਾਰ ਮੁੱਖ ਭੂਮਿਕਾਵਾਂ ਵਿੱਚ ਆਉਂਦੀਆਂ ਹਨ-Sheng (生), Dan (旦), Jing (净), Chou (丑).[9]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Wichmann, Elizabeth (1991) p.12–16
  8. Oxford English Dictionary, 2nd edition, 1989.
  9. "京剧".